ਹਲਕੇ ਦੇ ਲੋਕ ‘ਆਪ’ ਸਰਕਾਰ ਦੇ ਮਾੜੇ ਪ੍ਰਬੰਧਾਂ ਤੋਂ ਤੰਗ,ਅਕਾਲੀ ਦਲ ‘ਚ ਜਤਾ ਰਹੇ ਨੇ ਭਰੋਸਾ- ਬ੍ਰਹਮਪੁਰਾ
ਚੋਹਲਾ ਸਾਹਿਬ ਦੇ ਸੀਨੀਅਰ
ਆਗੂਆਂ ਅਤੇ ਵਰਕਰਾਂ ਨੇ
ਬ੍ਰਹਮਪੁਰਾ ਨੂੰ ਉਪ-ਪ੍ਰਧਾਨ
ਬਣਨ ‘ਤੇ ਦਿੱਤੀ ਵਧਾਈ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,15 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਉੱਪ
ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ
ਦੇ ਇੰਚਾਰਜ,ਸਾਬਕਾ ਵਿਧਾਇਕ
ਰਵਿੰਦਰ ਸਿੰਘ ਬ੍ਰਹਮਪੁਰਾ ਨੇ
ਕਿਹਾ ਹੈ ਕਿ ਹਲਕੇ ਦੇ ਲੋਕ
ਮੌਜੂਦਾ ‘ਆਪ’ ਸਰਕਾਰ ਦੇ ਮਾੜੇ
ਪ੍ਰਬੰਧਾਂ,ਵੱਧ ਰਹੇ ਨਸ਼ਿਆਂ
ਅਤੇ ਠੱਪ ਪਏ ਵਿਕਾਸ ਕਾਰਜਾਂ ਤੋਂ
ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ
ਅਤੇ ਹੁਣ ਉਹ ਮੁੜ ਸ਼੍ਰੋਮਣੀ
ਅਕਾਲੀ ਦਲ ਵਿੱਚ ਆਪਣਾ ਭਰੋਸਾ
ਜਤਾ ਰਹੇ ਹਨ।ਇਹ ਵਿਚਾਰ ਸ੍ਰ.
ਬ੍ਰਹਮਪੁਰਾ ਨੇ ਅੱਜ ਆਪਣੀ
ਰਿਹਾਇਸ਼ ‘ਤੇ ਇਤਿਹਾਸਕ ਨਗਰ
ਚੋਹਲਾ ਸਾਹਿਬ ਤੋਂ ਜਥੇ. ਸਤਨਾਮ
ਸਿੰਘ ਦੀ ਅਗਵਾਈ ਹੇਠ ਪਹੁੰਚੇ
ਪਾਰਟੀ ਦੇ ਸੀਨੀਅਰ ਆਗੂਆਂ ਅਤੇ
ਵਰਕਰਾਂ ਦੇ ਵਫ਼ਦ ਨਾਲ ਮੁਲਾਕਾਤ
ਦੌਰਾਨ ਸਾਂਝੇ ਕੀਤੇ।ਇਸ ਮੌਕੇ
ਵਫ਼ਦ ਨੇ ਸ.ਬ੍ਰਹਮਪੁਰਾ ਨੂੰ
ਪਾਰਟੀ ਦਾ ਉਪ ਪ੍ਰਧਾਨ ਬਣਨ ‘ਤੇ
ਸਿਰੋਪਾਓ ਭੇਟ ਕਰਕੇ ਸਨਮਾਨਿਤ
ਕੀਤਾ ਅਤੇ ਮੁਬਾਰਕਬਾਦ ਦਿੱਤੀ।
ਇਸ ਦੌਰਾਨ ਵਰਕਰਾਂ ਨੇ ਮੌਜੂਦਾ
ਸਰਕਾਰ ਦੀ ਕਾਰਗੁਜ਼ਾਰੀ ‘ਤੇ
