ਭਾਰਤੀ ਇਨਕਲਾਬੀ ਪਾਰਟੀ ਦੇ ਮੰਗਤ ਰਾਮ ਪਾਸਲਾ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਮੰਡ ਖੇਤਰ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ
ਕਿਸਾਨਾਂ ਅਤੇ ਮਜ਼ਦੂਰ ਪਰਿਵਾਰਾਂ ਨੂੰ ਜ਼ਲਦ ਮੁਆਵਜ਼ਾ ਦੇਣ ਦੀ ਕੀਤੀ ਮੰਗ
ਚੋਹਲਾ ਸਾਹਿਬ/ਤਰਨਤਾਰਨ,14 ਸਤੰਬਰ 2025
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਕੁੱਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਵਲੋਂ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਖੇਤਰ ਦੇ ਪਿੰਡ ਗੁੱਜਰਪੁਰਾ, ਮੁੰਡਾਪਿੰਡ,ਜੌਹਲ ਢਾਏ ਵਾਲਾ,ਭੈਲ, ਕਲੇਰ ਆਦਿ ਪਿੰਡਾਂ ਦਾ ਦੌਰਾ ਕਰਕੇ ਹੜ੍ਹ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆਂ ਗਿਆ।ਲੋਕਾਂ ਦੀਆਂ ਸਮੱਸਿਆਵਾਂ ਬਾਰੇ ਹਕੀਕਤ ਜਾਨਣ ਲਈ ਬਣਾਈ ਕਮੇਟੀ ਦੇ ਆਗੂ ਸੂਬਾ ਸਕੱਤਰ ਪਰਗਟ ਸਿੰਘ ਜਾਮਾਂਰਾਏ,ਸੂਬਾ ਕਮੇਟੀ ਮੈਬਰ ਗੁਰਦਰਸਨ ਬੀਕਾ,ਜਿਲ੍ਹਾ ਕਮੇਟੀ ਮੈਬਰ ਦਾਰਾ ਸਿੰਘ ਮੁੰਡਾ ਪਿੰਡ ਆਦਿ ਉਨ੍ਹਾਂ ਨਾਲ ਹਾਜ਼ਰ ਸਨ।ਵੱਖ-ਵੱਖ ਪਿੰਡਾਂ ਵਿੱਚ ਮਿਲੇ ਲੋਕਾਂ ਅਤੇ ਪਿੰਡ ਮੁੰਡਾਪਿੰਡ ਵਿੱਖੇ ਹੋਏ ਇਕੱਠੇ ਲੋਕਾਂ ਨੇ ਹੜ੍ਹਾਂ ਬਾਰੇ ਗੱਲ ਕਰਦਿਆਂ ਦੱਸਿਆ ਕੇ ਹੜ੍ਹ ਆਉਣ ਤੋਂ ਪਹਿਲਾਂ ਸਰਕਾਰ ਵੱਲੋਂ ਹੜਾਂ ਨੂੰ ਰੋਕਣ ਲਈ ਅਗਾਊਂ ਪ੍ਰਬੰਧ ਨਹੀਂ ਕੀਤੇ ਗਏ।ਇਸ ਕਾਰਣ ਲੋਕਾਂ ਨੂੰ ਵਧੇਰੇ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾ ਪਿਆ।ਉਹਨਾਂ ਦੱਸਿਆ ਕੇ ਨਾ ਹੀ ਦਰਿਆ,ਨਾਲਿਆਂ ਵਿੱਚ ਪਈ ਰੇਤਾ ਅਤੇ ਡੈਮਾਂ ਝੀਲਾ ਦੀ ਸਫਾਈ ਕੀਤੀ ਗਈ ਅਤੇ ਨਾ ਹੀ ਹੜ੍ਹਾਂ ਦੀ ਰੋਕਥਾਮ ਲਈ ਉਸਾਰੇ ਬੰਨਾਂ ਨੂੰ ਮਜਬੂਤ ਕਰਨ ਵੱਲ ਕੋਈ ਧਿਆਨ ਦਿੱਤਾ ਗਿਆ।ਪੀੜਤ ਲੋਕਾਂ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ,ਸਮੂਹ ਪੰਜਾਬੀਆਂ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ ਵੱਲੋਂ ਬਿਨਾਂ ਧਾਰਮਿਕ ਸੀਮਾਵਾਂ ਦੇ ਦਿਲ ਖੋਹਲਕੇ ਸਹਾਇਤਾ ਕੀਤੀ ਗਈ ਹੈ।ਇਸ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅੱਜ ਤੱਕ ਇੱਕ ਵੀ ਪੈਸਾ ਲੋਕਾਂ ਦੀ ਮੱਦਦ ਲਈ ਨਹੀਂ ਪਹੁੰਚਿਆ।