13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ‘ਚ ਪੰਜਾਬ ਦੇ ਗੱਤਕੇਬਾਜ ਬਣੇ ਰਾਸ਼ਟਰੀ ਚੈਂਪੀਅਨ, ਛੱਤੀਸਗੜ੍ਹ ਦੇ ਖਿਡਾਰੀ ਰਹੇ ਉਪ-ਜੇਤੂ

0
13

ਪ੍ਰੈਸ ਰਿਲੀਜ਼

13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਚ ਪੰਜਾਬ ਦੇ ਗੱਤਕੇਬਾਜ ਬਣੇ ਰਾਸ਼ਟਰੀ ਚੈਂਪੀਅਨਛੱਤੀਸਗੜ੍ਹ ਦੇ ਖਿਡਾਰੀ ਰਹੇ ਉਪ-ਜੇਤੂ

ਛੱਤੀਸਗੜ੍ਹ ਦੇ ਸਕੂਲਾਂ ਤੇ ਕਾਲਜਾਂ ਚ ਗੱਤਕੇ ਨੂੰ ਕਰਾਂਗੇ ਉਤਸ਼ਾਹਿਤ : ਗਜੇਂਦਰ ਯਾਦਵ

ਭਿਲਾਈ, 13 ਅਕਤੂਬਰ, 2025: ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨਜੀਏਆਈ) ਵੱਲੋਂ ਨਿਊ ਗੱਤਕਾ ਸਪੋਰਟਸ ਐਸੋਸੀਏਸ਼ਨਛੱਤੀਸਗੜ੍ਹ ਦੇ ਸਹਿਯੋਗ ਨਾਲ ਆਯੋਜਿਤ 13ਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ-2025 ਛੱਤੀਸਗੜ੍ਹ ਦੇ ਭਿਲਾਈ ਸ਼ਹਿਰ ਵਿੱਚ ਰਵਾਇਤੀ ਜੰਗਜੂ ਕਲਾ ਅਤੇ ਖੇਡ ਭਾਵਨਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਮਾਪਤ ਹੋਈ। ਤਿੰਨ ਦਿਨ ਚੱਲੇ ਤਿੱਖੇ ਮੁਕਾਬਲਿਆਂ ਤੋਂ ਬਾਅਦ ਪੰਜਾਬ ਦੇ ਗੱਤਕਾ ਖਿਡਾਰੀ ਓਵਰਆਲ ਚੈਂਪੀਅਨ ਬਣੇ ਜਦੋਂ ਕਿ ਛੱਤੀਸਗੜ੍ਹ ਦੇ ਖਿਡਾਰੀਆਂ ਨੇ ਆਪਣੀ ਹਿੰਮਤਸਟੀਕਤਾ ਅਤੇ ਕਰੜੀ ਮਿਹਨਤ ਸਦਕਾ ਦਿਲ ਜਿੱਤਦੇ ਹੋਏ ਉਪ-ਜੇਤੂ ਹੋਣ ਦਾ ਖਿਤਾਬ ਜਿੱਤਿਆ।

          ਮੁੰਡਿਆਂ ਦੇ ਵਰਗ ਵਿੱਚ ਪੰਜਾਬ ਨੇ ਮਜ਼ਬੂਤ ਪ੍ਰਦਰਸ਼ਨ ਅਤੇ ਸ਼ਾਨਦਾਰ ਤਕਨੀਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਛੱਤੀਸਗੜ੍ਹ ਨੇ ਦੂਜਾ ਸਥਾਨ ਜਦਕਿ ਹਰਿਆਣਾ ਅਤੇ ਉੱਤਰਾਖੰਡ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਵਰਗ ਵਿੱਚ ਛੱਤੀਸਗੜ੍ਹ ਦੇ ਖਿਡਾਰੀਆਂ ਨੇ ਪਹਿਲਾ ਸਥਾਨਚੰਡੀਗੜ੍ਹ ਦੂਜੇ ਸਥਾਨ ਤੇ ਅਤੇ ਪੰਜਾਬ ਅਤੇ ਹਰਿਆਣਾ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।

