ਝੋਨੇ ਦੇ ਖੇਤਾਂ ਵਿੱਚ ਨਦੀਨ ਦੀ ਰੋਕਥਾਮ ਲਈ ਕਿਸਾਨ ਵਿਸ਼ੇਸ ਧਿਆਨ ਦੇਣ-ਮੁੱਖ ਖੇਤੀਬਾੜੀ ਅਫ਼ਸਰ

0
55
ਝੋਨੇ ਦੇ ਖੇਤਾਂ ਵਿੱਚ ਨਦੀਨ ਦੀ ਰੋਕਥਾਮ ਲਈ ਕਿਸਾਨ ਵਿਸ਼ੇਸ ਧਿਆਨ ਦੇਣ-ਮੁੱਖ ਖੇਤੀਬਾੜੀ ਅਫ਼ਸਰ
ਮਾਨਸਾ, 18 ਜੂਨ 2025:
ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤ ਪਾਲ ਕੌਰ ਨੇ ਝੋਨੇ ਦੇ ਖੇਤਾਂ ਵਿੱਚ ਨਦੀਨ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਨਦੀਨਾਂ ਵਿੱਚ ਹਰ ਸਾਲ ਸਿਫ਼ਾਰਸ ਕੀਤਾ ਨਦੀਨਨਾਸ਼ਕ ਗਰੁੱਪ ਬਦਲ ਕੇ ਸਪਰੇਅ ਕਰਨ। ਉਨ੍ਹਾਂ ਦੱਸਿਆ ਕਿ ਨਦੀਨ ਕਿਸੇ ਵੀ ਫਸਲ ਵਿੱਚ ਬਹੁਤ ਨੁਕਸਾਨ ਕਰਦੇ ਹਨ। ਨਦੀਨ ਮਿੱਟੀ ਵਿੱਚੋ ਖੁਰਾਕੀ ਤੱਕ, ਪਾਣੀ ਆਦਿ ਮੁੱਖ ਫ਼ਸਲ ਤੋਂ ਜ਼ਿਆਦਾ ਮਾਤਰਾ ਵਿੱਚ ਲੈਂਦੇ ਹਨ, ਜਿਸ ਨਾਲ ਫ਼ਸਲ ਦੇ ਝਾੜ ’ਤੇ ਅਸਰ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਵਿੱਚ ਨਦੀਨ ਉੱਗਣ ਤੋਂ ਪਹਿਲਾਂ ਅਤੇ ਲੁਆਈ ਤੋਂ 2 ਤੋਂ 3 ਦਿਨਾਂ ਦੇ ਅੰਦਰ ਬੂਟਾਕਲੋਰ 1200 ਮਿਲੀਲੀਟਰ, ਅਨਿਲੋਫੋਸ 500 ਮੀ.ਲੀ, ਪੈਂਡੀਮੈਥਾਲਿਨ 1000 ਤੋਂ 1200 ਮਿਲੀਲੀਟਰ, ਪ੍ਰੈਟੀਲਾਕਲੋਰ 750 ਮਿਲੀਲੀਟਰ, ਪਾਈਰੈਜ਼ੋਸਲਫੂਰਾਨ ਈਥਾਈਲ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਵਿੱਚ ਮਿਲਾ ਕੇ ਖੜ੍ਹੇ ਪਾਣੀ ਵਿੱਚ ਸਪਰੇਅ ਕਰੋ।
ਉਨ੍ਹਾਂ ਕਿਹਾ ਕਿ ਨਦੀਨ ਉੱਗਣ ਤੋਂ ਬਾਅਦ ਜਦੋਂ ਨਦੀਨ 2 ਤੋਂ 4 ਪੱਤਿਆਂ ਦੀ ਅਵਸਥਾ ਵਿੱਚ ਹੋਵੇ ਅਤੇ ਝੋਨੇ ਦੀ ਲੁਆਈ ਤੋਂ 20 ਤੋਂ 25 ਦਿਨਾਂ ਅੰਦਰ ਤਾਂ 150 ਲੀਟਰ ਪਾਣੀ ਵਿੱਚ ਨੌਮਿਨੀਗੋਲਡ 100 ਮਿਲੀਲੀਟਰ, ਰਾਈਸਸਟਾਰ 400 ਮਿਲੀਲੀਟਰ, ਐਲਗਰਿਪ 30 ਗ੍ਰਾਮ, ਐਲਮਿਕਸ 8 ਗ੍ਰਾਮ ਅਤੇ ਏਕੇਤਸੂ 40 ਗ੍ਰਾਮ ਪ੍ਰਤੀ ਏਕੜ ਵਿੱਚ ਘੋਲ ਕੇ ਛਿੜਕਾਅ ਕਰੋ। ਛਿੜਕਾਅ ਤੋਂ ਪਹਿਲਾਂ ਫਸਲ ਵਿੱਚ ਪਾਣੀ ਨਹੀਂ ਖੜ੍ਹਾ ਹੋਣਾ ਚਾਹੀਦਾ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਓ।
ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜਰੂਰੀ ਹੈ, ਕਿਉਂਕਿ ਇਸ ਤਕਨੀਕ ਰਾਹੀਂ ਨਦੀਨਾਂ ਜ਼ਿਆਦਾ ਉੱਗਦੇ ਹਨ। ਨਦੀਨ ਉੱਗਣ ਤੋਂ ਪਹਿਲਾਂ ਨਦੀਨਾਂ ਨੂੰ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ ਵੱਤਰ ਖੇਤ ਵਿੱਚ 1.0 ਲਿਟਰ ਸਟੌਂਪ 30 ਈ ਸੀ ਜਾਂ 1.0 ਲਿਟਰ ਪੇਪੇ 25 ਐੱਸ.ਈ. ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਦੇ ਛਿੜਕਾਅ ਕਰੋ ਅਤੇ ਬਾਅਦ ਵਿੱਚ ਸਿਫ਼ਾਰਿਸ ਮੁਤਾਬਿਕ ਨਦੀਨਨਾਸ਼ਕਾਂ ਦੀ ਵਰਤੋਂ ਕਰੋ।
ਉਨ੍ਹਾਂ ਬਿਜਾਈ ਤੋਂ 15 ਤੋਂ 25 ਦਿਨਾਂ ਅੰਦਰ ਨਦੀਨ ਉੱਗਣ ਤੋਂ ਬਾਅਦ ਨੌਮੀਨੀਗੋਲਡ 100 ਮਿਲੀਲੀਟਰ, ਨੋਵਲੈਕਟ 500 ਮਿਲੀਲੀਟਰ, ਰਾਈਸਸਟਾਰ 400 ਮਿਲੀਲੀਟਰ, ਵਿਵਾਇਆ 900 ਮਿਲੀਲੀਟਰ, ਕੌਂਸਿਲ ਐਕਟਿਵ 90 ਗ੍ਰਾਮ 150 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨ ਦੀ ਸਲਾਹ ਦਿੱਤੀ।

LEAVE A REPLY

Please enter your comment!
Please enter your name here