*ਸੀਐਸਆਈਆਰ-ਸੀਐਲਆਰਆਈ ਵੱਲੋਂ 78ਵੇਂ ਸਥਾਪਨਾ ਦਿਹਾੜੇ ਮੌਕੇ ਸਮਾਗਮ ਦਾ ਆਯੋਜਨ*

0
65
*ਸੀਐਸਆਈਆਰ-ਸੀਐਲਆਰਆਈ ਵੱਲੋਂ 78ਵੇਂ ਸਥਾਪਨਾ ਦਿਹਾੜੇ ਮੌਕੇ ਸਮਾਗਮ ਦਾ ਆਯੋਜਨ*
ਸੀਐਸਆਈਆਰ – ਸੈਂਟਰਲ ਲੈਦਰ ਰਿਸਰਚ ਇੰਸਟੀਚਿਊਟ (ਸੀਐਲਆਰਆਈ) ਰੀਜਨਲ ਸੈਂਟਰ, ਜਲੰਧਰ ਵੱਲੋਂ ਆਪਣਾ 78ਵਾਂ ਸਥਾਪਨਾ ਦਿਹਾੜਾ ਮਨਾਇਆ ਗਿਆ। ਸਕੂਲ ਆਫ਼ ਐਮੀਨੈਂਸ ਭਾਰਗੋ ਕੈਂਪ ਜਲੰਧਰ ਦੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ, ਚਮੜਾ ਉਦਯੋਗ ਦੇ ਟੈਨਰਾਂ ਅਤੇ ਤਕਨੀਕੀ ਸਟਾਫ਼ ਨੇ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਮੁੱਖ ਮਹਿਮਾਨ, ਪੰਜਾਬ ਲੈਦਰ ਫੈਡਰੇਸ਼ਨ (ਪੀ.ਐਲ.ਐਫ.) ਦੇ ਪ੍ਰਧਾਨ ਅਮਨਦੀਪ ਸਿੰਘ ਸੰਧੂ ਨੇ ਚਮੜਾ ਉਦਯੋਗ ਅਤੇ ਸਾਡੇ ਦੇਸ਼ ਦੀ ਆਰਥਿਕਤਾ ਵਿੱਚ ਇਸ ਦੇ ਯੋਗਦਾਨ ‘ਤੇ ਚਾਨਣਾ ਪਾਉਂਦਿਆਂ ਪ੍ਰਧਾਨਗੀ ਭਾਸ਼ਣ ਦਿੱਤਾ। ਡਾ. ਐਸ.ਵੀ. ਸ਼੍ਰੀਨਿਵਾਸਨ, ਸਾਇੰਟਿਸਟ ਇੰਚਾਰਜ (SIC) ਨੇ CSIR-CLRI ਦੇ ਆਦੇਸ਼ ਦੀ ਸੰਖੇਪ ਜਾਣਕਾਰੀ ਦਿੱਤੀ ਅਤੇ CSIR ਵਿੱਚ ਖੋਜ ਖੇਤਰਾਂ ਨੂੰ ਲੈ ਕੇ ਵਿਦਿਆਰਥੀਆਂ ਲਈ ਸੰਭਾਵੀ ਮੌਕਿਆਂ ਬਾਰੇ ਚਾਨਣਾ ਪਾਇਆ। ਉੱਥੇ ਹੀ ਡਾ. ਪੀ. ਸੁਧਾਕਰ, ਪ੍ਰਿੰਸੀਪਲ ਸਾਇੰਟਿਸਟ ਨੇ ਚਮੜੇ ਅਤੇ ਚਮੜੇ ਦੇ ਉਤਪਾਦਾਂ ਦੀ ਜਾਂਚ ਲਈ ਲੋੜੀਂਦੇ ਮਿਆਰੀ ਪ੍ਰੋਟੋਕੋਲ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਡਾ. ਮੋਲੀਆਰਾਸੀ ਵੀ, ਵਿਗਿਆਨੀ ਅਤੇ ਸ਼੍ਰੀ ਅਰੂਲਮਨੀ, ਸੀਨੀਅਰ ਤਕਨੀਕੀ ਅਧਿਕਾਰੀ, ਨੇ “ਚਮੜਾ ਅਤੇ ਇਸਦਾ ਰਹਿੰਦ-ਖੂੰਹਦ ਪ੍ਰਬੰਧਨ, ਅਤੇ ਟਿਕਾਊ ਵਿਕਾਸ ਟੀਚਿਆਂ (SDGs)” ਦੇ ਵਿਸ਼ੇ ‘ਤੇ ਲੋਕਾਂ ਨੂੰ ਜਾਗਰੂਕ ਕੀਤਾ। ਹੋਰ ਤਕਨੀਕੀ ਸਹਿਯੋਗੀਆਂ ਰਜਨੀਸ਼ ਕੁਮਾਰ, ਕੁਮਾਰੀ ਆਸ਼ਿਮਾ ਪਾਲ ਅਤੇ ਸ਼੍ਰੀ ਅਜੀਤ ਕੁਮਾਰ ਵੱਲੋਂ ਚਮੜੇ ਦੀ ਭੌਤਿਕ ਅਤੇ ਰਸਾਇਣਕ ਜਾਂਚ ਦੇ ਵਿਸ਼ੇ ਨੂੰ ਕੇਂਦਰ ਵਿੱਚ ਰੱਖਦਿਆਂ
ਵਿਚਾਰ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਚਮੜੇ ਦੇ ਵੱਖੋ-ਵੱਖ ਉਤਪਾਦਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਹ ਪ੍ਰੋਗਰਾਮ ਬੂਟੇ ਲਾਉਣ ਦੇ ਨਾਲ ਸਫਲਤਾਪੂਰਵਕ ਸਮਾਪਤ ਹੋਇਆ ਅਤੇ ਵਿਦਿਆਰਥੀਆਂ ਸਣੇ ਹੋਰਨਾ ਪ੍ਰਤੀਭਾਗੀਆਂ ਵੱਲੋਂ ਹਾਂ ਪੱਖੀ ਫੀਡਬੈਕ ਵੀ ਦਿੱਤੀ ਗਈ।

LEAVE A REPLY

Please enter your comment!
Please enter your name here