ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਜੰਗਮ ਨਾਲ ਮੁਲਾਕਾਤ ਕੀਤੀ
ਜੰਗਮ ਨੂੰ ਭਗਵਾਨ ਸ਼ਿਵ ਦੇ ਪੁਰੋਹਿਤ ਵੀ ਕਿਹਾ ਜਾਂਦਾ ਹੈ : ਮੱਟੂ
ਅੰਮ੍ਰਿਤਸਰ 29 ਜਨਵਰੀ (…) ਪੰਜਾਬ ਦੀ ਨਾਮਵਰ ਸਮਾਜ ਸੇਵੀਂ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ ਅਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਹਾਂ ਸ਼ਿਵਰਾਤਰੀ ਨਜਦੀਕ ਆਉਦੇ ਹੈ ਸਾਨੂੰ ਪੂਰੇ ਭਾਰਤ ਵਿੱਚ ਜੰਗਮ ਨਜ਼ਰ ਆਉਣ ਲੱਗ ਪੈਂਦੇ ਹਨ I ਅੱਜ ਪ੍ਰਧਾਨ ਮੱਟੂ ਨੇ ਇੱਕ ਜੰਗਮ ਨੂੰ ਮਿਲਕੇ ਪੂਰੀ ਜਾਣਕਾਰੀ ਲਈ ਅਤੇ ਦੱਸਿਆ ਕਿ ਜੰਗਮ ਦਾ ਅਰਥ : ਜੰਗਮ ਦਾ ਅਰਥ ਹੈ ਕਿ ਜਿਸ ਦੇ ਪ੍ਰਕਾਸ਼ ਤੋਂ ਸੂਰਜ, ਚੰਨ ਸਹਿਤ ਸਾਰਾ ਬ੍ਰਹਿਮੰਡ ਪ੍ਰਕਾਸ਼ਵਾਨ ਹੋ ਰਿਹਾ ਹੈ। ਜੰਗਮ ਸ਼ਬਦ ਦੇ ਅਰਥ ਕਰ ਕੇ ਦੇਖੀਏ ਤਾਂ ਜੰ-ਜਨਨ ਰਹਿਤ,ਗ- ਗਸਨ ਰਹਿਤ,ਮ-ਮਰਨ ਰਹਿਤ। ਇਸ ਤਰ੍ਹਾਂ ਜਨਮ-ਮਰਨ ਰੂਪ ਗਮਨਾਗਮਨ-ਰਹਿਤ ਜੀਵਨ ਮੁਕਤ ਮਹਾਪੁਰਖ ਹੀ ਜੰਗਮ ਹਨ। ਇਨ੍ਹਾਂ ਨੂੰ ਸ਼ਿਵ ਯੋਗੀ ਵੀ ਕਿਹਾ ਜਾਂਦਾ ਹੈ। ਭਾਵ ਵੀਰ ਮਹੇਸ਼ਵਰ ਵੰਸ਼ ਵਿਚ ਪੈਦਾ ਹੋਏ ਲੋਕਾਂ ਨੂੰ ਹੀ ਜੰਗਮ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜੰਗਮ ਦਾ ਅਰਥ ਗਤੀਮਾਨ ਅਰਥਾਤ ਨਿਰੰਤਰ ਚੱਲਣ ਵਾਲਾ ਵਿਅਕਤੀ ਵੀ ਹੁੰਦਾ ਹੈ। ਇਹ ਅਰਥ ਵੀ ਜੰਗਮ ਲਈ ਉਚਿਤ ਜਾਪਦਾ ਹੈ ਕਿਉਂਕਿ ਜੰਗਮ ਗੁਰੂ ਸ਼ਿਵਲਿੰਗ ਪੂਜਾ ਕਰਨ ਲਈ ਭਗਤਾਂ ਦੇ ਘਰ-ਘਰ ਜਾਂਦੇ ਹਨ ਅਤੇ ਉਨ੍ਹਾਂ ਨੂੰ ਸ਼ਿਵ ਤੱਤ ਦਾ ਗਿਆਨ ਕਰਵਾਉਂਦੇ ਹਨ।
