ਸਨਵਾਕੀਨ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਨੂੰ ਸਮਰਪਿਤ ਦਿਨ ਮਨਾਇਆ

0
106
ਸਨਵਾਕੀਨ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਨੂੰ ਸਮਰਪਿਤ ਦਿਨ ਮਨਾਇਆ

ਸਨਵਾਕੀਨ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਨੂੰ ਸਮਰਪਿਤ ਦਿਨ ਮਨਾਇਆ

“ਸਨਵਾਕੀਨ ਦੇ ਪੁਰਾਣੇ ਵਸਨੀਕ ਹੋਏ ਇਕੱਠੇ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸੈਂਟਰਲ ਵੈਲੀ ਕੈਲੇਫੋਰਨੀਆ ਦੇ ਸਭ ਤੋਂ ਪੁਰਾਣੇ ਇਤਿਹਾਸਕਾਰ ਗੁਰਦੁਆਰਾ “ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ” ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਬੜੀ ਸ਼ਰਧਾ ਨਾਲ ਇੱਥੋਂ ਦੇ ਵਸਨੀਕ ਰਹਿ ਚੁੱਕੇ ਪਰਿਵਾਰਾਂ ਵੱਲੋ ਆਪਸੀ ਇਕੱਤਰਤਾ ਕਰਦੇ ਹੋਏ ਮਨਾਇਆ ਗਿਆ। ਇਸ ਸਮੇਂ 1984 ਦੇ ਸਮੂੰਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਰਧਾਂਜਲੀਆਂ ਵੀ ਦਿੱਤੀਆਂ ਗਈਆਂ ਅਤੇ ਖੂਨ ਦਾਨ ਕੈਂਪ ਵੀ ਲਗਾਇਆ ਗਿਆ।  ਇੱਥੇ ਅਖੰਡ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ, ਕੀਰਤਨ, ਕਥਾ ਅਤੇ ਧਾਰਮਿਕ ਗਾਇਕੀ ਦੇ ਪ੍ਰਵਾਹ ਚੱਲੇ। ਗੁਰੂਘਰ ਦੇ ਹਜ਼ੂਰੀ ਕੀਰਤਨ ਜੱਥੇ ਨੇ ਗੁਰਬਾਣੀ ਸਰਵਨ ਕਰਵਾਈ। ਜਦ ਕਿ ਹੈੱਡ ਗ੍ਰੰਥੀ ਭਾਈ ਕੁਲਵੰਤ ਸਿੰਘ ਧਾਲੀਵਾਲ ਨੇ ਕਥਾ ਸਰਵਨ ਕਰਵਾਈ। ਭਾਈ ਕੁਲਵੰਤ ਸਿੰਘ ਖੈਹਿਰਾ ਨੇ ਸ਼ਹੀਦਾਂ ਨੂੰ ਸਮਰਪਿਤ ਵਾਰ ਗਾਇਨ ਕੀਤੀ।
                           ਇਸ ਬਾਅਦ ਦਿਲਦਾਰ ਬ੍ਰਦਰਜ਼ ਦੇ ਅਵਤਾਰ ਗਰੇਵਾਲ, ਰਾਣਾ ਗਿੱਲ ਅਤੇ ਕਾਂਤਾ ਸਹੋਤਾ ਨੇ ਆਪਣੇ ਬਹਾਦਰੀ ਭਰੇ ਧਾਰਮਿਕ ਗੀਤ ਗਾਏ। ਇਸੇ ਤਰ੍ਹਾਂ ਗਾਇਕ ਪੱਪੀ ਭਦੌੜ ਅਤੇ ਗਾਇਕਾ ਦਿਲਪ੍ਰੀਤ ਦਿਲ ਦੀ ਜੋੜੀ ਨੇ ਵੀ ਧਾਰਮਿਕ ਗੀਤ ਗਾ ਸਰੋਤਿਆਂ ਵਿੱਚ ਜਜ਼ਬਾ ਭਰਿਆ। ਇਸ ਸਮੇਂ ਸਿੱਖ ਕੌਸ਼ਲ ਆਫ ਸ਼ੈਟਰਲ ਕੈਲੇਫੋਰਨੀਆਂ ਵੱਲੋ ਭਾਈ ਰਾਜਵਿੰਦਰ ਸਿੰਘ ਅਤੇ ਭਾਈ ਗੁਰਦੀਪ ਸਿੰਘ ਖਾਲਸਾ ਨੇ ਵਿਚਾਰਾਂ ਦੀ ਸਾਂਝ ਪਾਈ। ਗੁਰੂਘਰ ਦੇ ਸਕੱਤਰ ਭੁੱਲਰ ਸਾਹਿਬ ਨੇ ਸੰਗਤਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
