ਸਵੇਰੇ 10 ਵਜੇ ਤੋਂ ਸ਼ਾਮ 06 ਵਜੇ ਦੇ ਵਿਚਕਾਰ ਹੀ ਵਾਢੀ ਕਰਨ ਕੰਬਾਇਨ ਮਾਲਕ-ਡਿਪਟੀ ਕਮਿਸ਼ਨਰ

0
16

ਸਵੇਰੇ 10 ਵਜੇ ਤੋਂ ਸ਼ਾਮ 06 ਵਜੇ ਦੇ ਵਿਚਕਾਰ ਹੀ ਵਾਢੀ ਕਰਨ ਕੰਬਾਇਨ ਮਾਲਕ-ਡਿਪਟੀ ਕਮਿਸ਼ਨਰ

17 ਫ਼ੀਸਦੀ ਤੋਂ ਵੱਧ ਨਮੀ ਵਾਲੇ ਝੋਨੇ ਦੀ ਮੰਡੀਆਂ ‘ਚ ਨਹੀਂ ਹੋਵੇਗੀ ਲੁਹਾਈ

ਕਿਸਾਨਾਂ ਨੂੰ ਸੁੱਕੀ ਫਸਲ ਹੀ ਮੰਡੀਆਂ ਵਿਚ ਲੈ ਕੇ ਆਉਣ ਦੀ ਅਪੀਲ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਕੰਬਾਇਨ ਮਾਲਕਾਂ ਨਾਲ ਮੀਟਿੰਗ

ਮਾਨਸਾ, 19 ਅਗਸਤ 2025:

ਕੰਬਾਇਨ ਮਾਲਕ ਸਵੇਰੇ 10 ਵਜੇ
ਤੋਂ ਸ਼ਾਮ 06 ਵਜੇ ਦੇ ਵਿਚਕਾਰ ਹੀ
ਝੋਨੇ ਦੀ ਵਾਢੀ ਕਰਨ ਤਾਂ ਜੋ ਫਸਲ
ਵਿਚ ਨਮੀ ਦੀ ਮਾਤਰਾ ਜ਼ਿਆਦਾ ਨਾ
ਹੋਵੇ ਅਤੇ ਮੰਡੀਆਂ ਵਿਚ ਫਸਲ ਲੈ
ਕੇ ਆਉਣ ਵਾਲੇ ਕਿਸਾਨਾਂ ਨੂੰ
ਦਿੱਕਤ ਨਾ ਆਵੇ। ਇੰਨ੍ਹਾਂ
ਵਿਚਾਰਾਂ ਦਾ ਪ੍ਰਗਟਾਵਾ ਡਿਪਟੀ
ਕਮਿਸ਼ਨਰ ਸ੍ਰ ਕੁਲਵੰਤ ਸਿੰਘ,
ਆਈ.ਏ.ਐਸ. ਨੇ ਝੋਨੇ ਦੇ ਸੀਜ਼ਨ ਦੇ
ਮੱਦੇਨਜ਼ਰ ਕੰਬਾਇਨ ਮਾਲਕਾਂ ਨਾਲ
ਕੀਤੀ ਮੀਟਿੰਗ ਦੌਰਾਨ ਕੀਤਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ
ਕਈ ਕਿਸਾਨ ਨਿਰਧਾਰਤ ਸਮੇਂ ਤੋਂ
ਪਹਿਲਾਂ ਜਾਂ ਦੇਰ ਸ਼ਾਮ ਤੱਕ ਵਾਢੀ
ਕਰਵਾਉਂਦੇ ਹਨ ਜਿਸ ਕਾਰਨ ਫਸਲ
ਵਿਚ ਨਮੀ ਦੀ ਮਾਤਰਾ ਵਧ ਜਾਂਦੀ ਹੈ
ਅਤੇ ਇਸ ਕਾਰਨ ਮੰਡੀਆਂ ਵਿਚ ਫਸਲ
ਦੀ ਖਰੀਦ ਮੌਕੇ ਦਿੱਕਤ ਪੇਸ਼
ਆਉਂਦੀ ਹੈ। ਉਨ੍ਹਾਂ ਕਿਹਾ ਕਿ
ਸਰਕਾਰ ਵੱਲੋਂ ਝੋਨੇ ਦੀ ਫਸਲ ਦੀ
ਖਰੀਦ ਲਈ ਨਮੀ ਦੀ ਮਾਤਰਾ 17 ਫ਼ੀਸਦੀ
ਨਿਰਧਾਰਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਕੰਬਾਇਨ
‘ਤੇ ਐਸ.ਐਮ.ਐਮ. ਲਗਾਉਣਾ ਵੀ ਯਕੀਨੀ
ਬਣਾਇਆ ਜਾਵੇ ਤਾਂ ਜੋ ਪਰਾਲੀ ਨੂੰ
ਮਿੱਟੀ ਵਿਚ ਮਿਲਾਉਣਾ ਆਸਾਨ ਰਹੇ
ਅਤੇ ਝੋਨੇ ਦੀ ਪਰਾਲੀ ਦਾ ਸੌਖਿਆਂ
ਹੀ ਪ੍ਰਬੰਧਨ ਕੀਤਾ ਜਾ ਸਕੇ ਅਤੇ
ਪਰਾਲੀ ਨੂੰ ਅੱਗ ਲਗਾਉਣ ਦੇ
ਹਾਲਾਤ ਨਾ ਬਣਨ। ਉਨ੍ਹਾਂ ਹਾਜ਼ਰ
ਖੇਤੀਬਾੜੀ ਅਧਿਕਾਰੀਆਂ ਨੂੰ
ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ
ਕਿ ਕੋਈ ਵੀ ਕਿਸਾਨ ਝੋਨੀ ਦੀ
ਪਰਾਲੀ ਨੂੰ ਅੱਗ ਨਾ ਲਗਾਵੇ ਤਾਂ
ਜੋ ਆਮ ਲੋਕਾਂ, ਪਸ਼ੂ ਪੰਛੀਆਂ ਦੀ
ਸਿਹਤ ਅਤੇ ਵਾਤਾਵਰਣ ਦਾ ਨੁਕਸਾਨ
ਨਾ ਹੋਵੇ।

ਇਸ ਮੌਕੇ ਮੁੱਖ ਖੇਤੀਬਾੜੀ
ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ,
ਜ਼ਿਲ੍ਹਾ ਖੁਰਾਕ ਤੇ ਸਪਲਾਈ
ਕੰਟਰੋਲਰ ਮਨਦੀਪ ਸਿੰਘ ਮਾਨ ਤੋਂ
ਇਲਾਵਾ ਪਨਸਪ, ਮਾਰਕਫੈੱਡ ਖਰੀਦ
ਏਜੰਸੀਆਂ ਦੇ ਨੁਮਾਇੰਦੇ ਅਤੇ
ਕੰਬਾਇਨ ਮਾਲਕ ਮੌਜੂਦ ਸਨ।

LEAVE A REPLY

Please enter your comment!
Please enter your name here