ਸਿੱਖ ਵਿਦਿਆਰਥਣ ਦੇ ਹੱਕ ‘ਚ ਵੱਡੀ ਕਾਰਵਾਈ: ਸਾਬਕਾ ਵਿਧਾਇਕ

0
7

ਸਿੱਖ ਵਿਦਿਆਰਥਣ ਦੇ ਹੱਕ ‘ਚ ਵੱਡੀ ਕਾਰਵਾਈ: ਸਾਬਕਾ ਵਿਧਾਇਕ

ਬ੍ਰਹਮਪੁਰਾ ਨੇ ਮਾਮਲਾ ਰਾਸ਼ਟਰਪਤੀ ਕੋਲ ਉਠਾਇਆ

ਘਰ ਪਹੁੰਚ ਕੇ ਨਿੱਜੀ ਤੌਰ ‘ਤੇ ਕੀਤਾ ਸਨਮਾਨ

ਧੀਆਂ ਕੌਮ ਦਾ ਹੁੰਦੀਆਂ ਸਰਮਾਇਆ- ਬ੍ਰਹਮਪੁਰਾ

ਚੋਹਲਾ ਸਾਹਿਬ/ਤਰਨਤਾਰਨ,21 ਅਗਸਤ 2025

ਸ਼੍ਰੋਮਣੀ ਅਕਾਲੀ ਦਲ ਦੇ ਮੀਤ
ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ
ਦੇ ਸਾਬਕਾ ਵਿਧਾਇਕ ਰਵਿੰਦਰ
ਸਿੰਘ ਬ੍ਰਹਮਪੁਰਾ ਨੇ ਰਾਜਸਥਾਨ
ਵਿੱਚ ਕਿਰਪਾਨ ਪਹਿਨਣ ਕਾਰਨ
ਪ੍ਰੀਖਿਆ ਤੋਂ ਰੋਕੀ ਗਈ ਸਿੱਖ
ਵਿਦਿਆਰਥਣ ਗੁਰਪ੍ਰੀਤ ਕੌਰ ਦੇ
ਮਾਮਲੇ ਨੂੰ ਦੇਸ਼ ਦੇ ਸਰਵਉੱਚ
ਪੱਧਰ ‘ਤੇ ਉਠਾਉਂਦਿਆਂ ਭਾਰਤ ਦੇ
ਮਾਣਯੋਗ ਰਾਸ਼ਟਰਪਤੀ ਦ੍ਰੌਪਦੀ
ਮੁਰਮੂ ਨੂੰ ਇੱਕ ਪੱਤਰ ਲਿਖਿਆ
ਹੈ।ਇਸ ਪੱਤਰ ਵਿੱਚ ਉਹਨਾਂ ਨੇ
ਸਿੱਖਾਂ ਦੇ ਸੰਵਿਧਾਨਕ ਹੱਕਾਂ
ਦੀ ਰਾਖੀ ਲਈ ਸਥਾਈ ਹੱਲ ਦੀ ਮੰਗ
ਕੀਤੀ ਹੈ।ਇਸਦੇ ਨਾਲ ਹੀ ਅੱਜ
ਸ.ਬ੍ਰਹਮਪੁਰਾ ਨੇ ਪੀੜਤ
ਵਿਦਿਆਰਥਣ ਦੇ ਗ੍ਰਹਿ ਪਿੰਡ
ਫੈਲੋਕੇ ਵਿਖੇ ਨਿੱਜੀ ਤੌਰ ‘ਤੇ
ਪਹੁੰਚ ਕੇ ਉਸਦੀ ਹੌਂਸਲਾ
ਅਫ਼ਜ਼ਾਈ ਕੀਤੀ ਅਤੇ ਉਸਦੇ
ਸਿੱਖੀ ਸਿਦਕ ਦੀ ਭਰਪੂਰ ਸ਼ਲਾਘਾ
ਕੀਤੀ।ਇਸ ਮੌਕੇ ‘ਤੇ ਪੱਤਰਕਾਰਾਂ
ਨਾਲ ਗੱਲਬਾਤ ਕਰਦਿਆਂ
ਸ.ਬ੍ਰਹਮਪੁਰਾ ਨੇ ਕਿਹਾ ਕਿ ਹਲਕਾ
ਖਡੂਰ ਸਾਹਿਬ ਦੀ ਲੀਡਰਸ਼ਿਪ ਦੇ
ਯਤਨਾਂ ਸਦਕਾ ਪਹਿਲਾਂ ਸਿੱਖਾਂ
ਦੀ ਸਿਰਮੌਰ ਸੰਸਥਾ, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ
ਵੱਲੋਂ ਬੀਬੀ ਗੁਰਪ੍ਰੀਤ ਕੌਰ
ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ
ਨਾਲ ਸਨਮਾਨਿਤ ਕੀਤਾ ਗਿਆ
ਸੀ।ਅੱਜ ਉਹਨਾਂ ਨੇ ਆਪਣੇ ਵੱਲੋਂ
ਨਿੱਜੀ ਤੌਰ ‘ਤੇ 11 ਹਜ਼ਾਰ ਰੁਪਏ ਦੀ
ਰਾਸ਼ੀ ਭੇਟ ਕਰਕੇ ਇਸ ਬੱਚੀ ਦੇ
ਦ੍ਰਿੜ ਇਰਾਦੇ ਅਤੇ ਧਰਮ ਪ੍ਰਤੀ
ਵਚਨਬੱਧਤਾ ਦੀ ਸ਼ਲਾਘਾ ਕੀਤੀ
ਹੈ।ਸ.ਬ੍ਰਹਮਪੁਰਾ ਨੇ ਕਿਹਾ ਕਿ
ਗੁਰਪ੍ਰੀਤ ਕੌਰ ਨੇ ਇੱਕ ਵੱਡੀ
ਪ੍ਰੀਖਿਆ ਨੂੰ ਛੱਡ ਕੇ ਗੁਰੂ ਦੇ
ਕਕਾਰਾਂ ਦੀ ਸ਼ਾਨ ਨੂੰ ਕਾਇਮ
ਰੱਖਿਆ ਹੈ।ਉਹ ਸਾਡੀ ਕੌਮ ਦਾ ਮਾਣ
ਹੈ।ਹਲਕੇ ਦਾ ਨੁਮਾਇੰਦਾ ਹੋਣ ਦੇ
ਨਾਤੇ ਮੇਰਾ ਫ਼ਰਜ਼ ਹੈ ਕਿ ਮੈਂ
ਉਸਦੇ ਹੱਕਾਂ ਲਈ ਦਿੱਲੀ ਤੱਕ
ਲੜਾਈ ਲੜਾਂ।ਕੇਂਦਰ ਦੀ ਭਾਜਪਾ
ਸਰਕਾਰ ਸਿੱਖਾਂ ਦੇ ਸੰਵਿਧਾਨਕ
ਹੱਕਾਂ ਦੀ ਰਾਖੀ ਕਰਨ ਵਿੱਚ
ਲਗਾਤਾਰ ਅਸਫ਼ਲ ਰਹੀ ਹੈ। ਅਸੀਂ
ਚੁੱਪ ਨਹੀਂ ਬੈਠਾਂਗੇ ਅਤੇ
ਇਨਸਾਫ਼ ਮਿਲਣ ਤੱਕ ਆਪਣਾ
ਸੰਘਰਸ਼ ਜਾਰੀ
ਰੱਖਾਂਗੇ।ਜ਼ਿਕਰਯੋਗ ਹੈ ਕਿ 27
ਜੁਲਾਈ 2025 ਨੂੰ ਸਿੱਖ ਬੀਬੀ
ਗੁਰਪ੍ਰੀਤ ਕੌਰ (ਰੋਲ ਨੰਬਰ 731361)
ਨੂੰ ਜੈਪੁਰ ਦੀ ਪੂਰਨਿਮਾ
ਯੂਨੀਵਰਸਿਟੀ ਵਿਖੇ ਸਿਵਲ ਜੱਜ
ਦੀ ਭਰਤੀ ਲਈ ਹੋ ਰਹੀ ਪ੍ਰੀਖਿਆ
ਵਿੱਚ ਦਾਖਲ ਹੋਣ ਤੋਂ ਸਿਰਫ਼ ਇਸ
ਲਈ ਰੋਕ ਦਿੱਤਾ ਗਿਆ ਸੀ ਕਿਉਂਕਿ
ਉਸਨੇ ਆਪਣੀ ਕਿਰਪਾਨ ਪਹਿਨੀ ਹੋਈ
