ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਹਲਕਾ ਖਡੂਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

0
11

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਹਲਕਾ ਖਡੂਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਸਾਬਕਾ ਵਿਧਾਇਕ ਸਿੱਕੀ ਵੱਲੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਕਰਵਾਇਆ ਜਾਣੂ

ਚੋਹਲਾ ਸਾਹਿਬ/ਤਰਨਤਾਰਨ,29 ਅਗਸਤ 2025

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ
ਦੇ ਪ੍ਰਧਾਨ ਅਤੇ  ਮੈਂਬਰ
ਪਾਰਲੀਮੈਂਟ ਅਮਰਿੰਦਰ ਸਿੰਘ
ਰਾਜਾ ਵੜਿੰਗ ਵਲੋਂ ਹਲਕਾ ਖਡੂਰ
ਸਾਹਿਬ ਦੇ ਸਾਬਕਾ ਵਿਧਾਇਕ
ਰਮਨਜੀਤ ਸਿੰਘ ਸਿੱਕੀ ਦੇ ਨਾਲ
ਹਲਕਾ ਖਡੂਰ ਸਾਹਿਬ ਅਧੀਨ ਆਉਂਦੇ
ਮੰਡ ਖੇਤਰ ਦੇ ਪਿੰਡ
ਮੁੰਡਾਪਿੰਡ,ਘੜਕਾ ਸਮੇਤ ਹੋਰਨਾਂ
ਪਿੰਡਾਂ ਦਾ ਵੀਰਵਾਰ ਨੂੰ ਦੌਰਾ
ਕੀਤਾ,ਜਿਥੇ ਦਰਿਆ ਬਿਆਸ ਵਿੱਚ
ਲਗਾਤਾਰ ਪਾਣੀ ਦਾ ਪੱਧਰ ਵਧਣ
ਕਰਕੇ ਕਿਸਾਨਾਂ ਦੀਆਂ ਪੁੱਤਾਂ
ਵਾਂਗ ਪਾਲੀਆਂ ਹਜ਼ਾਰਾਂ ਏਕੜ
ਫਸਲ ਪਾਣੀ ਦੀ ਮਾਰ ਹੇਠ ਆਉਣ ਨਾਲ
ਤਬਾਹ ਹੋ ਗਈਆਂ ਹਨ।ਇਸ ਮੌਕੇ
ਹਲਕਾ ਖਡੂਰ ਸਾਹਿਬ ਦੇ ਸਾਬਕਾ
ਵਿਧਾਇਕ ਅਤੇ ਪੰਜਾਬ ਪ੍ਰਦੇਸ਼
ਕਾਂਗਰਸ ਕਮੇਟੀ ਦੇ ਸੀਨੀਅਰ ਆਗੂ
ਸ.ਰਮਨਜੀਤ ਸਿੰਘ ਸਿੱਕੀ ਵੱਲੋਂ
ਪੰਜਾਬ ਕਾਂਗਰਸ ਦੇ ਪ੍ਰਧਾਨ
ਰਾਜਾ ਵੜਿੰਗ ਨੂੰ ਹੜ੍ਹ
ਪ੍ਰਭਾਵਿਤ ਕਿਸਾਨਾਂ ਦੀਆਂ
ਮੁਸਕਲਾਂ ਤੋਂ ਜਾਣੂ ਕਰਵਾਇਆ
