ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਚਲਾਏ ਜਾ ਮੁਫ਼ਤ ਸਿਲਾਈ ਸੈਂਟਰ ਪਾਸ ਵਿਦਿਆਰਥੀਆਂ ਨੂੰ CJM ਮਦਨ ਲਾਲ ਨੇ ਵੰਡੇ ਸਰੀਫਿਕੇਟ – ਸਿੱਧੂ

0
11
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਚਲਾਏ ਜਾ ਮੁਫ਼ਤ ਸਿਲਾਈ ਸੈਂਟਰ ਪਾਸ ਵਿਦਿਆਰਥੀਆਂ ਨੂੰ CJM ਮਦਨ ਲਾਲ ਨੇ ਵੰਡੇ ਸਰੀਫਿਕੇਟ – ਸਿੱਧੂ
ਬਰਨਾਲਾ  9 ਅਕਤੂਬਰ (ਅਸ਼ੋਕਪੁਰੀ) ਪਿੰਡ ਖੁੱਡੀ ਖੁਰਦ ਵਿੱਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ ਵਿੱਚ 25 ਕੁੜੀਆਂ ਨੂੰ 6 ਮਹੀਨੇ ਦੀ ਟ੍ਰੇਨਿੰਗ ਹਾਸਲ ਕੀਤੀ ਅਤੇ ਇਮਤਿਹਾਨ ਤੋਂ ਬਾਅਦ ਅੱਜ ਮਾਣਯੋਗ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ CJM ਸ੍ਰੀ ਮਦਨ ਲਾਲ ਨੇ ਆਪਣੇ ਕਰ ਕਮਲਾਂ ਨਾਲ ਪਾਸ ਕੁੜੀਆ ਨੂੰ ਆਈ ਐੱਸ ਓ ਤੋ ਮਾਨਤਾ ਪ੍ਰਾਪਤ ਸਰਟੀਫਿਕੇਟ ਭੇਟ ਕੀਤੇ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸਰਬੱਤ ਦਾ ਭਲਾ ਟਰੱਸਟ ਯੂਨਿਟ ਬਰਨਾਲਾ ਦੇ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਮੁੱਚੇ ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਵਿੱਚ ਸਾਡੀ ਸੰਸਥਾ ਦੇ ਸੈਕੜੇ ਸਿਲਾਈ ਸੈਂਟਰ ਚੱਲ ਰਹੇ ਹਨ ਕਿਉਕਿ ਸੰਸਥਾ ਦੇ ਚੇਅਰਮੈਨ ਡਾਕਟਰ ਐੱਸ ਪੀ ਸਿੰਘ ਉਬਰਾਏ ਦਾ ਇਹ ਸੁਪਨਾ ਹੈ ਕਿ ਲੋੜਵੰਦ ਕੁੜੀਆ ਇਹ ਟ੍ਰੇਨਿੰਗ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜ ਸਕਣ ਅਤੇ ਸਿਰ ਉੱਚਾ ਕਰਕੇ ਜੀਉ ਸਕਣ ਮੁੱਖ ਮਹਿਮਾਨ ਮਾਣਯੋਗ ਜੱਜ ਸ੍ਰੀ ਮਦਨ ਲਾਲ ਨੇ ਸਮੂਹ ਕੁੜੀਆ ਨੂੰ ਵਧਾਈ ਦਿੱਤੀ ਅਤੇ ਸੰਸਥਾ ਦੇ ਇਸ ਉੱਦਮ ਦੀ ਭਰਭੂਰ ਸ਼ਲਾਘਾ ਕੀਤੀ। ਪਿੰਡ ਖੁੱਡੀ ਦੇ ਸਰਪੰਚ ਦਵਿੰਦਰ ਸਿੰਘ ਨੇ ਜੱਜ ਸਾਹਿਬ ਅਤੇ ਸਿੱਧੂ ਦਾ ਪਿੰਡ ਪਹੁੰਚਣ ਤੇ ਧੰਨਵਾਦ ਕੀਤਾ ਇਸ ਮੌਕੇ ਸੂਬੇਦਾਰ ਧੰਨਾ ਸਿੰਘ ਧੌਲਾ ਬਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਗੁਰਦੇਵ ਸਿੰਘ ਮੱਕੜ ਅਤੇ ਸੈਂਟਰ ਦੀ ਟੀਚਰ ਮੈਡਮ ਹਰਜਿੰਦਰ ਕੌਰ ਅਤੇ ਸਟੂਡੈਂਟ ਕੁੜੀਆ ਹਾਜਰ ਸਨ।
ਫੋਟ – ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮਦਨ ਲਾਲ ਪਾਸ ਕੁੜੀਆ ਨੂੰ ਸਰਟੀਫਿਕੇਟ ਦੇਂਦੇ ਹੋਏ ਨਾਲ ਜਿਲਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ

LEAVE A REPLY

Please enter your comment!
Please enter your name here