10 ਦਿਨਾਂ ਵਿੱਚ 16,000 ਜਨ ਸਭਾਵਾਂ, ‘ਆਪ’ ਭਗਵੰਤ ਮਾਨ ਸਰਕਾਰ ਦਾ 4 ਸਾਲਾਂ ਦਾ ਰਿਪੋਰਟ ਕਾਰਡ ਪੰਜਾਬ ਦੇ ਹਰ ਪਿੰਡ, ਗਲੀ ਅਤੇ ਘਰ-ਘਰ ਲੈ ਕੇ ਜਾਵੇਗੀ: ਅਮਨ ਅਰੋੜਾ

0
21

10 ਦਿਨਾਂ ਵਿੱਚ 16,000 ਜਨ ਸਭਾਵਾਂ, ‘ਆਪ’ ਭਗਵੰਤ ਮਾਨ ਸਰਕਾਰ ਦਾ 4 ਸਾਲਾਂ ਦਾ ਰਿਪੋਰਟ ਕਾਰਡ ਪੰਜਾਬ ਦੇ ਹਰ ਪਿੰਡਗਲੀ ਅਤੇ ਘਰ-ਘਰ ਲੈ ਕੇ ਜਾਵੇਗੀ: ਅਮਨ ਅਰੋੜਾ

ਸਾਰੇ ਮੰਤਰੀਵਿਧਾਇਕਚੇਅਰਮੈਨਸਰਪੰਚਪੰਚਐਮ.ਸੀ.ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਵਲੰਟੀਅਰ ਇਸ ਪਹੁੰਚ ਮੁਹਿੰਮ ਵਿੱਚ ਲੈਣਗੇ ਹਿੱਸਾ: ਅਮਨ ਅਰੋੜਾ

ਆਪ’ ਸਰਕਾਰ ਨੇ 4 ਸਾਲਾਂ ਵਿੱਚ ਉਹ ਕਰ ਵਿਖਾਇਆ ਜੋ ਦੂਜੇ 70 ਸਾਲਾਂ ਵਿੱਚ ਨਹੀਂ ਕਰ ਸਕੇਕੰਮਾਂ ਨੂੰ ਲੋਕਾਂ ਸਾਹਮਣੇ ਰੱਖਣ ਲਈ ਵੱਡੀ ਮੁਹਿੰਮ ਸ਼ੁਰੂ: ਅਮਨ ਅਰੋੜਾ

1000 ਆਮ ਆਦਮੀ ਕਲੀਨਿਕਾਂ ਤੋਂ ਲੈ ਕੇ 10 ਲੱਖ ਰੁਪਏ ਦੇ ਸਿਹਤ ਬੀਮੇ ਤੱਕ, ‘ਆਪ’ ਲੋਕਾਂ ਦੇ ਸਾਹਮਣੇ ਪੂਰਾ ਰਿਪੋਰਟ ਕਾਰਡ ਪੇਸ਼ ਕਰੇਗੀ: ਅਮਨ ਅਰੋੜਾ

65,000 ਨੌਕਰੀਆਂਦੁੱਗਣਾ ਜੀਐਸਟੀਰਿਕਾਰਡ ਬੁਨਿਆਦੀ ਢਾਂਚਾ, ‘ਆਪ’ ਸਰਕਾਰ ਆਪਣੀ ਕਾਰਗੁਜ਼ਾਰੀ ਦੇ ਦਮ ਤੇ ਲੋਕਾਂ ਦੀ ਕਚਹਿਰੀ ਵਿੱਚ: ਅਮਨ ਅਰੋੜਾ

ਚੰਡੀਗੜ੍ਹ, 25 ਮਾਰਚ 2026:

ਪੰਜਾਬ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਮਨ ਅਰੋੜਾ ਨੇ ਬੁੱਧਵਾਰ ਨੂੰ ਭਗਵੰਤ ਮਾਨ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ਤੇ ਸੂਬਾ ਪੱਧਰੀ ਵੱਡੀ ਜਨਤਕ ਮੁਹਿੰਮ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਪ‘ ਸਰਕਾਰ ਨੇ ਸੂਬੇ ਦੇ ਪ੍ਰਮੁੱਖ ਖੇਤਰਾਂ ਦੀ ਨੁਹਾਰ ਬਦਲਦੇ ਹੋਏ ਪਾਰਦਰਸ਼ੀਜਵਾਬਦੇਹ ਅਤੇ ਲੋਕ-ਪੱਖੀ ਸ਼ਾਸਨ ਪ੍ਰਦਾਨ ਕੀਤਾ ਹੈ। ਆਪ‘ ਪੰਜਾਬ ਪ੍ਰਧਾਨ ਨੇ ਦੱਸਿਆ ਕਿ ਇਹ ਮੁਹਿੰਮ ਅਗਲੇ 10 ਦਿਨਾਂ ਵਿੱਚ 16,000 ਰੈਲੀਆਂਜਨ ਸਭਾਵਾਂ ਅਤੇ ਨੁੱਕੜ ਮੀਟਿੰਗਾਂ ਰਾਹੀਂ ਸਰਕਾਰ ਦਾ ਰਿਪੋਰਟ ਕਾਰਡ ਸਿੱਧਾ ਲੋਕਾਂ ਤੱਕ ਪਹੁੰਚਾਏਗੀ।

ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਭਲਕੇ ਤੋਂ ਇੱਕ ਵਿਸ਼ਾਲ ਜਨਤਕ ਮੁਹਿੰਮ ਸ਼ੁਰੂ ਹੋਵੇਗੀ ਜਿਸ ਤਹਿਤ ਅਗਲੇ 10 ਦਿਨਾਂ ਵਿੱਚ ਪੂਰੇ ਪੰਜਾਬ ਵਿੱਚ 16,000 ਰੈਲੀਆਂਜਨ ਸਭਾਵਾਂ ਅਤੇ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ। ਇਹ ਮੁਹਿੰਮ ਭਗਵੰਤ ਮਾਨ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੀ ਪ੍ਰਤੀਕ ਹੈਜਿਸ ਨੇ ਅਰਵਿੰਦ ਕੇਜਰੀਵਾਲ ਦੀ ਵਿਚਾਰਧਾਰਕ ਅਗਵਾਈ ਹੇਠ ਬੇਮਿਸਾਲਪਾਰਦਰਸ਼ੀ ਅਤੇ ਜਵਾਬਦੇਹ ਸ਼ਾਸਨ ਦਿੱਤਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਸ ਮੁਹਿੰਮ ਵਿੱਚ ਮੰਤਰੀਵਿਧਾਇਕਚੇਅਰਮੈਨਸਰਪੰਚਪੰਚਐਮ.ਸੀ.ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਵਲੰਟੀਅਰ ਸ਼ਾਮਲ ਹੋਣਗੇਜੋ ਸਰਕਾਰ ਦਾ ਰਿਪੋਰਟ ਕਾਰਡ ਲੈ ਕੇ ਹਰ ਪਿੰਡਗਲੀ ਅਤੇ ਘਰ-ਘਰ ਪਹੁੰਚਣਗੇ। ਅਮਨ ਅਰੋੜਾ ਨੇ ਕਿਹਾ, “ਅਸੀਂ ਆਪਣਾ ਚਾਰ ਸਾਲਾਂ ਦਾ ਰਿਪੋਰਟ ਕਾਰਡ ਹਰ ਪਿੰਡ ਅਤੇ ਹਰ ਬੂਹੇ ਤੱਕ ਲੈ ਕੇ ਜਾਵਾਂਗੇ।

ਪਾਰਟੀ ਦੀ ਵਿਚਾਰਧਾਰਕ ਨੀਂਹ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂਸਗੋਂ ਰਾਜਨੀਤੀ ਬਦਲਣ ਆਏ ਹਾਂ। ਉਨ੍ਹਾਂ ਦੀ ਰਾਜਨੀਤੀ ਦੋ ਸਿਧਾਂਤਾਂ ਤੇ ਟਿਕੀ ਹੋਈ ਹੈ—ਈਮਾਨਦਾਰ ਰਾਜਨੀਤੀ ਅਤੇ ਕੰਮ ਰਾਹੀਂ ਵਿਕਾਸ। ਅੱਜ ਪੰਜਾਬ ਦਾ ਬੱਚਾ-ਬੱਚਾ ਮੰਨਦਾ ਹੈ ਕਿ ਇਨ੍ਹਾਂ ਚਾਰ ਸਾਲਾਂ ਵਿੱਚ ਹੋਇਆ ਕੰਮ ਪਿਛਲੇ 70 ਸਾਲਾਂ ਦੀਆਂ ਪ੍ਰਾਪਤੀਆਂ ਤੋਂ ਕਿਤੇ ਵੱਧ ਹੈ।

ਪ੍ਰਾਪਤੀਆਂ ਦਾ ਵੇਰਵਾ ਪੇਸ਼ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਹਰ ਪਰਿਵਾਰ ਕੋਲ ਹੁਣ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਵਰ ਹੈਜੋ ਕਿ ਦੇਸ਼ ਵਿੱਚ ਇੱਕ ਵਿਲੱਖਣ ਸਕੀਮ ਹੈ। ਸਕੂਲ ਅਤੇ ਹਸਪਤਾਲ ਪੂਰੀ ਤਰ੍ਹਾਂ ਬਦਲ ਚੁੱਕੇ ਹਨ। 881 ਆਮ ਆਦਮੀ ਕਲੀਨਿਕ ਪਹਿਲਾਂ ਹੀ ਚੱਲ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ 100 ਤੋਂ ਵੱਧ ਹੋਰ ਕਲੀਨਿਕਾਂ ਦਾ ਉਦਘਾਟਨ ਕੀਤਾ ਜਾਵੇਗਾਜਿਸ ਨਾਲ ਕੁੱਲ ਗਿਣਤੀ 1000 ਹੋ ਜਾਵੇਗੀ।

