*ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਆਦੇਸ਼ਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਫੈਕਟਰੀ ਦੇ ਨਜ਼ਦੀਕੀ ਏਰੀਏ ‘ਚ ਮੁਸਤੈਦ*

0
48

*ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਆਦੇਸ਼ਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਫੈਕਟਰੀ ਦੇ ਨਜ਼ਦੀਕੀ ਏਰੀਏ ‘ਚ ਮੁਸਤੈਦ*

 

*800 ਘਰਾਂ ਦੇ ਸਰਵੇ ਦੌਰਾਨ 400 ਤੋਂ ਵਧੇਰੇ ਲੋਕਾਂ ਦੀ ਕੀਤੀ ਸਿਹਤ ਜਾਂਚ*

 

*ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਪਦੰਡਾਂ ਅਨੁਸਾਰ ਫੈਕਟਰੀ ਦੀ ਜਾਂਚ ਲਈ ਟੀਮਾਂ ਗਠਿਤ-ਡਿਪਟੀ ਕਮਿਸ਼ਨਰ*

 

 

ਮਾਨਸਾ, 19 ਜੁਲਾਈ 2025:

ਪਿਛਲੇ ਦਿਨੀਂ ਮੀਡੀਆ ਰਾਹੀਂ ਪ੍ਰਸਾਰਿਤ ਇਕ ਖ਼ਬਰ ਦਾ ਖਾਸ ਨੋਟਿਸ ਲੈਂਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬੁਢਲਾਡਾ ਵਿਖੇ ਗਿੱਟੀਆਂ ਬਣਾਉਣ ਵਾਲੀ ਫੈਕਟਰੀ ਕਾਰਨ ਲੋਕਾਂ ਨੂੰ ਆ ਰਹੀ ਸਿਹਤ ਸਮੱਸਿਆ ਦਾ ਹੱਲ ਕਰਨ ਲਈ ਫੌਰੀ ਤੌਰ ‘ਤੇ ਸਿਹਤ ਵਿਭਾਗ ਨੂੰ ਵਿਸ਼ੇਸ਼ ਹੁਕਮ ਜਾਰੀ ਕੀਤੇ ਸਨ, ਜਿਸ ‘ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ ‘ਤੇ ਸਿਵਲ ਸਰਜਨ ਡਾ. ਰਣਜੀਤ ਰਾਏ ਅਤੇ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਡਾ. ਮਨਜੀਤ ਕੌਰ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ।

ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਗਿੱਟੀਆ ਬਣਾਉਣ ਵਾਲੀ ਫੈਕਟਰੀ ਨਜ਼ਦੀਕ ਸਰਵੇ ਕਰਦਿਆਂ ਏ.ਐਨ.ਐਮ., ਆਸ਼ਾ ਵਰਕਰਾਂ ਅਤੇ ਮਲਟੀਪਰਪਜ਼ ਸਿਹਤ ਵਰਕਰਾਂ ਦੀਆਂ 06 ਟੀਮਾਂ ਅਤੇ 03 ਸੁਪਰਵਾਈਜ਼ਰਾਂ ਵੱਲੋਂ ਘਰ ਘਰ ਜਾ ਕੇ ਡਾਟਾ ਇਕੱਠਾ ਕੀਤਾ ਗਿਆ, ਜਿਸ ਤਹਿਤ ਕਰੀਬ 800 ਘਰਾਂ ਦੇ ਸਰਵੇ ਦੌਰਾਨ 400 ਤੋਂ ਵਧੇਰੇ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਕੈਂਪ ਲਗਾ ਕੇ ਪ੍ਰਭਾਵਿਤ ਲੋਕਾਂ ਦਾ ਇਲਾਜ਼ ਕਰਨ ਲਈ ਸਾਹ ਸਬੰਧੀ ,ਅੱਖਾਂ ਅਤੇ ਚਮੜੀ ਦੀਆਂ ਬਿਮਾਰੀਆਂ ਦੇ ਤਜ਼ੁਰਬੇਕਾਰ ਡਾਕਟਰਾਂ ਨੇ ਸੇਵਾਵਾਂ ਦਿੱਤੀਆਂ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੱਥੇ ਲੱਗੀ ਗਿੱਟੀਆਂ ਬਣਾਉਣ ਵਾਲੀ ਫੈਕਟਰੀ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਪਦੰਡਾਂ ਅਨੁਸਾਰ ਜਾਂਚ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਪ੍ਰਭਾਵਿਤ ਲੋਕਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਸਹਿਯੋਗ ਕਰ ਰਿਹਾ ਹੈ ਤਾਂ ਜੋ ਵਪਾਰ ਦੀ ਪ੍ਰਫੁੱਲਤਾ ਦੇ ਨਾਲ ਨਾਲ ਲੋਕਾਂ ਨੂੰ ਵੀ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

 

ਇਸ ਦੌਰਾਨ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਉੱਚ ਗੁਣਵੱਤਾ ਵਾਲੇ ਡਾਇਗਨੋਸਟਿਕ ਟੂਲਜ਼ ਦੀ ਵਰਤੋਂ ਨਾਲ ਸਾਹ ਦੀਆਂ ਬਿਮਾਰੀਆਂਚਮੜੀ ਦੀਆਂ ਸਮੱਸਿਆਵਾਂ ਅਤੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਪਛਾਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 140 ਮਰੀਜ਼ਾਂ ਦੀ ਸੰਪੂਰਨ ਜਾਂਚ ਕੀਤੀ ਗਈ, ਜਿਸ ਵਿੱਚ 45 ਅੱਖਾਂ ਦੀ ਬਿਮਾਰੀ ਦੇ ਮਰੀਜ਼, 40 ਚਮੜੀ ਬਿਮਾਰੀਆਂ, 35 ਸਾਹ ਸਬੰਧੀ ਬਿਮਾਰੀਆਂ ਵਾਲੇ ਮਰੀਜ਼ ਅਤੇ 20 ਹੋਰ ਮਰੀਜ਼ ਜਿੰਨ੍ਹਾਂ ਵਿੱਚ ਆਮ ਬਿਮਾਰੀਆਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਦਾ ਮੁੱਢਲਾ ਇਲਾਜ਼ ਕੀਤਾ ਗਿਆ।

ਸਿਵਲ ਸਰਜਨ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਾਉਣਾ ਸਾਡਾ ਮੁੱਖ ਮਿਸ਼ਨ ਹੈ। ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਕਰਕੇ ਅਸੀਂ ਨਾ ਸਿਰਫ਼  ਲਾਜ਼ ਦੇ ਪ੍ਰਭਾਵ ਨੂੰ ਵਧਾਉਂਦੇ ਹਾਂਬਲਕਿ ਲੋਕਾਂ ਦੇ ਜੀਵਨ ਵਿੱਚ ਵੀ ਸੁਧਾਰ ਲਿਆਉਂਦੇ ਹਾਂ। ਉਨ੍ਹਾਂ ਅਗਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਦੇ ਹੋਰ ਕੈਂਪ ਲਗਾਉਣ ਦੀ ਘੋਸ਼ਣਾ ਵੀ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਬਿਮਾਰੀਆਂ ਅਤੇ ਜ਼ਰੂਰਤਾਂ ਦਾ ਵਿਸਥਾਰਿਤ ਰਿਕਾਰਡ ਬਣਾਇਆ ਜਾਵੇਗਾ।

LEAVE A REPLY

Please enter your comment!
Please enter your name here