          ਛੱਤੀਸਗੜ੍ਹ ਦੇ ਸਿੱਖਿਆ ਅਤੇ ਪੇਂਡੂ ਉਦਯੋਗ ਮੰਤਰੀ ਗਜੇਂਦਰ ਯਾਦਵ ਨੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਤਗਮੇ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਮੌਕੇ ਬੋਲਦਿਆਂਮੰਤਰੀ ਨੇ ਕਿਹਾ ਕਿ ਗੱਤਕਾ ਸਿਰਫ਼ ਇੱਕ ਖੇਡ ਨਹੀਂ ਹੈਸਗੋਂ ਭਾਰਤ ਦੀ ਸ਼ਾਨਦਾਰ ਜੰਗਜੂ ਵਿਰਾਸਤ ਦਾ ਇੱਕ ਹਿੱਸਾ ਹੈਜੋ ਅਨੁਸ਼ਾਸਨਹਿੰਮਤ ਅਤੇ ਸਵੈ-ਨਿਯੰਤਰਣ ਸਿਖਾਉਂਦੀ ਹੈ। ਛੱਤੀਸਗੜ੍ਹ ਸਰਕਾਰ ਇਸ ਰਵਾਇਤੀ ਕਲਾ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਰਾਜ ਭਰ ਦੇ ਸਕੂਲਾਂਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੱਤਕੇ ਨੂੰ ਜ਼ੋਰਦਾਰ ਢੰਗ ਨਾਲ ਉਤਸ਼ਾਹਿਤ ਕਰੇਗੀ। ਉਨ੍ਹਾਂ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਨਿਊ ਗੱਤਕਾ ਸਪੋਰਟਸ ਐਸੋਸੀਏਸ਼ਨਛੱਤੀਸਗੜ੍ਹ ਨੂੰ ਇਹ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ ਜਿਸ ਸਦਕਾ ਭਾਰਤ ਦੀ ਅਮੀਰ ਸੱਭਿਆਚਾਰਕ ਪਛਾਣ ਨੂੰ ਛੱਤੀਸਗੜ੍ਹ ਵਿੱਚ ਦਰਸਾਇਆ ਗਿਆ ਅਤੇ ਖੇਡਾਂ ਰਾਹੀਂ ਰਾਸ਼ਟਰੀ ਏਕਤਾ ਨੂੰ ਪ੍ਰੇਰਿਤ ਕੀਤਾ ਹੈ।

          ਇਸ ਮੌਕੇ ਵੈਸ਼ਾਲੀ ਨਗਰ ਹਲਕੇ ਦੇ ਵਿਧਾਇਕ ਰਾਕੇਸ਼ ਸੇਨ ਨੇ ਖਿਡਾਰੀਆਂ ਦੀ ਖੋਡ ਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਗੱਤਕਾ ਖਿਡਾਰੀਆਂ ਦੁਆਰਾ ਪ੍ਰਦਰਸ਼ਿਤ ਅਨੁਸ਼ਾਸਨਸਤਿਕਾਰ ਅਤੇ ਟੀਮ ਵਰਕ ਭਾਰਤ ਦੇ ਹਰ ਨੌਜਵਾਨ ਖਿਡਾਰੀ ਲਈ ਇੱਕ ਮਿਸਾਲ ਕਾਇਮ ਕਰਦਾ ਹੈ। ਉਨ੍ਹਾਂ ਛੱਤੀਸਗੜ੍ਹ ਦੇ ਨੌਜਵਾਨਾਂ ਨੂੰ ਇਸ ਜੰਗਜੂ ਖੇਡ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਰਾਜ ਦੀ ਸ਼ਾਨ ਲਿਆਉਣ ਲਈ ਵੀ ਉਤਸ਼ਾਹਿਤ ਕੀਤਾ।

