ਸਰਕਾਰ ਦੀ ਆਰ ਬੀ ਐੱਸ ਕੇ ਯੋਜਨਾ ਤਹਿਤ ਵਿਦਿਆਰਥਣ ਦੇ ਦਿਲ ਦੇ ਅੰਦਰ ਸ਼ੇਕ ਦਾ ਮੁਫ਼ਤ ਅਪ੍ਰੇਸ਼ਨ ਕਰਵਾਇਆ ਗਿਆ

0
25
ਸਰਕਾਰ ਦੀ ਆਰ ਬੀ ਐੱਸ ਕੇ ਯੋਜਨਾ ਤਹਿਤ ਵਿਦਿਆਰਥਣ ਦੇ ਦਿਲ ਦੇ ਅੰਦਰ ਸ਼ੇਕ ਦਾ ਮੁਫ਼ਤ ਅਪ੍ਰੇਸ਼ਨ ਕਰਵਾਇਆ ਗਿਆ
ਖੇਮਕਰਨ 27 ਜੂਨ
(ਮਨਜੀਤ ਸ਼ਰਮਾਂ)
 ਸਿਹਤ ਵਿਭਾਗ ਦੇ ਸਿਵਲ ਸਰਜਨ ਡਾ: ਭਾਰਤ ਭੂਸ਼ਨ,ਅਤੇ ਡੀ.ਆਈ.ਓ.ਕਮ ਸਕੂਲ ਹੈਲਥ ਨੋਡਲ ਅਫ਼ਸਰ ਡਾ: ਵਰਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ: ਸਰਬਜੀਤ ਸਿੰਘ ਐਸ.ਐਮ.ਓ ਖੇਮਕਰਨ ਦੀ ਅਗਵਾਈ ਹੇਠ
ਸਰਕਾਰ ਵੱਲੋਂ ਚਲਾਈ ਜਾ ਰਹੀ ਆਰ.ਬੀ.ਐਸ,ਕੇ.ਯੋਜਨਾ ਦੇ ਅਧੀਨ  ਵਲਟੋਹਾ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਦੇ ਦਿਲ ਵਿੱਚ ਸ਼ੇਕ ਦਾ ਇਸ ਸਰਕਾਰੀ ਯੋਜਨਾ ਤਹਿਤ  ਸਰਕਾਰੀ ਹਸਪਤਾਲ ਵਿੱਚਮੁਫ਼ਤ  ਆਪ੍ਰੇਸ਼ਨ ਕਰਵਾਇਆ ਗਿਆ ਹੈ, ਇਸ ਸਬੰਧੀ ਮੋਬਾਈਲ ਹੈਲਥ ਟੀਮ ਦੇ ਅਤੇ ਫਾਰਮੇਸੀ ਅਧਿਕਾਰੀ ਅੰਸ਼ੁਲ ਆਰੀਆ ਨੇ ਦੱਸਿਆ ਕਿ ਇਸ ਸਕੀਮ ਤਹਿਤ ਵਿਦਿਆਰਥਣ ਦੇ ਦਿਲ ਦਾਸਰਕਾਰ ਵੱਲੋਂ ਚਲਾਈ ਹੋਈ ਆਰ ਬੀ ਐਸ ਕੇ ਸਕੀਮ ਅਧੀਨ ਮੁਫ਼ਤ ਆਪਰੇਸ਼ਨ ਕਰਵਾਇਆ ਗਿਆ ਹੈ। ਸਰਕਾਰ ਵੱਲੋਂ ਚਲਾਈ ਗਈ ਇਸ ਸਕੀਮ ਅਧੀਨ ਪਹਿਲਾਂ ਵੀ ਆਂਗਣਵਾੜੀ ‘ਚ ਆਉਣ ਵਾਲੇ ਸੈਂਕੜੇ ਵਿਦਿਆਰਥੀਆਂ ਦਾ ਮੈਡੀਕਲ ਚੈੱਕਅਪ ਕਰਵਾਕੇ ਸਫਲ ਇਲਾਜ਼ ਕਰਵਾਇਆ ਗਿਆ ਹੈ ਤੇ ਹੁਣ ਵੀ ਸਕੀਮ ਅਧੀਨ ਇਸ ਲੜਕੀ ਦੇ ਦਿਲ ਵਿੱਚ ਸ਼ੇਕ ਦਾ ਮੁਫਤ ਅਪ੍ਰੇਸ਼ਨ ਕਰਵਾਇਆ ਗਿਆ ਹੈ ਜੋ ਸਫ਼ਲ ਹੋਇਆ ਹੈ । ਸਮੇਂ ਸਮੇਂ ਤੇ ਉਹਨਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਦਾ ਮੈਡੀਕਲ ਚੈਕਅੱਪ ਕਰਕੇ ਜ਼ਰੂਰਤ ਹੋਣ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਇਲਾਜ਼ ਵੀ ਕਰਵਾਇਆ ਜਾਂਦਾ ਹੈ । ਇਸ ਮੌਕੇ ਮੈਡਮ ਰਜਨੀ ਹੈਲਥ ਕੋਆਰਡੀਨੇਟਰ ਤਰਨਤਾਰਨ, ਹਰਜੀਤ ਸਿੰਘ ਬਲਾਕ ਐਜੂਕੇਟਰ ਅਤੇ ਹੋਰ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here