ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਦੱਖਣੀ ਏਸ਼ੀਆਈ ਰਾਜਨੀਤਿਕ ਵਰਤਾਰੇ ‘ਤੇ ਗੈਸਟ ਲੈਕਚਰ
ਅੰਮ੍ਰਿਤਸਰ , 28 ਸਤੰਬਰ 2025
ਖਾਲਸਾ ਕਾਲਜ ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਦੇ ਪੀਜੀ ਵਿਭਾਗ ਨੇ ” ਦੱਖਣੀ ਏਸ਼ੀਆ ਵਿੱਚ ਉਥਲ- ਪੁੱਥਲ: ਨੇਪਾਲ ਦਾ ਅਨੁਭਵ ਅਤੇ ਖੇਤਰ ਦਾ ਭਵਿੱਖ” ਵਿਸ਼ੇ ‘ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ। ਪ੍ਰਸਿੱਧ ਬੁਲਾਰੇ, ਡਾ. ਧਨਜੈ ਤ੍ਰਿਪਾਠੀ, ਐਸੋਸੀਏਟ ਪ੍ਰੋਫੈਸਰ ਅਤੇ ਐਸੋਸੀਏਟ ਡੀਨ, ਅੰਤਰਰਾਸ਼ਟਰੀ ਸਬੰਧ ਵਿਭਾਗ, ਦੱਖਣੀ ਏਸ਼ੀਆ ਯੂਨੀਵਰਸਿਟੀ, ਨੇ ਦੱਖਣੀ ਏਸ਼ੀਆਈ ਖੇਤਰ, ਖਾਸ ਕਰਕੇ ਨੇਪਾਲ ਵਿੱਚ ਦਰਪੇਸ਼ ਮੌਜੂਦਾ ਸਮੱਸਿਆਵਾਂ ਬਾਰੇ ਚਾਨਣਾ ਪਾਉਂਦੇ ਹੋਏ ਆਪਣਾ ਵਿਆਖਿਆਨ ਦਿੱਤਾ। ਉਨ੍ਹਾਂ ਕਿਹਾ ਕਿ ਨੇਪਾਲ ਵਿੱਚ ਹਾਲ ਹੀ ਵਿੱਚ ਹੋਏ ਅੰਦੋਲਨ ਲਈ ਜ਼ਿੰਮੇਵਾਰ ਕਾਰਨ ਪੂਰੇ ਦੱਖਣੀ ਏਸ਼ੀਆਈ ਖੇਤਰ ਦਾ ਵੀ ਸਰੋਕਾਰ ਹਨ। ਉਨ੍ਹਾਂ ਆਰਥਿਕ ਅਸਮਾਨਤਾਵਾਂ, ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਅਤੇ ਲੋਕ ਸਰੋਕਾਰਾਂ ਪ੍ਰਤੀ ਲੀਡਰਸ਼ਿਪ ਦੇ ਗੈਰ-ਜਿੰਮੇਵਾਰਾਨਾ ਵਿਵਹਾਰ ਨੂੰ ਮੁੱਖ ਕਾਰਨ ਦੱਸਿਆ। ਪਰ ਸਰਕਾਰ ਦੁਆਰਾ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਨਾਲ “ਜ਼ੇਨ-ਜ਼ੀ” ਦਾ ਵਿਰੋਧ ਨੂੰ ਵਿਸਫੋਟਕ ਰੂਪ ਲੈ ਗਿਆ। ਉਨ੍ਹਾਂ ਅੱਗੇ ਕਿਹਾ ਕਿ ਗੁਆਂਢੀ ਦੇਸ਼ਾਂ ਵਿੱਚ ਅਨਿਸ਼ਚਿਤਤਾ ਅਤੇ ਅਸਥਿਰ ਰਾਜਨੀਤਿਕ ਹਾਲਾਤ ਭਾਰਤ ਲਈ ਵੀ ਚੰਗੇ ਨਹੀਂ ਹਨ। ਵੱਖ-ਵੱਖ ਸਮਦਾਨਾਂ ‘ਤੇ ਚਰਚਾ ਕਰਦਿਆਂ, ਉਨ੍ਹਾਂ ਨੇ ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਖੇਤਰੀ ਏਕੀਕਰਨ ਅਤੇ ਖੇਤਰ ਦੇ ਅੰਦਰ ਵਪਾਰਕ ਸਬੰਧਾਂ ਵਿੱਚ ਸੁਧਾਰ ‘ਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ, ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਸਤਿਕਾਰਯੋਗ ਬੁਲਾਰੇ ਦਾ ਸਵਾਗਤ ਕਰਦੇ ਹੋਏ ਇਸ ਖੇਤਰ ਦੇ ਵਿਆਪਕ ਵਿਕਾਸ ਲਈ ਦੱਖਣੀ ਏਸ਼ੀਆ ਵਿੱਚ ਸ਼ਾਂਤੀ ‘ਤੇ ਜ਼ੋਰ ਦਿੱਤਾ। ਵਿਭਾਗ ਦੇ ਮੁਖੀ ਡਾ. ਦਵਿੰਦਰ ਸਿੰਘ ਨੇ ਲੈਕਚਰ ਦਾ ਵਿਸ਼ਾ ਪੇਸ਼ ਕੀਤਾ ਅਤੇ ਡਾ. ਗੁਰਵੇਲ ਸਿੰਘ ਮੱਲ੍ਹੀ ਨੇ ਮਹਿਮਾਨ ਬੁਲਾਰੇ ਦੀ ਜਾਣ-ਪਛਾਣ ਕਰਵਾਈ। ਲੈਕਚਰ ਤੋਂ ਬਾਅਦ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਰੋਤ ਵਕਤਾ ਨਾਲ ਫਲਦਾਇਕ ਗੱਲਬਾਤ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਪ੍ਰੋਫੈਸਰ ਜਸਪ੍ਰੀਤ ਕੌਰ, ਡੀਨ ਆਰਟਸ ਐਂਡ ਹਿਊਮੈਨਿਟੀਜ਼ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਲੈਕਚਰ ਵਿੱਚ ਡਾ. ਸੁਖਜੀਤ ਸਿੰਘ, ਡਾ. ਹਰਬਿਲਾਸ ਸਿੰਘ, ਡਾ. ਦਵਿੰਦਰ ਕੌਰ, ਡਾ. ਬਲਜੀਤ ਸਿੰਘ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।