          ਇਸ ਸਮਾਗਮ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਕਾਰਜਕਾਰੀ ਮੈਂਬਰ ਮਨੀਸ਼ ਪਾਂਡੇਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਦੇਵਾਂਗਨਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਕਾਰਜਕਾਰੀ ਮੈਂਬਰ ਅਤੇ ਨਿਊ ਗੱਤਕਾ ਸਪੋਰਟਸ ਐਸੋਸੀਏਸ਼ਨ ਛੱਤੀਸਗੜ੍ਹ ਦੇ ਪ੍ਰਧਾਨ ਇੰਦਰਜੀਤ ਸਿੰਘ ਛੋਟੂਜਨਰਲ ਸਕੱਤਰ ਜਸਵੰਤ ਸਿੰਘ ਅਤੇ ਛੱਤੀਸਗੜ੍ਹ ਸਿੱਖ ਪੰਚਾਇਤ ਦੇ ਪ੍ਰਧਾਨ ਜਸਬੀਰ ਸਿੰਘ ਚਾਹਲ ਵੀ ਸ਼ਾਮਲ ਸਨ। ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਸਾਰੇ ਭਾਰਤੀ ਰਾਜਾਂ ਵਿੱਚ ਗੱਤਕੇ ਦੀ ਪਹੁੰਚ ਨੂੰ ਵਧਾਉਣ ਲਈ ਐਨਜੀਏਆਈ ਦੀ ਵਚਨਬੱਧਤਾ ਨੂੰ ਦੁਹਰਾਇਆ।

          ਇਸ ਚੈਂਪੀਅਨਸ਼ਿਪ ਦੋਰਾਨ ਬਿਹਤਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ ਜਿਨ੍ਹਾਂ ਵਿੱਚ ਚੰਡੀਗੜ੍ਹ ਤੋਂ ਸਤਵੰਤ ਸਿੰਘ ਖਾਲਸਾ ਨੂੰ ਜੂਨੀਅਰ ਗੱਤਕਾ ਸਟਾਰ ਪੁਰਸਕਾਰ ਅਤੇ ਸੁਨੇਹਾ ਨੂੰ ਸਰਵੋਤਮ ਪ੍ਰਦਰਸ਼ਨ ਪੁਰਸਕਾਰ ਨਾਲ ਸਨਮਾਨਿਆ ਗਿਆ। ਸਭ ਤੋਂ ਵੱਧ ਹੋਣਹਾਰ ਖਿਡਾਰੀ ਦਾ ਪੁਰਸਕਾਰ ਰਮਨਦੀਪ ਸਿੰਘ ਪੰਜਾਬ ਨੂੰ ਮਿਲਿਆ। ਛੱਤੀਸਗੜ੍ਹ ਦੀ ਡਿੰਪਲ ਕੁਮਾਰੀ ਨੂੰ ਸਰਵੋਤਮ ਗੱਤਕਾ-ਸੋਟੀ ਖਿਡਾਰਨ ਅਤੇ ਹਰਿਆਣਾ ਦੇ ਜਸਕੀਰਤ ਸਿੰਘ ਨੂੰ ਸਰਵੋਤਮ ਫੱਰੀ-ਸੋਟੀ ਖਿਡਾਰੀ ਵਜੋਂ ਸਨਮਾਨਿਤ ਕੀਤਾ। ਉੱਤਰਾਖੰਡ ਦਾ ਜਗਜੋਤ ਸਿੰਘ ਸਰਵੋਤਮ ਗੱਤਕਾ ਖਿਡਾਰੀ ਅਤੇ ਮਹਿਲਾ ਵਰਗ ਵਿੱਚ ਪੰਜਾਬ ਦੀ ਇਸ਼ਪ੍ਰੀਤ ਕੌਰ ਨੂੰ ਸਰਵੋਤਮ ਗੱਤਕਾ ਖਿਡਾਰਨ ਐਲਾਨਿਆ ਗਿਆ।

LEAVE A REPLY

Please enter your comment!
Please enter your name here