ਸਰਗਮ ਕਰੋਕੇ ਮਿਊਜ਼ਿਕਲ ਗਰੁੱਪ ਵੱਲੋ ਬਾਲੀਵੁੱਡ ਦੇ ਪਿੱਠਵਰਤੀ ਮਰਹੂਮ ਗਾਇਕ ਕਿਸ਼ੋਰ ਕੁਮਾਰ ਦਾ ਜਨਮ ਦਿਨ ਮਨਾਇਆ
2 ਨਵੰਬਰ ਨੂੰ ਸੰਗੀਤ ਦੇ ਜਾਦੂਗਰ ਲਕਸ਼ਮੀ ਕਾੰਤ ਦਾ ਮਨਾਇਆ ਜਾਵੇਗਾ ਜਨਮ ਦਿਨ : ਯਸ਼ਪਾਲ
ਅੰਮ੍ਰਿਤਸਰ , 13/8/2025
ਸਰਗਮ ਕਰੋਕੇ ਮਿਊਜ਼ਿਕਲ ਗਰੁੱਪ
ਵੱਲੋ ਬਾਲੀਵੁੱਡ ਦੇ ਪਿੱਠਵਰਤੀ
ਮਰਹੂਮ ਗਾਇਕ ਕਿਸ਼ੋਰ ਕੁਮਾਰ ਦਾ
ਜਨਮ ਦਿਨ ਦੇ ਮੌਕੇ ਇੱਕ ਸੰਗੀਤਮਈ
ਪ੍ਰੋਗਰਾਮ ਦਾ ਆਯੋਜਿਨ
ਅੰਮ੍ਰਿਤਸਰ ਦੇ ਹਿੰਦੂ ਸਭਾ
ਕਾਲਜ ਵਿਖੇ ਕਰਵਾਇਆ ਗਿਆ ! ਇਸ
ਸੰਗੀਤਮਈ ਸ਼ਾਮ ਦੇ ਵਿੱਚ ਮੁੱਖ
ਮਹਿਮਾਨ ਦੇ ਤੋਰ ਤੇ ਹਰਤੇਜ
ਹਸਪਤਾਲ ਦੇ ਡਰੈਕਟਰ ਹਰਮੋਹਿੰਦਰ
ਸਿੰਘ ਤੇ ਅਸ਼ੀਰਵਾਦ ਪਾਈਪਸ
ਪ੍ਰਾਈਵੇਟ ਲਿਮਟਿਡ ਵਿਨੋਦ
ਮਹਾਜਨ, ਦਿਨਕਰ ਮਹਾਜਨ ਸ਼ਿਰਕਤ
ਕੀਤੀ !
ਪ੍ਰੋਗਰਾਮ ਦੇ ਅਯੋਜਿਕ ਯਸ਼ਪਾਲ
ਹੋਰਾਂ ਗੱਲਬਾਤ ਦੌਰਾਨ ਦੱਸਿਆ
ਕਿ ਇਸ ਵਾਰ ਅਸੀਂ ਕਿਸ਼ੋਰ ਕੁਮਾਰ
ਜੀ ਦਾ ਦੂਸਰਾ ਪ੍ਰੋਗਰਾਮ ਕਰਵਾ
ਰਹੇ ਹਾ ਇਸ ਪ੍ਰੋਗਰਾਮ ਦੇ ਵਿੱਚ
ਤਕਰੀਬਨ 35 ਗਾਇਕ ਨੇ ਆਪਣੀ ਮਧੁਰ
ਆਵਾਜ਼ ਦੇ ਨਾਲ ਦਰਸ਼ਕਾਂ ਤੇ
ਸਰੋਤਿਆਂ ਨੂੰ ਮੋਹਿਤ ਕੀਤਾ
ਜਿੰਨਾ ਨੇ ਕਿਸ਼ੋਰ ਕੁਮਾਰ ਸਾਬ ਦੇ
ਗੀਤ ਗਾ ਕੇ ਉਨ੍ਹਾਂ ਦਾ ਜਨਮ ਦਿਨ
ਮਨਾਇਆ ਤੇ ਸ਼ਰਧਾ ਦੇ ਫੁੱਲ ਭੇਟ
ਕੀਤੇ ! ਯਸ਼ਪਾਲ ਹੋਰਾਂ ਦੱਸਿਆ ਕਿ
ਅਸੀਂ ਅਗਲਾ ਪ੍ਰੋਗਰਾਮ 2 ਨਵੰਬਰ
2025 ਨੂੰ ਸੰਗੀਤ ਦੇ ਜਾਦੂਗਰ ਲਕਸ਼ਮੀ
ਕਾੰਤ ਦੇ ਜਨਮ ਦਿਨ ਨੂੰ ਕਰ ਰਹੇ
ਹਾ ਜੋ ਇੱਕ ਸੰਗੀਤਮਈ ਪ੍ਰੋਗਰਾਮ
ਹੋਵੇਗਾ !
ਅੰਮ੍ਰਿਤਸਰ ਦੇ ਵਿੱਚ ਬਹੁਤ
ਸੰਗੀਤਮਈ ਪ੍ਰੋਗਰਾਮ ਹੁੰਦੇ ਹਨ
ਪਰ ਇਸ ਪ੍ਰੋਗਾਮ ਦਾ ਸੰਚਾਲਨ ਬੜੇ
ਸੁਚੱਜੇ ਢੰਗ ਦੇ ਨਾਲ ਕੀਤਾ ਗਿਆ
ਜਿਸ ਤੋਂ ਸਿੱਧ ਹੁੰਦਾ ਸੀ ਕਿ
ਜਿਥੇ ਗਾਇਕ ਆਪਣੀ ਕਲਾਕਾਰੀ ਦੇ
ਜੌਹਰ ਵਿਖਾ ਰਹੇ ਸਨ ਉਥੇ ਸੁਨਣ
ਵਾਲਿਆਂ ਨੇ ਵੀ ਇਸ ਪ੍ਰੋਗਰਾਮ ਦਾ
ਆਨੰਦ ਮਾਣਿਆ ! ਇਸ ਸੰਗੀਤਮਈ ਸ਼ਾਮ
ਦੇ ਵਿੱਚ ਉਚੇਚੇ ਤੋਰ ਤੇ ਰਾਕੇਸ਼
ਲਿਵਾਸ,ਨਰਿੰਦਰ ਸਿੰਘ, ਸਤਨਾਮ
ਕੌਰ, ਸੰਜੀਵ ਪੁਰੀ ਵਿਸ਼ੇਸ਼ ਤੋਰ ਤੇ
ਸ਼ਾਮਿਲ ਹੋਏ ! ਪ੍ਰੋਗਰਾਮ ਦੇ ਆਖਿਰ
ਦੇ ਵਿੱਚ ਆਏ ਹੋਏ ਮੁੱਖ
ਮਹਿਮਾਨਾਂ ਤੇ ਗਾਇਕਾ ਨੂੰ
ਟਰਾਫੀ ਦੇ ਕੇ ਸਨਮਾਨਿਤ ਵੀ ਕੀਤਾ
ਗਿਆ !