ਦੀ ਖੰਨਾ ਪ੍ਰਾਈਮਰੀ ਖੇਤੀਬਾੜੀ ਵਿਕਾਸ ਬੈਂਕ ਲਿਮ: ਖੰਨਾ ਨੇ ਮਨਾਇਆ ਅੰਤਰ ਰਾਸ਼ਟਰੀ ਸਹਿਕਾਰਤਾ ਵਰ੍ਹਾ
* ਚੇਅਰਮੈਨ ਜੱਸੀ ਕਿਸ਼ਨਗੜ੍ਹ ਹੋਏ ਮੁੱਖ ਮਹਿਮਾਨ ਵਜੋਂ ਸ਼ਾਮਲ
* ਸਹਿਕਾਰੀ ਬੈਂਕਾਂ ਨੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਚੋ ਮੁਕਤ ਕੀਤਾ – ਬੈਂਕ ਮੈਨੇਜਰ ਸੁਖਦੀਪ ਸਿੰਘ
ਖੰਨਾ ,6 ਜੁਲਾਈ 2025
ਦੀ ਖੰਨਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ : ਖੰਨਾ। ਵੱਲੋਂ ਬੈਂਕ ਮੈਨੇਜਰ ਸੁਖਦੀਪ ਸਿੰਘ ਦੀ ਅਗਵਾਹੀ ਚ ਅੰਤਰ ਰਾਸ਼ਟਰੀ ਸਹਿਕਾਰਤਾ ਵਰ੍ਹਾ 2025 ਅਤੇ ‘“ਏਕ ਪੋੜ ਮਾਂ ਕੋ ਨਾਮ ਮੁਹਿੰਮ” ਤਹਿਤ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੈਂਕ ਦੇ ਚੇਅਰਮੈਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਗੱਲਬਾਤ ਕਰਦੇ ਹੋਏ ਜੱਸੀ ਕਿਸ਼ਨਗੜ੍ਹ ਨੇ ਦੱਸਿਆ ਕਿ ਸਹਿਕਾਰਤਾ ਇਕ ਅਜਿਹੀ ਲਹਿਰ ਹੈ ਜਿਸ ਵਿੱਚ ਮੈਂਬਰਾ ਦੀ ਆਰਥਕ ਹਿੱਤਾਂ ਤੇ ਉਨਤੀ ਲਈ ਬਰਾਬਰੀ ਦੇ ਆਧਾਰ ਤੇ ਸ਼ਮੂਲੀਅਤ ਹੁੰਦੀ ਹੈ।ਉਹਨਾਂ ਕਿਸਾਨਾਂ ਤੇ ਹੋਰ ਲੋਕਾਂ ਨੂੰ ਬੈਂਕ ਨਾਲ ਜੁੜ ਕੇ ਬੈਂਕ ਵੱਲੋਂ ਦਿੱਤੀਆ ਜਾਣ ਵਾਲੀਆਂ ਸਹੂਲਤਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ । ਉਹਨਾਂ ਖੰਨਾ ਬੈਂਕ ਦੇ ਮੈਨੇਜਰ ਸੁਖਦੀਪ ਸਿੰਘ ਤੇ ਸਮੁੱਚੇ ਸਟਾਫ ਦੇ ਮਿਹਨਤੀ ਤੇ ਚੰਗੇ ਰਵਈਏ ਦੀ ਪ੍ਰਸ਼ੰਸਾ ਵੀ ਕੀਤੀ ।