ਗੁਰੂ ਅਰਜਨ ਦੇਵ ਖਾਲਸਾ ਕਾਲਜ ਵਿਖੇ ਐਂਟੀ ਰੈਂਗਿੰਗ ਜਾਗਰੂਕਤਾ ਦਿਵਸ ਮਨਾਇਆ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,16 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਸਮਾਜਿਕ ਸ਼ਾਸਤਰ ਵਿਭਾਗ ਵਲੋਂ ਐਂਟੀ-ਰੈਂਗਿੰਗ ਜਾਗਰੂਕਤਾ ਦਿਵਸ ਮਨਾਇਆ ਗਿਆ।ਜਿਸ ਵਿੱਚ ਕਾਲਜ ਦੇ ਸਮਾਜ ਵਿਗਿਆਨ ਵਿਭਾਗ ਦੇ ਮੁਖੀ ਡਾ.ਤ੍ਰਿਪਤ ਕੌਰ ਨੇ ਵਿਦਿਆਰਥੀਆਂ ਨਾਲ ਇਸ ਦਿਨ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ।ਕਾਲਜ ਦੀ ਵਿਦਿਆਰਥਣ ਹਰਸੰਗੀਤ ਕੌਰ ਨੇ ਵੀ ਵਿਦਿਆਰਥੀਆਂ ਨਾਲ ਇਸ ਦਿਨ ਸਬੰਧੀ ਵਿਚਾਰਾਂ ਦੀ ਸਾਂਝ ਪਾਈ।ਵਿਦਿਆਰਥੀ ਗੁਰਲਾਲ ਸਿੰਘ,ਕਵਲਜੀਤ ਕੌਰ,ਹਰਮਨਦੀਪ ਕੌਰ,ਹਰਸੰਗੀਤ ਕੌਰ ਅਤੇ ਨਿਤਿਕਾ ਨੇ ਪੋਸਟਰ ਪ੍ਰੈਸਨਟੇਸ਼ਨ ਰਾਹੀਂ ਰੈਂਗਿੰਗ ਦੇ ਘਾਤਕ ਸਿੱਧ ਹੋਣ ਬਾਰੇ ਦੱਸਿਆ।ਇਸ ਦੇ ਲਈ ਬਣੇ ਕਾਨੂੰਨਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਇਆ।ਇਸ ਮੌਕੇ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।