26ਵੀਆਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ’ਚ ਪਠਾਨਕੋਟ ਦੇ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ, 1 ਗੋਲਡ ਸਮੇਤ 9 ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ
ਪਠਾਨਕੋਟ, 16 ਦਸੰਬਰ 2025
26ਵੀਆਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ’ਚ ਪਠਾਨਕੋਟ ਦੇ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ, 1 ਗੋਲਡ ਸਮੇਤ 9 ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ
ਲੇਖਕ: ਰਾਜਿੰਦਰ ਸਿੰਘ ਰਾਜਨ ਪਠਾਨਕੋਟ
9417427656
ਪਠਾਨਕੋਟ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਆਯੋਜਿਤ ਹੋ ਰਹੀਆਂ 26ਵੀਆਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਦੌਰਾਨ ਜ਼ਿਲ੍ਹਾ ਪੱਧਰੀ ਸਪੈਸ਼ਲ ਰਿਸੋਰਸ ਸੈਂਟਰ ਪਠਾਨਕੋਟ ਦੇ ਹੋਣਹਾਰ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਕੋਚ ਮਨਦੀਪ ਸ਼ਰਮਾ ਅਤੇ ਰਾਕੇਸ਼ ਕੁਮਾਰ ਦੀ ਸੁਚੱਜੀ ਕੋਚਿੰਗ, ਅਥਾਹ ਮੇਹਨਤ ਅਤੇ ਲਗਨ ਦੇ ਸਦਕਾ ਪਠਾਨਕੋਟ ਦੇ ਅਥਲੀਟਾਂ ਨੇ ਮੁਕਾਬਲਿਆਂ ਵਿੱਚ ਇੱਕ ਗੋਲਡ ਮੈਡਲ, ਤਿੰਨ ਸਿਲਵਰ ਮੈਡਲ ਅਤੇ ਪੰਜ ਬ੍ਰਾਂਜ਼ ਮੈਡਲ ਹਾਸਲ ਕਰਕੇ ਜ਼ਿਲ੍ਹੇ ਦਾ ਨਾਂ ਸੂਬਾ ਪੱਧਰ ’ਤੇ ਰੌਸ਼ਨ ਕੀਤਾ ਹੈ। ਇਨ੍ਹਾਂ ਖਿਡਾਰੀਆਂ ਦੀ ਇਹ ਪ੍ਰਾਪਤੀ ਨਾ ਸਿਰਫ਼ ਪਠਾਨਕੋਟ ਲਈ ਮਾਣ ਦੀ ਗੱਲ ਹੈ, ਸਗੋਂ ਇਹ ਸਾਬਤ ਕਰਦੀ ਹੈ ਕਿ ਸਹੀ ਮਾਰਗਦਰਸ਼ਨ, ਪ੍ਰੇਰਣਾ ਅਤੇ ਮੌਕਿਆਂ ਨਾਲ ਵਿਸ਼ੇਸ਼ ਸਮਰੱਥਾ ਵਾਲੇ ਬੱਚੇ ਵੀ ਕਿਸੇ ਤੋਂ ਘੱਟ ਨਹੀਂ।
ਹੋਏ ਮੁਕਾਬਲਿਆਂ ਦਰਮਿਆਨ ਸ਼ੌਕਤ ਅਲੀ ਨੇ 200 ਮੀਟਰ ਰੇਸ ਵਿੱਚ ਗੋਲਡ ਮੈਡਲ, ਸਲੀਮ ਨੇ 200 ਮੀਟਰ ਰੇਸ ਅਤੇ ਲੰਬੀ ਛਾਲ ਵਿੱਚ ਸਿਲਵਰ, ਨਸ਼ੀਬ ਅਲੀ ਨੇ 100 ਮੀਟਰ ਰੇਸ ਅਤੇ ਸ਼ਾਰਟ ਪੁੱਟ ਵਿੱਚ ਬ੍ਰੋਨਜ਼ ਮੈਡਲ, ਰਿਜ਼ਬ ਨੇ ਵੇਟ ਲਿਫਟਿੰਗ ਹੋਗਰ ਅਬੀਲਿਟੀ ਵਿੱਚ ਸਿਲਵਰ ਮੈਡਲ, ਸੁਨੀਲ ਨੇ 100 ਮੀਟਰ ਰੇਸ ਅਤੇ ਸ਼ਾਰਟ ਪੁੱਟ ਵਿੱਚ ਬ੍ਰੋਨਜ਼ ਮੈਡਲ ਹਾਸਲ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀ. ਜੀ. ਸਿੰਘ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ਲਈ ਕੋਚ, ਮਾਪਿਆਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੰਦੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਾਡੇ ਸਮਾਜ ਦਾ ਅਹਿਮ ਅੰਗ ਹਨ ਤੇ ਵਿਲੱਖਣ ਪ੍ਰਤਿਭਾ ਅਤੇ ਵਿਸ਼ੇਸ਼ ਯੋਗਤਾਵਾਂ ਰੱਖਦੇ ਹਨ। ਇਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੀ ਦਿਵਿਆਗਜਨਾਂ ਲਈ ਸੰਮਲਿਤ ਸਿੱਖਿਆ (ਆਈ.ਡੀ ਕੰਪੋਨੈਂਟ) ਦਾ ਮੁੱਖ ਉਦੇਸ਼ ਹੈ। ਉਹਨਾਂ ਨੇ ਕਿਹਾ ਵਿਲੱਖਣ ਪ੍ਰਤਿਭਾ ਮਾਲਕ ਬੱਚੇ ਸਾਡੇ ਪਠਾਨਕੋਟ ਜ਼ਿਲ੍ਹੇ ਦਾ ਮਾਣ ਹਨ। ਇਨ੍ਹਾਂ ਖਿਡਾਰੀਆਂ ਦਾ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸੁਵਿਧਾਵਾਂ ਵਿੱਚ ਸਿੱਖਿਆ, ਸਿਹਤ ਅਤੇ ਸਮਾਜਿਕ ਸਹਾਇਤਾ ਸ਼ਾਮਲ ਹੈ, ਜਿਸ ਵਿੱਚ ਵਿਸ਼ੇਸ਼ ਅਧਿਆਪਕ, ਸਿਖਲਾਈ, ਸਪੋਰਟਸ ਗਰਾਊਂਡ, ਧੱਕੇਸ਼ਾਹੀ ਵਿਰੋਧੀ ਪ੍ਰੋਗਰਾਮ ਅਤੇ ਘਰ-ਘਰ ਸਿੱਖਿਆ ਸ਼ਾਮਲ ਹਨ, ਜਿਸਦਾ ਉਦੇਸ਼ ਆਤਮ-ਨਿਰਭਰਤਾ, ਸਮਾਵੇਸ਼ੀ ਸਿੱਖਿਆ ਅਤੇ ਸਾਰਿਆਂ ਲਈ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਵਿਭਾਗ ਵੱਲੋਂ ਸਪੋਰਟਸ ਦੇ ਲਈ ਟਰੈਕ ਸੂਟ, ਬੂਟ, ਸਪੋਰਟਸ ਦਾ ਸਮਾਨ, ਅਸਿਸਟਿਵ ਡਿਵਾਈਸਿਸ, ਸਟਾਈਫੰਡ, ਸਰਜਰੀ ਦੀ ਸਹੂਲਤ, ਫਿਜ਼ੀਓਥਰੈਪੀ, ਮੈਡੀਕਲ ਚੈੱਕਅਪ ਆਦਿ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਇਹ ਵੀ ਬਾਕੀ ਬੱਚਿਆਂ ਵਾਂਗ ਸਮਾਨ ਰੂਪ ਵਿੱਚ ਵਿਚਰ ਸਕਣ।
ਇਸ ਮੌਕੇ ਤੇ ਸਵਿਤਾ, ਸੁਨੀਤਾ, ਰਾਜੂ ਬਾਲਾ, ਰੁਮਾਨੀ, ਸੋਨੀਆ, ਸੀਐਚਟੀ ਰੇਨੂੰ ਬਾਲਾ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।
______________________________ _________
ਪੇਸ਼ਕਸ਼
ਲੇਖਕ: ਰਾਜਿੰਦਰ ਸਿੰਘ ਰਾਜਨ ਪਠਾਨਕੋਟ
ਮੋਬਾਇਲ ਫੋਨ ਨੰਬਰ 9417427656







