ਸਰਕਾਰੀ ਆਈਟੀਆਈ ਵਿੱਚ ਅਪ੍ਰੈਂਟਸ਼ਿਪ ਮੇਲਾ, 59 ਸਿਖਿਆਰਥੀਆਂ ਨੂੰ ਕੀਤਾ ਸ਼ਾਰਟਲਿਸਟ

0
90
ਸਰਕਾਰੀ ਆਈਟੀਆਈ ਵਿੱਚ ਅਪ੍ਰੈਂਟਸ਼ਿਪ ਮੇਲਾ, 59 ਸਿਖਿਆਰਥੀਆਂ ਨੂੰ ਕੀਤਾ ਸ਼ਾਰਟਲਿਸਟ
* ਇਲਾਕੇ ਦੀਆਂ ਨਾਮੀ ਸਨਅਤਾਂ ਨੇ ਲਿਆ ਹਿੱਸਾ
ਬਰਨਾਲਾ, 15 ਜੁਲਾਈ (ਅਸ਼ੋਕਪੁਰੀ)
      ਸਰਕਾਰੀ ਆਈ.ਟੀ.ਆਈ. ਬਰਨਾਲਾ ਵਿੱਚ “ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਸ਼ਿਪ ਮੇਲਾ” ਮੁਹਿੰਮ ਤਹਿਤ ਅਪ੍ਰੈਂਟਸ਼ਿਪ  ਮੇਲਾ ਕਰਾਇਆ ਗਿਆ।
      ਇਹ ਮੇਲਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਤਕਨੀਕੀ ਸਿੱਖਿਆ ਉਦਯੋਗਿਕ ਸਿਖਲਾਈ ਵਿਭਾਗ ਮੁਨੀਸ਼ ਕੁਮਾਰ ਆਈ ਏ ਐੱਸ ਅਤੇ ਪ੍ਰਿੰਸੀਪਲ ਹਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੇਲੇ ਦੌਰਾਨ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਦੇ ਸਿੱਖਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਇਲਾਕੇ ਦੀਆਂ ਪ੍ਰਮੁੱਖ ਨਾਮਵਾਰ ਕੰਪਨੀਆਂ ਟ੍ਰਾਈਡੈਂਟ ਯਾਰਨ ਸੰਘੇੜਾ, ਟ੍ਰਾਈਡੈਂਟ ਹੋਮ ਟੈਕਸਟਾਈਲਸ ਧੌਲਾ, ਪੀ ਆਰ ਟੀ ਸੀ ਬਰਨਾਲਾ,  ਟ੍ਰਾਈਡੈਂਟ ਲੋਟਸ ਹੋਮ ਟੈਕਸਟਾਈਲਸ ਧੌਲਾ, ਟ੍ਰਾਈਡੈਂਟ ਪੇਪਰ ਐਂਡ ਕੈਮੀਕਲ ਲਿਮਟਿਡ ਧੌਲਾ, ਗੋਬਿੰਦ ਕੋਚ ਭਦੌੜ, ਸਟੈਂਡਰਡ ਕਾਰਪੋਰੇਸ਼ਨ ਲਿਮਟਿਡ ਹੰਡਿਆਇਆ, ਨਿਊ ਮੌੜ ਐਗਰੀਕਲਚਰ ਵਰਕਸ ਹੰਡਿਆਇਆ, ਗੋਬਿੰਦ ਮੋਟਰਜ਼ ਪ੍ਰਾਈਵੇਟ ਲਿਮਟਿਡ ਭਦੌੜ, ਮੈਕਸ ਆਟੋਮੋਬਾਈਲਸ ਹੰਡਿਆਇਆ ਸ਼ਾਮਲ ਸਨ।
        ਇਸ ਮੌਕੇ ਮੇਲੇ ਦੇ ਇੰਚਾਰਜ ਸ. ਅਜ਼ਾਦਵਿੰਦਰ ਸਿੰਘ ਨੇ ਅਪ੍ਰੈਂਟਸ਼ਿਪ ਐਕਟ 1961 ਬਾਰੇ ਸਿਖਿਆਰਥੀਆਂ ਨੂੰ ਜਾਣੂ ਕਰਵਾਇਆ।  ਇਸ ਮੌਕੇ ਕਈ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਅਪ੍ਰੈਂਟਸ਼ਿਪ ਲਈ ਚੁਣਿਆ ਗਿਆ।
      ਇਸ ਮੇਲੇ ਵਿੱਚ ਕੁੱਲ 170 ਸਿਖਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ 40 ਲੜਕੀਆਂ ਸ਼ਾਮਲ ਸਨ। ਕੁੱਲ 59 ਸਿਖਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਇਸ ਦੌਰਾਨ ਪਲੇਸਮੈਂਟ ਕਮ ਅਪ੍ਰੈਂਟਸ਼ਿਪ ਇੰਚਾਰਜ ਵਰਿੰਦਰ ਸਿੰਘ ਨੇ  ਸਨਅਤੀ ਅਦਾਰਿਆਂ ਦਾ ਨੌਜਵਾਨਾਂ ਦਾ ਰਾਹ ਦਸੇਰਾ ਬਣਨ ਲਈ ਧੰਨਵਾਦ ਕੀਤਾ।

LEAVE A REPLY

Please enter your comment!
Please enter your name here