ਸੀਜੀਐਮ ਛਾਬੜਾ ਨੇ ਕੀਤਾ ਐਸਬੀਈ ਖੰਨਾ ਦੀ ਮੁੱਖ ਸ਼ਾਖਾ ਦਾ ਉਦਘਾਟਨ

0
8
ਸੀਜੀਐਮ ਛਾਬੜਾ ਨੇ ਕੀਤਾ ਐਸਬੀਈ ਖੰਨਾ ਦੀ ਮੁੱਖ ਸ਼ਾਖਾ ਦਾ ਉਦਘਾਟਨ
* ਡੀ ਜੀ ਐਮ ਬਾਮ ਸ਼ੰਕਰ ਮਿਸ਼ਰਾ ਵੀ ਉਚੇਚੇ ਤੌਰ ਤੇ ਪੁੱਜੇ
ਬੈਂਕ ਦਾ ਮੁੱਖ ਮਕਸਦ ਲੋਕਾਂ ਨੂੰ ਵੱਧ ਤੋ ਵੱਧ ਸਹੂਲਤਾਂ ਦੇਣਾ -ਚੀਫ ਮੈਨੇਜਰ  ਸੰਜੀਵ ਚੰਦਰ
ਖੰਨਾ ,16 ਸਤੰਬਰ ( ਅਜੀਤ ਖੰਨਾ) ਐੱਸਬੀਆਈ ਬੈਂਕ ਦੀ ਖੰਨਾ ਮੁੱਖ ਸ਼ਾਖਾ ਦਾ ਉਦਘਾਟਨ ਅੱਜ ਚੰਡੀਗੜ੍ਹ ਸਰਕਲ ਦੇ ਜਨਰਲ ਮੈਨੇਜਰ ਸਰਦਾਰ ਮਨਮੀਤ ਸਿੰਘ ਛਾਬੜਾ ਵੱਲੋਂ ਕੀਤਾ ਗਿਆ ।ਇਸ ਮੌਕੇ ਡਿਪਟੀ ਜਨਰਲ ਮੈਨੇਜਰ ਲੁਧਿਆਣਾ ਸ੍ਰੀ ਬਾਮ ਸ਼ੰਕਰ ਮਿਸ਼ਰਾ,ਖੰਨਾ ਸ਼ਾਖਾ ਦੇ ਚੀਫ ਮੈਨੇਜਰ ਸੰਜੀਵ ਚੰਦਰ,ਐਮ ਸੀਸੀ ਦੇ ਚੀਫ ਮੈਨੇਜਰ ਸ੍ਰੀਮਤੀ ਅਮਿਕਾ ਗਰਗ,ਆਰ ਐਮ ਰਾਕੇਸ਼ ਚੌਧਰੀ ਤੇ ਮਾਰਕੀਟਿੰਗ ਅਫ਼ਸਰ ਐੱਚ ਐੱਸ ਮਹਿਮੀ ਮਜੂਦ ਸਨ।ਦੱਸਣਯੋਗ ਹੈ ਕਿ ਐੱਸਬੀਆਈ ਵੱਲੋਂ ਖੰਨਾ ਵਿਖੇ ਆਪਣੀ ਇਹ ਬ੍ਰਾਂਚ 15 ਫਰਵਰੀ 1971 ਚ ਖੋਲ੍ਹੀ ਗਈ ਸੀ ਜੋ ਪਹਿਲਾਂ ਲਲਹੇੜੀ ਚੌਂਕ ਵਿਖੇ ਸੀ ਤੇ ਹੁਣ ਉੱਥੋ ਬਾਦਲ ਕੇ ਜੀਟੀਬੀ ਮਾਰਕੀਟ ਖੰਨਾ ਵਿਖੇ ਲਿਆਂਦੀ ਗਈ  ਹੈ। ਨਵੀਂ ਬਣੀ ਬ੍ਰਾਂਚ ਦੇ ਉਦਘਾਟਨ ਦੀ ਰਸਮ ਕਰਨ ਪਹੁੰਚੇ ਸਰਦਾਰ ਮਨਮੀਤ ਸਿੰਘ ਛਾਬੜਾ ਵੱਲੋਂ ਸਭ ਤੋ ਪਹਿਲਾਂ ਰੀਬਨ ਕੱਟਣ ਉਪਰੰਤ ਸਟੋਨ ਤੋਂ ਪਰਦਾ ਹਟਾਅ ਕੇ ਨਵੀਂ ਬ੍ਰਾਂਚ ਦੀ ਐਨੇਗੋਰੇਸ਼ਨ ਕੀਤੀ ਗਈ ।ਇਸ ਮੌਕੇ ਬੈਂਕ ਦੀ ਸਥਾਨਿਕ ਸ਼ਾਖਾ ਦੇ ਚੀਫ ਮੈਨੇਜਰ ਸ੍ਰੀ ਸੰਜੀਵ ਚੰਦਰ ਵੱਲੋਂ ਸੀਜੀਐਮ ਤੇ ਡੀਜੀਐਮ ਨੂੰ ਸਰਪਾਓ ਪਾ ਕੇ  ਉਨਾਂ ਦਾ ਸਨਮਾਨ ਕੀਤਾ ਗਿਆ।ਜਦ ਕੇ ਮਾਰਕੀਟਿੰਗ ਅਫ਼ਸਰ ਐੱਚ ਐੱਸ ਮਹਿਮੀ ਵੱਲੋਂ ਵੀ ਸੀਜੀਐਮ ਛਾਬੜਾ ਦਾ ਸਰਪਾਓ ਪਾ ਕੇ ਸਨਮਾਨ ਕੀਤਾ ਗਿਆ ।ਇਸ ਉਪਰੰਤ ਸ:ਛਾਬੜਾ ਵੱਲੋਂ ਬ੍ਰਾਂਚ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਤੇ ਬੈਂਕ ਦੇ ਕੰਮਕਾਰ ਬਾਰੇ ਜਾਣਕਾਰੀ ਹਾਸਲ ਕੀਤੀ ਗਈ ।।ਇਸ ਤੋ ਪਹਿਲਾਂ ਡਿਪਟੀ ਜਨਰਲ ਮੈਨੇਜਰ  ਲੁਧਿਆਣਾ ਸ੍ਰੀ ਬਾਮ ਸ਼ੰਕਰ ਮਿਸ਼ਰਾ ਵੱਲੋਂ ਵੀ  ਬ੍ਰਾਂਚ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋ ਬ੍ਰਾਂਚ ਦੇ ਕੰਮਕਾਰ ਬਾਰੇ ਵੇਰਵੇ ਹਾਸਲ ਕੀਤੇ ਗਏ ।।ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੰਨਾ ਬੈਂਕ ਦੀ ਮੁੱਖ ਸ਼ਾਖਾ ਦੇ ਚੀਫ ਮੈਨੇਜਰ ਸੰਜੀਵ ਚੰਦਰ ਨੇ ਕਿਹਾ ਕਿ ਬੈਂਕ ਦਾ ਮੁੱਖ ਮਕਸਦ ਆਪਣੇ ਗਾਹਕਾਂ ਨੂੰ ਬੈਂਕ ਦੀਆਂ ਸਕੀਮਾਂ ਤੋਂ ਜਾਣੂ ਕਰਵਾ ਕੇ ਵੱਧ ਤੋ ਵੱਧ ਸਹੂਲਤਾਂ ਦੇਣਾ ਹੈ ਤਾਂ  ਜੋ ਉਹ ਇਨਾਂ ਦਾ ਪੂਰਾ ਲਾਭ ਉਠਾ ਸਕਣ।ਪਿੱਛੋਂ ਸੀਜੀਐਮ ਸਰਦਾਰ ਮਨਮੀਤ ਸਿੰਘ ਛਾਬੜਾ ਵੱਲੋਂ ਏਐਮਸੀਸੀ  ਸੈੱਲ ਦਾ ਉਦਘਾਟਨ ਕੀਤਾ ਗਿਆ ।ਜਿੱਥੇ ਬ੍ਰਾਂਚ ਦੀ ਚੀਫ ਮੈਨੇਜਰ ਸ੍ਰੀਮਤੀ ਅਮਿਕਾ ਗਰਗ ਤੇ ਕਰਮਚਾਰੀਆਂ ਵੱਲੋਂ ਉਨਾਂ ਦਾ ਸਵਾਗਤ ਕੀਤਾ ਗਿਆ ਤੇ ਨਾਲ ਹੀ ਉਨਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ  ਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਹੋਰਨਾਂ ਤੋ ਇਲਾਵਾ ਇਸ ਮੌਕੇ ਮਾਰਕੀਟਿੰਗ ਅਫ਼ਸਰ ਐੱਚ ਐੱਸ ਮਹਿੰਮੀ,ਪ੍ਰੇਮ ਸਿੰਘ ਬੰਘੜ,ਸਿਕੰਦਰ ਸਿੰਘ ਤੇ ਬੈਂਕ ਦੀਆਂ ਸਥਾਨਕ ਸ਼ਾਖਾਵਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ ।
ਫੋਟੋ ਕੈਪਸ਼ਨ : ਬੈਂਕ ਦੀ ਮੁੱਖ ਸ਼ਾਖਾ ਦਾ ਉਦਘਾਟਨ ਕਰਦੇ ਹੋਏ ਸੀਜੀਐਮ ਸ: ਮਨਮੀਤ ਸਿੰਘ ਛਾਬੜਾ ਤੇ ਹੋਰ ਅਧਿਕਾਰੀ

LEAVE A REPLY

Please enter your comment!
Please enter your name here