ਗਹਿਰੀ ਨਿਰਾਸ਼ਾ ਜ਼ਾਹਰ ਕਰਦਿਆਂ
ਹਲਕੇ ਦੇ ਮੁੱਦਿਆਂ ਤੋਂ ਵੀ
ਸ.ਬ੍ਰਹਮਪੁਰਾ ਨੂੰ ਜਾਣੂ
ਕਰਵਾਇਆ।
ਸ.ਬ੍ਰਹਮਪੁਰਾ ਨੇ ਵਰਕਰਾਂ ਦਾ
ਧੰਨਵਾਦ ਕਰਦਿਆਂ ਕਿਹਾ ਕਿ ਇਹ
ਸਿਰਫ਼ ਵਧਾਈਆਂ ਨਹੀਂ, ਸਗੋਂ
ਲੋਕਾਂ ਦਾ ਸਾਡੇ ‘ਤੇ ਮੁੜ ਤੋਂ
ਵੱਧ ਰਿਹਾ ਵਿਸ਼ਵਾਸ ਹੈ।ਇਹ ਇਸ
ਗੱਲ ਦਾ ਸਬੂਤ ਹੈ ਕਿ ਲੋਕ ‘ਆਪ’
ਸਰਕਾਰ ਦੇ ਝੂਠੇ ਵਾਅਦਿਆਂ ਅਤੇ
ਮਾੜੇ ਪ੍ਰਬੰਧਾਂ ਤੋਂ ਅੱਕ
ਚੁੱਕੇ ਹਨ ਅਤੇ ਉਹ ਸ਼੍ਰੋਮਣੀ
ਅਕਾਲੀ ਦਲ ਨੂੰ ਇੱਕੋ-ਇੱਕ
ਭਰੋਸੇਯੋਗ ਬਦਲ ਵਜੋਂ ਦੇਖ ਰਹੇ
ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ
ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ
ਸਰਕਾਰ ਦੀਆਂ ਲੋਕ-ਵਿਰੋਧੀ
ਨੀਤੀਆਂ ਖਿਲਾਫ਼ ਸੰਘਰਸ਼ ਕਰਦਾ
ਰਹੇਗਾ।ਇਸ ਮੌਕੇ ਸੀਨੀਅਰ ਆਗੂ
ਅਤੇ ਵਰਕਰ ਸਹਿਬਾਨ ਜਿੰਨ੍ਹਾਂ
ਵਿੱਚ ਅਮਰੀਕ ਸਿੰਘ ਸਾਬਕਾ
ਸਰਪੰਚ ਚੋਹਲਾ ਸਾਹਿਬ, ਹਰਜਿੰਦਰ
ਸਿੰਘ ਜਿੰਦਾ ਆੜ੍ਹਤੀ,ਗੁਰਦੇਵ
ਸਿੰਘ ਪ੍ਰਧਾਨ,ਡਾ. ਜਤਿੰਦਰ
ਸਿੰਘ,ਮਨਜਿੰਦਰ ਸਿੰਘ
ਲਾਟੀ,ਬਲਬੀਰ ਸਿੰਘ
ਬੱਲੀ,ਸੂਬੇਦਾਰ ਹਰਬੰਸ
ਸਿੰਘ,ਸੂਬੇਦਾਰ ਸੁਰਜੀਤ
ਸਿੰਘ,ਪਾਲ ਸਿੰਘ,ਪੂਰਨ ਸਿੰਘ,
ਸਿਮਰਨਜੀਤ ਸਿੰਘ ਕਾਕੂ
ਪੀਏ,ਸੂਬੇਦਾਰ ਹਰਬੰਸ ਸਿੰਘ
ਖਾਰਾ ਅਤੇ ਬਾਬਾ ਬਲਬੀਰ ਸਿੰਘ
ਘੈਣਾ ਆਦਿ ਹਾਜ਼ਰ ਸਨ।
ਕੈਪਸ਼ਨ: ਸ਼੍ਰੋਮਣੀ ਅਕਾਲੀ ਦਲ
ਦੇ ਮੀਤ ਪ੍ਰਧਾਨ ਬਣਨ ‘ਤੇ ਸ.
ਰਵਿੰਦਰ ਸਿੰਘ ਬ੍ਰਹਮਪੁਰਾ ਨੂੰ
ਸਨਮਾਨਿਤ ਕਰਦੇ ਹੋਏ ਚੋਹਲਾ
ਸਾਹਿਬ ਦੇ ਆਗੂ।(ਫੋਟੋ:ਪੱਤਰਕਾਰ
ਨਈਅਰ)