69ਵੀਆਂ ਗਰਮ ਰੁੱਤ ਜਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਹੋਏ ਸ਼ਾਨਦਾਰ ਮੁਕਾਬਲੇ

0
6

69ਵੀਆਂ ਗਰਮ ਰੁੱਤ ਜਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਹੋਏ ਸ਼ਾਨਦਾਰ ਮੁਕਾਬਲੇ

ਡੀਈਓ ਬਰਨਾਲਾ ਨੇ ਕੀਤਾ ਜੇਤੂ ਖਿਡਾਰੀਆਂ ਦਾ ਸਨਮਾਨ

ਬਰਨਾਲਾ, 22 ਅਗਸਤ 2025

ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.)
ਸੁਨੀਤਇੰਦਰ ਸਿੰਘ ਅਤੇ ਉੱਪ
ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.)
ਡਾ. ਬਰਜਿੰਦਰਪਾਲ ਸਿੰਘ ਦੀ
ਅਗਵਾਈ ਹੇਠ ਕਰਵਾਈਆਂ ਜਾ ਰਹੀਆਂ
69ਵੀਆਂ ਗਰਮ ਰੁੱਤ ਪੰਜਾਬ ਰਾਜ
ਜਿਲ੍ਹਾ ਪੱਧਰੀ ਸਕੂਲ ਖੇਡਾਂ ਦੇ
ਚੱਲ ਰਹੇ ਪਹਿਲ ਪੜ੍ਹਾਅ ਦੌਰਾਨ
ਵੱਖ–ਵੱਖ ਖੇਡਾਂ ਦੇ ਸ਼ਾਨਦਾਰ
ਮੁਕਾਬਲੇ ਵੇਖਣ ਨੂੰ ਮਿਲੇ।
ਬਰਨਾਲਾ ਦੇ ਵੱਖ–ਵੱਖ ਸਕੂਲਾਂ
ਵਿੱਚ ਚੱਲ ਰਹੀਆਂ ਇਹਨਾਂ ਖੇਡਾਂ
ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ
ਦੇਣ ਲਈ ਜਿਲ੍ਹਾ ਸਿੱਖਿਆ ਅਫਸਰ
(ਸੈ.ਸਿੱ.) ਬਰਨਾਲਾ ਸੁਨੀਤਇੰਦਰ
ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ
ਕੀਤੀ। ਖਿਡਾਰੀਆਂ ਵੱਲੋਂ ਦਿਖਾਈ
ਜਾ ਰਹੀਂ ਖੇਡ ਭਾਵਨਾ ਦੀ
ਪ੍ਰਸੰਸ਼ਾ ਕਰਦਿਆਂ ਉਹਨਾਂ ਨੇ
ਵਿਦਿਆਰਥੀ ਜੀਵਨ ਵਿੱਚ ਖੇਡਾਂ
ਦੀ ਮਹੱਤਤਾ ਬਾਰੇ ਦੱਸਿਆ।
ਇਹਨਾਂ ਮੁਕਾਬਲਿਆਂ ਵਿੱਚ ਟੇਬਲ
ਟੈਨਿਸ ਲੜਕਿਆਂ ਦੇ ਅੰਡਰ 14,17 ਤੇ 19
ਸਾਲ ਵਿੱਚ ਐਸ.ਵੀ.ਐਮ. ਬਰਨਾਲਾ ਨੇ
ਪਹਿਲਾ, ਸੰਤ ਬਚਨਪੁਰੀ ਸਕੂਲ
ਪੱਖੋ ਕਲਾਂ ਨੇ ਦੂਜਾ ਅਤੇ ਟੰਡਨ
ਸਕੂਲ ਬਰਨਾਲਾ, ਸਹਸ ਜੁਮਲਾ
ਮਾਲਕਾਨ ਤੇ ਸਸਸਸ ਘੁੰਨਸ ਨੇ
ਕ੍ਰਮਵਾਰ ਤੀਜਾ ਸਥਾਨ ਹਾਸਲ
ਕੀਤਾ। ਕੁੜੀਆਂ ਦੇ ਅੰਡਰ 14 ਸਾਲ
ਵਿੱਚ ਸਹਸ ਜੁਮਲਾ ਮਾਲਕਾਨ, ਸੰਤ
ਬਚਨਪੁਰੀ ਸਕੂਲ ਪੱਖੋ ਕਲਾਂ ਤੇ
ਸੰਤ ਲੌਂਗਪੁਰੀ ਸਕੂਲ ਪੱਖੋ
ਕਲਾਂ, ਅੰਡਰ 17 ਵਿੱਚ ਸੰਤ
ਬਚਨਪੁਰੀ ਸਕੂਲ ਪੱਖੋ ਕਲਾਂ, ਸਹਸ
ਜੁਮਲਾ ਮਾਲਕਾਨ ਤੇ ਸਸਸਸ ਘੁੰਨਸ,