ਖੇਡਾਂ ਦੇ ਬੁਨਿਆਦੀ ਢਾਂਚੇ ਬਾਰੇ ਉਨ੍ਹਾਂ ਕਿਹਾ ਕਿ 3,000 ਖੇਡ ਸਟੇਡੀਅਮ ਬਣਾਏ ਗਏ ਹਨ ਅਤੇ 6,000 ਤੋਂ ਵੱਧ ਉਸਾਰੀ ਅਧੀਨ ਹਨ। ਪੰਜ ਸਾਲਾਂ ਦਾ ਕਾਰਜਕਾਲ ਖਤਮ ਹੋਣ ਤੱਕ ਹਰ ਪਿੰਡ ਵਿੱਚ ਖੇਡ ਸਟੇਡੀਅਮ ਹੋਵੇਗਾ ਤਾਂ ਜੋ ਬੱਚੇਨੌਜਵਾਨ ਅਤੇ ਬਜ਼ੁਰਗ ਸਰੀਰਕ ਤੌਰ ਤੇ ਸਰਗਰਮ ਰਹਿ ਸਕਣ ਅਤੇ ਨਸ਼ਿਆਂ ਤੋਂ ਦੂਰ ਰਹਿਣ।

ਵਿੱਤੀ ਰੁਕਾਵਟਾਂ ਦੇ ਬਾਵਜੂਦ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਕੇਂਦਰ ਵੱਲੋਂ ਪੇਂਡੂ ਵਿਕਾਸ ਫੰਡ (ਆਰਡੀਐਫ) ਦੇ 8,300 ਕਰੋੜ ਰੁਪਏ ਤੋਂ ਵੱਧ ਰੋਕੇ ਜਾਣ ਦੇ ਬਾਵਜੂਦਪੰਜਾਬ 40,000 ਕਿਲੋਮੀਟਰ ਤੋਂ ਵੱਧ ਸੜਕਾਂ ਬਣਾ ਰਿਹਾ ਹੈ। ਸੜਕ ਸੁਰੱਖਿਆ ਫੋਰਸ (ਐਸ ਐਸ ਐਫ) ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਸੇਵਾ ਵਜੋਂ ਉਭਰੀ ਹੈਜਿਸ ਦਾ ਰਿਸਪਾਂਸ ਟਾਈਮ ਸਿਰਫ ਚਾਰ ਤੋਂ ਪੰਜ ਮਿੰਟ ਹੈ ਅਤੇ ਇਸ ਨੇ ਹਜ਼ਾਰਾਂ ਜਾਨਾਂ ਬਚਾਈਆਂ ਹਨ।

ਖੇਤੀਬਾੜੀ ਅਤੇ ਸਿੰਚਾਈ ਬਾਰੇ ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਲੱਖਾਂ ਕਿਸਾਨਾਂ ਦੇ ਖੇਤਾਂ ਦੇ ਅੰਤਿਮ ਸਿਰੇ (ਟੇਲ) ਤੱਕ ਪਹੁੰਚ ਗਿਆ ਹੈਜਿਸ ਨਾਲ 20 ਸਾਲਾਂ ਦੀ ਉਡੀਕ ਖਤਮ ਹੋਈ ਹੈ। ਕੇਂਦਰ ਸਰਕਾਰ ਦੀ ਤਾਜ਼ਾ ਰਿਪੋਰਟ ਅਨੁਸਾਰ ਕਈ ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਪੰਜ ਫੁੱਟ ਤੱਕ ਵਧਿਆ ਹੈ। ਕਿਸਾਨਾਂ ਨੂੰ ਹੁਣ ਖੇਤਾਂ ਵਿੱਚ ਰਾਤਾਂ ਨਹੀਂ ਕੱਟਣੀਆਂ ਪੈਂਦੀਆਂਕਿਉਂਕਿ ਪੰਜਾਬ ਸਰਕਾਰ ਖੇਤੀਬਾੜੀ ਪੰਪਾਂ ਲਈ ਦਿਨ ਵੇਲੇ ਬਿਜਲੀ ਸਪਲਾਈ ਯਕੀਨੀ ਬਣਾ ਰਹੀ ਹੈ।

