ਆਈਏਐਸ ਤੇ ਪੀਸੀਐੱਸ 58 ਪ੍ਰਤੀਸ਼ਤ ਡੀਏ ਲੈ ਰਹੇ ਹਨ ਜਦ ਕਿ ਦੂਜੇ ਮੁਲਾਜ਼ਮ/ ਪੈਨਸ਼ਨਰ 42 ਪ੍ਰਤੀਸ਼ਤ -ਸੁਖਦੇਵ ਸਿੰਘ
ਆਪ ਸਰਕਾਰ ਤੋਂ ਮੁਲਾਜ਼ਮ ਤਬਕਾ ਨਿਰਾਸ਼
ਖੰਨਾ , 19 ਅਕਤੂਬਰ 2025
ਪੰਜਾਬ ਕਾਂਗਰਸ ਦੇ ਸਪੋਕਸਪਰਸਨ ਤੇ ਸਾਬਕਾ ਟਰੇਡ ਯੂਨੀਅਨ ਆਗੂ ਸੁਖਦੇਵ ਸਿੰਘ ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕਿ ਅੱਜ ਸੂਬੇ ਦੀ ਆਪ ਸਰਕਾਰ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਹੈ।ਉਨਾਂ ਮੁਲਾਜ਼ਮਾਂ ਤੇ ਪੈਨਸਨਰਾਂ ਨੂੰ ਦੀਵਾਲੀ ਮੁਬਾਰਕ ਕਹਿੰਦੇ ਹੋਏ ਕਿਹਾ ਕਿ ਪਹਿਲੀਆਂ ਸਰਕਾਰਾਂ ਮੁਲਾਜ਼ਮਾਂ/ ਪੈਨਸ਼ਨਰਾਂ ਨੂੰ ਦੀਵਾਲੀ ਤੋਹਫ਼ੇ ਵਜੋਂ ਬੋਨਸ ਦਿਆ ਕਰਦੀਆਂ ਸਨ ।ਜਿਸ ਨੂੰ ਤੇਰਵੀ ਤਨਖਾਹ ਕਿਹਾ ਜਾਂਦਾ ਸੀ।ਪਰ ਉਹ ਹੁਣ ਬੀਤ ਗਿਆ ਦੀ ਗੱਲਾਂ ਬਣ ਕੇ ਰਹਿ ਗਈਆਂ ਹਨ। ਉਨਾਂ ਦੋਸ਼ ਲਾਇਆ ਕਿ ਆਈ ਏ ਐਸ ਤੇ ਪੀਸੀਐੱਸ ਨੂੰ 58 ਪ੍ਰਤੀਸ਼ਤ ਡੀ ਏ ਮਿਲ ਰਿਹਾ ਹੈ ।ਜਦ ਕਿ ਦੂਸਰੇ ਮੁਲਾਜ਼ਮਾਂ / ਪੈਨਸਨਰਾਂ ਨੂੰ ਸਿਰਫ 42 ਪ੍ਰਤੀਸ਼ਤ ਡੀ ਏ ਹੀ ਮਿਲ ਰਿਹਾ ਹੈ ਜੋ ਸਰਾ ਸਰ ਬੇਇਨਸਾਫ਼ੀ ਹੈ। ਉਨਾਂ ਇਹ ਵੀ ਆਖਿਆ ਕਿ ਕੇਂਦਰ ਸਰਕਾਰ ਤੇ ਨਾਲ ਲੱਗਦੇ ਰਾਜਾਂ ਚ ਵੀ ਡੀ ਏ ਦੀ ਕਿਸ਼ਤ 58 %ਹੈ ।ਉਨਾਂ ਕਿਹਾ ਕਿ 2022 ਚ ਆਪ ਸਰਕਾਰ ਨੂੰ ਹੋਂਦ ਚ ਲੈ ਕੇ ਆਉਣ ਚ ਮੁਲਾਜ਼ ਵਰਗ ਦਾ ਵੱਡਾ ਯੋਗਦਾਨ ਰਿਹਾ ਹੈ ।ਪਰ ਅੱਜ ਉਹ ਮਾਨ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਨੂੰ ਲੈ ਕਿ ਚੋਖੇ ਖਫਾ ਹਨ। ਕਿਉਂਕਿ ਜਦੋ ਦੀ ਸਰਕਾਰ ਬਣੀ ਹੈ ਨਾ ਤਾਂ ਇਸ ਨੇ ਡੀ ਏ ਦੀ ਕੋਈ ਕਿਸ਼ਤ ਦਿੱਤੀ ਹੈ ਤੇ ਨਾ ਹੀ ਹੋਰ ਕੋਈ ਬਕਾਇਆ ਹੀ ਦਿੱਤਾ ਹੈ। ਉਨਾਂ ਇਹ ਵੀ ਕਿਹਾ ਕਿ ਪੇ ਕਮਿਸ਼ਨ ਦਾ ਵੀ ਕੋਈ ਬਕਾਇਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਆਪ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ।ਸਿਰਫ 70 -72 ਸਾਲ ਤੋਂ ਉੱਪਰ ਵਾਲੇ ਕੁਝ ਚੋਣਵੇ ਪੈਨਸ਼ਨਰਾਂ ਨੂੰ ਹੀ ਬਕਾਏ ਦੀ ਕੁੱਝ ਰਕਮ ਦਿੱਤੀ ਗਈ ਹੈ।ਸੁਖਦੇਵ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਮੁਲਾਜ਼ਮਾਂ ਤੇ ਪੈਨਸਨਰਾਂ ਪ੍ਰਤੀ ਬੇਰੁਖ਼ੀ ਨੂੰ ਛੱਡ ਕੇ ਉਨਾਂ ਦੇ ਬਣਦੇ ਬਕਾਏ ਤੁਰਤ ਜਾਰੀ ਕਰਨ ਨਾ ਕਿ ਕਮੇਟੀ ਤੇ ਕਮੇਟੀ ਬਣਾ ਕਿ ਮਸਲਿਆਂ ਚ ਦੇਰੀ ਕਰਨ।