ਨਾਮਵਰ ਸਾਹਿਤਕਾਰ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਦੇ ਪ੍ਰਧਾਨ ਬਣੇ

0
11

ਨਾਮਵਰ ਸਾਹਿਤਕਾਰ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਦੇ ਪ੍ਰਧਾਨ ਬਣੇ
ਸਰਬ ਸੰਮਤੀ ਨਾਲ ਡਾ ਗੁਰਵਿੰਦਰ ਸਿੰਘ ਕੋਆਰਡੀਨੇਟਰ, ਗੁਰਪ੍ਰੀਤ ਸਿੰਘ ਚਾਹਲ ਉਪ ਪ੍ਰਧਾਨ ਅਤੇ ਸੁਰਜੀਤ ਸਿੰਘ ਸਹੋਤਾ ਸੈਕਟਰੀ ਨਿਯੁਕਤ

ਐਬਸਫੋਰਡ , 15 ਦਸੰਬਰ 2025 :

ਪੰਜਾਬੀ ਸਾਹਿਤ ਸਭਾ ਮੁਢਲੀ ਰਜਿ. ਐਬਸਫੋਰਡ, ਬੀਸੀ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੀ ਚੋਣ ਸਰਬ ਸਮਤੀ ਨਾਲ ਕੀਤੀ ਗਈ। ਕਮੇਟੀ ਚੁਣਨ ਦੇ ਆਰੰਭ ਵਿੱਚ ਸਭਾ ਦੇ ਪ੍ਰਧਾਨ ਗੁਰਬਖਸ਼ ਸਿੰਘ ਢੱਟ ਨੇ ਸਮੂਹ ਮੈਂਬਰਾਂ ਦਾ ਬੀਤੇ ਸਮੇਂ ਦੌਰਾਨ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਉਹਨਾਂ ਚੋਣ ਪ੍ਰਕਿਰਿਆ ਲਈ ਸਭਾ ਦੇ ਕੋਆਰਡੀਨੇਟਰ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੂੰ ਸੱਦਾ ਦਿੱਤਾ। ਇਸ ਦੌਰਾਨ ਡਾ ਧਾਲੀਵਾਲ ਨੇ ਸਭਾ ਦੇ ਸੰਵਿਧਾਨ ਮੁਤਾਬਿਕ ਐਗਜ਼ੈਕਟਿਵ ਕਮੇਟੀ ਵਾਸਤੇ ਨਾਵਾਂ ਦੀ ਮੈਂਬਰਾਂ ਤੋਂ ਪ੍ਰਵਾਨਗੀ ਲਈ, ਜਿਸ ਨੂੰ ਸਾਰਿਆਂ ਨੇ ਸਰਬ ਸੰਮਤੀ ਨਾਲ ਸਵਿਕਾਰ ਕੀਤਾ।
ਪੰਜਾਬੀ ਸਾਹਿਤ ਸਭਾ ਮੁੱਢਲੀ ਰਜਿ. ਦੀ ਨਵੀਂ ਐਲਾਨੀ ਗਈ ਐਗਜ਼ੈਕਟਿਵ ਵਿੱਚ ਪ੍ਰਧਾਨ ਨਾਮਵਰ ਲੇਖਿਕਾ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਉਪ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ, ਜਨਰਲ ਸਕੱਤਰ ਸੁਰਜੀਤ ਸਿੰਘ ਸਹੋਤਾ, ਖਜ਼ਾਨਚੀ ਮੁਲਖ ਰਾਜ ਬਜਾਜ, ਐਗਜ਼ੈਕਟਿਵ ਕਮੇਟੀ ਮੈਂਬਰ ਹਰੀ ਸਿੰਘ ਤਤਲਾ, ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ, ਬੀਬੀ ਸਤਵੰਤ ਕੌਰ ਪੰਧੇਰ ਅਤੇ ਨੌਜਵਾਨ ਪ੍ਰਤਿਨਿਧ ਹਰਲੀਨ ਕੌਰ ਸ਼ਾਮਿਲ ਕੀਤੇ ਗਏ। ਸਰਬ ਸੰਮਤੀ ਨਾਲ ਪੰਜਾਬੀ ਸਾਹਿਤ ਸਭਾ ਦੇ ਡਾ ਗੁਰਵਿੰਦਰ ਸਿੰਘ ਕੋਆਰਡੀਨੇਟਰ ਅਤੇ ਗੁਰਬਖਸ਼ ਸਿੰਘ ਢੱਟ ਸਰਪ੍ਰਸਤ ਚੁਣੇ ਗਏ।
