ਦਲਿਤਾਂ ਉੱਤੇ ਸਭ ਤੋਂ ਵੱਧ ਅਤਿਆਚਾਰ ਆਪ ਸਰਕਾਰ ਦੇ ਰਾਜ ਚ ਹੋਇਆ – ਬੀਜੇਪੀ ਆਗੂ ਗੇਜਾ ਰਾਮ
ਕਿਹਾ-ਸਰਕਾਰ ਨੇ ਦਲਿਤਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ
ਕੀਤੀ ਮੰਗ :ਪੰਜਾਬ ਚ ਲੱਗੇ ਰਾਸ਼ਟਰਪਤੀ ਰਾਜ
ਖੰਨਾ,19 ਅਕਤੂਬਰ 2025
ਦਲਿਤਾਂ ਉੱਤੇ ਸਭ ਤੋਂ ਵੱਧ ਅਤਿਆਚਾਰ ਆਮ ਆਦਮੀ ਪਾਰਟੀ ਦੇ ਰਾਜ ਚ ਹੋਏ ਅਤੇ ਇਸ ਨੇ ਦਲਿਤਾਂ ਨਾਲ ਕੀਤਾ ਇਕ ਵੀ ਵਾਇਦਾ ਪੂਰਾ ਨਹੀਂ ਕੀਤਾ । ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇਲੈਕਸ਼ਨ ਲੜ ਚੁੱਕੇ ਗੇਜਾ ਰਾਮ ਵੱਲੋਂ ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਕਰਦੇ ਹੋਏ ਆਖੀ ਗਈ। ਉਨਾਂ ਆਖਿਆ ਕਿ ਭਾਰਤ ਚ ਸਭ ਤੋ ਵੱਧ 32 ਫ਼ੀਸਦ ਅਬਾਦੀ ਦਲਿਤਾਂ ਦੀ ਪੰਜਾਬ ਚ ਅੰਦਰ ਹੈ ਪਰ ਆਪ ਸਰਕਾਰ ਵੱਲੋਂ ਦਲਿਤਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ । ਉਲਟਾ ਦਲਿਤਾਂ ਉੱਤੇ ਅਤਿਆਚਾਰ ਹੋ ਰਹੇ ਹਨ। ਉਨਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਉਨਾਂ ਵੱਲੋਂ ਦਲਿਤਾਂ ਨਾਲ ਕੀਤਾ ਵਾਅਦਾ ਯਾਦ ਕਰਵਾਉਂਦੇ ਹੋਏ ਕਿਹਾ ਕਿ ਜਲੰਧਰ ਚ ਚੋਣ ਜਲਸੇ ਚ ਕੇਜਰੀਵਾਲ ਨੇ ਭਰੋਸਾ ਦਿੱਤਾ ਸੀ ਕਿ ਸਰਕਾਰ ਆਉਣ ਤੇ ਪੰਜਾਬ ਦਾ ਉਪ ਮੁੱਖ ਮੰਤਰੀ ਦਲਿਤ ਬਣਾਇਆ ਜਾਵੇਗਾ ।ਪਰ 4 ਸਾਲ ਲੰਘਣ ਦੇ ਬਾਵਜੂਦ ਕਿਸੇ ਦਲਿਤ ਨੂੰ ਸੂਬੇ ਦਾ ਉਪ ਮੁੱਖ ਮੰਤਰੀ ਨਹੀਂ ਬਣਾਇਆ ਗਿਆ । ਉਨਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਪੰਜਾਬ ਦੇ 7 ਰਾਜ ਸਭਾ ਮੈਂਬਰਾਂ ਦੀ ਚੋਣ ਕਰਦੇ ਵਕਤ ਵੀ ਕਿਸੇ ਦਲਿਤ ਨੂੰ ਸੰਸਦ ਦੇ ਉਪਰਲੇ ਸਦਨ ਚ ਨਹੀਂ ਭੇਜਿਆ ਗਿਆ ਬਲਕੇ ਸਾਰੀਆਂ ਟਿਕਟਾਂ ਸਰਮਾਏਦਾਰਾਂ ਤੇ ਧਨਾਢਾਂ ਨੂੰ ਵੇਚੀਆਂ ਗਈ ਹਨ ।