ਹਰ ਘਰ ਤਿਰੰਗਾ’ ਅਭਿਆਨ ਤਹਿਤ ਪੀਆਈਬੀ ਨੇ ਵਿੱਢੀ ਮੁਹਿੰਮ

0
9

ਹਰ ਘਰ ਤਿਰੰਗਾ’ ਅਭਿਆਨ ਤਹਿਤ ਪੀਆਈਬੀ ਨੇ ਵਿੱਢੀ ਮੁਹਿੰਮ
*ਤਿਰੰਗਾ ਲਹਿਰਾ ਕੇ ਦਿੱਤਾ ਕੌਮੀ ਏਕਤਾ ਦਾ ਸੁਨੇਹਾ*

ਜਲੰਧਰ, 13/8/2025

ਦੇਸ਼ ਦੀ ਅਜ਼ਾਦੀ ਦੀ 79ਵੀਂ
ਵਰ੍ਹੇਗੰਢ ਮੌਕੇ ਆਜ਼ਾਦੀ ਦਾ
ਅੰਮ੍ਰਿਤ ਮਹੋਤਸਵ ਤਹਿਤ ਸ਼ੁਰੂ
ਕੀਤੀ ਗਈ ਹਰ ਘਰ ਤਿਰੰਗਾ ਮੁਹਿੰਮ
ਨੂੰ ਦੇਸ਼ ਭਰ ਵਿੱਚ ਭਰਵਾਂ
ਹੁੰਗਾਰਾ ਮਿਲ ਰਿਹਾ ਹੈ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ
ਅਗੁਵਾਈ ਹੇਠ ਚਲਾਈ ਜਾ ਰਹੀ ‘ਹਰ
ਘਰ ਤਿਰੰਗਾ’ ਮੁਹਿੰਮ ਵਿੱਚ ਹਰ
ਦੇਸ਼ ਵਾਸੀ ਉਤਸ਼ਾਹ ਨਾਲ ਹਿੱਸਾ
ਲੈ ਰਿਹਾ ਹੈ। ਇਸੇ ਲੜੀ ਤਹਿਤ
ਬੁੱਧਵਾਰ ਨੂੰ ਭਾਰਤ ਸਰਕਾਰ ਦੇ
ਸੂਚਨਾ ਤੇ ਪ੍ਰਸਾਰਨ ਮੰਤਰਾਲੇ
ਦੇ ਪੱਤਰ ਸੂਚਨਾ ਦਫਤਰ, ਜਲੰਧਰ
ਵੱਲੋਂ ‘ਹਰ ਘਰ ਤਿਰੰਗਾ’ ਮੁਹਿੰਮ
ਤਹਿਤ ਤਿਰੰਗਾ ਲਹਿਰਾਇਆ ਗਿਆ।

ਇਸ ਮੌਕੇ ਪੀਆਈਬੀ ਜਲੰਧਰ ਦੇ
ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ
ਇਸ ਪਹਿਲਕਦਮੀ ਦਾ ਮੁੱਖ ਮਕਸਦ
ਲੋਕਾਂ ਵਿੱਚ ਕੌਮੀ ਤਿਰੰਗੇ ਦੀ
ਭਾਵਨਾ ਨੂੰ ਹੋਰ ਡੂੰਘਾ ਕਰਨਾ
ਹੈ। ਜਦੋਂ ਹਰ ਘਰ ‘ਤੇ ਤਿਰੰਗਾ
ਲਹਿਰਾਏਗਾ, ਤਾਂ ਇਹ ਸਾਨੂੰ ਆਪਣੀ
ਸਾਂਝੀ ਪਛਾਣ ਅਤੇ ਦੇਸ਼ ਪ੍ਰਤੀ
ਫ਼ਰਜ਼ਾਂ ਦੀ ਯਾਦ ਦਿਵਾਏਗਾ। ਇਸ
ਮੌਕੇ ਸੂਚਨਾ ਸਹਾਇਕ ਸੁਖਦੀਪ
ਸਿੰਘ ਨੇ ਕਿਹਾ ਕਿ ਸਾਡਾ ਦੇਸ਼
ਉਦੋਂ ਹੋਰ ਤੇਜ਼ੀ ਨਾਲ ਤਰੱਕੀ
ਕਰੇਗਾ, ਜਦੋਂ ਸਾਰੇ
ਦੇਸ਼ਵਾਸੀਆਂ ਅੰਦਰ ਏਕਤਾ ਦੀ
ਭਾਵਨਾ ਡੂੰਘੇ ਤੌਰ ‘ਤੇ
ਪ੍ਰਫੁੱਲਿਤ ਹੋਵੇਗੀ ਅਤੇ ਹਰ ਘਰ
ਤਿਰੰਗਾ ਮੁਹਿੰਮ ਇਸ ‘ਚ ਅਹਿਮ
ਭੂਮਿਕਾ ਨਿਭਾ ਰਹੀ ਹੈ। ਇਸ ਮੌਕੇ
ਵਿਭਾਗ ਦੇ ਅਧਿਕਾਰੀਆਂ ਤੇ
ਮੁਲਾਜ਼ਮਾਂ ਵੱਲੋਂ ਹਰ ਘਰ
ਤਿਰੰਗਾ ਮੁਹਿੰਮ ਨੂੰ ਘਰ ਘਰ
ਪਹੁੰਚਾਉਣ ਸਬੰਧੀ ਇੱਕ ਸੰਹੁ ਵੀ
ਚੁੱਕੀ ਗਈ।

