ਪ੍ਰੋ. ਸਰਚਾਂਦ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਨੂੰ ਦਿੱਤੀ ਵਧਾਈ।

0
11

ਪ੍ਰੋ. ਸਰਚਾਂਦ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਨੂੰ ਦਿੱਤੀ ਵਧਾਈ।
ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।

ਅੰਮ੍ਰਿਤਸਰ 11 ਅਗਸਤ , 2025

ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ.
ਸਰਚਾਂਦ ਸਿੰਘ ਖਿਆਲਾ ਨੇ ਤਖ਼ਤ
ਸ੍ਰੀ ਦਮਦਮਾ ਸਾਹਿਬ ਦੇ ਸਾਬਕਾ
ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ
ਸਾਹਿਬ ਦੇ ਸਾਬਕਾ ਕਾਰਜਕਾਰੀ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਨੂੰ ਸ਼੍ਰੋਮਣੀ ਅਕਾਲੀ ਦਲ ਦਾ
ਸਰਬਸੰਮਤੀ ਨਾਲ ਪ੍ਰਧਾਨ ਚੁਣ ਲਏ
ਜਾਣ ਅਤੇ ਪੰਥਕ ਸ਼ਖ਼ਸੀਅਤ ਬੀਬੀ
ਸਤਵੰਤ ਕੌਰ ਨੂੰ ਪਾਰਟੀ ਦੇ ਪੰਥਕ
ਕੌਂਸਲ ਦੀ ਚੇਅਰਪਰਸਨ ਚੁਣੇ ਜਾਣ
’ਤੇ ਵਧਾਈ ਅਤੇ ਰਾਜਨੀਤਿਕ ਸਫ਼ਰ
ਦੀ ਸ਼ੁਰੂਆਤ ਲਈ ਉਨ੍ਹਾਂ ਨੂੰ
ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਉਨ੍ਹਾਂ ਉਮੀਦ ਜਤਾਈ ਤੇ ਕਿਹਾ  ਕਿ
ਗਿਆਨੀ ਹਰਪ੍ਰੀਤ ਸਿੰਘ ਨੂੰ
ਸਮੁੱਚੇ ਰੂਪ ’ਚ ਰਾਜਸੀ ਅਗਵਾਈ
ਦਾ ਮੌਕਾ ਮਿਲਦਾ ਹੈ, ਤਾਂ ਆਸ ਹੈ
ਕਿ ਉਹ ਕੌਮ ਅਤੇ ਪੰਜਾਬ ਦੇ ਹਿਤਾਂ
ਲਈ ਜ਼ਰੂਰ ਚੰਗਾ ਕਰੇਗਾ ਅਤੇ
ਨਵੀਂ ਪਾਰਟੀ ਅਕਾਲੀ ਦਲ ਬਾਦਲ ਦਾ
ਰਾਜਨੀਤਿਕ ਵਿਕਲਪ ਬਣੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ
ਪੰਥ ਦੀ ਤਰਜਮਾਨੀ ਕਰਦੀ ਅਕਾਲੀ
ਦਲ ਦੀ ਅਤੇ ਅਕਾਲੀ ਲੀਡਰਸ਼ਿਪ ਦੀ
ਲੋੜ ਸੀ ਜੋ ਹੁਣ ਪੂਰੀ ਹੁੰਦੀ ਨਜ਼ਰ
ਆ ਰਹੀ ਹੈ। ਉਨ੍ਹਾਂ ਕਿਹਾ ਅਕਾਲੀ
