ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ‘ਆਰਟੀਫਿਸ਼ਅਲ ਇੰਟੈਲੀਜੈਂਸ ਵਿਦਿਆਰਥੀਆਂ ਲਈ ਭਵਿੱਖ ਦੇ ਹੁਨਰ’ ਵਿਸ਼ੇ ਉੱਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ l ਗੁਰੂ ਨਾਨਕ
ਦੇਵ ਯੂਨੀਵਰਸਿਟੀ ਦੇ ਸਮਰੱਥਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਦੀ ਯੋਗ ਅਗਵਾਈ
ਅਧੀਨ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ l ਇਸ ਮੌਕੇ ਉੱਤੇ ਮੁੱਖ ਬੁਲਾਰਿਆਂ ਵਿੱਚੋਂ ਡਾ. ਜਗਸੀਰ ਸਿੰਘ, ਕਾਲਜ ਇੰਚਾਰਜ, ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਅਤੇ ਯੂਨੀਵਰਸਿਟੀ ਕਾਲਜ ਜੰਡਿਆਲਾ ਜਲੰਧਰ ਅਤੇ ਡਾ.ਸੁਸ਼ਾਂਤਾ ਗੋਸ਼ ਅਸਿਸਟੈਂਟ
ਪ੍ਰੋਫੈਸਰ ਕੰਪਿਊਟਰ ਸਾਇੰਸ ਵਿਭਾਗ, ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਵੱਲੋਂ ਸ਼ਿਰਕਤ ਕੀਤੀ ਗਈl ਇਸ ਮੌਕੇ ਡਾ. ਜਗਸੀਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਰਟੀਫਿਸ਼ਅਲ ਇੰਟੈਲੀਜੈਂਸ ਹਰ ਖੇਤਰ ਵਿੱਚ ਨਵੇਂ ਬਦਲਾਵ ਲਿਆ ਰਹੀ ਹੈ। ਉਨਾਂ ਨੇ ਆਰਟੀਫਿਸ਼ਅਲ ਇੰਟੈਲੀਜੈਂਸ ਦੀਆਂ ਚੁਨੌਤੀਆਂ ਬਾਰੇ ਦੱਸਦਿਆ ਮਨੁੱਖ ਨੂੰ ਸੁਚੇਤ ਰਹਿਣ ਵੱਲ ਵੀ ਇਸ਼ਾਰਾ ਕੀਤਾ l ਉਹਨਾਂ ਕਿਹਾ ਕਿ
ਇਹ ਦੌਰ ਆਰਟੀਫਿਸ਼ਅਲ ਇੰਟੈਲੀਜੈਂਸ ਪ੍ਰਤੀ ਸੰਜੀਦਗੀ ਨਾਲ ਵਿਚਾਰ ਕਰਨ ਦਾ ਦੌਰ ਹੈ ਤੇ ਸਾਨੂੰ ਇਸ ਨਾਲ ਨਜਿਠਣ ਲਈ ਤੌਰ
ਤਰੀਕੇ ਸਮਝਣੇ ਪੈਣਗੇl ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਸ਼ੁਸ਼ਾਂਤਾ ਗੋਸ਼ ਵੱਲੋਂ ਵੀ ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਲੈ ਕੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ ਗਿਆl ਉਨਾਂ ਨੇ ਆਰਟੀਫਿਸ਼ਅਲ ਇੰਟੈਲੀਜੈਂਸ ਦੇ ਸਿਧਾਂਤਕ ਸੰਦਰਭ ਤੋਂ ਲੈ ਕੇ ਵਿਹਾਰਿਕ ਸੰਦਰਭ ਤੱਕ ਉਦਾਹਰਨਾਂ ਸਹਿਤ ਵਿਦਿਆਰਥੀਆਂ ਨਾਲ ਇੱਕ ਢੁੱਕਵਾਂ ਤੇ ਸਕਾਰਾਤਮਕ ਸੰਵਾਦ ਵੀ ਰਚਾਇਆ l ਇਸ ਮੌਕੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦਾ ਹਰ ਵਿਦਿਆਰਥੀ ਆਧੁਨਿਕ ਤਕਨੀਕਾਂ ਅਤੇ ਟੈਕਨੋ ਕਲਚਰ ਤੇ ਯੁੱਗ ਨੂੰ ਸਮਝਦਿਆਂ ਆਰਟੀਫਿਸ਼ਲ ਇੰਟੈਲੀਜੈਂਸ ਤੋਂ ਪੂਰਨ ਰੂਪ ਵਿੱਚ ਜਾਣੂ ਹੋਵੇl ਕਾਲਜ ਦੀਆਂ ਅਜਿਹੀਆਂ
ਗਤੀਵਿਧੀਆਂ ਬਿਨਾਂ ਸ਼ੱਕ ਵਿਦਿਆਰਥੀਆਂ ਨੂੰ ਨਵੀਨ ਟੈਕਨੋਲੋਜੀ ਦੇ ਨਾਲ ਜੋੜਨ ਵਿੱਚ ਕਾਮਯਾਬ ਹੋਣਗੀਆਂ l ਇਸ ਵਰਕਸ਼ਾਪ ਤੋਂ ਵਿਦਿਆਰਥੀਆਂ ਨੇ ਵਿਹਾਰਕ ਜਾਣਕਾਰੀ ਤੇ ਅਨੁਭਵ ਦੀ ਖੂਬ ਸ਼ਲਾਘਾ ਕੀਤੀl ਇਸ ਵਰਕਸ਼ੋਪ ਦਾ ਮੰਚ ਸੰਚਾਲਨ ਕੰਪਿਊਟਰ ਸਾਇੰਸ
ਵਿਭਾਗ ਦੇ ਮਨੂਬਾਲਾ ਵੱਲੋਂ ਕੀਤਾ ਗਿਆl ਇਸ ਮੌਕੇ ਕਮਰਸ ਵਿਭਾਗ ਦੇ ਹੀਰਾ ਲਾਲ ਵੱਲੋਂ ਵੀ ਆਰਟੀਫਿਸ਼ਅਲ ਇੰਟੈਲੀਜੈਂਸ ਪ੍ਰਤੀ ਆਪਣੇ ਵਿਚਾਰ ਸਾਂਝੇ ਕੀਤੇ ਗਏ।ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।
Boota Singh Basi
President & Chief Editor