ਗਿਆ।ਇਸ ਮੌਕੇ ਅਮਰਿੰਦਰ ਸਿੰਘ
ਰਾਜਾ ਵੜਿੰਗ ਵਲੋਂ ਹੜ੍ਹ
ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ
ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ
ਇਸ ਦੁੱਖ ਭਰੇ ਸਮੇਂ ਵਿੱਚ
ਸਮੁੱਚੀ ਕਾਂਗਰਸ ਪਾਰਟੀ ਉਹਨਾਂ
ਦੇ ਨਾਲ ਹੈ। ਉਹਨਾਂ ਮੌਜੂਦਾ
ਸਰਕਾਰ ‘ਤੇ ਸਵਾਲ ਖੜੇ ਕਰਦੇ ਹੋਏ
ਕਿਹਾ ਕਿ ਪਿਛਲੇ ਕਈ ਦਿਨਾਂ ਤੋਂ
ਪੰਜਾਬ ਦੇ ਸੈਂਕੜੇ ਪਿੰਡ
ਹੜ੍ਹਾਂ  ਦੀ ਮਾਰ ਹੇਠ ਹਨਪਰ
ਪੰਜਾਬ ਸਰਕਾਰ ਆਪਣੀ ਜੁੰਮੇਵਾਰੀ
ਤੋਂ ਭੱਜਦੀ ਦਿਖਾਈ ਦੇ
ਰਹੀ।ਉਹਨਾਂ ਕਿਹਾ ਕਿ ਪੰਜਾਬ ਦੇ
ਮੁੱਖ ਮੰਤਰੀ ਦਾ ਇਹ ਫਰਜ਼ ਬਣਦਾ
ਸੀ ਕਿ ਉਹ ਇਸ ਔਖੇ ਸਮੇਂ ਵਿੱਚ
ਪੰਜਾਬ ਦੀ ਜਨਤਾ ਦੇ ਨਾਲ ਉਹਨਾਂ
ਦੀਆਂ ਦੁੱਖ ਤਕਲੀਫਾਂ ਵਿੱਚ ਖੁਦ
ਸਹਾਈ ਹੁੰਦਾ ਪਰ ਉਹ ਆਪਣੇ ਨਿੱਜੀ
ਪਰਿਵਾਰ ਸਮੇਤ ਹੋਰਨਾ ਸੂਬਿਆਂ
ਦੀ ਸੈਰ ਕਰ ਰਿਹਾ ਹੈ। ਉਹਨਾਂ
ਕਿਹਾ ਕਿ ਹਲਕਾ ਖਡੂਰ ਸਾਹਿਬ  ਦੇ
ਸਾਬਕਾ ਵਿਧਾਇਕ ਰਮਨਜੀਤ ਸਿੰਘ
ਸਿੱਕੀ ਵੱਲੋਂ ਉਨਾਂ ਨੂੰ ਇਸ
ਦਰਿਆ ਨਾਲ ਜੁੜੀਆਂ ਕਿਸਾਨਾਂ
ਦੀਆਂ ਸਮੱਸਿਆਵਾਂ ਤੋਂ ਜਾਣੂ
ਕਰਵਾ ਦਿੱਤਾ ਗਿਆ ਹੈ ਅਤੇ
ਕਿਸਾਨਾਂ ਦੀ ਮੰਗ ਮੁਤਾਬਕ ਦਰਿਆ
ਦੀ ਖਿਲਾਈ ਕਰਨ ਅਤੇ ਦਰਿਆ ਨੂੰ
ਨਹਿਰੀ ਰੂਪ ਦੇਣ ਲਈ ਮਜਬੂਤ ਬੰਨ
ਲਗਾਉਣ ਦੀ ਜੋ ਪ੍ਰਪੋਜ਼ਲ ਤਿਆਰ
ਕੀਤੀ ਗਈ ਹੈ,ਉਸ ਨੂੰ ਉਹ ਕੇਂਦਰ
ਸਰਕਾਰ ਵਿੱਚ ਜਲ ਸਰੋਤ ਵਿਭਾਗ ਦੇ
ਮੰਤਰੀ ਦੇ ਸਾਹਮਣੇ ਰੱਖਣਗੇ ਅਤੇ
ਉਹਨਾਂ ਦੀਆਂ ਕੋਸ਼ਿਸ਼ ਰਹੇਗੀ
ਕਿ ਉਹ ਇਸ ਪ੍ਰਪੋਜਲ ਨੂੰ ਪਾਸ
ਕਰਵਾਉਣ ਲਈ ਪਾਣੀ ਪ੍ਰਭਾਵਤ