ਦਲ ਬਾਦਲ ਦੇ ਆਗੂਆਂ ਨੇ ਬਹਾਨਿਆਂ
ਨਾਲ ਗਿਆਨੀ ਹਰਪ੍ਰੀਤ ਸਿੰਘ ਦੀ
ਲਗਾਤਾਰ ਕਿਰਦਾਰਕੁਸ਼ੀ ਕਰਕੇ
ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ
ਉਹ ਅਡੋਲ ਰਹੇ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ
ਕਿਹਾ ਕਿ ਬਾਦਲ ਅਕਾਲੀ ਲੀਡਰਸ਼ਿਪ
ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ
ਹਸਤੀ ਨੂੰ ਬੌਣਾ ਬਣਾਉਣ ਦੀ ਸੋਚ
ਅਤੇ ਪਹੁੰਚ ਅਪਣਾ ਕੇ ਸਿੱਖ
ਪਰੰਪਰਾ ਨਾਲ ਖਿਲਵਾੜ ਕੀਤਾ।
ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਦੀ
ਅੰਤ੍ਰਿੰਗ ਕਮੇਟੀ ਰਾਹੀਂ ਗਿਆਨੀ
ਹਰਪ੍ਰੀਤ ਸਿੰਘ ਦੇ ਖ਼ਿਲਾਫ਼
ਲੱਗੇ ਬੇਬੁਨਿਆਦ ਦੋਸ਼ਾਂ ਦੀ
ਪੜਤਾਲ ਆਪਣੇ ਚਹੇਤਿਆਂ ਦੀ
ਪੜਤਾਲੀਆ ਸਭ ਕਮੇਟੀ ਬਣਾ ਕੇ
ਕੀਤੀ। ਰਾਜਨੀਤੀ ਤੋਂ ਪ੍ਰੇਰਿਤ
ਅਜਿਹੇ ਫ਼ੈਸਲੇ ਉਨ੍ਹਾਂ ਦੇ
ਨੀਅਤ ’ਚ ਖੋਟ ਦਾ ਪਤਾ ਦੇ ਰਿਹਾ
ਸੀ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ
ਗਿਆਨੀ ਹਰਪ੍ਰੀਤ ਸਿੰਘ ਨੂੰ
ਜਥੇਦਾਰੀ ਦੇ ਅਹੁਦੇ ਤੋਂ ਹਟਾਉਣ
ਪਿੱਛੇ ਪੰਜ ਸਿੰਘ ਸਾਹਿਬਾਨ
ਵੱਲੋਂ ਸੁਖਬੀਰ ਸਿੰਘ ਬਾਦਲ ਅਤੇ
ਅਕਾਲੀ ਲੀਡਰਸ਼ਿਪ ਖਿਲਾਫ 2 ਦਸੰਬਰ
ਨੂੰ ਸੁਣਾਏ ਗਏ ਸਿਧਾਂਤਕ
ਫ਼ੈਸਲਿਆਂ ਹਨ। ਜਿਨ੍ਹਾਂ ’ਚ
ਫਖਰੇ ਕੌਮ ਦਾ ਖ਼ਿਤਾਬ ਵਾਪਸ ਲੈਣ,
ਅਕਾਲੀ ਦਲ ਦੀ ਭਰਤੀ ਲਈ ਕਮੇਟੀ
ਬਣਾਉਣੀ ਅਤੇ ਖ਼ਾਸ ਕਰਕੇ
ਮੌਜੂਦਾ ਲੀਡਰਸ਼ਿਪ ਨੂੰ ਸਿਆਸੀ
ਅਗਵਾਈ ਲਈ ਅਯੋਗ ਠਹਿਰਾਉਣ ਤੋਂ
ਇਲਾਵਾ ਕਈ ਸਾਲਾਂ ਤੋਂ ਪੰਥ ਨਾਲ
ਫ਼ਰੇਬ ਕੀਤੇ ਜਾ ਰਹੇ ਹੋਣ ਨੂੰ
ਕਬੂਲ ਕਰਾਉਣਾ ਸ਼ਾਮਿਲ ਸੀ।
ਉਨ੍ਹਾਂ ਕਿਹਾ ਕਿ  2 ਦਸੰਬਰ ਦੇ
ਸਿਧਾਂਤਕ ਫ਼ੈਸਲਿਆਂ ਨੇ ਦੁਨੀਆ
ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ
ਆਭਾ ਤੋਂ ਜਾਣੂ ਕਰਾਇਆ। ਇਹ ਸੱਚ
ਹੈ ਤਾਂ ਗੁਰੂ ਪੰਥ ਅਜਿਹੇ ਕਿਸੇ
ਵੀ ਫ਼ੈਸਲੇ ਨੂੰ ਬਦਲਣ ਪ੍ਰਤੀ
ਚੌਕਸ ਹੈ ਜਿਨ੍ਹਾਂ ਨਾਲ ਪੰਥਕ
ਜਜ਼ਬਾਤ ਜੁੜੇ ਹੋਏ ਹਨ।
ਉਨ੍ਹਾਂ ਕਿਹਾ ਕਿ ਵੋਟ ਰਾਜਨੀਤੀ
ਦੇ ਅਮਲ ਨਾਲ ਪੰਥਕ ਸੁਰਤ ਵਿਚੋਂ
ਜਥੇਦਾਰ ਨੂੰ ਚੁਣਨ ਦੀ ਪੰਥਕ
ਵਿਧੀ ਖ਼ਤਮ ਕਰ ਦਿੱਤੀ ਗਈ, ਅੱਜ
ਤਖ਼ਤ ਸਾਹਿਬਾਨ ਦੇ ਜਥੇਦਾਰਾਂ
ਦੀ ਨਿਯੁਕਤੀ ਕੇਵਲ ਸ਼੍ਰੋਮਣੀ
ਕਮੇਟੀ ਦੁਆਰਾ ਕੀਤੀ ਜਾਂਦੀ ਹੈ,
ਜਿਸ ’ਤੇ ਅਕਾਲੀ ਦਲ ਦਾ ਚਿਰਾਂ
ਤੋਂ ਗ਼ਲਬਾ ਚਲਿਆ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਗਿਆਨੀ
ਹਰਪ੍ਰੀਤ ਸਿੰਘ ਦੇ ਕੰਮਾਂ ਨਾਲ
ਚਾਹੇ ਹਰ ਕੋਈ ਸਹਿਮਤ ਨਾ ਹੋਵੇ ਪਰ
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ
ਜਾ ਸਕਦਾ ਕਿ ਉਨ੍ਹਾਂ ਦੀ ਦੂਰ
ਅੰਦੇਸ਼ੀ ਅਤੇ ਸੁਹਿਰਦ
ਕਾਰਗੁਜ਼ਾਰੀ ਨੇ ਜਥੇਦਾਰ ਦੇ
ਪਦਵੀ ਦੀ ਗਰਿਮਾ ਨੂੰ ਜ਼ਰੂਰ
ਬਹਾਲ ਕੀਤਾ ਹੈ। ਦੇਸ਼ ਵਿਦੇਸ਼
ਦੇ ਸਿੱਖਾਂ ਵਿਚ ਜਥੇਦਾਰਾਂ
ਪ੍ਰਤੀ ਵਿਸ਼ਵਾਸ ਨੂੰ ਮੁੜ
ਸੁਰਜੀਤ ਹੋਇਆ। ਆਪਣੇ ਵੱਲੋਂ
ਥਾਪੇ ਹੋਏ ਜਥੇਦਾਰ ਦੀ ਉਨ੍ਹਾਂ
’ਤੇ ਹੀ ਸਵਾਲ ਕਰਨ ਦੀ ਦਲੇਰੀ
ਅਕਾਲੀ ਲੀਡਰਸ਼ਿਪ ਕਿਵੇਂ ਬਰਦਾਸ਼ਤ
ਕਰ ਸਕਦੀ ਸੀ। ਭਾਵੇਂ ਅਕਾਲੀ
ਲੀਡਰਸ਼ਿਪ ਦੀਆਂ ਖਵਾਇਸ਼ ਦੀ
ਪੂਰਤੀ ਕਰਨੀ ਜਥੇਦਾਰੀ ਦੌਰਾਨ
ਉਨ੍ਹਾਂ ਲਈ ਮਜਬੂਰੀ ਰਹੀ ਹੋਵੇ,
ਪਰ ਉਨ੍ਹਾਂ ਨੇ ’ਅਕਾਲੀ ਦਲ’ ਅਤੇ
ਬਾਦਲ ਪਰਿਵਾਰ ਦੀਆਂ ਖ਼ਾਮੀਆਂ
ਅਤੇ ਗ਼ਲਤੀਆਂ ਨੂੰ ਵੀ ਕਈ ਵਾਰ
ਨਿਸ਼ਾਨੇ ਲਿਆ । ਜਿਨ੍ਹਾਂ
ਗੱਲਾਂ ਨੇ ਅਕਾਲੀ ਲੀਡਰਸ਼ਿਪ
ਨੂੰ ਆਪੇ ਤੋਂ ਬਾਹਰ ਕੀਤਾ
ਉਨ੍ਹਾਂ ’ਚ ਅਕਾਲੀ ਦਲ ’ਤੇ
ਕੀਤੀਆਂ ਗਈਆਂ ਸਖ਼ਤ ਟਿੱਪਣੀਆਂ
