ਕੇਂਦਰੀ ਪੰਜਾਬੀ ਲੇਖਕ ਸਭਾ ਦੇ ਇਜਲਾਸ ਦਾ ਹੋਕਾ- ਪੰਜਾਬ ਦੇ ਸਾਹਿਤਕ ਅਤੇ ਸਭਿਆਚਾਰਕ ਗੌਰਵਮਈ ਵਿਰਸੇ ਨੂੰ ਪਛਾਨਣ ਦੀ ਲੋੜ

0
27
ਅੰਮ੍ਰਿਤਸਰ, 21 ਜੁਲਾਈ:- ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ  ਪੰਜਾਬੀ ਅਧਿਐਨ ਸਕੂਲ ਦੇ ਸਹਿਯੋਗ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਵਾਏ ਗਏ ਡੇਢ ਸਾਲਾ ਇਜਲਾਸ ਵਿੱਚ ਵਿਦਵਾਨਾਂ ਨੇ ਪੰਜਾਬੀ ਬੋਲੀ- ਕੱਲ, ਅੱਜ ਅਤੇ ਭਲਕ ਵਿਸ਼ੇ ‘ਤੇ ਚਰਚਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬੀ ਭਾਸ਼ਾ ਦੇ ਸਾਹਿਤਕ ਅਤੇ ਸਭਿਆਚਾਰਕ ਗੌਰਵਮਈ ਵਿਰਸੇ ਨੂੰ ਪਛਾਨਣ ਦੀ ਲੋੜ ਹੈ ਤਾਂ ਜੋ ਅਗਲੀ ਪੀੜੀ ਆਪਣੇ ਅਮੀਰ ਵਿਰਸੇ ਦੀਆਂ ਜੜ੍ਹਾਂ ਨਾਲ ਜੁੜੀ ਰਹੇ।
 ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ  ਸੁਸ਼ੀਲ ਦਸਾਂਝ ਨੇ ਵੱਡੀ ਗਿਣਤੀ ਵਿੱਚ ਪੁੱਜੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ। ਵਿਚਾਰ ਚਰਚਾ ਦਾ ਆਰੰਭ ਕਰਦਿਆਂ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਮਾਂ ਬੋਲੀ ਦੀਆਂ ਬਹੁਮੁੱਲੀਆਂ ਵਿਸ਼ਵ ਵਿਆਪੀ ਗਿਆਨ  ਪਰੰਪਰਾਵਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਜਿਹੇ ਉਪਰਾਲੇ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ। ਪ੍ਰਸਿੱਧ ਕਾਲਮ ਨਵੀਸ ਸ੍ਰੀ ਸਤਨਾਮ ਸਿੰਘ ਮਾਣਕ ਨੇ ਮਾਤ ਭਾਸ਼ਾ ਦੀ ਬੇਹਤਰੀ ਦੀ ਵਕਾਲਤ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਮੁਫਤਖੋਰੀ ਦੇ ਛਲਾਵਿਆਂ ਨੂੰ ਤਿਆਗ ਕੇ ਮਾਤ ਭਾਸ਼ਾ ਨੂੰ ਰੁਜ਼ਗਾਰ ਮੁਖੀ ਬਣਾਉਣ ਲਈ ਸਕੂਲਾਂ, ਕਾਲਜਾਂ ਅਤੇ ਹੋਰਨਾਂ ਅਦਾਰਿਆਂ ਵਿੱਚ ਰੁਜ਼ਗਾਰ ਦੇ ਵਸੀਲੇ ਪੈਦਾ ਕਰਨੇ ਚਾਹੀਦੇ ਹਨ। ਚਿੰਤਕ ਅਤੇ ਨਾਵਲਕਾਰ ਡਾ. ਮਨਮੋਹਨ ਨੇ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੋਂ ਪਰੋਸੀ ਜਾਂਦੀ ਭੱਦੀ ਸ਼ਬਦਾਵਲੀ ’ਤੇ ਉਗਲ ਚੁੱਕ ਦਿਆ ਕਿਹਾ ਕਿ ਗੁਰੂਆਂ, ਪੀਰਾਂ ਫਕੀਰਾਂ ਵੱਲੋਂ ਆਪਣੇ ਵਰਤੋਂ ਵਿਹਾਰ ਵਿੱਚ ਲਿਆਂਦੀ ਗਈ ਭਾਸ਼ਾ ਦਾ ਨਿਰਾਦਰ ਕਰਨਾ ਕਿਸੇ ਵੀ ਪੱਧਰ ਤੇ  ਜਾਇਜ਼ ਨਹੀਂ। ਡਾ. ਲਖਵਿੰਦਰ ਜੌਹਲ ਨੇ ਸਫਲ ਸਮਾਗਮ ਦੀ ਵਧਾਈ ਦਿੰਦਿਆਂ ਮੁੱਲਵਾਨ ਭੁਸ਼ਾਈ ਟਿੱਪਣੀਆਂ ਕੀਤੀਆਂ। ਸਮੁੱਚੇ ਸਮਾਗਮ ਦਾ ਸੰਚਾਲਨ ਕਥਾਕਾਰ ਦੀਪ ਦਵਿੰਦਰ ਸਿੰਘ ਵੱਲੋਂ ਕੀਤਾ ਗਿਆ।
 ਕੇਂਦਰੀ ਸਭਾ ਵੱਲੋਂ ਦਿੱਤੇ ਜਾਣ ਵਾਲੇ ਬਹੁਵਕਾਰੀ ਪੁਰਸਕਾਰ ਇਸ ਵਾਰੀ ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਗਜ਼ਲਗੋ ਜਸਵਿੰਦਰ ਨੂੰ, ਡਾ. ਐਸ ਤਰਸੇਮ ਸਾਹਿਤ ਸਾਧਨਾ ਪੁਰਸਕਾਰ ਬਲਵੀਰ ਪਰਵਾਨਾ ਨੂੰ ਡਾ਼ ਰਵਿੰਦਰ ਰਵੀ ਆਲੋਚਨਾ ਪੁਰਸਕਾਰ ਡਾ. ਮਨਜਿੰਦਰ ਸਿੰਘ ਨੂੰ ਅਤੇ ਗਿਆਨੀ ਹੀਰਾ ਸਿੰਘ ਜਥੇਬੰਦਕ ਪੁਰਸਕਾਰ ਕਰਮ ਸਿੰਘ ਵਕੀਲ ਨੂੰ ਦਿੱਤੇ ਗਏ ਜਿਨਾਂ ਵਿੱਚ 11 ਹਜ਼ਾਰ ਸਨਮਾਨ ਰਾਸ਼ੀ ਅਤੇ ਸਨਮਾਨ ਚਿੰਨ ਭੇਂਟ ਕੀਤੇ ਗਏ।
ਬੀਤੇ ਡੇਢ ਸਾਲ ਵਿੱਚ ਸਭਾ ਵੱਲੋਂ ਕੀਤੀਆਂ ਸਾਹਿਤਿਕ ਸਰਗਰਮੀਆਂ ਡਾ ਸ਼ਿੰਦਰਪਾਲ ਸਿੰਘ ਅਤੇ ਵਿੱਤੀ ਲੈਣ ਦੇਣ ਦੀ ਸਮੁੱਚੀ ਰਿਪੋਰਟ ਦਰਸ਼ਨ ਬੁੱਟਰ ਅਤੇ15 ਮਤੇ ਅਤੇ ਐਲਾਨਨਾਮਾ ਸੁਸ਼ੀਲ ਦੁਸਾਂਝ ਪੇਸ਼ ਕੀਤਾ ਗਿਆ ਜਿਨਾਂ ਨੂੰ ਹਾਜਰੀ ਵੱਲੋਂ ਪ੍ਰਵਾਨਗੀ ਦਿੱਤੀ ਗਈ।
