ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਤੋਂ ਓਪਰੇਸ਼ਨ ਰਾਹਤ ਦੀ ਕੀਤੀ ਸੁਰੂਆਤ

0
11
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਤੋਂ ਓਪਰੇਸ਼ਨ ਰਾਹਤ ਦੀ ਕੀਤੀ ਸੁਰੂਆਤ

ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਕਰਮ ਤੇ ਧਰਮ- ਹਰਜੋਤ ਸਿੰਘ ਬੈਂਸ

10 ਦਿਨ ਚਲਾਇਆ ਜਾਵੇਗਾ ਅਪ੍ਰੇਸ਼ਨ ਰਾਹਤ, ਬੈਂਸ ਪਰਿਵਾਰ ਨੇ ਨਿੱਜੀ ਤੌਰ ਤੇ 5 ਲੱਖ ਦੇਣ ਦਾ ਕੀਤਾ ਐਲਾਨ

ਪਰਿਵਾਰ ਵੱਲੋਂ 50 ਪ੍ਰਭਾਵਿਤ ਲੋੜਵੰਦ ਘਰਾਂ ਦੀ ਕਰਵਾਈ ਜਾਵੇਗੀ ਮੁਰੰਮਤ, ਸਰਕਾਰੀ ਮਸ਼ੀਨਰੀ ਨੂੰ ਨੁਕਸਾਨ ਦੀ ਅਸੈਸਮੈਂਟ ਦੇ ਨਿਰਦੇਸ਼

ਆਪ ਵਲੰਟੀਅਰਾਂ ਦੀਆਂ ਟੀਮਾਂ ਪਿੰਡਾਂ ਲਈ ਹੋਈਆਂ ਰਵਾਨਾ, ਮਨੁੱਖੀ ਜੀਵਨ ਅਤੇ ਪਸ਼ੂਆਂ ਨੂੰ ਮੈਡੀਕਲ ਸੁਵਿਧਾ ਘਰ ਘਰ ਹੋਵੇਗੀ ਉਪਲੱਬਧ


ਚੰਡੀਗੜ੍ਹ/ਨੰਗਲ 08 ਸਤੰਬਰ

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਤੋ ਅਪ੍ਰੇਸ਼ਨ ਰਾਹਤ ਦੀ ਸੁਰੂਆਤ ਅੱਜ ਨੰਗਲ 2ਆਰਵੀਆਰ ਤੋ ਕਰ ਦਿੱਤੀ ਹੈ। ਉਨ੍ਹਾਂ ਨੇ ਇਸ ਮੁਹਿੰਮ ਵਿੱਚ ਆਪਣੇ ਪਰਿਵਾਰ ਵੱਲੋਂ 5 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ ਅਤੇ 50 ਲੋੜਵੰਦ ਪਰਿਵਾਰਾਂ ਦੀ ਮੁਰੰਮਤ ਦਾ ਖਰਚ ਚੁੱਕਣ ਦਾ ਫੈਸਲਾ ਲਿਆ ਹੈ।