ਨਵ ਨਿਯੁਕਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਬਰਾੜ ਐਸਡੀ ਕਾਲਜ ਫਾਰ ਵੋਮੈਨ ਮੋਗਾ ਦੇ ਪ੍ਰਿੰਸੀਪਲ ਤੋਂ ਇਲਾਵਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਹਨਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ 9 ਕਿਤਾਬਾਂ ਪਾਈਆਂ ਹਨ ਅਤੇ ਲਗਾਤਾਰ ਸਰਗਰਮ ਲੇਖਿਕਾ ਹਨ। ਨਵੀਂ ਚੁਣੀ ਕਮੇਟੀ ਨੂੰ ਹਾਜ਼ਰ ਸਮੂਹ ਸ਼ਖਸੀਅਤਾਂ ਨੇ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਸਮਾਗਮ ਵਿੱਚ ਵੱਖ-ਵੱਖ ਸੰਸਥਾਵਾਂ ਤੋਂ ਨਾਮਵਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ, ਜਿਨਾਂ ਵਿੱਚ ਲੇਖਕ ਗੁਰਦੇਵ ਸਿੰਘ ਬਰਾੜ ਆਲਮਵਾਲਾ, ਬੀਬੀ ਮੱਖਣਜੀਤ ਕੌਰ, ਲੋਕ ਸਾਡਾ ਵਿਰਸਾ ਸਾਡਾ ਗੌਰਵ ਦੇ ਜਸਵੀਰ ਸਿੰਘ ਪੰਨੂ, ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸੁਖਦੇਵ ਸਿੰਘ ਮਾਨ, ਪੰਜਾਬੀ ਗਾਇਕ ਕਲਾਕਾਰ ਸੰਗਤਾਰ 47, ਅਤੇ ਬਲਵਿੰਦਰ ਸਿੰਘ ਬਰਾੜ, ਗੁਰਚਰਨ ਸਿੰਘ ਗੈਰੀ ਟਿਵਾਣਾ, ਪਰਮਿੰਦਰ ਸਿੰਘ ਟਿਵਾਣਾ ਦਵਿੰਦਰ ਸਿੰਘ ਢਿੱਲੋ, ਸ਼ਰਨਜੀਤ ਕੌਰ ਮੱਲੀ, ਸੁਰਿੰਦਰ ਰੰਧਾਵਾ, ਪਿਆਰਾ ਸਿੰਘ ਚਾਹਲ, ਜਸਦੀਪ ਗਰੇਵਾਲ, ਰੁਪਿੰਦਰ ਸਿੱਧੂ, ਕੁਲਜੀਤ ਟਿਵਾਣਾ, ਮਨਪ੍ਰੀਤ ਗਰੇਵਾਲ ਜਸਬੀਰ, ਸੁਰਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਲਛਮਣ ਸਿੰਘ ਗਿੱਲ, ਸਾਧੂ ਸਿੰਘ ਗਿੱਲ, ਸੁਖਵਿੰਦਰ ਕੌਰ ਰੰਧਾਵਾ, ਗੁਰਦਰਸ਼ਨ ਸਿੰਘ ਸੰਧੂ, ਰਣਬੀਰ ਸਿੰਘ ਮਲੀ ਸਮੇਤ ਕਈ ਸ਼ਖਸੀਅਤਾਂ ਸ਼ਾਮਿਲ ਸਨ।

LEAVE A REPLY

Please enter your comment!
Please enter your name here