  ਇਸ ਮੌਕੇ ਯਤਿੰਦਰ ਕੌਰ ਮਾਹਲ, ਦੀਪਕ ਸ਼ਰਮਾ ਚਰਨਾਰਥਲ, ਸੁਲੱਖਣ ਸਰਹੱਦੀ, ਰੋਜੀ ਸਿੰਘ, ਰਾਜਪਾਲ ਬਾਠ, ਹਰਪਾਲ ਸਿੰਘ ਨਾਗਰਾ, ਸੁਮੀਤ ਸਿੰਘ, ਡਾ ਬਲਜੀਤ ਢਿੱਲੋ,ਨਿਰਮਲ ਅਰਪਣ,ਪ੍ਰਤੀਕ ਸਹਿਦੇਵ, ਅੰਗਰੇਜ਼ ਸਿੰਘ ਵਿਰਦੀ, ਮੰਗਤ ਚੰਚਲ, ਡਾ ਲੇਖਰਾਜ, ਸੀਤਲ ਸਿੰਘ ਗੁੰਨੋਪੁਰੀ, ਪ੍ਰਿੰ. ਗੁਰਬੀਰ ਸਿੰਘ ਸੋਹਲ,ਗੁਰਮੀਤ ਸਿੰਘ ਬਾਜਵਾ, ਮੱਖਣ ਸਿੰਘ ਭੈਣੀਵਾਲਾ, ਮਨਮੋਹਨ ਸਿੰਘ ਢਿੱਲੋ, ਸ਼ਾਇਰ ਮਲਵਿੰਦਰ, ਮੂਲ ਚੰਦ ਸ਼ਰਮਾ, ਰਜਿੰਦਰ ਰਾਜਨ, ਮੋਹਿਤ ਸਹਿਦੇਵ,ਡਾ ਇਕਬਾਲ ਕੌਰ ਸੌਂਧ, ਕੁਲਜੀਤ ਵੇਰਕਾ, ਡਾ ਸਵੈਰਾਜ ਸੰਧੂ, ਡਾ.ਸ਼ਿੰਦਰ ਪਾਲ,ਗੁਰਪ੍ਰੀਤ ਸਿੰਘ ਰੰਗੀਲਪੁਰ, ਵਿਜੇ ਅਗਨੀਹੋਤਰੀ, ਸੁਰਿੰਦਰ ਖਲਚੀਆਂ, ਰਾਜਵਿੰਦਰ ਰਾਜ, ਬਰਕਤ ਵੋਹਰਾ, ਮੰਗਲ ਟਾਂਡਾ, ਡਾ ਗਗਨਦੀਪ ਸਿੰਘ, ਗੁਰਬਾਜ ਛੀਨਾ, ਬਲਵਿੰਦਰ ਸੰਧੂ, ਸੁਰਿੰਦਰ ਚੌਹਾਨ, ਕਮਲ ਦੁਸਾਂਝ, ਡਾ ਵਿਕਰਮ, ਬਖਤੌਰ ਧਾਲੀਵਾਲ, ਡਾ ਬਲਜੀਤ ਰਿਆੜ,  ਡਾ ਪਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵੱਸੀ ਰਮਿੰਦਰਜੀਤ ਕੌਰ,ਡਾ ਦਵਿੰਦਰ ਸੈਫੀ, ਡਾ. ਸੀਮਾ ਗਰੇਵਾਲ, ਡਾ ਹੀਰਾ ਸਿੰਘ, ਰਿਸ਼ੀ ਹਿਰਦੇ ਪਾਲ,ਸ਼ੁਕਰਗੁਜ਼ਾਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਸਹਿਤਕਾਰ ਪਹੁੰਚੇ ਹੋਏ ਸਨ।

LEAVE A REPLY

Please enter your comment!
Please enter your name here