ਅਕਾਲੀ ਲੀਡਰਸ਼ਿਪ ਲਈ ਇਕ ਵੱਡੀ
ਵੰਗਾਰ ਅਤੇ ਚਿਤਾਵਨੀ ਸੀ। ਇਸ
ਤੋਂ ਇਲਾਵਾ ਜਥੇਦਾਰ ਹਰਪ੍ਰੀਤ
ਸਿੰਘ ਦਾ ਇਹ ਬਿਆਨ ਕਿ ’’50 ਸਾਲ
ਪਹਿਲਾਂ ਸ਼੍ਰੋਮਣੀ ਅਕਾਲੀ ਦਲ
ਦਾ ਮੁੱਖ ਏਜੰਡਾ ਸਿੱਖ ਪੰਥ ਅਤੇ
ਗੁਰਦੁਆਰਿਆਂ ਦੀ ਚੜ੍ਹਦੀ ਕਲਾ
ਸੀ, ਅੱਜ ਸਾਡੀ ਸੋਚ ’ਚੋਂ ਸਿੱਖ
ਪੰਥ ਅਤੇ ਗੁਰਦੁਆਰੇ ਦੋਵੇਂ
ਮਨਫ਼ੀ ਹੋ ਗਏ।’’ ਇਹ ਉਹ ਗੱਲਾਂ
ਸਨ, ਜੋ ਅਕਾਲੀ ਲੀਡਰਸ਼ਿਪ ਤੋਂ
ਬਰਦਾਸ਼ਤ ਨਹੀਂ ਸੀ ਹੋ ਰਹੀਆਂ।
ਅਕਾਲੀ ਲੀਡਰਸ਼ਿਪ ਜਥੇਦਾਰ ’ਤੇ
ਦਬਾਅ ਪਾਉਣ ਵਿਚ ਅਸਫਲ ਰਹੇ ਤਾਂ
ਉਨ੍ਹਾਂ ਨੇ ਪਹਿਲਾਂ ਸ੍ਰੀ ਅਕਾਲ
ਤਖ਼ਤ ਸਾਹਿਬ ਦੀ ਜਥੇਦਾਰ ਦੇ
ਅਹੁਦੇ ਤੋਂ ਉਨ੍ਹਾਂ ਨੂੰ ਹਟਾ
ਦਿੱਤਾ। ਉਨ੍ਹਾਂ ਦਾ ਜਾਣਾ ਤੈਅ
ਸੀ। ਜਥੇਦਾਰ ਨੂੰ ਮੌਜੂਦਾ ਸਮੇਂ
ਅਸਲ ਮਾਰਗ ਤੋਂ ਭਟਕ ਚੁੱਕੀ
ਅਕਾਲੀ ਲੀਡਰਸ਼ਿਪ ਨੂੰ ਆਪਣੀਆਂ
ਸਿਆਸੀ ਇੱਛਾਵਾਂ ਤੋਂ ਦੂਰ ਰਹਿਣ
ਅਤੇ ਪੰਥਕ ਏਜੰਡੇ ਵੱਲ ਮੁੜਨ ਲਈ
ਆਪਣੀ ‘ਸਲਾਹ’ ਦੀ ਕੀਮਤ ਚੁਕਾਉਣੀ
ਪਈ। ਬੇਸ਼ੱਕ ਗਿਆਨੀ ਹਰਪ੍ਰੀਤ
ਸਿੰਘ ਨੇ ਆਪਣੀ ਕਾਬਲੀਅਤ ਨੂੰ
ਸਾਬਤ ਕੀਤਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ
ਸਿਖਰਲੇ ਅਕਾਲੀ ਆਗੂਆਂ ਦੀ
ਧੌਂਸਵਾਦੀ ਸਿਆਸਤ ਨੇ ਪੰਥਕ ਸੋਚ
ਵਾਲੇ ਸਾਰੇ ਭਰਮ-ਭੁਲੇਖੇ
ਕਾਫ਼ੂਰ ਕਰ ਦਿੱਤੇ ਹਨ। ਅੱਜ ਹਰ
ਫ਼ਰੰਟ ’ਤੇ ਮੂੰਹ ਦੀ ਖਾਣ ਤੋਂ
ਬਾਅਦ ਅਕਾਲੀ ਦਲ ਮੁੜ ਪੰਥਕ ਸਰੂਪ
ਅਤੇ ਸਿਆਸਤ ਵਲ ਮੋੜਾ ਕੱਟਣ ਦਾ
ਪੈਂਤੜਾ ਅਪਣਾਉਣ ਦੀ ਨਾਕਾਮ
ਕੋਸ਼ਿਸ਼ ਵਿਚ ਹੈ। ਬੇਸ਼ੱਕ ਹੁਣ
ਬਹੁਤ ਜਲਦ  ਪੰਜਾਬ ਅਤੇ ਪੰਥਕ
ਸਿਆਸਤ ਅੰਦਰ ਨਵੇਂ ਸਿਆਸੀ
ਸਮੀਕਰਨ ਅਤੇ ਤਬਦੀਲੀਆਂ ਦੇਖਣ
ਨੂੰ ਮਿਲਣਗੀਆਂ।

LEAVE A REPLY

Please enter your comment!
Please enter your name here