2027 ਦੀਆਂ ਪੰਜਾਬ ਵਿਧਾਨ ਸਭਾ ਚੌਣਾਂ ਚ ਬਸਪਾ ਦੀ ਸਰਕਾਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ- ਬਸਪਾ ਆਗੂ 

0
17

2027 ਦੀਆਂ ਪੰਜਾਬ ਵਿਧਾਨ ਸਭਾ ਚੌਣਾਂ ਚ ਬਸਪਾ ਦੀ ਸਰਕਾਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ- ਬਸਪਾ ਆਗੂ

 

 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਾਹਮਣੇ ਰੱਖਦਿਆ ਵਿਧਾਨ ਸਭਾ ਹਲਕਾ ਦਾਖਾ, ਜਗਰਾਓਂ, ਗਿੱਲ , ਰਾਇਕੋਟ ਨਾਲ ਸਬੰਧਿਤ ਬਸਪਾ ਨੂੰ ਪਿਆਰ ਕਰਨ ਵਾਲੇ ਪੁਰਾਣੇ ਵਰਕਰਾਂ, ਸਮਰਥਕਾਂ ਵੱਲੋਂ ਬਸਪਾ ਦੇ ਕਿਸੇ ਵੀ ਮੌਜੂਦਾ ਅਹੁਦੇਦਾਰਾਂ ਵੱਲੋਂ ਬਿਨਾਂ ਬਲਾਏ ਆਪ ਮੁਹਾਰੇ ਗੁਰਦੁਆਰਾ ਸਤਿਗੁਰੂ ਰਵਿਦਾਸ ਮੁਲਾਂਪੁਰ ਵਿਖੇ ਇਕ ਭਰਵੀਂ ਮੀਟਿੰਗ ਕੀਤੀ ।ਬਸਪਾ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਇੰਚਾਰਜ ਸੁਖਜੀਤ ਸਿੰਘ ਸਲੇਮਪੁਰੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਵੱਡੀ ਗਿਣਤੀ ਚ ਪੁਹੰਚੇ ਬਸਪਾ ਵਰਕਰਾਂ, ਸਮਰਥਕਾਂ ਵੱਲੋਂ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉਤਰ ਪ੍ਰਦੇਸ਼ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਦੀ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟ ਕਰਦਿਆ ਦਿਨ ਰਾਤ ਇੱਕ ਕਰਕੇ ਬਹੁਜਨ ਸਮਾਜ ਪਾਰਟੀ ਦੇ ਜਨਮਦਾਤਾ ਸਾਹਿਬ ਕਾਂਸ਼ੀ ਰਾਮ ਜੀ ਦੀ ਚਲਾਈ ਹੋਈ ਲਹਿਰ ਨੂੰ ਮਜ਼ਬੂਤ ਬਣਾਉਣ ਲਈ ਪ੍ਰਣ ਕੀਤਾ।
