ਸਰਪੰਚ ਕੇਵਲ ਕ੍ਰਿਸ਼ਨ ਵਲੋਂ ਚੋਹਲਾ ਸਾਹਿਬ ਸਕੂਲ ਦੇ ਬੱਚਿਆਂ ਲਈ ਪੱਖੇ ਦਾਨ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,27 ਜੁਲਾਈ
ਦਾਨ ਕਰਨਾ ਬਹੁਤ ਵਧੀਆ ਗੱਲ ਹੈ। ਬਹੁਤ ਅਮੀਰ ਇਨਸਾਨ ਵੀ ਦਾਨ ਕਰਨ ਵੇਲੇ ਸੋਚਾਂ ਵਿੱਚ ਪੈ ਜਾਂਦੇ ਹਨ ਅਤੇ ਜੇਕਰ ਗੱਲ ਸਰਕਾਰੀ ਸਕੂਲ ਦੀ ਹੋਏ ਤਾਂ ਦਾਨੀ ਸੱਜਣ ਮਿਲਣੇ ਹੋਰ ਵੀ ਔਖੇ ਹੁੰਦੇ ਹਨ।ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਵਿਖੇ ਗ੍ਰਾਮ ਪੰਚਾਇਤ ਚੋਹਲਾ ਸਾਹਿਬ ਦੇ ਸਰਪੰਚ ਕੇਵਲ ਕ੍ਰਿਸ਼ਨ ਵਲੋਂ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੇ ਬੱਚਿਆਂ ਲਈ ਪੰਜ ਨਵੇਂ ਪੱਖੇ ਦਾਨ ਕੀਤੇ ਗਏ ਹਨ।ਸਕੂਲ ਮੁੱਖੀ ਸੀਐੱਚਟੀ ਸੁਖਵਿੰਦਰ ਸਿੰਘ ਧਾਮੀ ਨੇ ਦੱਸਿਆ ਹੈ ਕਿ ਗਰਮੀ ਦੇ ਦਿਨ ਹੋਣ ਕਰਕੇ ਕੁਝ ਪੱਖੇ ਖਰਾਬ ਹੋ ਗਏ ਸਨ। ਸਕੂਲ ਸਟਾਫ ਵੱਲੋਂ ਗ੍ਰਾਮ ਪੰਚਾਇਤ ਨੂੰ ਪੱਖਿਆਂ ਦੀ ਲੋੜ ਬਾਬਤ ਗੱਲ ਦੱਸੀ ਤਾਂ ਸਰਪੰਚ ਕੇਵਲ ਕ੍ਰਿਸ਼ਨ ਚੋਹਲਾ ਸਾਹਿਬ ਵਲੋਂ ਉਸੇ ਵੇਲੇ ਪੰਜ ਪੱਖੇ ਲੈ ਕੇ ਸਕੂਲ ਪਹੁੰਚਾ ਦਿੱਤੇ।ਉਨਾਂ ਦੀ ਤੁਰੰਤ ਕਾਰਵਾਈ ‘ਤੇ ਸਕੂਲ ਸਟਾਫ ਅਤੇ ਬੱਚੇ ਬਹੁਤ ਖੁਸ਼ ਹਨ ਅਤੇ ਉਹਨਾਂ ਨੇ ਸਰਪੰਚ ਸਾਹਿਬ ਦੇ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ਹੈ।ਇਸ ਮੌਕੇ ‘ਤੇ ਸਕੂਲ ਵਿੱਚ ਉਨਾਂ ਨਾਲ ਆਏ ਅਰਵਿੰਦਰ ਸਿੰਘ,ਕੰਵਲ ਬਿੱਲਾ ਤੋੰ ਇਲਾਵਾ ਸਕੂਲ ਸਟਾਫ ਜਗਜੀਤ ਕੌਰ,ਨਵਜੋਤ ਕੌਰ,ਕੁਲਦੀਪ ਸਿੰਘ,ਕੁਲਵਿੰਦਰ ਸਿੰਘ,ਪੂਜਾ ਰਾਣੀ, ਸੁਖਰਾਜ ਕੌਰ ਹਾਜ਼ਰ ਸਨ।