ਰੰਗਮੰਚ ਤੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਇੰਦਰਜੀਤ ਸਹਾਰਨ ਨਹੀਂ ਰਹੇ 

0
10
ਰੰਗਮੰਚ ਤੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਇੰਦਰਜੀਤ ਸਹਾਰਨ ਨਹੀਂ ਰਹੇ
ਅਦਾਕਾਰਾਂ, ਲੇਖਕਾਂ ਅਤੇ ਬੁਧੀਜੀਵੀਆਂ ਸੇਜ਼ਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਅੰਮ੍ਰਿਤਸਰ, 26 ਅਕਤੂਬਰ 2025
ਰੰਗਮੰਚੀ ਹਲਕਿਆਂ ਵਿਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ  ਰੰਗਮੰਚ ਤੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਇੰਦਰਜੀਤ ਸਹਾਰਨ ਨਹੀਂ ਰਹੇ। ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਸਿਹਤ ਢਿੱਲੀ ਮੱਠੀ ਸੀ। ਬੀਤੀ ਰਾਤ ਉਹਨਾਂ ਆਪਣੇ ਗ੍ਰਹਿ ਵਿਖੇ ਅੰਤਿਮ ਸਵਾਸ ਲਏ। ਅਜ ਉਹਨਾ ਦਾ ਅੰਤਿਮ ਸੰਸਕਾਰ ਗੁਰੂਦਵਾਰਾ ਸਹੀਦਾਂ ਸਾਹਬ ਨੇੜਲੇ ਸਮਸ਼ਾਨ ਘਾਟ ਵਿਖੇ ਅਦਾਕਾਰਾਂ, ਲੇਖਕਾਂ ਅਤੇ ਸਕੇ ਸੰਬਧੀਆਂ ਦੀ ਹਾਜ਼ਰੀ ਸੇਜ਼ਲ ਅੱਖਾਂ ਨਾਲ ਕੀਤਾ ਗਿਆ।
ਉਹਨਾ ਨੂੰ ਅੰਤਿਮ ਵਿਦਾਈ ਦੇਂਦਿਆਂ ਸ੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਕਹਾਣੀਕਾਰ ਦੀਪ ਦੇਵਿੰਦਰ ਸਿੰਘ ਅਤੇ ਨਾਟਕਕਾਰ ਜਗਦੀਸ਼ ਸਚਦੇਵਾ ਨੇ ਕਿਹਾ ਕਿ ਅੱਧੀ ਸਦੀ ਤੋਂ ਵੀ ਉਪਰ ਪੰਜਾਬੀ ਰੰਗਮੰਚ ਦੀ ਸਟੇਜ ਉੱਤੇ ਆਪਣੀ ਸਾਬਤ ਸੂਰਤ ਦਿੱਖ ਕਾਇਮ ਰੱਖਣ ਵਾਲੇ ਇੰਦਰਜੀਤ ਸਹਾਰਨ ਨੇ ਪੰਜ ਦਹਾਕੇ ਪਹਿਲਾਂ ਭਾ ਜੀ ਗੁਰਸ਼ਰਨ ਹੁਰਾਂ ਨਾਲ ਨਾਟਕ ਗੁਰੂ ਲਾਧੋ ਰੇ ਰਾਹੀਂ ਸ਼ੂਰੂਆਤ ਕਰਕੇ ਬੀਤੇ ਦਿਨੀ ਦੂਰਦਰਸ਼ਨ ਤੇ ਏਸੇ ਨਾਟਕ ਦੀ ਹੀ ਰੀਕਾਰਡਿੰਗ ਕਰਵਾ ਕੇ ਰੰਗ ਮੰਚ ਦੀ ਸਟੇਜ ਤੋਂ ਆਖਰੀ ਵਿਦਾਇਗੀ ਲਈ। ਉਹਨਾਂ ਦਸਿਆ ਕਿ ਹਰਭਜਨ ਜੱਬਲ, ਜਤਿੰਦਰ ਕੌਰ ਅਤੇ ਇੰਦਰਜੀਤ ਸਹਾਰਨ ਦੀ ਤਿਗੜੀ ਨੇ ਦਰਸ਼ਕਾਂ ਤੇ ਲੰਮਾ ਸਮਾਂ ਰਾਜ ਕੀਤਾ। ਇੰਦਰਜੀਤ ਸਹਾਰਨ ਵਲੋਂ ਟ੍ਰੇਨ ਟੂ ਪਾਕਿਸਤਾਨ ਵਿਚ ਰਫਿਊਜ਼ੀ, ਲਹੂ ਕਿਸਦਾ ਹੈ ਵਿਚ ਮਲਕ ਭਾਗੋ, ਕੁਰਾਹੀਆ ਵਿਚ ਹੈਡਮਾਸਟਰ, ਬਲਡੋਜਰ ਵਿਚ ਕਾਮਰੇਡ ਅਤੇ ਸ਼ੂਗਰ ਫ੍ਰੀ ਵਿਚ ਬਜੁਰਗ ਦੇ ਯਾਦਗਾਰੀ ਕਿਰਦਾਰ ਨਿਭਾਏ।
 ਉਹਨਾਂ ਦੇ ਸੰਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਕੌਰ, ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਦੀਪ ਦੇਵਿੰਦਰ ਸਿੰਘ,ਹਰਿੰਦਰ ਸੋਹਲ, ਅਮਰਪਾਲ, ਜਸਵੰਤ ਸਿੰਘ ਜੱਸ,ਗੁਲਸ਼ਨ ਸੱਗੀ,ਅਨਿਲ ਧਵਨ, ਰਜਿੰਦਰ ਟਕਿਆਲ,ਯੁਗੇਸ਼ ਕਪੂਰ, ਮਨਜਿੰਦਰ ਮੱਲੀ, ਪਰਵਿੰਦਰ ਗੋਲਡੀ, ਕੁਲਜੀਤ ਵੇਰਕਾ, ਜਸਪਾਲ ਪਾਇਲਟ ਅਤੇ ਹਰਜਾਪ ਸਿੰਘ ਸੁਲਤਾਨ ਵਿੰਡ ਤੋਂ ਇਲਾਵਾ ਸਾਕ ਸੰਬਧੀ ਹਾਜਰ ਸਨ।

LEAVE A REPLY

Please enter your comment!
Please enter your name here