460 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦਾ ਕੀਤਾ ਜਾਵੇਗਾ ਚਹੁੰਮੁੱਖੀ ਵਿਕਾਸ – ਮੇਅਰ

0
140

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰਅੰਮ੍ਰਿਤਸਰ

460 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦਾ ਕੀਤਾ ਜਾਵੇਗਾ ਚਹੁੰਮੁੱਖੀ ਵਿਕਾਸ – ਮੇਅਰ

ਸ਼ਹਿਰ ਦੀ ਸਾਫ਼ ਸਫ਼ਾਈ ਦੀ ਵਿਵਸਥਾ ਵੱਲ ਰੱਖਿਆ ਗਿਆ ਵਿਸ਼ੇਸ਼ ਧਿਆਨ

ਨਗਰ ਨਿਗਮ ਦੀ ਬਜਟ ਅਤੇ ਜਨਰਲ ਹਾਊਸ ਦੀ ਹੋਈ ਪਲੇਠੀ ਮੀਟਿੰਗ

ਅੰਮ੍ਰਿਤਸਰ 29 ਮਾਰਚ 2025—

ਅੱਜ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਨਗਰ ਨਿਗਮ ਦਾ ਪਲੇਠੀ ਸੈਸ਼ਨ ਬਜਟ ਅਤੇ ਜਨਰਲ ਹਾਊਸ ਸਫ਼ਲਤਾ ਨਾਲ ਮੁਕੰਮਲ ਹੋਇਆ। ਇਸ ਵਿੱਚ ਮੇਅਰ ਨਗਰ ਨਿਗਮ ਸ: ਜਤਿੰਦਰ ਸਿੰਘ ਮੋਤੀ ਭਾਟੀਆ ਵਲੋਂ ਸਾਲ 2025-26 ਲਈ 459.45 ਕਰੋੜ ਰੁਪਏ ਦਾ ਬਜਟ ਸ਼ਹਿਰ ਦੇ ਵਿਕਾਸ ਲਈ ਪੇਸ਼ ਕੀਤਾ ਗਿਆ ਜਿਸ ਨੂੰ ਨਗਰ ਨਿਗਮ ਹਾਉਸ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਵਿਧਾਇਕਾ ਜੀਵਨਜੋਤ ਕੌਰਵਿਧਾਇਕ ਸ: ਇੰਦਰਬੀਰ ਸਿੰਘ ਨਿੱਜਰਵਿਧਾਇਕ ਕੁੰਵਰਵਿਜੈ ਪ੍ਰਤਾਪ ਸਿੰਘਵਿਧਾਇਕ ਡਾ. ਅਜੈ ਗੁਪਤਾਸੀਨੀਅਰ ਡਿਪਟੀ ਮੇਅਰ ਸ੍ਰੀਮਤੀ ਪ੍ਰਿਯੰਕਾ ਅਤੇ ਡਿਪਟੀ ਮੇਅਰ ਸ੍ਰੀਮਤੀ ਅਨੀਤਾ ਕੁਮਾਰੀ ਵੀ ਹਾਜ਼ਰ ਸਨ।

ਕਮਿਸ਼ਨਰ ਨਗਰ ਨਿਗਮ ਸ: ਗੁਲਪ੍ਰੀਤ ਸਿੰਘ ਵਲੋਂ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਵਾਈ ਗਈਜਿਸ ਵਿੱਚ ਹਾਊਸ ਦੇ ਸਮੂਹ ਮੈਂਬਰਾਂ ਵਲੋਂ ਸ਼ਹਿਰ ਦੇ ਵਿਕਾਸਸੜ੍ਹਕਾਂ ਦੀ ਰਿਪੇਅਰਵਾਟਰ ਸਪਲਾਈਪਾਣੀ ਅਤੇ ਸੀਵਰੇਜ ਦੇ ਪ੍ਰਬੰਧਾਂ ਲਈ ਵੱਖ ਵੱਖ ਮਤੇ ਪਾਸ ਕੀਤੇ ਗਏ।