ਜਿਸ ਤੋ ਸਾਫ਼ ਜ਼ਾਹਰ ਹੈ ਕਿ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਹੈ। ਗੇਜਾ ਰਾਮ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵੀ ਕਰੜੇ ਹੱਥੀ ਲੈਂਦਿਆ ਆਖਿਆ ਕਿ ਪਿਛਲੇ ਸਮੇਂ ਚ ਅੰਮ੍ਰਿਤਸਰ ਚ ਇਕ ਸ਼ਰਾਬ ਕਾਂਡ ਚ 27 ਵਿਅਕਤੀਆਂ ਦੀਆਂ ਨਕਲੀ ਸ਼ਰਾਬ ਨਾਲ ਮੌਤ ਹੋ ਗਈ ਸੀ ।ਜਿਸ ਵਿਚ 16 ਵਿਅਕਤੀ ਬਾਲਮੀਕੀ ਸਿੱਖ ਸਨ ।ਪਰ ਮਾਨ ਸਰਕਾਰ ਨੇ ਸ਼ਰਾਬ ਮਾਲਕਾਂ ਤੇ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ । ਜਦ ਕਿ ਪਹਿਲਾਂ ਕਾਂਗਰਸ ਵੇਲੇ ਹੋਏ ਇਕ ਸ਼ਰਾਬ ਕਾਂਡ ਚ ਇਹੋ ਹਰਪਾਲ ਚੀਮਾ ਨੇ ਉਸ ਸਮੇ ਦੇ ਸ਼ਰਾਬ ਤੇ ਆਬਕਾਰੀ ਦਾ ਅਸਤੀਫ਼ਾ ਮੰਗਿਆ ਸੀ । ਉਨਾਂ ਕਿਹਾ ਕਿ ਜੇ ਹਰਪਾਲ ਚੀਮਾ ਨੂੰ ਥੋਰੀ ਜਿੰਨੀ ਵੀ ਸ਼ਰਮ ਹੁੰਦੀ ਤਾ ਇਹ ਸ਼ਰਾਬ ਕਾਂਡ ਦੀ ਜਿੰਮੇਵਾਰੀ ਨੂੰ ਕਬੂਲਦੇ ਹੋਏ ਬਤੌਰ ਕਰ ਤੇ ਆਬਕਾਰੀ ਮੰਤਰੀ ਨੈਤਿਕ ਆਧਾਰ ਤੇ ਅਸਤੀਫ਼ਾ ਦਿੰਦੇ। ਉਨਾਂ ਆਪ ਮੰਤਰੀ ਕਟਾਰੂਚੱਕ ਦੇ ਸੈਕਸ ਸਕੈਂਡਲ ਨੂੰ ਲੈ ਕਿ ਇਕ ਵਾਰ ਮੁੜ ਅਰਵਿੰਦ ਕੇਜਰੀਵਾਲ , ਮਨੀਸ਼ ਸ਼ਸ਼ੋਦੀਆ ਤੇ ਭਗਵੰਤ ਉੱਤੇ ਤਿੱਖਾ ਸਿਆਸੀ ਹਮਲਾ ਬੋਲਦੇ ਹੋਏ ਗੰਭੀਰ ਇਲਜ਼ਾਮ ਲਾਏ ਤੇ ਆਖਿਆ ਕਿ ਇਨਾਂ ਆਗੂਆਂ ਨੂੰ ਕਟਾਰੂਚੱਕ ਪੈਸੇ ਕਮਾ ਕੇ ਦਿੰਦਾ ਹੈ ।ਜਿਸ ਸਦਕਾ ਇਨਾਂ ਨੇ ਆਪਣੇ ਇਸ ਚਹੇਤੇ ਮੰਤਰੀ ਉੱਤੇ ਕੋਈ ਕਾਰਵਾਈ ਨਹੀਂ ਕੀਤੀ ।ਜਦ ਕੇ ਕਟਾਰੂਚੱਕ ਉੱਤੇ ਉਸ ਬੱਚੇ ਨੇ ਸ਼ਰੇਆਮ ਉਸ ਨਾਲ ਸੈਕਸ ਕਰਨ ਦੇ ਇਲਜ਼ਾਮ ਲਾਏ ਸਨ। ਗੇਜਾ ਰਾਮ ਨੇ ਅੱਗੇ ਆਖਿਆ ਕਿ ਆਪ ਦੇ ਚਾਰ ਪੰਜ ਐਮ ਐਲ ਏ ਤੇ ਮੰਤਰੀ ਭ੍ਰਿਸ਼ਟਾਚਾਰ ਤੇ ਬਲਾਤਕਾਰ ਚ ਸ਼ਾਮਲ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਉਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ । ਉਨਾਂ ਖਡੂਰ ਸਾਹਿਬ ਤੋਂ ਆਪ ਦੇ ਵਿਧਾਇਕ ਨੂੰ ਚਾਰ ਸਾਲ ਦੀ ਸਜ਼ਾ ਹੋਣ ਤੇ ਉਸਦੇ ਅਸਤੀਫ਼ੇ ਦੀ ਮੰਗ ਵੀ ਉਠਾਈ।ਉਨਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ । ਉਨਾਂ ਆਖਿਆ ਕਿ ਕੇਂਦਰ ਵੱਲੋਂ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਭੇਜੀ ਜਾ ਚੁੱਕੀ ਹੈ ਪਰ ਮਾਨ ਸਰਕਾਰ ਆਪਣੇ ਹਿੱਸਾ ਦਾ ਪੈਸਾ ਪਾ ਕਿ ਦਲਿਤ ਵਿਦਿਆਰਥੀਆਂ ਨੂੰ ਵਜ਼ੀਫ਼ਾ ਨਹੀਂ ਦੇ ਰਹੀ।ਜਿਸ ਕਰਕੇ ਦਲਿਤ ਵਿਦਿਆਰਥੀਆਂ ਦੀ ਪੜ੍ਹੀਏ ਖ਼ਰਾਬ ਹੋ ਰਹੀ ਹੈ। ਗੇਜਾ ਰਾਮ ਨੇ ਅੱਗੇ ਆਖਿਆ ਕਿ ਪੰਜਾਬ ਚ ਹਾੜ੍ਹ ਪੀੜਤਾ ਵਾਸਤੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 1600 ਕਰੋੜ ਦੀ ਵਿੱਤੀ ਸਹਾਇਤਾ ਦਿੱਤੀ ਗਈ ।ਪਰ ਸੂਬਾ ਸਰਕਾਰ ਡਰਾਮੇ ਕਰ ਰਹੀ ਹੈ । ਉਨਾਂ ਆਖਿਆ ਕਿ ਹੜ੍ਹਾਂ ਦੌਰਾਨ ਆਮ ਲੋਕਾਂ ,ਸਮਾਜ ਸੇਵੀ ਜਥੇਬੰਦੀਆਂ ਤੇ ਸੰਗੀਤ ਇੰਡਸਟਰੀ ਵੱਲੋਂ ਨਿਭਾਈ ਭੂਮਿਕਾ ਸਲਾਹੁਣਯੋਗ ਹੈ । ਜਦ ਕਿ ਪੰਜਾਬ ਸਰਕਾਰ ਬੁਰੀ ਤਰਾਂ ਫੇਲ ਹੋਈ ਹੈ।ਉਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਣ ਦਾ ਡਰਾਮਾ ਬੀਤੇ ਦਿਨ ਕੀਤਾ ਗਿਆ ਉਹ ‘ਅੰਨ੍ਹਾ ਵੰਡੇ ਰਿਉੜੀਆਂ ਮੁੜ ਮੁੜ ਦੇਵੇ ਅਪਣਾਇਆ ਨੂੰ ‘ਵਾਂਗ ਆਪਣੇ ਹੀ ਵਰਕਰਾਂ ਸਰਪੰਚਾਂ ਤੇ ਬਲਾਕ ਪ੍ਰਧਾਨ ਨੂੰ ਚੈੱਕ ਦਿੱਤੇ ਗਏ ਹਨ ।ਜਦ ਕਿ ਕਿਸੇ ਆਮ ਹੜ੍ਹ ਪੀੜਤ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ।ਅੰਤ ਚ ਬੀਜੇਪੀ ਆਗੂ ਗੇਜਾ ਰਾਮ ਨੇ ਪੰਜਾਬ ਦੇ ਮਾੜੇ ਹਾਲਾਤਾਂ ਦੇ ਚਲਦਿਆ ਸੂਬੇ ਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਣ ਕਰਕੇ ਰਾਸ਼ਟਰਪਤੀ ਰਾਜ ਦੀ ਮੰਗ ਵੀ ਕੀਤੀ । ਇਸ ਮੌਕੇ ਉਨਾਂ ਨਾਲ ਅਨੁਜ ਛੜੀਆ ਤੇ ਨੌਜਵਾਨ ਆਗੂ ਰਿਚੀ ਵੀ ਮੌਜੂਦ ਸਨ ।