ਸਮੂਹ ਲੋਕਾਂ ਦੱਸਿਆ ਕੇ ਲੋਕਾਂ ਦੀਆਂ ਮੌਤਾਂ,ਫਸਲਾਂ,ਘਰਾਂ ਦੀ ਬਰਬਾਦੀ,ਪਸੂਆਂ, ਡੇਅਰੀਫਾਰਮ, ਪੋਲਟਰੀ ਫਿਸਰੀ ਆਦਿ ਸਮੇਤ ਖੇਤੀ ਦੇ ਸਹਇਕ ਧੰਦੇ ਵੀ ਬੁਰੀ ਤਰਾਂ ਬਰਬਾਦ ਹੋ ਗਏ ਹਨ।ਉਹਨਾਂ ਇਹ ਵੀ ਕਿਹਾ ਕਿ ਜਮੀਨਾਂ ਰੇਤ,ਗਾਰ ਅਤੇ ਮਿੱਟੀ ਨਾਲ ਭਰ ਗਈਆਂ ਹਨ।ਜਿਸ ਕਰਕੇ ਕਿਸਾਨਾਂ ਲਈ ਅਗਲੀ ਫਸਲ ਬੀਜਣੀ ਵੀ ਮੁਸਕਲ ਹੋਵੇਗੀ।ਲੋਕਾਂ ਵਿੱਚ ਇਸ ਲਈ ਵੀ ਭਾਰੀ ਰੋਸ ਨਜਰ ਆਇਆ ਕਿ ਖੇਤਾਂ ਵਿੱਚ ਕੰਮ ਕਰਕੇ ਗੁਜਾਰਾ ਕਰਨ ਵਾਲੇ ਖੇਤ ਮਜਦਰਾਂ ਦੇ ਨੁਕਸਾਨ ਦੀ ਕੋਈ ਗੱਲ ਨਹੀਂ ਕਰ ਰਿਹਾ ਜਦੋਂ ਕਿ ਇਹਨਾਂ ਦੀ ਰੋਟੀ ਰੋਜੀ ਖੇਤੀ ਨਾਲ ਜੁੜੀ ਹੋਈ ਹੈ।ਇਸ ਮੌਕੇ ਲੋਕਾਂ ਮੰਗ ਕੀਤੀ ਕੇ ਜਿੱਥੇ ਕਿਸਾਨਾਂ ਨੂੰ ਪ੍ਰੱਤੀ ਏਕੜ 70000 ਹਜਾਰ ਰੁਪਏ ਮੁਆਵਜਾ ਦਿਤਾ ਜਾਵੇ,ਓਥੇ ਮਜਦਰਾਂ ਨੂੰ 10000 ਰੁਪਏ ਪ੍ਰਤੀ ਪਰਿਵਾਰ ਦਿੱਤੇ ਜਾਣ,ਹੜ ਪ੍ਰਭਾਵਿਤ ਪਿੰਡਾਂ ਦੇ ਸਮੂਹ ਲੋਕਾਂ ਯਕਮੁੱਸਤ ਪ੍ਰਤੀ ਪਰਿਵਾਰ ਇੱਕ ਲੱਖ ਰੁਪਏ ਦਿੱਤੇ ਜਾਣ,ਇਨਸਨੀ ਮੌਤ ਲਈ ਦਸ ਲੱਖ ਰੁਪਏ,ਮੱਝ,ਗਾਂ ਲਈ ਇੱਕ ਲੱਖ ਰੁਪਏ ਅਤੇ ਮਕਾਨ ਬਣਾਉਣ ਲਈ ਦਸ ਲੱਖ ਰੁਪਏ ਦਿੱਤੇ ਜਾਣ।ਇਸ ਮੌਕੇ ਪਾਸਲਾ ਅਤੇ ਪਾਰਟੀ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਜਿਥੇ ਹੜਾਂ ਲਈ ਜੁਮੇਵਾਰ ਹਨ,ਉਥੇ ਸਮੇਂ ਸਿਰ ਮੱਦਦ ਕਰਨ ਵਿੱਚ ਵੀ ਨਕਾਮ ਰਹੇ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਜਾਰਾਂ ਕਰੋੜ ਫੰਡ ਹੜਾਂ ਦੀ ਰੋਕਥਾਮ ਕਰਨ ਦੀ ਬਜਾਏ ਝੂਠੇ ਪ੍ਰਚਾਰ ਅਤੇ ਹੋਰਨਾਂ ਕੰਮਾਂ ‘ਤੇ ਖਰਚ ਕੀਤੇ ਹਨ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਐਲਾਨੇ 1600 ਕਰੋੜ ਨੂੰ ਮਮੂਲੀ ਰਕਮ ਦੱਸਦਿਆਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਕਿਰਦਾਰ ਅਤੇ ਵੈਰ ਭਾਵਨਾ ਸਪੱਸਟ ਝਲਕਦੀ ਹੈ।ਇਸ ਮੌਕੇ ਹੋਰਨਾ ਤੋਂ ਇਲਾਵਾ ਹਰਦੀਪ ਸਿੰਘ,ਕੁਲਦੀਪ ਸਿੰਘ,ਚੈਂਚਲ ਸਿੰਘ, ਅਜੈਬ ਸਿੰਘ,ਬੂਟਾ ਸਿੰਘ ਪ੍ਰਧਾਨ ਮੁੰਡਾਪਿੰਡ,ਮੁਖਤਾਰ ਸਿੰਘ ਜੌਹਲ, ਸੁਰਜੀਤ ਸਿੰਘ ਭੈਲ, ਸੰਕਰ ਸਿੰਘ ਧੂੰਦਾ, ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਵਿਚਾਰ ਪੇਸ ਕੀਤੇ।