ਜੰਗਮਾਂ ਦੀ ਉਤਪਤੀ : ਜੰਗਮ ਦੀ ਉਤਪਤੀ ਬਾਰੇ ਦੱਖਣ ਭਾਰਤ ਦੇ ਵੀਰ ਸ਼ੈਵ ਸੰਤਾਂ ਦਾ ਇਤਿਹਾਸ ਦੱਸਦਾ ਹੈ ਕਿ ਭਗਵਾਨ ਸ਼ਿਵ ਨੇ ਇਨ੍ਹਾਂ ਨੂੰ ਬ੍ਰਹਮਦੇਵ ਦੁਆਰਾ ਰਚੇ, ਇਸ ਸੰਸਾਰ ਵਿਚ ਆਪਣਾ ਉਪਦੇਸ਼ ਦਿੰਦੇ ਹੋਏ ਪਵਿੱਤਰ ਗ੍ਰੰਥਾਂ ਵਿਚ ਰਚਿਤ ਅਮੁੱਲ ਗਿਆਨ ਨੂੰ ਆਮ ਲੋਕਾਂ ਦੀ ਭਾਸ਼ਾ ਵਿਚ ਪ੍ਰਚੱਲਿਤ ਕਰਨ ਹਿੱਤ ਸ਼ਿਵ ਬਾਣੀ ਗਾਉਣ ਲਈ ਅਤੇ ਸਮਾਜ ਵਿਚ ਸਦਾਚਾਰ ਦੀ ਭਾਵਨਾ ਨੂੰ ਵਧਾਉਣ ਦਾ ਨਿਰਦੇਸ਼ ਦਿੱਤਾ। ਇਸ ਤਰ੍ਹਾਂ ਸ਼ਿਵ ਦੀ ਆਗਿਆ ਪਾਲਣ ਕਰਦੇ ਹੋਏ ਨਿਰੰਤਰ ਗਤੀਮਾਨ ਰਹਿ ਕੇ ਅਰਥਾਤ ਘਰ-ਘਰ ਜਾ ਕੇ ਸ਼ਿਵ ਭਗਤੀ ਦਾ ਪ੍ਰਚਾਰ ਕਰਨ ਕਾਰਨ ਇਹ ਜੰਗਮ ਅਖਵਾਏ। ਅਗਰ ਜੰਗਮ ਦੇ ਇਤਿਹਾਸ ਵੱਲ ਧਿਆਨ ਮਾਰੀਏ ਤਾਂ ਕੇਦਾਰ ਮੱਠ ਵਿਚ ਮਹਾਂਭਾਰਤ ਕਾਲੀਨ ਪਾਂਡਵਾਂ ਦੇ ਪੜਪੋਤੇ ਰਾਜਾ ਜਨਮੇਜਯ ਵਲੋਂ ਦਿੱਤਾ ਗਿਆ ਤੂੰਈ ਦਾਨ ਤੇ ਤਾਮਰ ਪੱਤਰ ਅੱਜ ਵੀ ਮੌਜੂਦ ਹੈ। ਜੰਗਮਵਾੜੀ ਮੱਠ ਕਾਸ਼ੀ ਦੇ ਤਤਕਾਲੀਨ ਜਗਤ ਗੁਰੂ ਮੱਲਿਕਾ ਅਰਜਨ ਜੰਗਮ ਨੂੰ ਕਾਸ਼ੀ ਨਰੰਸ਼ ਜੈ ਨੰਦ ਵਲੋਂ ਦਿੱਤਾ ਗਿਆ 1400 ਸਾਲ ਪੁਰਾਣਾ ਰਾਜ ਪੱਤਰ ਅੱਜ ਵੀ ਮੱਠ ਵਿਚ ਸੁਰੱਖਿਅਤ ਪਿਆ ਹੈ। ਬਾਦਸ਼ਾਹ ਹਮਾਂਯੂੰ ਨੇ ਮਿਰਜ਼ਾਪੁਰ (ਉੱਤਰ ਪ੍ਰਦੇਸ਼) ਜ਼ਿਲ੍ਹੇ ਦੇ ਚੁਨਾਰ ਨਾਮਕ ਸਥਾਨ ‘ਤੇ ਜੰਗਮਵਾੜੀ ਮੱਠ ਦੀ ਸਹਾਇਤਾ ਲਈ 300 ਬਿੱਘੇ ਜ਼ਮੀਨ ਦਾਨ ਦੇਣ ਦਾ ਸ਼ਾਹੀ ਫੁਰਮਾਨ ਜਾਰੀ ਕੀਤਾ ਸੀ। ਜੰਗਮ ਨੂੰ ਭਗਵਾਨ ਸ਼ਿਵ ਦੇ ਪੁਰੋਹਿਤ ਵੀ ਕਿਹਾ ਜਾਂਦਾ ਹੈ। ਇਹ ਪੁਰਾਤਨ ਵਿਸ਼ਾਲ ਪੰਜਾਬ, ਜਿਸ ਵਿਚ ਹਰਿਆਣਾ ਵੀ ਸ਼ਾਮਲ ਹੈ, ਵਿਚ ਇਹ ਆਪਣੇ ਅਨੋਖੇ ਸੱਭਿਆਚਾਰ ਲਈ ਪ੍ਰਸਿੱਧ ਹਨ। ਇੱਥੇ ਜੰਗਮ ਨਾਂਅ ਦਾ ਇਕ ਵਿਲੱਖਣ ਸੰਪਰਦਾਇ ਹੈ। ਉੱਤਰ ਭਾਰਤ ਵਿਚ ਜੰਗਮ ਦਾ ਪ੍ਰਮੁੱਖ ਸਥਾਨ ਸਿਰਫ਼ ਪੁਰਾਤਨ ਪੰਜਾਬ ਹੀ ਹੈ ਅਤੇ ਇਹ ਕਲਾ ਬਹੁਤ ਪ੍ਰਾਚੀਨ ਹੈ। ਇਹ ਸ਼ਿਵ-ਪਾਰਵਤੀ ਦਾ ਵਿਆਹ ਅਤੇ ਸ੍ਰਿਸ਼ਟੀ ਦੀ ਰਚਨਾ ਬਾਰੇ ਭਵਿੱਖਬਾਣੀ ਨੂੰ ਕਾਵਿ-ਰੂਪ ਵਿਚ ਗਾਉਂਦੇ ਹਨ। ਸ਼ਿਵਰਾਤਰੀ ਮੌਕੇ ਇਹ ਸ਼ਿਵ ਪੁਰੋਹਿਤ ਜੰਗਮ ਸਾਰੀ ਰਾਤ ਸ਼ਿਵ ਵਿਆਹ ਤੇ ਸ਼ਿਵ ਭਗਤੀ ਦਾ ਗਾਇਨ ਕਰਦੇ ਹਨ। ਇਹ ਸੰਪਰਦਾਇ ਪ੍ਰਾਚੀਨ ਕਾਲ ਤੋਂ ਹੀ ਭਾਰਤ ਵਿਚ ਸ਼ਿਵ ਭਗਤੀ ਦਾ ਉਪਦੇਸ਼ ਦਿੰਦਾ ਆਇਆ ਹੈ। ਇਸ ਸੰਪਰਦਾਇ ਦੇ ਜੰਗਮ ਸੁਆਮੀਆਂ ਨੇ ਭਾਰਤ ਦੇ ਰਾਜ ਤੰਤਰੀ ਪ੍ਰਬੰਧ ਵਿਚ ਰਾਜਿਆਂ ਨੂੰ ਪ੍ਰਜਾ ਹਿੱਤ ਲਈ ਨਿਰਦੇਸ਼ ਅਤੇ ਗਿਆਨ ਦਾ ਉਪਦੇਸ਼ ਦੇਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਜੰਗਮ ਸੰਪਰਦਾਇ ਨੇ ਰਾਜਸਥਾਨ ਦੇ ਅਨੇਕਾਂ ਰਾਜਿਆਂ ਤੇ ਉਨ੍ਹਾਂ ਦੀ ਪ੍ਰਜਾ ਨੂੰ ਸ਼ਿਵ ਸਿਧਾਂਤ ਦੀ ਸਿੱਖਿਆ ਦਿੱਤੀ। ਵਿਸ਼ਵ ਦੇ ਸਾਰੇ ਦੇਸ਼ਾਂ ਵਿਚ, ਜਿੱਥੇ ਵੀ ਭਾਰਤੀ ਮੂਲ ਦੇ ਲੋਕ ਵਸਦੇ ਹਨ, ਸ਼ਿਵਲਿੰਗ ਦੀ ਪੂਜਾ ਕਰਦੇ ਹਨ। ਸਾਰੇ ਧਾਰਮਿਕ ਫ਼ਿਰਕਿਆਂ ਵਿਚੋਂ ਜੰਗਮ ਦੀ ਪਛਾਣ ਵੱਖਰੀ ਹੈ। ਉਹ ਆਪਣੇ ਸਿਰ ‘ਤੇ ਮੋਰ ਦੇ ਖੰਭਾਂ ਦਾ ਮੁਕਟ ਧਾਰਨ ਕਰਦੇ ਹਨ। ਸਭ ਤੋਂ ਪਹਿਲਾਂ ਚਾਰ-ਪੰਜ ਲੜ ਦੀ ਪਗੜੀ ਬੰਨ੍ਹੀ ਜਾਂਦੀ ਹੈ ਅਤੇ ਇਸ ਉੱਪਰ ਮੋਟੇ ਧਾਗਿਆਂ ਨਾਲ ਮੋਰ ਪੱਖੀ ਤੋਂ ਬਣੀ ਹੋਈ ਕਲਗੀ ਲਗਾਈ ਜਾਂਦੀ ਹੈ। ਜਦੋਂ ਜੰਗਮ ਕਿਸੇ ਹੋਰ ਜੰਗਮ ਨੂੰ ਮਿਲਦੇ ਹਨ ਤਾਂ ਉਹ ‘ਸ਼ਿਵ ਸ਼ਰਣਮ’ ਬੋਲਦੇ ਹਨ। ਸ਼ਿਵ ਸ਼ਰਣਮ ਜੰਗਮਾਂ ਦਾ ਧਾਰਮਿਕ ਸ਼ਬਦ ਹੈ।
ਇਨ੍ਹਾਂ ਦੀ ਮਾਨਤਾ ਹੈ ਕਿ ਭਗਵਾਨ ਸ਼ਿਵ ਨੇ ਜੰਗਮ ਨੂੰ ਵਰਦਾਨ ਦਿੱਤਾ ਸੀ ਕਿ ਜੰਗਮ ਵਿਚੋਂ ਮੇਰਾ ਰੂਪ ਦਿਸੇਗਾ। ਇਹ ਉਹ ਮੁੱਢਲੀ ਸਿੱਖਿਆ ਹੈ ਜੋ ਉਨ੍ਹਾਂ ਨੂੰ ਜੰਗਮ ਜੋਗੀ ਵਾਲਾ ਵੇਸ ਧਾਰਨ ਕਰ ਵੇਲੇ ਦਿੱਤੀ ਜਾਂਦੀ ਹੈ। ਜੰਗਮ ਕਦੇ ਕਿਸੇ ਕੋਲੋਂ ਦਸਤੀ ਦਾਨ ਨਹੀਂ ਲੈਂਦੇ । ਉਹ ਹਮੇਸ਼ਾ ਆਪਣੀ ਟੱਲੀ ਵਿਚ ਦਾਨ ਪ੍ਰਾਪਤ ਕਰਦੇ ਹਨ ਅਤੇ ਕਦੇ ਇਹ ਨਹੀਂ ਆਖਦੇ ਕਿ ਦਿੱਤਾ ਗਿਆ ਦਾਨ ਥੋੜ੍ਹਾ
ਵੇਸ਼ਭੂਸ਼ਾ : ਜੰਗਮ ਸੰਪਰਦਾਇ ਦੀ ਵੇਸ਼ਭੂਸ਼ਾ
ਇਨ੍ਹਾਂ ਦੀ ਨਿਵੇਕਲੀ ਪਛਾਣ ਹੈ। ਸੋਨਾ, ਚਾਂਦੀ ਅਤੇ ਪਿੱਤਲ ਦੇ ਕਰਨਫੁੱਲ ਪਾਈ ਸੂਰਜ ਚਿੰਨ੍ਹ ਅਤੇ ਸਰਪਮੁਕਟ ਤੋਂ ਇਲਾਵਾ ਸਿਰ ‘ਤੇ ਮੋਰ ਪੰਖੀ ਤੋਂ ਬਣੀ ਹੋਈ ਕਲਗੀ ਜੰਗਮ ਸੁਆਮੀਆਂ ਦਾ ਰਵਾਇਤੀ ਭੇਸ ਹੈ। ਜੰਗਮ ਜਦੋਂ ਕਿਸੇ ਨਾਲ ਮਿਲਦਾ ਹੈ ਤਾਂ ਉਹ ਸ਼ਿਵ ਸ਼ਰਣਮ ਬੋਲਦਾ ਹੈ।
ਪ੍ਰਤੀਉੱਤਰ ਵਿਚ ਸਾਧੂ ਸੰਨਿਆਸੀ ਉਨ੍ਹਾਂ ਨੂੰ ਸੰਭੂ-ਸ਼ਰਣਮ ਨਾਲ ਸੰਬੋਧਨ ਕਰਦੇ ਹਨ। ਜੰਗਮ ਪੁਰਾਤਨ ਪੰਜਾਬ ਦਾ ਅਤਿ-ਪ੍ਰਾਚੀਨ ਸੰਪਰਦਾਇ ਹੈ।