ਇੰਨ੍ਹਾਂ ਪਿੰਡਾਂ ਦੇ ਕਿਸਾਨਾਂ
ਦੀ ਇੱਕ ਟੀਮ ਤਿਆਰ ਕਰਕੇ
ਸੰਬੰਧਿਤ ਵਿਭਾਗ ਨਾਲ ਮੀਟਿੰਗ
ਕਰਵਾਉਣਗੇ ਅਤੇ ਇਸ ਪ੍ਰਪੋਜਲ
ਪਾਸ ਕਰਾਉਣ ਵਿੱਚ ਕੋਈ ਕਸਰ ਬਾਕੀ
ਨਹੀਂ ਛੱਡਣਗੇ।ਇਸ ਮੌਕੇ ਸਾਬਕਾ
ਵਿਧਾਇਕ ਰਮਨਜੀਤ ਸਿੰਘ ਸਿੱਕੀ
ਵੱਲੋਂ ਉਹਨਾਂ ਨੂੰ ਦੱਸਿਆ ਗਿਆ
ਕਿ ਜ਼ਿਲ੍ਹਾ ਤਰਨ ਤਾਰਨ ਨਾਲ
ਸੰਬੰਧਿਤ ਸ੍ਰੀ ਗੋਇੰਦਵਾਲ
ਸਾਹਿਬ ਤੋਂ ਹਰੀਕੇ ਪੱਤਣ ਤੱਕ
ਦਰਜਨਾਂ ਪਿੰਡ ਅਜਿਹੇ ਹਨ ਜਿਹੜੇ
ਲੰਮੇ ਸਮੇਂ ਤੋਂ ਦਰਿਆ ਬਿਆਸ ਦੀ
ਕਰੋਪੀ ਦਾ ਸ਼ਿਕਾਰ ਹੁੰਦੇ ਆ ਰਹੇ
ਹਨ।ਇਸ ਖੇਤਰ ਵਿੱਚ ਇਹਨਾਂ
ਕਿਸਾਨਾਂ ਦੀ ਦੀਆਂ ਹਜ਼ਾਰਾਂ
ਏਕੜ ਵਾਹੀਯੋਗ ਜਮੀਨਾਂ ਜੋ ਲਗਭਗ
ਹਰ ਸਾਲ ਹੀ ਬਰਬਾਦ ਹੋ ਜਾਂਦੀਆਂ
ਹਨ,ਜਿਸ ਕਰਕੇ ਇਸ ਖੇਤਰ ਦੇ ਕਿਸਾਨ
ਲਗਾਤਾਰ ਆਰਥਿਕ ਮੰਦਹਾਲੀ ਵਿੱਚ
ਧਸਦੇ ਜਾ ਰਹੇ ਹਨ।ਉਨਾਂ
ਕਿਸਾਨਾਂ ਦੇ ਦੁਖੜੇ ਦੱਸਦੇ ਹੋਏ
ਕਿਹਾ ਕਿ ਪੀੜਤ ਕਿਸਾਨਾਂ ਨੂੰ
ਸਾਲ 2023 ਵਿੱਚ ਖਰਾਬ ਹੋਈਆਂ ਫਸਲਾਂ
ਦਾ ਵੀ ਪੰਜਾਬ ਸਰਕਾਰ ਵਲੋਂ ਅਜੇ
ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ
ਅਤੇ ਨਾ ਹੀ ਇਹ ਕਿਸਾਨ ਆਪਣੀਆਂ
ਮੰਡ ਖੇਤਰ ਵਾਲੀਆਂ ਜਮੀਨਾਂ ‘ਤੇ
ਕੋਈ ਕਰਜ਼ਾ ਲੈ ਕੇ ਆਪਣਾ ਕੋਈ ਹੋਰ
ਰੁਜ਼ਗਾਰ ਚਲਾ ਸਕਦੇ ਹਨ। ਸਾਬਕਾ
ਵਿਧਾਇਕ ਰਮਨਜੀਤ ਸਿੰਘ ਸਿੱਕੀ
ਨੇ ਪੀੜਿਤ ਕਿਸਾਨਾਂ ਨੂੰ
ਵਿਸ਼ਵਾਸ ਦਿਵਾਇਆ ਕਿ ਪੰਜਾਬ
ਪ੍ਰਦੇਸ਼ ਕਾਂਗਰਸ ਕਮੇਟੀ ਦੇ
ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ
ਅਮਰਿੰਦਰ ਸਿੰਘ ਰਾਜਾ ਵੜਿੰਗ