ਜ਼ਿਕਰਯੋਗ ਹੈ ਕਿ ਦੇਸ਼ਵਾਸੀ ਇਸ
ਮੁਹਿੰਮ ਤਹਿਤ ਆਪੋ-ਆਪਣੇ ਘਰਾਂ
‘ਤੇ ਕੌਮੀ ਤਿਰੰਗਾ ਲਹਿਰਾ ਰਹੇ ਨੇ
ਕਿਉਂਕਿ ਤਿਰੰਗਾ ਸਾਡੇ ਦੇਸ਼ ਦੀ
ਸ਼ਾਨ ਦਾ ਪ੍ਰਤੀਕ ਹੈ। ਹਰ ਘਰ
ਤਿਰੰਗਾ ਪਹਿਲਕਦਮੀ ਹਰ ਨਾਗਰਿਕ
ਅੰਦਰ ਦੇਸ਼ ਭਗਤੀ ਦੀ ਡੂੰਘੀ
ਭਾਵਨਾ ਪੈਦਾ ਕਰਨ ਅਤੇ ਸਾਡੇ
ਕੌਮੀ ਝੰਡੇ ਦੀ ਮਹੱਤਤਾ ਦੀ
ਵਧੇਰੇ ਸਮਝ ਨੂੰ ਉਤਸ਼ਾਹਤ ਕਰਨ
ਦੀ ਕੋਸ਼ਿਸ਼ ਕਰਦੀ ਹੈ। ਸਾਲ 2022
ਵਿੱਚ ਸ਼ੁਰੂ ਹੋਈ ਇਹ ਮੁਹਿੰਮ
ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ
ਪਿਰੋਣ ਅਤੇ ਰਾਸ਼ਟਰ ਪ੍ਰੇਮ ਦੀ
ਭਾਵਨਾ ਨੂੰ ਹੋਰ ਮਜ਼ਬੂਤੀ ਦੇਣ
ਵਿੱਚ ਸਹਾਈ ਸਾਬਿਤ ਹੋਈ ਹੈ ਅਤੇ
ਇਸਨੇ ਇਕ ਜਨ ਅੰਦੋਲਨ ਦਾ ਰੂਪ
ਅਖਤਿਆਰ ਕਰ ਲਿਆ ਹੈ। ਇਹ ਅਭਿਆਨ
ਦਰਸਾਉਂਦਾ ਹੈ ਕਿ ਅਣਗਿਣਤ
ਆਜ਼ਾਦੀ ਘੁਲਾਟੀਆਂ ਨੇ ਆਪਣੇ
ਤਿਆਗ, ਤਪ ਅਤੇ ਸਮਰਪਣ ਨਾਲ ਜਿਸ
ਆਜ਼ਾਦ ਭਾਰਤ ਦਾ ਸੁਫ਼ਨਾ ਸਾਕਾਰ
ਕੀਤਾ ਸੀ, ਉਸ ਨੂੰ ਵਿਕਸਿਤ ਅਤੇ
ਸਰਬਸ਼੍ਰੇਸ਼ਠ ਬਣਾਉਣ ਲਈ 140 ਕਰੋੜ
ਦੇਸ਼ਵਾਸੀ ਸੰਕਲਪਿਤ ਹਨ।

LEAVE A REPLY

Please enter your comment!
Please enter your name here