ਸ.ਬੈਂਸ ਨੇ ਇਸ ਮੌਕੇ ਕਿਹਾ ਕਿ ਲੋਕਾਂ ਦੀ ਸੁਰੱਖਿਆਂ ਕਰਨਾ ਸਾਡਾ ਧਰਮ ਤੇ ਕਰਮ ਹੈ। ਪਿਛਲੇ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼/ਪੰਜਾਬ ਵਿਚ ਹੋਈ ਭਾਰੀ ਬਰਸਾਤ ਅਤੇ ਭਾਖੜਾ ਡੈਮ ਤੋ ਵੱਧ ਪਾਣੀ ਛੱਡੇ ਜਾਣ ਕਾਰਨ ਸ੍ਰੀ ਅਨੰਦਪੁਰ ਸਾਹਿਬ, ਨੰਗਲ, ਕੀਰਤਪੁਰ ਸਾਹਿਬ ਅਤੇ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦਾ ਭਾਰੀ ਨੁਕਸਾਨ ਹੋਇਆ ਹੈ। ਲੋਕਾਂ ਦੀਆਂ ਝੋਨੇ ਅਤੇ ਮੱਕੀ ਦੀਆਂ ਫਸਲਾਂ ਖਰਾਬ ਹੋ ਗਈਆਂ ਹਨ, ਕਈ ਇਲਾਕਿਆਂ ਵਿਚ ਪਾਣੀ ਭਰਨ ਕਾਰਨ ਇਮਾਰਤਾ ਨੁਕਸਾਨੀਆਂ ਗਈਆਂ ਹਨ। ਇਸ ਮੌਕੇ ਲੋਕਾਂ ਨੂੰ ਫੋਰੀ ਰਾਹਤ ਦੀ ਜਰੂਰਤ ਹੈ। ਹੁਣ ਬਰਸਾਤ ਵਿਚ ਵੀ ਕਮੀ ਆਈ ਹੈ ਅਤੇ ਡੈਮ ਵਿਚ ਪਾਣੀ ਦਾ ਪੱਧਰ ਲਗਾਤਾਰ ਨਿਯੰਤਰਣ ਵਿਚ ਆ ਰਿਹਾ ਹੈ, ਇਸ ਕੁਦਰਤੀ ਆਫਦਾਂ ਦੀ ਘੜੀ ਵਿਚ ਪ੍ਰਸਾਸ਼ਨ ਦੇ ਨਾਲ ਇਲਾਕੇ ਦੇ ਨੋਜਵਾਨਾਂ, ਆਪ ਵਲੰਟੀਅਰਾਂ, ਯੂਥ ਕਲੱਬਾਂ, ਪੰਚਾਂ, ਸਰਪੰਚਾਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ। ਦਰਜਨਾਂ ਥਾਵਾਂ ਤੇ ਦਰਿਆਂ ਅਤੇ ਨਹਿਰਾਂ ਦੇ ਕੰਢੇ ਕੰਮਜੋਰ ਹੋਣ, ਬੰਨ੍ਹ ਟੁੱਟਣ ਵਰਗੇ ਹਾਲਾਤ ਵਿਚ ਹੜ੍ਹਾਂ ਦੀ ਖਤਰਾ ਬਣਿਆ, ਅਜਿਹੇ ਸਮੇਂ ਦੌਰਾਨ ਸਾਡੀ ਟੀਮ ਨੇ ਹਰ ਸਥਿਤੀ ਦਾ ਟਾਕਰਾ ਕੀਤਾ ਹੈ ਅਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਹਾਲਾਤ ਹੋਲੀ ਹੋਲੀ ਆਮ ਵਰਗੇ ਹੋ ਰਹੇ ਹਨ ਅਤੇ ਹੜ੍ਹਾਂ ਦਾ ਪ੍ਰਭਾਵ ਜ਼ਮੀਨੀ ਪੱਧਰ ਤੇ ਨਜ਼ਰ ਆ ਰਿਹਾ ਹੈ। ਅੱਜ ਅਸੀ ਸਰਕਾਰੀ ਸਕੂਲਾਂ ਦੀ ਸਫਾਈ ਦੀ ਮੁਹਿੰਮ ਚਲਾਈ ਹੈ, ਭਲਕੇ ਤੋ ਸਾਰੇ ਸਰਕਾਰੀ ਸਕੂਲ ਆਮ ਵਾਂਗ ਖੁੱਲ ਜਾਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਲੋਕਾਂ ਦੀ ਮੱਦਦ ਲਈ ਹੋਰ ਹੰਭਲਾ ਮਾਰਨ ਦੀ ਜਰੂਰਤ ਹੈ। ਇਸ ਲਈ ਮੇਰੇ ਪਰਿਵਾਰ ਅਤੇ ਸਹਿਯੋਗੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਆਪਣੇ ਵੱਲੋਂ ਨਿੱਜੀ ਖਰਚੇ ਤੇ 50 ਘਰਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਪਰਿਵਾਰ ਵੱਲੋਂ 5 ਲੱਖ ਰੁਪਏ ਇਸ ਅਪ੍ਰੇਸ਼ਨ ਰਾਹਤ ਵਿਚ ਦਿੱਤੇ ਜਾਣਗੇ।

