ਸੜ੍ਹਕ ਹਾਦਸੇ ਦੇ ਪੀੜਤਾਂ ਲਈ ਨਕਦ ਰਹਿਤ ਇਲਾਜ਼ ਯੋਜਨਾ-2025 ਤਹਿਤ ਡੇਢ ਲੱਖ ਰੁਪਏ ਤੱਕ ਦੇ ਇਲਾਜ਼ ਦੀ ਸੁਵਿਧਾ-ਡਿਪਟੀ ਕਮਿਸ਼ਨਰ
ਸਕੀਮ ਤਹਿਤ ਸ਼ਿਕਾਇਤ ਨਿਵਾਰਨ ਅਫ਼ਸਰ ਕੀਤੇ ਨਿਯੁਕਤ
ਮਾਨਸਾ, 24 ਜੂਨ 2025:
ਡਿਪਟੀ ਕਮਿਸ਼ਨਰ, ਮਾਨਸਾ ਸ੍ਰ. ਕੁਲਵੰਤ ਸਿੰਘ, ਆਈ ਏ ਐੱਸ ਨੇ ਦੱਸਿਆ ਕਿ ਸੜ੍ਹਕ ਹਾਦਸੇ ਦੇ ਪੀੜਤਾਂ ਲਈ ਨਕਦ ਰਹਿਤ ਇਲਾਜ਼ ਯੋਜਨਾ-2025 ਤਹਿਤ ਆਮ ਲੋਕਾਂ ਦੀ ਸਹੂਲਤ ਲਈ ਸ਼ਿਕਾਇਤ ਨਿਵਾਰਨ ਅਫ਼ਸਰ ਨਿਯੁਕਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਸੜਕ ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਹਾਦਸੇ ਦੇ ਪਹਿਲੇ 07 ਦਿਨਾਂ ਦੌਰਾਨ ਡੇਢ ਲੱਖ ਰੁਪਏ ਤੱਕ ਦੇ ਨਕਦ ਰਹਿਤ ਇਲਾਜ਼ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ ਦੇਸ਼ ਭਰ ਵਿਚ 30 ਹਜ਼ਾਰ ਦੇ ਕਰੀਬ ਸੂਚੀਬੱਧ ਹਸਪਤਾਲ ਹਨ ਜਿੱਥੇ ਸਕੀਮ ਤਹਿਤ ਮਰੀਜ਼ ਦਾ ਇਲਾਜ਼ ਕਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ‘ਗੋਲਡਨ ਆਵਰ’ (ਭਾਵ ਮਰੀਜ਼ ਨੂੰ ਸੰਕਟਕਾਲੀਨ ਹਾਲਾਤ ’ਚ ਸੀਮਤ ਸਮੇਂ) ਵਿਚ ਮੈਡੀਕਲ ਸਹੂਲਤ ਮਿਲ ਜਾਂਦੀ ਹੈ ਅਤੇ ਪਰਿਵਾਰ ਦਾ ਵਿੱਤੀ ਬੋਝ ਘਟ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹਾ ਮਾਨਸਾ ਲਈ ਮੁੱਖ ਮੰਤਰੀ ਫੀਲਡ ਅਫ਼ਸਰ, ਮਾਨਸਾ ਨੂੰ ਸ਼ਿਕਾਇਤ ਨਿਵਾਰਨ ਅਧਿਕਾਰੀ ਅਤੇ ਰੀਜ਼ਨਲ ਟਰਾਂਸਪੋਰਟ ਅਫ਼ਸਰ, ਮਾਨਸਾ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਯੋਗ ਲੋਕਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।