ਸੀ।ਇਹ ਕਾਰਵਾਈ ਭਾਰਤੀ ਸੰਵਿਧਾਨ
ਦੀ ਧਾਰਾ 25 ਦੀ ਸਪੱਸ਼ਟ ਉਲੰਘਣਾ
ਹੈ।ਸ.ਬ੍ਰਹਮਪੁਰਾ ਨੇ ਇਸ ਤੋਂ
ਪਹਿਲਾਂ 28 ਜੁਲਾਈ 2025 ਨੂੰ
ਰਾਜਸਥਾਨ ਦੇ ਮੁੱਖ ਮੰਤਰੀ ਅਤੇ
ਰਾਜਸਥਾਨ ਹਾਈ ਕੋਰਟ ਦੇ ਚੀਫ਼
ਜਸਟਿਸ ਨੂੰ ਪੱਤਰ ਲਿਖ ਕੇ ਤੁਰੰਤ
ਕਾਰਵਾਈ ਦੀ ਮੰਗ ਕੀਤੀ
ਸੀ।ਰਾਸ਼ਟਰਪਤੀ ਨੂੰ ਲਿਖੇ ਆਪਣੇ
ਪੱਤਰ ਵਿੱਚ ਸ.ਬ੍ਰਹਮਪੁਰਾ ਨੇ
ਮੰਗ ਕੀਤੀ ਹੈ ਕਿ ਕੇਂਦਰ ਸਰਕਾਰ
ਸਾਰੇ ਸੂਬਿਆਂ ਲਈ ਦੇਸ਼-ਵਿਆਪੀ
ਦਿਸ਼ਾ-ਨਿਰਦੇਸ਼ ਜਾਰੀ ਕਰੇ ਤਾਂ
ਜੋ ਭਵਿੱਖ ਵਿੱਚ ਕਿਸੇ ਵੀ ਸਿੱਖ
ਨੂੰ ਧਾਰਮਿਕ ਕਕਾਰਾਂ ਕਾਰਨ
ਪ੍ਰੇਸ਼ਾਨੀ ਦਾ ਸਾਹਮਣਾ ਨਾ
ਕਰਨਾ ਪਵੇ ਅਤੇ ਪੀੜਤ ਵਿਦਿਆਰਥਣ
ਨੂੰ ਪ੍ਰੀਖਿਆ ਦੇਣ ਦਾ ਵਿਸ਼ੇਸ਼
ਮੌਕਾ ਦਿੱਤਾ ਜਾਵੇ।ਇਸ ਕਦਮ ਨਾਲ
ਅਕਾਲੀ ਆਗੂ ਰਵਿੰਦਰ ਸਿੰਘ
ਬ੍ਰਹਮਪੁਰਾ ਨੇ ਇਸ ਲੜਾਈ ਨੂੰ
ਸੂਬਾਈ ਪੱਧਰ ਤੋਂ ਕੌਮੀ ਪੱਧਰ ‘ਤੇ
ਪਹੁੰਚਾ ਦਿੱਤਾ ਹੈ।
ਅਕਾਲੀ ਆਗੂ ਸਾਬਕਾ ਵਿਧਾਇਕ
ਬ੍ਰਹਮਪੁਰਾ ਨੇ ਮਾਸਟਰ ਮਹਿੰਦਰ
ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ
ਬੀਬੀ ਗੁਰਪ੍ਰੀਤ ਕੌਰ ਨੂੰ
ਸਨਮਾਨਿਤ ਕੀਤਾ। ਇਸ ਮੌਕੇ ਲੜਕੀ
ਦੇ ਪਿਤਾ ਡਾਕਟਰ ਮਨਮੋਹਨ ਸਿੰਘ,
ਨਾਨਾ ਜੀ ਨੰਬਰਦਾਰ ਪਰਮਜੀਤ
ਸਿੰਘ ਖੱਬੇ ਡੋਗਰਾਂ,ਸਾਬਕਾ
ਸਰਪੰਚ ਕਰਮ ਸਿੰਘ
ਫੈਲੋਕੇ,ਰੇਸ਼ਮ ਸਿੰਘ
ਫੈਲੋਕੇ,ਆਜ਼ਾਦਵੀਰ ਸਿੰਘ ਅਤੇ
ਨਿਸ਼ਾਨ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here