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਅੱਜ ਆਪਣੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਲਈ ਓਪ੍ਰੇਸ਼ਨ ਰਾਹਤ ਦੀ ਸੁਰੂਆਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਨੌਜਵਾਨ, ਆਪ ਵਲੰਟੀਅਰ ਤੇ ਪ੍ਰਸਾਸ਼ਨ ਦੀਆਂ ਟੀਮਾਂ ਨੰਗਲ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਸਾਰੇ ਪਿੰਡਾਂ ਵਿਚ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਸਾਡਾ ਧਰਮ ਤੇ ਕਰਮ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹੋਏ ਨੁਕਸਾਨ ਦਾ ਹਰ ਸੰਭਵ ਮੁਆਵਜਾਂ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡੇ ਐਸ.ਡੀ.ਐਮ, ਤਹਿਸੀਲਦਾਰ, ਕਨੂੰਗੋ, ਪਟਵਾਰੀ, ਬੀ.ਡੀ.ਪੀ.ਓ, ਪੰਚਾਇਤ, ਸੈਕਟਰੀ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਹਰ ਪਿੰਡ ਵਿਚ ਪਹੁੰਚ ਕਰਨਗੇ। ਪੰਚਾਂ, ਸਰਪੰਚਾਂ, ਨੰਬਰਦਾਰਾਂ ਨਾਲ ਤਾਲਮੇਲ ਕਰਕੇ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਜਲ ਭਰਾਓ ਹੋਇਆ ਹੈ, ਉਥੇ ਪਾਣੀ ਦੀ ਨਿਕਾਸੀ ਅਤੇ ਲੋਕਾਂ ਦੇ ਪੀਣ ਲਈ ਸੁੱਧ ਪੀਣ ਵਾਲਾ ਪਾਣੀ, ਜਲ ਸਪਲਾਈ ਤੋ ਮੁਹੱਇਆ ਕਰਵਾਇਆ ਜਾਵੇਗਾ। ਮਹਾਂਮਾਰੀ ਤੋ ਬਚਣ ਲਈ ਪਿੰਡਾਂ ਤੇ ਸ਼ਹਿਰਾਂ ਵਿਚ ਫੋਗਿੰਗ ਅਤੇ ਦਵਾਈ ਦਾ ਛਿੜਕਾਓ ਕਰਵਾਇਆ ਜਾਵੇਗਾ। ਲੋਕਾਂ ਦੀ ਸਿਹਤ ਜਾਂਚ ਲਈ ਮੈਡੀਕਲ ਟੀਮਾਂ ਦੇ ਨਾਲ ਨਾਲ ਪਸ਼ੂ ਧੰਨ ਦੀ ਸੁਰੱਖਿਆ ਬਹੁਤ ਜਰੂਰੀ ਹੈ, ਜਿਸ ਲਈ ਵੈਟਨਰੀ ਡਾਕਟਰ ਵੀ ਪਿੰਡਾਂ ਵਿਚ ਜਾ ਕੇ ਪਸ਼ੂਆਂ ਦੀ ਜਾਂਚ ਕਰਨਗੇ ਅਤੇ ਮੁਫਤ ਦਵਾਈਆਂ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਅਤੇ ਸੜਕੀ ਨੈਟਵਰਕ ਨੂੰ ਮੁੜ ਲੀਹ ਤੇ ਲਿਆਉਣ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ।

ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ  ਸਾਡੀ ਟੀਮ “ਆਪਰੇਸ਼ਨ ਰਾਹਤ” ਨੂੰ ਅਗਲੇ ਚਰਨ ਵਿੱਚ ਲੈ ਕੇ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਅਗਲੇ 10 ਦਿਨਾਂ ਤੱਕ ਜਾਰੀ ਰਹੇਗੀ। ਇਸ ਅਭਿਆਨ ਤਹਿਤ ਸ.ਬੈਂਸ ਨੇ ਕਿਹਾ ਕਿ ਸਰਕਾਰ ਵੱਲੋਂ ਜਿਹੜੀ ਵੀ ਰਾਹਤ ਐਲਾਨੀ ਜਾਵੇਗੀ, ਉਸ ਨੂੰ ਜਲਦ ਤੋਂ ਜਲਦ ਲੋਕਾਂ ਤੱਕ ਪਹੁੰਚਾਇਆ ਜਾਵੇਗਾ।

ਇਸ ਮੌਕੇ ਡਾਕਟਰ ਸੰਜੀਵ ਗੌਤਮ ਜ਼ਿਲ੍ਹਾਂ ਕੋਆਰਡੀਨੇਟਰ, ਕਮਿੱਕਰ ਸਿੰਘ ਹਲਕਾ ਕੋਆਰਡੀਨੇਟਰ, ਰਾਮ ਕੁਮਾਰ ਮੁਕਾਰੀ ਜਿਲ੍ਹਾਂ ਸਕੱਤਰ,  ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਤਰਲੋਚਨ ਸਿੰਘ ਲੋਚੀ ਪ੍ਰਧਾਨ ਟਰੱਕ ਯੂਨੀਅਨ ਕੀਰਤਪੁਰ ਸਾਹਿਬ, ਦਇਆ ਸਿੰਘ, ਸੁਖਵਿੰਦਰ ਸਿੰਘ ਸੇਖੋ, ਚੰਨਣ ਸਿੰਘ ਪੱਮੂ ਢਿੱਲੋ ਸਰਪੰਚ, ਬਲਵਿੰਦਰ ਸਿੰਘ, ਨਿਸ਼ਾਂਤ ਗੁਪਤਾ, ਐਡਵੋਕੇਟ ਨਿਸ਼ਾਤ ਗੁਪਤਾ, ਜਸਪਾਲ ਸਿੰਘ, ਰਾਕੇਸ਼ ਵਰਮਾ, ਜੋਨੀ ਪੁਰੀ, ਸੋਹਣ ਸਿੰਘ, ਸਤੀਸ਼ ਚੋਪੜਾ, ਸ਼ਮੀ ਬਰਾਰੀ, ਦੀਪੂ ਬਾਸ, ਗੁਰਵਿੰਦਰ ਕੌਰ ਕੋਆਰਡੀਨੇਟਰ ਮਹਿਲਾ ਵਿੰਗ, ਸੁਨੀਤਾ ਬਲਾਕ ਪ੍ਰਧਾਨ, ਪਿੰਕੀ ਸ਼ਰਮਾ, ਬਿਕਰ ਸਿੰਘ, ਸੁਰਜੀਤ ਕੁਮਾਰ, ਪ੍ਰਿੰਸੀਪਲ ਗੁਰਨਾਮ ਸਿੰਘ,ਅਸ਼ਵਨੀ ਸ਼ਰਮਾ, ਮੁਕੇਸ਼ ਸ਼ਰਮਾ, ਹਰਦੀਪ ਸਿੰਘ ਬੈਂਸ, ਦਲਜੀਤ ਸਿੰਘ ਕਾਕਾ, ਨਿਤਿਨ ਬਾਸੋਵਾਲ, ਕੁਲਵਿੰਦਰ ਸਿੰਘ, ਸੋਹਣ ਸਿੰਘ, ਕੁਲਦੀਪ ਸਿੰਘ, ਗੁਰਨਾਮ ਸਿੰਘ, ਅਭਿਜੀਤ ਅਲੈਕਸੀ, ਕਰਤਾਰ ਸਿੰਘ, ਨੀਰਜ, ਅਮਰਜੀਤ ਸਿੰਘ ਤੇ ਨੌਜਵਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।

———–

LEAVE A REPLY

Please enter your comment!
Please enter your name here