       ਇਸ ਮੀਟਿੰਗ ਨੂੰ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਦੇਸਰਾਜ ਚੌਹਾਨ, ਬੇਅੰਤ ਸਿੰਘ ਬਾੜੇਵਾਲ, ਡਾਕਟਰ ਜਗਜੀਤ ਸਿੰਘ ਰਾਊਵਾਲ , ਹਰਮਿੰਦਰ ਸਿੰਘ ਸਵੱਦੀ, ਬੀਬੀ ਪਰਮਿੰਦਰ ਕੌਰ ਤਲਵਾੜਾ, ਜਸਵਿੰਦਰ ਸਿੰਘ ਬਰਸਾਲ, ਸਰਪੰਚ ਗੁਰਦੀਪ ਸਿੰਘ ਚਿਮੰਡਾ, ਸਰਪੰਚ ਨਛੱਤਰ ਸਿੰਘ ਭੱਠਾ ਧੂਹਾ, ਬਾਬਾ ਗੁਰਬਖਸ਼ ਸਿੰਘ, ਗੁਰਦਾਸ ਸਿੰਘ ਤਲਵਾੜਾ, ਸੁਰਿੰਦਰ ਸਪਰਾ, ਪ੍ਰੇਮ ਸਿੰਘ ਕਾਉਂਕੇ,ਐਡਵੋਕੇਟ ਤੇਜਪਾਲ ਸਿੰਘ, ਗੁਰਜੀਤ ਸਿੰਘ ਗੁੜ੍ਹੇ , ਜਤਿੰਦਰ ਸਿੰਘ ਸਵੱਦੀ, ਗੁਰਦਾਸ ਸਿੰਘ ਫਾਗਲਾ, ਬਲਜੀਤ ਸਿੰਘ ਮੰਡਿਆਣੀ ਆਦਿ ਆਗੂਆਂ ਨੇ ਆਪੋ ਆਪਣੇ ਸੰਬੋਧਨ ਵਿਚ ਕਿਹਾ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਉਹਨਾਂ ਬਸਪਾ ਵਰਕਰਾਂ, ਸਮਰਥਕਾਂ ਬੇਨਤੀ ਕੀਤੀ ਕਿ ਉਹ ਹੁਣ ਤੋ ਹੀ ਚੋਣ ਤਿਆਰੀਆ ਵਿਚ ਜੁੱਟ ਜਾਣ । ਬਾਬਾ ਸਹਿਬ ਭੀਮ ਰਾਓ ਅੰਬੇਦਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਿਉਂਦੇ ਜੀਅ ਵਿਰੋਧ ਕਰਨ ਵਾਲੀਆਂ ਭਾਜਪਾ, ਸਮਾਜਵਾਦੀ, ਕਾਂਗਰਸ ਆਦਿ ਪਾਰਟੀਆ ਵੱਲੋਂ ਉਹਨਾਂ ਦੇ ਦਿਨ ਮਨਾਏ ਜਾਣ ਅਤੇ ਆਮ ਆਦਮੀ ਪਾਰਟੀ ਵੱਲੋਂ ਬਾਬਾ ਸਹਿਬ ਜੀ ਦੀ ਫੋਟੋ ਨੂੰ ਸਰਕਾਰੀ ਅਦਾਰਿਆਂ ਚ ਲਗਾਉਣ ਤੇ ਤਿੱਖੀ ਪ੍ਰਤਿਕ੍ਰਿਆ ਪਰਗਟ ਕਰਦਿਆ ਬਸਪਾ ਆਗੂਆਂ ਨੇ ਕਿਹਾ ਕਿ ਇਹ ਸਭ ਦਲਿਤ ਸਮਾਜ ਦੀਆਂ ਵੋਟਾਂ ਵਟੋਰਨ ਲਈ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਦਲਿਤ ਸਮਾਜ ਦੇ ਲੋਕ ਹੁਣ ਜਾਗ ਚੁੱਕੇ ਹਨ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਵਿਰੋਧੀ ਇਹਨਾਂ ਪਾਰਟੀਆਂ ਨੂੰ ਆਪਣੇ ਮਨਸੂਬਿਆਂ ਚ ਸਫ਼ਲ ਨਹੀਂ ਹੋਣ ਦਿੱਤਾ ਦੇਣਗੇ । ਮੀਟਿੰਗ ਚ ਵੱਡੀ ਗਿਣਤੀ ਚ ਸ਼ਮੂਲੀਅਤ ਕਰਨ ਵਾਲੇ ਸਾਥੀਆਂ ਦਾ ਧੰਨਵਾਦ ਕਰਦਿਆਂ ਬਸਪਾ ਆਗੂ ਗੁਰਮੇਲ ਸਿੰਘ ਪੰਡੋਰੀ ਨੇ  ਬਸਪਾ ਨੂੰ ਮਜ਼ਬੂਤ ਬਣਾਉਣ ਲਈ ਪਿੰਡ ਪਿੰਡ ਮੀਟਿੰਗਾਂ ਕਰਨ ਲਈ ਬੇਨਤੀ ਕੀਤੀ।
         ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੋਹਣ ਸਿੰਘ ਜਗਰਾਓਂ, ਸੀਤਲ ਸਿੰਘ ਸਿੱਧੂ, ਰੋਹਿਤ ਝੱਮਟ ਜਗਰਾਓਂ, ਸੋਹਣ ਸਿੰਘ , ਅਵਤਾਰ ਸਿੰਘ ਭੱਟੀ,ਜੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਸਲੇਮਪੁਰ ,ਜਗਰੂਪ ਸਿੰਘ ਰਾਉਵਾਲ, ਅਵਤਾਰ ਸਿੰਘ ਲੀਲਾ , ਪ੍ਰਦੀਪ ਸ਼ੇਰਪੁਰ , ਬੇਅੰਤ ਸਿੰਘ , ਕਰਮਜੀਤ ਭਰੋਵਾਲ , ਪਰਮਿੰਦਰ ਸਿੰਘ , ਬਲਵਿੰਦਰ ਸਿੰਘ ਰਾਉਵਾਲ , ਦਰਸ਼ਨ ਸਿੰਘ , ਮਹਿੰਦਰ ਸਿੰਘ ਤਲਵੰਡੀ , ਜਗਤਾਰ ਸਿੰਘ ਤਲਵੰਡੀ , ਸ਼ਿੰਗਾਰਾ ਸਿੰਘ ਢੋਲਣ ,ਜੀਵਨ ਸਿੰਘ ਢੋਲਣ ,ਪਵਨਵੀਰ ਦਾਖਾ, ਮੋਹਣ ਸਿੰਘ ਜਗਰਾਓਂ, ਸੀਤਲ ਸਿੰਘ ਸਲੇਮਪੁਰ , ਰੋਹਿਤ ਝੱਮਟ ਜਗਰਾਓਂ, ਸੋਹਣ ਸਿੰਘ ਮਹਿਮੀ , ਅਵਤਾਰ ਸਿੰਘ ਭੱਟੀ,ਜੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਸਲੇਮਪੁਰ,ਉਸਤਾਦ ਸਿੰਘ ਰਾਊਵਾਲ,ਜਗਤਾਰ ਸਿੰਘ,ਹੈਪੀ ਰਾਊਵਾਲ,ਵਿਸਾਖਾ ਸਿੰਘ,ਕੇਵਲ ਸਿੰਘ,ਸਵਰਣ ਸਿੰਘ ਰਾਊਵਾਲ,ਦਲੀਪ ਸਿੰਘ ਬੁਜਰਗ,ਭੁਪਿੰਦਰ ਸਿੰਘ ਸੇਖੌਂ,ਅਮਰਜੀਤ ਸਿੰਘ ਮੋਰਕਰੀਮਾ,ਰੇਸ਼ਮ ਸਿੰਘ ਭੱਠਾਧੂਆ,ਸੁਖਦੇਵ ਸਿੰਘ,ਗੁਲਵੰਤ ਸਿੰਘ ਮਲਕਪੁਰ,ਰਛਪਾਲ ਸਿੰਘ,ਸੰਤ ਸਿੰਘ, ਚਰਨ ਸਿੰਘ,ਲਖਵੀਰ ਸਿੰਘ ਗਾਲਿਬ,ਲਛਮਣ ਸਿੰਘ,ਟਹਿਲ ਸਿੰਘ,ਸਿਕੰਦਰ ਸਿੰਘ ਮੁਲਾਪੁਰ,ਗੁਰਮੇਲ ਸਿੰਘ,ਬਿੱਕਰ ਸਿੰਘ ਝਮਟ,ਜਗਜੀਵਣ ਸਿੰਘ ਸੇਰਪੁਰਾ,ਸੁਖਪਾਲ ਸਿੰਘ ਸੇਖਕੁਤਬ,ਇੰਦਰਜੀਤ ਸਿੰਘ ਗੁੜੇ,ਰਣਜੀਤ ਸਿੰਘ ਬਿੰਜਲ,ਰਛਪਾਲ ਸਿੰਘ ਸਵੱਦੀ ਕਲਾ,ਬਲਵਿੰਦਰ ਸਿੰਘ ਭੱਠਾਧੂਆ,ਚਰਨਜੀਤ ਸਿੰਘ,ਉਪਿੰਦਰਪਾਲ ਸਿੰਘ,ਮੋਹਨ ਸਿੰਘ ਗੁੜੇ,ਕਰਨੈਲ ਸਿੰਘ,ਨਛੱਤਰ ਸਿੰਘ,ਰਣਜੀਤ ਸਿੰਘ ਰਾਜੋਆਣਾ ਖੁਰਦ,ਕੁਲਵਿੰਦਰ ਸਿੰਘ ਪੰਡੋਰੀ,ਜਗਪਾਲ ਸਿੰਘ ਰਾਏਕੋਟ,ਕੁਲਵੰਤ ਸਿੰਘ ਸਵੱਦੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here