ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਤ ਪ੍ਰਭਾਤ ਫੇਰੀ ਆਰੰਭ
* ਪ੍ਰਭਾਤ ਫੇਰੀ ਚ ਸੰਗਤਾਂ ਹਮ ਹੁੰਮਾ ਕੇ ਹੋਣ ਸ਼ਾਮਲ
ਖੰਨਾ,22 ਅਕਤੂਬਰ 2025
ਗੁਰੂ ਦੁਆਰਾ ਸ੍ਰੀ ਅੰਗਦ ਦੇਵ ਸਾਹਿਬ ਕ੍ਰਿਸ਼ਨ ਨਗਰ ਗਲੀ ਨੰਬਰ -10 ਖੰਨਾ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਪ੍ਰਭਾਤ ਫੇਰੀਆਂ ਆਰੰਭ ਹੋ ਗਈਆਂ ਹਨ । ਇਹ ਜਾਣਕਾਰੀ ਦਿੰਦੇ ਹੋਏ ਕੈਸ਼ੀਅਰ ਜਗਤਾਰ ਸਿੰਘ ਸੇਖੋਂ ਨੇ ਦੱਸਿਆ ਕਿ ਪ੍ਰਭਾਤ ਫੇਰੀ ਹਰ ਰੋਜ਼ ਸਵੇਰੇ 4:45 ਵਜੇ ਗੁਰੂ ਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੁੰਦੀ ਹੈ ਤੇ 23 ਅਕਤੂਬਰ ਨੂੰ ਪ੍ਰਭਾਤ ਫੇਰੀ ਗਲੀ ਨੰਬਰ 11 ਕ੍ਰਿਸ਼ਨਾ ਨਗਰ ਵਿਖੇ ਡਾਕਟਰ ਸਵਰਨ ਸਿੰਘ ਜੀ ਦੇ ਗ੍ਰਹਿ ਲਈ ਰਵਾਨਾ ਹੋਵੇਗੀ। ਉਨਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਤਾਦਾਦ ਪ੍ਰਭਾਤ ਫੇਰੀ ਚ ਸ਼ਾਮਲ ਹੋ ਕਿ ਗੁਰੂ ਦੀਆਂ ਖੁਸ਼ੀਆਂ ਪਾਉਣ। ਉਨਾਂ ਅੱਗੇ ਕਿਹਾ ਕਿ ਜੋ ਵੀ ਸੰਗਤ ਪ੍ਰਭਾਤ ਫੇਰੀ ਆਪਣੇ ਗ੍ਰਹਿ ਵਿਖੇ ਬੁਲਾਣ ਦੀ ਇੱਛਕ ਹੈ ਉਹ ਪ੍ਰਬੰਧਕ ਕਮੇਟੀ ਕੋਲ ਆਪਣਾ ਨਾਮ ਦਰਜ਼ ਕਰਵਾ ਸਕਦੀ ਹੈ। ਇਸ ਮੌਕੇ ਗ੍ਰੰਥੀ ਸਿੰਘ ਹਰਪ੍ਰੀਤ ਸਿੰਘ ਤੇ ਸਾਹਿਲਦੀਪ ਸਿੰਘ ਤੋਂ ਇਲਾਵਾ ਪ੍ਰਧਾਨ ਮਲਕੀਤ ਸਿੰਘ।,ਮੀਤ ਪ੍ਰਧਾਨ ਰਾਮ ਸਿੰਘ ,ਸਕੱਤਰ ਰਜਿੰਦਰ ਸਿੰਘ,ਕੈਸ਼ੀਅਰ ਜਗਤਾਰ ਸਿੰਘ ਸੇਖੋਂ ,ਮੈਂਬਰ ਪਰਮਿੰਦਰ ਸਿੰਘ ,ਸਿਕੰਦਰ ਸਿੰਘ ,ਹਰਮੇਲ ਸਿੰਘ ,ਦਵਿੰਦਰ ਸਿੰਘ ਦਰਸ਼ਨ ਸਿੰਘ ,ਕੁਲਦੀਪ ਸਿੰਘ ,ਗੁਰਨਾਮ ਸਿੰਘ ,ਹਰਭਜਨ ਸਿੰਘ ,ਕਿਰਪਾਲ ਸਿੰਘ ,ਨਛੱਤਰ ਸਿੰਘ ਤੇ ਮਲਕੀਤ ਸਿੰਘ ਮੌਜੂਦ ਸਨ ।