ਉਹਨਾਂ ਦੀ ਆਵਾਜ਼ ਕੇਂਦਰ ਸਰਕਾਰ
ਅਤੇ ਰਾਜ ਸਰਕਾਰ ਤੱਕ ਜਰੂਰ
ਪਹੁੰਚਾਉਣਗੇ।ਇਸ ਮੌਕੇ ਉਨ੍ਹਾਂ
ਨਾਲ ਸੀਨੀਅਰ ਕਾਂਗਰਸੀ ਆਗੂ
ਮਨਿੰਦਰਪਾਲ ਸਿੰਘ ਪਲਾਸੌਰ,ਬਾਬਾ
ਸਾਹਿਬ ਸਿੰਘ ਗੁੱਜਰਪੁਰਾ ਸਾਬਕਾ
ਚੇਅਰਮੈਨ,ਬਲਦੇਵ ਸਿੰਘ ਸਾਬਕਾ
ਸਰਪੰਚ ਮੁੰਡਾ ਪਿੰਡ, ਮਨਦੀਪ
ਸਿੰਘ ਸਾਬਕਾ ਸਰਪੰਚ ਘੜਕਾ,ਰਾਏ
ਦਵਿੰਦਰ ਸਿੰਘ ਬਿੱਟੂ ਸਾਬਕਾ
ਸਰਪੰਚ ਚੋਹਲਾ ਸਾਹਿਬ, ਸਤਨਾਮ
ਸਿੰਘ ਕਰਮੂੰਵਾਲਾ, ਬਲਬੀਰ ਸਿੰਘ
ਸਾਬਕਾ ਸਰਪੰਚ ਕਰਮੂੰਵਾਲਾ,
ਗੁਰਪ੍ਰੀਤ ਸਿੰਘ ਸਾਬਕਾ ਸਰਪੰਚ
ਕਾਹਲਵਾਂ,ਸੁਖਵੰਤ ਸਿੰਘ ਸਾਬਕਾ
ਸਰਪੰਚ ਰੱਤੋਕੇ, ਰਛਪਾਲ ਸਿੰਘ
ਸਾਬਕਾ ਸਰਪੰਚ ਧੁੰਨ,ਜਗਤਾਰ
ਸਿੰਘ ਉੱਪਲ ਸਾਬਕਾ
ਸਰਪੰਚ,ਮਹਿੰਦਰ ਸਿੰਘ ਸਾਬਕਾ
ਸਰਪੰਚ ਚੰਬਾ ਕਲਾਂ,ਯੂਥ ਆਗੂ
ਖਜ਼ਾਨ ਸਿੰਘ ਚੰਬਾ,ਮਨਦੀਪ ਸਿੰਘ
ਮਨੀ ਮੈਂਬਰ ਪੰਚਾਇਤ,ਜਗਰੂਪ
ਸਿੰਘ ਸਰਪੰਚ ਖਵਾਸਪੁਰ,ਸ਼ਮਸ਼ੇਰ
ਸਿੰਘ ਪਵਾਰ,ਪ੍ਰਕਾਸ਼ ਸਿੰਘ
ਸਰਪੰਚ ਖੇਲਾ ਭੋਜੇਵਾਲ ਗੁਰਦੀਪ
ਸਿੰਘ ਭੈਲ,ਨਛੱਤਰ ਸਿੰਘ ਕਾਲਾ
ਘੜਕਾ ਡਾਇਰੈਕਟਰ, ਭੁਪਿੰਦਰ
ਕੁਮਾਰ ਨਈਅਰ,ਸੁਖਰਾਜ ਸਿੰਘ
ਸਰਪੰਚ ਰੈਸੀਆਣਾ, ਨਿਸ਼ਾਨ ਸਿੰਘ
ਪ੍ਰਧਾਨ ਰਾਣੀਵਲਾਹ, ਜੁਗਰਾਜ
ਸਿੰਘ ਖਵਾਸਪੁਰ, ਪਹਿਲਵਾਨ
ਮਨਮੋਹਨ ਸਿੰਘ ਪੱਪੂ, ਨਿਸ਼ਾਨ
ਸਿੰਘ ਭਿਖੀਕੇ, ਸਤਨਾਮ ਸਿੰਘ
ਢਿਲੋਂ,ਨੰਬਰਦਾਰ ਦਾਰਾ ਸਿੰਘ,
ਅਜਮੇਰ ਸਿੰਘ ਘੜਕਾ, ਰਣਜੀਤ ਸਿੰਘ
ਰਾਣਾ ਪਵਾਰ ਸਿਆਸੀ ਸਕੱਤਰ
ਸਾਬਕਾ ਵਿਧਾਇਕ ਸਿੱਕੀ ਆਦਿ
ਹਾਜ਼ਰ ਸਨ।

LEAVE A REPLY

Please enter your comment!
Please enter your name here