ਉਨ੍ਹਾਂ ਨੇ ਵਿੱਤੀ ਪ੍ਰਦਰਸ਼ਨ ਅਤੇ ਰੁਜ਼ਗਾਰ ਬਾਰੇ ਦੱਸਦਿਆਂ ਕਿਹਾ ਕਿ ਆਬਕਾਰੀ ਮਾਲੀਆ 27,000 ਕਰੋੜ ਰੁਪਏ ਤੋਂ ਵਧ ਕੇ ਲਗਭਗ 57,000 ਕਰੋੜ ਰੁਪਏ ਹੋ ਗਿਆ ਹੈਜਦਕਿ ਜੀਐਸਟੀ ਕੁਲੈਕਸ਼ਨ 12,000 ਕਰੋੜ ਰੁਪਏ ਤੋਂ ਦੁੱਗਣੀ ਹੋ ਕੇ 30,000 ਕਰੋੜ ਰੁਪਏ ਤੋਂ ਪਾਰ ਹੋ ਗਈ ਹੈ। 65,000 ਤੋਂ ਵੱਧ ਸਰਕਾਰੀ ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਗਈਆਂ ਹਨ। ਜੀਵੀਕੇ ਥਰਮਲ ਪਲਾਂਟ ਖਰੀਦਣ ਨਾਲ ਪੰਜਾਬ ਨੂੰ ਵੱਡਾ ਮਾਲੀਆ ਲਾਭ ਹੋਵੇਗਾ।

ਵਾਅਦੇ ਪੂਰੇ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ।ਅਸੀਂ ਉਹ ਪਾਰਟੀ ਹਾਂ ਜੋ ਵਾਅਦੇ ਤੋਂ ਵੱਧ ਕੰਮ ਕਰਦੀ ਹੈ। ਅਸੀਂ ਸਾਰੀਆਂ ਪੰਜ ਗਾਰੰਟੀਆਂ ਪੂਰੀਆਂ ਕੀਤੀਆਂ। ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਲਈ 1 ਕਰੋੜ ਰੁਪਏ ਅਤੇ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਪਹਿਲੇ ਸਾਲ ਵਿੱਚ ਹੀ ਲਾਗੂ ਕਰ ਦਿੱਤੀ ਗਈ ਸੀ। ਇਸ ਬਜਟ ਵਿੱਚ ਔਰਤਾਂ ਲਈ 1,000 ਰੁਪਏ ਪ੍ਰਤੀ ਮਹੀਨਾ ਅਤੇ ਦਲਿਤ ਮਾਵਾਂ-ਭੈਣਾਂ ਲਈ 1,500 ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।

ਰਵਾਇਤੀ ਪਾਰਟੀਆਂ ਨਾਲ ਤੁਲਨਾ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਕਾਂਗਰਸਭਾਜਪਾ ਜਾਂ ਅਕਾਲੀ ਦਲ ਵਰਗੇ ਨਹੀਂ ਹਾਂ ਜੋ ਚੋਣਾਂ ਤੋਂ ਪਹਿਲਾਂ ਝੂਠੀਆਂ ਕਸਮਾਂ ਖਾਂਦੇ ਹਨ ਅਤੇ ਫਿਰ ਵਾਅਦਾ ਖਿਲਾਫੀ ਕਰਦੇ ਹਨ। ਅਸੀਂ ਇੱਥੇ ਚੋਣ ਜੁਮਲੇ ਬਣਾਉਣ ਨਹੀਂ ਆਏ। ਅਸੀਂ ਈਮਾਨਦਾਰੀ ਅਤੇ ਵਿਕਾਸ ਲਈ ਵਚਨਬੱਧ ਹਾਂ।

ਅਖੀਰ ਵਿੱਚ ਉਨ੍ਹਾਂ ਕਿਹਾ ਕਿ ਸਾਨੂੰ ਅਰਵਿੰਦ ਕੇਜਰੀਵਾਲ ਦੇ ਮਾਰਗਦਰਸ਼ਨ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕੀਤੇ ਗਏ ਕੰਮਾਂ ਤੇ ਪੂਰਾ ਭਰੋਸਾ ਹੈ। ਪੰਜਾਬ ਦੇ ਲੋਕਾਂ ਨੂੰ ਸਾਡਾ ਸੁਨੇਹਾ ਸਾਦਾ ਹੈ—ਜੇਕਰ ਤੁਸੀਂ ਸਾਡੀਆਂ ਕੋਸ਼ਿਸ਼ਾਂ ਤੋਂ ਸੰਤੁਸ਼ਟ ਹੋਤਾਂ ਅਸੀਂ ਤੁਹਾਡਾ ਸਮਰਥਨ ਚਾਹੁੰਦੇ ਹਾਂਜੇਕਰ ਨਹੀਂਤਾਂ ਅਸੀਂ ਤੁਹਾਡੇ ਫੈਸਲੇ ਦਾ ਸਤਿਕਾਰ ਕਰਾਂਗੇ

LEAVE A REPLY

Please enter your comment!
Please enter your name here