ਸੇਂਟ ਸੋਲਜਰ ਕਾਨਵੈਂਟ ਸਕੂਲ ਦੇ 6 ਵਿਦਿਆਰਥੀਆਂ ਵਲੋਂ ਦੁਬਾਰਾ ਫਿਰ ਵਿਦੇਸ਼ ਦੀ ਧਰਤੀ ਤੋਂ ਤਿੰਨ ਗੋਲਡ ਮੈਡਲ, ਦੋ ਸਿਲਵਰ ਮੈਡਲ ਅਤੇ ਇੱਕ ਬਰਾਂਜ਼ ਮੈਡਲ, ਕੁੱਲ 06 ਮੈਡਲ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ

0
5
ਸੇਂਟ ਸੋਲਜਰ ਕਾਨਵੈਂਟ ਸਕੂਲ ਦੇ 6 ਵਿਦਿਆਰਥੀਆਂ ਵਲੋਂ ਦੁਬਾਰਾ ਫਿਰ ਵਿਦੇਸ਼ ਦੀ ਧਰਤੀ ਤੋਂ ਤਿੰਨ ਗੋਲਡ ਮੈਡਲ, ਦੋ ਸਿਲਵਰ ਮੈਡਲ ਅਤੇ ਇੱਕ ਬਰਾਂਜ਼ ਮੈਡਲ, ਕੁੱਲ 06 ਮੈਡਲ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ
ਪੱਟੀ ਮੋੜ 3 ਦਸੰਬਰ
ਦਰਸ਼ਨ ਸਿੰਘ ਸੰਧੂ

ਸੇਂਟ ਸੋਲਜਰ ਕਾਨਵੈਂਟ ਸਕੂਲ ਦੇ 6 ਵਿਦਿਆਰਥੀਆਂ ਵਲੋਂ ਦੁਬਾਰਾ ਫਿਰ ਵਿਦੇਸ਼ ਦੀ ਧਰਤੀ ਤੋਂ ਤਿੰਨ ਗੋਲਡ ਮੈਡਲ, ਦੋ ਸਿਲਵਰ ਮੈਡਲ ਅਤੇ ਇੱਕ ਬਰਾਂਜ਼ ਮੈਡਲ, ਕੁੱਲ 06 ਮੈਡਲ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਇਨ੍ਹਾਂ ਵਿੱਚ ਦੋ ਲੜਕੀਆਂ ਵੀ ਸ਼ਾਮਿਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪ੍ਰਿੰਸੀਪਲ ਮੈਡਮ ਡਾ: ਪ੍ਰਿਤਪਾਲ ਕੌਰ ਨੇ ਦੱਸਿਆ ਕਿ ਇਲਾਕੇ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਸੇਂਟ ਸੋਲਜਰ ਕਾਨਵੈਂਟ ਸਕੂਲ ਸੀ ਬੀ ਐੱਸ ਈ ਪੂਨੀਆਂ ਰੋਡ ਘਰਿਆਲਾ ਦੇ ਵਿਦਿਆਰਥੀਆਂ ਨੇ ਵਿਦੇਸ਼ ਵਿੱਚ ਪੰਜਾਬ, ਇਲਾਕੇ, ਸਕੂਲ, ਮਾਪਿਆਂ ਅਤੇ ਭਾਰਤ ਦਾ ਨਾਮ ਚਮਕਾਇਆ ਹੈ। ਇਹਨਾ ਬੱਚਿਆਂ ਨੇ ਮਲੇਸ਼ੀਆ ਵਿਖੇ ਹੋਈ ਚੈਂਪੀਅਨਸ਼ਿਪ 2025 ਵਿੱਚ ਹਿੱਸਾ ਲਿਆ ਹੈ।ਜਿਸ ਵਿੱਚ ਬੰਗਲਾਦੇਸ਼, ਮਲੇਸ਼ੀਆ, ਥਾਈਲੈਂਡ, ਪਾਕਿਸਤਾਨ, ਦੱਖਣੀ ਕੋਰੀਆ, ਸ੍ਰੀਲੰਕਾ, ਪੁਰਤਕਾਲ,ਚੀਨ, ਜਪਾਨ, ਇਟਲੀ ਅਤੇ ਸਿੰਗਾਪੁਰ ਵਰਗੇ ਕਈ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ। ਇੰਨੇ ਤਗੜੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਵਿਚਕਾਰ ਸਾਡੇ ਬੱਚਿਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਕੇ ਸਾਡੇ ਇਲਾਕੇ, ਸਾਡੇ ਸਕੂਲ ਅਤੇ ਸਾਡੇ ਦੇਸ਼ ਨੂੰ ਮਾਣਵਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਚਾਂ ਦੀ ਸਿੱਖਿਆ ਅਤੇ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਜਜ਼ਬੇ ਦਾ ਨਤੀਜਾ ਹੈ। ਇਸ ਮੌਕੇ ਸਕੂਲ ਦੇ ਐਮਡੀ ਕੋਹਿਨੂਰ ਸਿੰਘ ਭੁੱਲਰ ਨੇ ਬੱਚਿਆਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਉੱਥੇ ਹੀ ਕੋਚ ਅਤੇ ਮਾਪਿਆਂ ਨੂੰ ਵੀ ਵਧਾਈ ਦੇਦੇ ਹੋਇਆ ਕਿਹਾ ਕੀ ਅਸੀ ਸਭ ਤੋ ਪਹਿਲਾਂ ਬੱਚਿਆਂ ਦੇ ਮਾਪਿਆਂ ਦੇ ਧੰਨਵਾਦੀ ਹਾ ਜਿੰਨ੍ਹਾਂ ਨੇ ਆਪਣੇ ਬੱਚਿਆਂ ਦੇ ਅੰਦਰ ਛੁਪੀ ਇੱਕ ਕਲਾ ਨੂੰ ਉਜਾਗਰ ਕਰਨ ਵਿੱਚ ਸਹਿਯੋਗ ਕੀਤਾ ਉਨ੍ਹਾਂ ਕਿਹਾ ਨਾਲ ਹੀ ਅਸੀ ਕੋਚ ਦਾ ਵੀ ਵਿਸ਼ੇਸ਼ ਧੰਨਵਾਦ ਕਰਦੇ ਹਾ ਜਿੰਨ੍ਹਾਂ ਨੇ ਬੱਚਿਆਂ ਨੂੰ ਤਿੰਨ ਮਹੀਨੇ ਵਿੱਚ ਹੀ ਹੈਪਕਿਡੋ ਗੇਮ ਦੇ ਅਜਿਹੇ ਗੁਣ ਸਖਾਏ ਕਿ ਬੱਚਿਆਂ ਵੱਲੋ ਅੰਮ੍ਰਿਤਸਰ ਸਾਹਿਬ ਵਿੱਚ ਹੋਏ ਸਟੇਟ ਲੈਬਲ ਦੇ ਹੈਪਕਿਡੋ ਮੁਕਾਬਲਿਆਂ ਵਿੱਚ ਗੋਲਡ ,ਕਾਸ਼ੀ ਤੇ ਸਿਲਵਰ ਮੈਡਲ ਜਿੱਤ ਕਿ ਸਕੂਲ ਦੀ ਝੋਲੀ ਪਾਏ ਉਨ੍ਹਾਂ ਕਿਹਾ ਕਿ ਬੱਚਿਆਂ ਵੱਲੋਂ ਕੀਤੇ ਵਧੀਆ ਪ੍ਰਦਰਸ਼ਨ ਨੂੰ ਦੇਖ ਦਿਆ ਹੋਇਆ ਹੀ ਦਿੱਲੀ ਵਿੱਚ ਹੋਈ ਚੈਂਪੀਅਨਸ਼ਿਪ 2025 ਵਿੱਚ ਜਾਣ ਦਾ ਮੌਕਾ ਮਿਲਿਆ ਜਿੱਥੇ ਸਕੂਲ ਦੇ 13 ਵਿਦਿਆ ਰਥੀਆ ਵੱਲੋ ਭਾਗ ਲਿਆ ਗਿਆ ਅਤੇ ਵੱਖ ਵੱਖ ਮੈਡਲ ਜਿੱਤ ਕਿ ਸਕੂਲ ਦੀ ਝੋਲੀ ਪਾਏ ਗਏ ਸੀ ਇਸ ਮੌਕੇ ਤੇ ਕੋਹਿਨੂਰ ਸਿੰਘ ਭੁੱਲਰ ਨੇ ਦੱਸਿਆ ਕੇ ਇਹ ਹੈਪਕਿਡੋ ਇੱਕ ਕੋਰੀਅਨ ਮਾਰਸ਼ਲ ਆਰਟ ਗੇਮ ਹੈ । ਇਹ 1940-50 ਵਿੱਚ second world war ਤੋਂ ਬਾਅਦ ਦੱਖਣੀ ਕੋਰੀਆ ਤੋਂ ਹੋਂਦ ਵਿੱਚ ਆਈ ਹੈ। ਹੁਣ ਇਹ ਸੀਨੀਅਰ ਉਲੰਪਿਕ ਖੇਡ ਦੇ ਨਾਲ ਯੂਨੀਅਰ ਉਲੰਪਿਕ ਖੇਡ ਵੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਇਲਾਕੇ ਦਾ ਪਹਿਲਾ ਸਕੂਲ ਹੈ ਜਿਸ ਦੇ ਹੋਣ ਹਾਰ ਵਿਦਿਆਰਥੀਆਂ ਵੱਲੋ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਐਮਡੀ ਕੋਹਿਨੂਰ ਸਿੰਘ ਨੇ ਦੱਸਿਆ ਕਿ ਸਾਡੇ ਵੱਲੋ ਬੱਚਿਆਂ ਦੇ ਹੁਨਰ ਨੂੰ ਦੇਖਦਿਆਂ ਹੋਇਆ ਸਕੂਲ ਵਿੱਚ ਹੋਰ ਵੀ ਵੱਖ ਵੱਖ ਗੇਮਾ ਲਈ ਕੋਚ ਸਕੂਲ ਵਿੱਚ ਭਰਤੀ ਕੀਤੇ ਜਾ ਚੁੱਕੇ ਹਨ ।