                       ਗੁਰੂਘਰ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਹਰ ਮੁੱਖ ਸੜਕ ਉੱਪਰ ਰਾਹਗੀਰਾਂ ਲਈ ਛਬੀਲ ਲਾਈ ਹੋਈ ਸੀ।  ਇਸ ਤੋਂ ਇਲਾਵਾ ਗੁਰੂਘਰ ਅੰਦਰ ਖੂਨਦਾਨ ਕੈਂਪ ਵੀ ਚੱਲ ਰਿਹਾ ਸੀ। ਜਿੱਥੇ ਹਾਜ਼ਰ ਸੰਗਤਾਂ ਨੇ ਖੂਨਦਾਨ ਕਰਕੇ ਆਪਣਾ ਇਨਸਾਨੀਅਤ ਪ੍ਰਤੀ ਫਰਜ਼ ਨਿਭਾਇਆ। ਇਸੇ ਤਰ੍ਹਾਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ “ਫ਼ਾਦਰ ਡੇ” ਵੀ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ ਮਨਾਇਆ ਗਿਆ।
                           ਇੱਥੇ ਇਹ ਗੱਲ ਵਰਨਣਯੋਗ ਹੈ ਕਿ ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਪੰਜਾਬ ਤੋਂ ਆਉਣ ਵਾਲੇ ਪਰਿਵਾਰਾਂ ਲਈ ਯੂਬਾ ਸਿਟੀ ਤੋਂ ਬਾਅਦ ਖੇਤੀਬਾੜੀ ਦਾ ਏਨੀਆਂ ਹੋਣ ਕਰਕੇ ਪਸੰਦੀਦਾ ਕਸਬਾ ਰਿਹਾ ਹੈ। ਇੱਥੇ ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਰਹਿਣ ਕਰਕੇ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਵੀ ਇਲਾਕੇ ਵਿੱਚ ਸਭ ਤੋਂ ਪਹਿਲਾਂ ਹੋਈ ਸੀ। ਇਹੀ ਕਾਰਨ ਹੈ ਕਿ ਇਸ ਗੁਰਦੁਆਰਾ ਸਾਹਿਬ ਨੂੰ ਸਰਕਾਰੀ ਤੌਰ ਤੇ ਹੈਰੀਟੇਜ਼ ਹੋਣ ਦਾ ਮਾਣ ਪ੍ਰਾਪਤ ਹੈ।  ਬੇਸ਼ੱਕ ਉੱਚ ਵਿੱਦਿਆ ਅਤੇ ਚੰਗੇ ਰੋਜ਼ਗਾਰ ਕਰਕੇ ਸਥਾਨਕ ਪੰਜਾਬੀ ਵਸਨੀਕ ਵੱਡੇ ਸ਼ਹਿਰਾਂ ਵਿੱਚ ਜਾ ਵਸੇ ਹਨ, ਪਰ ਧਾਰਮਿਕ ਤੌਰ ਤੇ ਉਨ੍ਹਾਂ ਦੀਆਂ ਭਾਵਨਾਵਾਂ ਇਸੇ ਗੁਰੂਘਰ ਨਾਲ ਜੁੜੀਆਂ ਹੋਈਆਂ ਹਨ।  ਉਹ ਆਪਣੇ ਸਾਰੇ ਧਾਰਮਿਕ ਅਤੇ ਪਰਿਵਾਰਕ ਕਾਰਜ ਇੱਥੇ ਆ ਕੇ ਕਰਦੇ ਹਨ।

LEAVE A REPLY

Please enter your comment!
Please enter your name here