ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ ਦਾ ਕੀਤਾ ਗਿਆ ਦੌਰਾ ਬਰਸਾਤੀ ਪਾਣੀ ਨਾਲ ਪ੍ਰਭਾਵਿਤ ਹੋਏ ਧੁੱਸੀ ਬੰਨ ਤੇ ਵੀ ਪਹੁੰਚੇ
ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ
ਹਰ ਸੰਭਵ ਮਦਦ ਦੇਣ ਦਾ ਜਤਾਇਆ ਭਰੋਸਾ
ਖੇਮਕਰਨ,9 ਸਤੰਬਰ
(ਮਨਜੀਤ ਸ਼ਰਮਾ )-ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਸੂਬੇ ਅੰਦਰ ਹੜਾਂ ਦੀ ਸਥਿਤੀ ਬਣੀ ਹੋਈ ਹੈ ਹੜਾਂ ਕਾਰਨ ਪੰਜਾਬ ਦੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਕੇ ਰਹਿ ਗਈਆਂ ਹਨ ਸਰਹੱਦੀ ਪਿੰਡਾਂ ਦਾ ਜਾਇਜ਼ਾ ਲੈਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਪਿੰਡ ਮੀਆਂਵਾਲ,ਮਹਿੰਦੀਪੁਰ ਅਤੇ ਮਿਆਂਵਾਲਾ ਦੇ ਧੁੱਸੀ ਬੰਨ ਅਤੇ ਗੁਰਦੁਆਰਾ ਬਾਬਾ ਸਾਹਿਬ ਸਿੰਘ ਅੱਗੇ ਬੀ.ਐਸ. ਐਫ ਦੀ ਪੋਸਟ ਤੇ ਪਹੁੰਚੇ ਅਤੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਮੀਆਂ ਵਾਲਾ ਦੇ ਖੇਤਰ ਦੇ ਲੋਕਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਰਹੱਦੀ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਉਜਾਗਰ ਕਰਦਿਆਂ ਦੱਸਿਆ ਕਿ ਪਿਛਲੇ ਦਿਨੀ ਕਸੂਰੀ ਨਾਲੇ ਅੰਦਰ ਜਿਆਦਾ ਪਾਣੀ ਆਉਣ ਕਰਕੇ ਕਿਸਾਨਾਂ ਦੀ ਝੋਨੇ ਦੀ ਫਸਲ ਬਿਲਕੁਲ ਬਰਬਾਦ ਹੋ ਕੇ ਰਹਿ ਗਈ ਹੈ ਜਿਆਦਾ ਪਾਣੀ ਆਉਣ ਕਰਕੇ ਇਹ ਬੰਨ ਵੀ ਟੁੱਟ ਗਿਆ ਸੀ ਅਤੇ ਪਿੰਡ ਵਾਸੀਆਂ ਨੌਜਵਾਨਾਂ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਇਸ ਬੰਨ ਤੇ ਮਿੱਟੀ ਪਾ ਕੇ ਪੱਕਿਆਂ ਕੀਤਾ ਗਿਆ ਹੈ। ਤਾਰੋ ਪਾਰਲੀਆਂ ਕਿਸਾਨਾਂ ਦੀਆਂ ਜਮੀਨਾਂ ਬਿਲਕੁਲ ਖਰਾਬ ਹੋ ਕੇ ਰਹਿ ਗਈਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਮੀਆਂਵਾਲ ਵਿਖੇ ਤੁਸੀਂ ਬੰਨ ਨੂੰ ਪੱਕਿਆ ਕਰਨ ਵਾਸਤੇ 1000 ਲੀਟਰ ਡੀਜ਼ਲ ਦੇਣ ਦਾ ਐਲਾਨ ਵੀ ਕੀਤਾ ।ਉਹਨਾਂ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੀ ਹਰ ਪ੍ਰਕਾਰ ਦੀ ਸੰਭਵ ਮਦਦ ਕੀਤੀ ਜਾਵੇਗੀ ਇਸ ਮੌਕੇ ਗੌਰਵਦੀਪ ਸਿੰਘ ਵਲਟੋਹਾ, ਪਰਮਜੀਤ ਸਿੰਘ ਸੰਧੂ ,ਇੰਦਰਜੀਤ ਸਿੰਘ ਅਲਗੋਂ, ਗੁਰਵਿੰਦਰ ਸਿੰਘ ,ਗੁਰਪ੍ਰੀਤ ਸਿੰਘ ਪਤੂ, ਪਿਸ਼ੌਰਾ ਸਿੰਘ, ਹਰਮੰਦਰ ਸਿੰਘ ਕਲਸ, ਰਣਜੀਤ ਸਿੰਘ, ਪਰਗਟ ਸਿੰਘ ਮੇਹਦੀਪੁਰ,ਰਣਜੀਤ ਸਿੰਘ ਰਾਣਾ ਗਜ਼ਲ ,ਹਰਜਿੰਦਰ ਸਿੰਘ, ,ਹਰਪਾਲ ਸਿੰਘ ,ਪ੍ਰਗਟ ਸਿੰਘ ਪੱਤੂ ਸਾਬਕਾ ਕੌਂਸਲਰ , ਗੁਰਵਿੰਦਰ ਸਿੰਘ ਨੂਰ ਵਾਲਾ, ਸਾਬਕਾ ਸਰਪੰਚ ਮੋਹਰ ਸਿੰਘ , ਗੁਲਾਬ ਸਿੰਘ , ਅਤੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਹਾਜ਼ਰ ਸਨ।
ਫੋਟੋ ਕੈਪਸ਼ਨ -ਸਰਹੱਦੀ ਖੇਤਰ ਦਾ ਜਾਇਜ਼ਾ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਾਜ਼ਰ ਕਿਸਾਨ ਅਤੇ ਮੋਹਤਬਰ (ਮਨਜੀਤ)