ਇਸ ਮੌਕੇ ਤੇ ਪ੍ਰਿੰਸੀਪਲ ਡਾ ਪਿ੍ਤਪਾਲ ਕੌਰ ਭੁੱਲਰ ਵੱਲੋ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦੇਦੇ ਹੋਇਆ ਕਿਹਾ ਕਿ ਸੇਂਟ ਸੋਲਜਰ ਗਰੁੱਪ ਵੱਲੋ ਜਿੱਥੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਵਾਈ ਜਾਦੀ ਹੈ ਉੱਥੇ ਧਾਰਮਿਕ ਸਿੱਖਿਆ ਅਤੇ ਖੇਡਾ ਨਾਲ ਵੀ ਜੋੜਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕੈ ਸਾਡੇ ਇਸ ਸਿੱਖਿਆ ਦੇ ਮੰਦਰ ਦੇ ਬੱਚੇ ਹਰ ਖੇਤਰ ਵਿੱਚ ਮੱਲਾ ਮਾਰ ਰਹੇ ਹਨ ਉਨ੍ਹਾਂ ਕਿਹਾ ਕਿ ਧੀਆਂ ਸਾਡੇ ਸਮਾਜ ਦਾ ਉਹ ਅੰਗ ਹਨ ਜਿਸ ਤੋ ਅਸੀਂ ਸਾਰੇ ਹੀ ਅਧੁਰੇ ਹਾਂ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਧੀਆਂ ਨੂੰ ਵੀ ਪੁੱਤਰਾ ਵਾਲਾ ਪਿਆਰ ਦਿਉ ਅਤੇ ਉਨ੍ਹਾਂ ਦੇ ਸੁਪਣੇ ਪੂਰੇ ਕਰਨ ਵਿੱਚ ਸਹਿਯੋਗ ਦਿਉ ਉਨ੍ਹਾਂ ਕਿਹਾ ਕਿ ਜਿੰਨ੍ਹਾਂ ਮਾਪਿਆਂ ਦੀਆਂ ਬੱਚੀਆਂ ਗੋਲਡ ਮੈਡਲ,ਸਿਲਵਰ,ਤੇ ਕਾਸ਼ੀ ਦੇ ਮੈਡਲ ਜਿੱਤ ਕਿ ਆਈਆਂ ਨੇ ਉਨ੍ਹਾਂ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਬੱਚੀਆਂ ਨੂੰ ਉਨ੍ਹਾਂ ਦੇ ਮੁਕਾਮ ਤੇ ਪਹੁੰਚਣ ਲਈ ਹਮੇਸ਼ਾ ਸਹਿਯੋਗ ਕਰੋ ਤਾ ਜੋ ਸਾਡੀਆਂ ਧੀਆਂ ਸਾਡਾ ਮਾਣ ਬਣ ਸਕਣ ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹਨ। ਖੇਡਾਂ ਨਾਲ ਜਿਥੇ ਸਰੀਰ ਤੰਦਰੁਸਤ ਅਤੇ ਨਿਰੋਗ ਬਣਦਾ ਹੈ ਉਥੇ ਹੀ ਸਾਡਾ ਮਾਨਸਿਕ ਸੰਤੁਲਨ ਵੀ ਬਣਿਆ ਰਹਿੰਦਾ ਹੈ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਰਣਧੀਰ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਕਿਹਾ ਕੇ ਫੋਨ ਤੇ ਗੇਮਾ ਖੇਡਣਾ ਬੰਦ ਕਰਕੇ ਗਰਾਉਂਡਾ ਵਿੱਚ ਸਰੀਰ ਦੀ ਤੰਦਰੁਸਤੀ ਲਈ ਗੇਮਾ ਖੇਡਣੀਆ ਚਾਹੀਦੀਆਂ ਹਨ ਤਾ ਜੋ ਸਾਡਾ ਸਰੀਰ ਨਿਰੋਆ ਅਤੇ ਤਾਕਵਾਰ ਬਣ ਸਕੇ ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਫੋਨ ਸਾਨੂੰ ਮਾਨਸਿਕ ਗੁਲਾਮ ਬਣਾਉਦਾ ਹੈ ਉੱਥੇ ਹੀ ਇਸ ਦੀ ਵਰਤੋ ਨਾਲ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਹਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜਿਹੜਾ ਇਨਸਾਨ ਸਰੀਰਕ ਕਸਰਤ ਕਰਦਾ ਹੈ ਉਹ ਸਦਾ ਤੰਦਰੁਸਤ ਤੇ ਖੁਸ਼ਹਾਲ ਜੀਵਨ ਬਤੀਤ ਕਰਦਾ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਖੇਡਾ ਹੀ ਮਨੁੱਖ ਦਾ ਜੀਵਨ ਹਨ ਇਸ ਲਈ ਹਰੇਕ ਵਿਦਿਆਰਥੀ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ।

LEAVE A REPLY

Please enter your comment!
Please enter your name here