ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਸਤਰੀ ਵਿੰਗ ਹੋ ਰਿਹਾ ਮਜ਼ਬੂਤ-ਰਸ਼ਪਿੰਦਰ ਕੌਰ ਗਿੱਲ

0
8

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਸਤਰੀ ਵਿੰਗ ਹੋ ਰਿਹਾ ਮਜ਼ਬੂਤ-ਰਸ਼ਪਿੰਦਰ ਕੌਰ ਗਿੱਲ

ਪੜ੍ਹੀਆਂ ਲਿਖੀਆਂ ਬੱਚੀਆਂ ਬੜੀ ਸੁਹਿਰਦਤਾ ਨਾਲ ਸ. ਸਿਮਰਨਜੀਤ ਸਿੰਘ ਮਾਨ ਜੀ ਦੀ ਸੋਚ ਤੇ ਪਹਿਰਾ
ਦੇ ਰਹੀਆਂ ਹਨ-ਜੱਥੇਦਾਰ ਸ.ਅਮਰੀਕ ਸਿੰਘ ਨੰਗਲ

18 ਅਗਸਤ 2025

ਅੰਮ੍ਰਿਤਸਰ-ਜੱਥੇਦਾਰ ਸ.ਅਮਰੀਕ ਸਿੰਘ ਨੰਗਲ ਜੀ ਜੋ ਕਿ
ਪਾਰਟੀ ਦੇ ਮਾਝਾ ਜ਼ੋਨ ਦੇ ਜੱਥੇਬੰਧਕ ਸਕੱਤਰ ਹਨ ਦੀ
ਰਹਿਨੁਮਾਈ ਹੇਂਠ ਅਜਨਾਲਾ ਵਿਖੇ
ਇਸਤਰੀ ਵਿੰਗ ਦੀ ਮਜ਼ਬੂਤੀ ਲਈ
ਮੀਟਿੰਗ ਕਰਵਾਈ ਗਈ। ਜਿਸ ਵਿੱਚ
ਇਸਤਰੀ ਵਿੰਗ ਦੇ ਜਨਰਲ ਸਕੱਤਰ
ਰਸ਼ਪਿੰਦਰ ਕੌਰ ਗਿੱਲ ਜੀ ਨੇ
ਹਾਜ਼ਰੀ ਭਰੀ। ਰਸ਼ਪਿੰਦਰ ਕੌਰ
ਗਿੱਲ ਜੀ ਨੇ ਮੀਟਿੰਗ ਵਿੱਚ ਮਜੂਦ
ਸਾਰੀਆਂ ਬੀਬੀਆਂ ਦੇ ਵਿਚਾਰ
ਸੁਣੇ ਅਤੇ ਸ਼੍ਰੋਮਣੀ ਅਕਾਲੀ ਦਲ
ਅੰਮ੍ਰਿਤਸਰ ਦੇ ਇਸਤਰੀ ਵਿੰਗ
ਨੂੰ ਹੋਰ ਮਜ਼ਬੂਤ ਕਰਣ ਲਈ ਅੰਮ੍ਰਿਤਸਰ ਜ਼ਿਲੇ ਵਿੱਚ
ਵੱਖ-ਵੱਖ ਸਥਾਨਾਂ ਉੱਤੇ ਜਾਗਰੂਕਤਾ ਸੈਮੀਨਾਰ ਕਰਣ ਦਾ
ਮਤਾ ਪਾਸ ਕੀਤਾ। ਇਸ ਸਮੇਂ ਰਸ਼ਪਿੰਦਰ ਕੌਰ ਗਿੱਲ ਜੀ ਨੇ ਅਤੇ ਜੱਥੇਦਾਰ ਸ.ਅਮਰੀਕ ਸਿੰਘ ਨੰਗਲ
ਜੀ ਨੇ ਪਿਛਲੇ ਕਈ ਮਹੀਨਿਆਂ ਤੋਂ
ਪਾਰਟੀ ਲਈ ਸੁਹਿਰਦਤਾ ਨਾਲ ਕੰਮ
ਕਰ ਰਹੀਆਂ ਬੀਬੀਆਂ ਨੂੰ
ਨਿਯੁਕਤੀ ਪੱਤਰ ਦੇ ਕੇ ਉੱਨਾਂ
ਨੂੰ ਪਾਰਟੀ ਦੀਆਂ ਜਿੰਮੇਵਾਰੀਆਂ
ਸੌਂਪੀਆਂ। ਮਨਦੀਪ ਕੌਰ ਜੀ ਨੰਗਲ
ਨੂੰ ਦਿਹਾਤੀ ਪ੍ਰਧਾਨ ਜ਼ਿਲਾ
ਅੰਮ੍ਰਿਤਸਰ ਇਸਤਰੀ ਵਿੰਗ,
ਜਸਵਿੰਦਰ ਕੌਰ ਜੀ ਪ੍ਰਧਾਨ ਪਿੰਡ
ਗੁਰੂ ਕਾ ਬਾਗ ਜ਼ਿਲਾ
ਅੰਮ੍ਰਿਤਸਰ ਇਸਤਰੀ ਵਿੰਗ, ਬੀਬੀ
ਸੰਦੀਪ ਕੌਰ ਜੀ ਪ੍ਰਧਾਨ ਪਿੰਡ
ਰਮਦਾਸ ਜ਼ਿਲਾ ਅੰਮ੍ਰਿਤਸਰ
ਇਸਤਰੀ ਵਿੰਗ ਨੂੰ ਵੱਖ-ਵੱਖ
ਜ਼ਿੰਮੇਵਾਰੀਆਂ ਸੌਂਪੀਆਂ
ਗਈਆਂ। ਇਸ ਸਮੇਂ ਸ.ਜਸਕਰਨ ਸਿੰਘ
ਜੀ ਦਿਹਾਤੀ ਮੀਤ ਪ੍ਰਧਾਨ ਜ਼ਿਲਾ
ਅੰਮ੍ਰਿਤਸਰ ਵੀ ਮਜੂਦ ਸਨ। ਇਸ
ਸਮੇਂ ਬੀਬੀਆਂ ਦੇ ਪਰਿਵਾਰਕ
ਮੈਂਬਰਾਂ ਦੀ ਮਜੂਦਗੀ ਇਹ ਸਾਬਿਤ
ਕਰ ਰਹੀ ਸੀ ਕਿ ਇਹ ਸਾਰੇ ਪਰਿਵਾਰ
ਸ਼੍ਰੋਮਣੀ ਅਕਾਲੀ ਦਲ
ਅੰਮ੍ਰਿਤਸਰ ਨਾਲ ਸ਼ਿੱਦਤ ਨਾਲ
ਜੁੜੇ ਹੋਏ ਹਨ ਅਤੇ ਸ.ਸਿਮਰਨਜੀਤ
ਸਿੰਘ ਮਾਨ ਜੀ ਦੀ ਸੋਚ ਨਾਲ ਆਪਣੀ
ਅਗਲੀ ਪੀੜੀ ਨੂੰ ਜੋੜ ਕੇ ਮਾਨ
ਮਹਿਸੂਸ ਕਰ ਰਹੇ ਹਨ।–

LEAVE A REPLY

Please enter your comment!
Please enter your name here