ਮੇਅਰ ਨਗਰ ਨਿਗਮ ਸ: ਭਾਟੀਆ ਨੇ ਦੱਸਿਆ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਨਜਿੱਠਣ ਲਈ ਸਟਰਲਾਈਜੇਸ਼ਨ ਸ਼ੁਰੂ ਕੀਤੀ ਗਈ ਹੈ। ਜਿਸ ਅਧੀਨ 14800 ਆਵਾਰਾ ਕੁੱਤਿਆਂ ਦੀ ਸਟਰਲਾਈਜੇਸ਼ਨ ਮੁਕੰਮਲ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ ਕੁੱਤਿਆਂ ਦੀ ਵੀ ਸਟਰਲਾਈਜੇਸ਼ਨ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਪ੍ਰਤੀ ਕੁੱਤੇ ਦੀ ਸਟਰਲਾਈਜੇਸ਼ਨ ਤੇ 1597 ਰੁਪਏ ਪ੍ਰਤੀ ਕੁੱਤੇ ਦੇ ਹਿਸਾਬ ਦੇ ਨਾਲ ਖਰਚਾ ਆਉਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਸ਼ਹਿਰ ਦੀ ਸਾਫ਼ ਸਫ਼ਾਈ ਵਿਚ ਹੋਰ ਤੇਜੀ ਲਿਆਉਣ ਲਈ ਨਵੀਂ ਕੰਪਨੀ ਨੂੰ ਕੰਮ ਸੌਂਪਿਆ ਜਾ ਰਿਹਾ ਹੈ।

ਮੇਅਰ ਨੇ ਦੱਸਿਆ ਕਿ ਵਿੱਤੀ ਸਾਲ 2025-26 ਵਿੱਚ ਨਗਰ ਨਿਗਮ ਅੰਮ੍ਰਿਤਸਰ ਨੂੰ 113 ਕਰੋੜ ਰੁਪਏ ਦੀ ਗ੍ਰਾਂਟ 15ਵੇਂ ਵਿੱਤ ਕਮਿਸ਼ਨ ਵਲੋਂ ਪ੍ਰਾਪਤ ਹੋਣ ਦੀ ਆਸ ਹੈ। ਜਿਸਨੂੰ  ਸ਼ਹਿਰ ਦੇ ਵਿਕਾਸ ਲਈ ਖਰਚ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਸ਼ਹਿਰ ਵਾਸੀਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਰਲਡ ਬੈਂਕ ਸਪਾਂਸਰ ਪ੍ਰੋਜੈਕਟ ਤਹਿਤ ਦਸੰਬਰ ਤੱਕ 366.29 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ ਅਤੇ ਇਹ ਪ੍ਰੋਜੈਕਟ ਵਿੱਤੀ ਸਾਲ 2025-26 ਵਿੱਚ ਪੂਰਾ ਹੋਣ ਦੀ ਸੰਭਾਵਨਾ ਹੈ।

ਸ: ਭਾਟੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਅੰਮ੍ਰਿਤਸਰ ਦਾ ਚਹੁੰਮੁੱਖੀ ਵਿਕਾਸ ਕਰਨਾ ਹੈ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਵੀ ਬਜਟ ਦੌਰਾਨ ਅੰਮ੍ਰਿਤਸਰ ਦੇ ਵਿਕਾਸ ਲਈ ਕਈ ਪ੍ਰੋਜੈਕਟਾਂ ਘੋਸ਼ਣਾ ਕੀਤੀ ਗਈ। ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਪਾਰਟੀਆਂ ਤੇ ਤੰਜ ਕੱਸਦੇ ਹੋਏ ਸ: ਭਾਟੀਆ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕੰਮ ਸ਼ਹਿਰ ਦੇ ਵਿਕਾਸ ਵਿੱਚ ਰੁਕਾਵਟ ਹੀ ਪੈਦਾ ਕਰਨਾ ਹੈ। ਉਨਾਂ ਕਿਹਾ ਕਿ ਵਿਰੋਧੀਆਂ ਨੇ ਤਾਂ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਿੱਚ ਕੋਈ ਵੀ ਵੱਡਾ ਪ੍ਰੋਜੈਕਟ ਨਹੀਂ ਲਿਆਂਦਾ ਜਦਕਿ ਸਾਡੀ ਸਰਕਾਰ ਅੰਮ੍ਰਿਤਸਰ ਨੂੰ ਵਿਕਸਿਤ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੇਗੀ।

ਕੈਪਸ਼ਨ : ਮੇਅਰ ਨਗਰ ਨਿਗਮ ਸ: ਜਤਿੰਦਰ ਸਿੰਘ ਮੋਤੀ ਭਾਟੀਆ ਜਨਰਲ ਹਾਊਸ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਵਿਧਾਇਕਾ ਜੀਵਨਜੋਤ ਕੌਰਵਿਧਾਇਕ ਸ: ਇੰਦਰਬੀਰ ਸਿੰਘ ਨਿੱਜਰਵਿਧਾਇਕ ਕੁੰਵਰਵਿਜੈ ਪ੍ਰਤਾਪ ਸਿੰਘਵਿਧਾਇਕ ਡਾ. ਅਜੈ ਗੁਪਤਾ

==–

LEAVE A REPLY

Please enter your comment!
Please enter your name here