ਅੰਡਰ 19 ਵਿੱਚ ਆਰਪੀਐਸੀਡੀ
ਬਰਨਾਲਾ, ਸਹਸ ਜੁਮਲਾ ਮਾਲਕਾਨ ਤੇ
ਮਦਰ ਟੀਚਰ ਸਕੂਲ ਬਰਨਾਲਾ ਨੇ
ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ
ਸਥਾਨ ਹਾਸਲ ਕੀਤਾ। ਪਾਵਰ
ਲਿਫਟਿੰਗ ਲੜਕੇ ਅੰਡਰ 17 ਸਾਲ ਦੇ 53
ਕਿੱਲੋ ਭਾਰ ਵਰਗ ਵਿੱਚ ਹਰਪ੍ਰੀਤ
ਸਿੰਘ ਸ਼ਿਵਾਲਿਕ ਸਕੂਲ ਤਪਾ,
ਸੁਖਪ੍ਰੀਤ ਸਿੰਘ ਸਸਸਸ ਸੰਧੂ
ਪੱਤੀ ਤੇ ਜਗਜੀਤ ਸਿੰਘ ਸਹਸ ਬਦਰਾ,
59 ਕਿੱਲੋ ਵਿੱਚ ਜਸਦੀਪ ਸਿੰਘ
ਸਸਸਸ ਰਾਜੀਆ, ਲਖਵਿੰਦਰ ਸਿੰਘ
ਸਹਸ ਬਦਰਾ ਤੇ ਪੁਸ਼ਕਰ ਵਾਈ ਐਸ
ਸਕੂਲ ਬਰਨਾਲਾ,  66 ਕਿੱਲੋ ਵਿੱਚ
ਮਨਿੰਦਰ ਸਿੰਘ ਸ਼ਿਵਾਲਿਕ ਸਕੂਲ
ਤਪਾ, ਏਕਮਜੋਤ ਸਿੰਘ ਵਾਈ ਐਸ
ਬਰਨਾਲਾ ਤੇ ਅਮਰਪ੍ਰੀਤ ਸਿੰਘ
ਸਸਸਸ ਫਰਵਾਹੀ, ਅੰਡਰ 19 ਸਾਲ ਦੇ 66
ਕਿੱਲੋ ਭਾਰ ਵਰਗ ਵਿੱਚ ਸਮਨਦੀਪ
ਸ਼ਰਮਾ ਵਾਈ ਐਸ ਹੰਡਿਆਇਆ,
ਅੰਸ਼ਪ੍ਰੀਤ ਸਿੰਘ ਪੈਰਾਡਾਈਜ਼
ਅਕੈਡਮੀ ਵਜੀਦਕੇ ਤੇ ਅਰਮਾਨਦੀਪ
ਸਿੰਘ ਸ਼ਿਵਾਲਿਕ ਸਕੂਲ ਤਪਾ, 74
ਕਿੱਲੋ ਵਿੱਚ ਪ੍ਰਿੰਸ ਐਸਵੀਐਮ
ਤਪਾ, ਰਣਵੀਰ ਸਿੰਘ ਹੋਲੀ ਹਾਰਟ
ਸਕੂਲ ਮਹਿਲਕਲਾਂ ਤੇ ਹਰਪ੍ਰੀਤ
ਸਿੰਘ ਸਸਸਸ ਫਰਵਾਹੀ ਨੇ
ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ
ਸਥਾਨ ਹਾਸਲ ਕੀਤਾ। ਵਾਲੀਬਾਲ
ਅੰਡਰ 14 ਸਾਲ ਲੜਕੇ ਵਿੱਚ ਸਸਸਸ
ਬਡਬਰ ਨੇ ਪਹਿਲਾ, ਆਰੀਆ ਭੱਟਾ
ਸਕੂਲ ਚੀਮਾ ਜੋਧਪੁਰ ਨੇ ਦੂਜਾ ਤੇ
ਸਹਸ ਧੂਰਕੋਟ ਨੇ ਤੀਜਾ ਸਥਾਨ
ਹਾਸਲ ਕੀਤਾ। ਇਸ ਮੌਕੇ ਡੀ.ਐਮ.
ਸਪੋਰਟਸ ਬਰਨਾਲਾ ਸਿਮਰਦੀਪ ਸਿੰਘ
ਸਿੱਧੂ, ਰਜਿੰਦਰ ਸਿੰਘ, ਅਰਸ਼ਦੀਪ
ਸਿੰਘ, ਹਰਜੀਤ ਸਿੰਘ, ਅਨਿਲ
ਕੁਮਾਰ, ਕੋਚ ਵਰਿੰਦਰ ਕੌਰ, ਕੋਚ
ਗੁਰਵਿੰਦਰ ਕੌਰ, ਕਮਲਪ੍ਰੀਤ ਕੌਰ,
ਪਰਮਜੀਤ ਕੌਰ, ਰਵਿੰਦਰ ਕੌਰ,
ਅਮਨਦੀਪ ਕੌਰ, ਮਨਦੀਪ ਕੌਰ,
ਗੁਰਦੀਪ ਸਿੰਘ, ਜਸਪ੍ਰੀਤ ਸਿੰਘ,
ਹਰਜੀਤ ਸਿੰਘ ਜੋਗਾ ਸਮੇਤ
ਵੱਖ–ਵੱਖ ਸਕੂਲਾਂ ਦੇ ਸਰੀਰਕ
ਸਿੱਖਿਆ ਅਧਿਆਪਕ ਮੌਜੂਦ ਸਨ।

LEAVE A REPLY

Please enter your comment!
Please enter your name here