ਪ੍ਰੋਗਰਾਮ ਦੌਰਾਨ ਮੁਖ਼ਾਤਬ ਹੁੰਦਿਆਂ ਬੈਂਕ ਮੈਨੇਜਰ ਸੁਖਦੀਪ ਸਿੰਘ ਨੇ ਦੱਸਿਆ ਕਿ ਸਹਿਕਾਰੀ ਸੰਸਥਾਵਾਂ ਦੇ ਜਰੀਏ ਖੇਤੀਬਾੜੀ ਨੇ ਬਹੁਤ ਤਰੱਕੀ ਕੀਤੀ ਹੈ। ਖੇਤੀਬਾੜੀ ਬੈਂਕ ਨੇ ਉਸ ਸਮੇਂ ਕਿਸਾਨਾਂ ਨੂੰ ਕਰਜ਼ਾ ਦਿੱਤਾ ਜਦੋ ਕੋਈ ਹੋਰ ਬੈਂਕ ਕਿਸਾਨਾਂ ਨੂੰ ਕਰਜ਼ਾ ਨਹੀਂ ਦਿੰਦਾ ਸੀ ।

ਸਹਿਕਾਰੀ ਬੈਂਕਾਂ ਨੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਚੋ ਮੁਕਤ ਕੀਤਾ। ਉਹਨਾਂ ਦਾਅਵਾ ਕੀਤਾ ਕਿ ਸਹਿਕਾਰੀ ਸੰਸਥਾਵਾਂ ਹੀ ਕਿਸਾਨਾਂ ਦੀਆਂ ਅਸਲ ਮਿੱਤਰ ਹਨ। ਇਹ ਸੰਸਥਾਵਾਂ ਜੋ ਮੁਨਾਫ਼ਾ ਕਮਾਉਂਦੀਆਂ ਹਨ ਉਹ ਆਪਣੇ ਕੋਲ ਨਹੀਂ ਰੱਖਦੀਆਂ ਸਗੋਂ ਆਪਣੀ ਸੰਸਥਾ ਦੇ ਮੈਂਬਰ ਕਿਸਾਨਾਂ ਚ ਵੰਡ ਦਿੰਦਿਆਂ ਹਨ ।ਪ੍ਰੋਗਰਾਮ ਉਪਰੰਤ ਚੇਅਰਮੈਨ ਜੱਸੀ ਕਿਸ਼ਨ ਗੜ੍ਹ ਵੱਲੋਂ “ਏਕ ਪੋੜ ਮਾਂ ਕੇ ਨਾਮ “ਪ੍ਰੋਗਰਾਮ ਤਹਿਤ ਬੂਟਾ ਲਾ ਕੇ ਮੁਹਿੰਮ ਦੀ ਜ਼ੋਰਦਾਰ ਸ਼ੁਰੂਆਤ ਕੀਤੀ ਗਈ ਤੇ ਨਾਲ ਹੀ ਸ਼ਹਿਰਵਾਸੀਆਂ ਨੂੰ ਬੂਟੇ ਵੀ ਤਕਸੀਮ ਕਿਤੇ ਗਏ । ਇਸ ਮੌਕੇ ਬੈਂਕ ਦੇ ਡਾਇਰੈਕਟਰ ਹਰਦੇਵ ਸਿੰਘ ਜਲਾਜਣ ਉੱਘੇ ਸਮਾਜ ਸੇਵੀ ਜਸਵੀਰ ਸਿੰਘ ਤੰਗਰਾਲਾ ਬੈਂਕ ਮੈਨੇਜਰ ਡਿਪਟੀ ਮੈਨੇਜਰ ਪ੍ਰਿਤਪਾਲ ਸਿੰਘ ਫੀਲਡ ਅਫ਼ਸਰ ਸਤਵੰਤ ਸਿੰਘ ਤੇ ਸੀਡੀ ਈ ਓ ਸ੍ਰੀਮਤੀ ਰਣਵੀਰ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਕਿਸਾਨ ਭਰਾਵਾਂ ਤੇ ਸ਼ਹਿਰਵਾਸੀਆਂ ਤੋਂ ਬਿਨਾ ਗੰਨਮੈਨ ਜਗਤਾਰ ਸਿੰਘ ਹੈਲਪਰ ਤੇ ਦਲਜੀਤ ਕੌਰ ਮਜੂਦ ਸਨ ।ਅੰਤ ਚ ਬੈਂਕ ਮੈਨੇਜਰ ਸੁਖਦੀਪ ਸਿੰਘ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ।