ਪੀ.ਐਮ. ਸ਼੍ਰੀ ਸਕੂਲ ਸੰਘੇੜਾ ਵਿੱਚ ਸਾਈਬਰ ਸੁਰੱਖਿਆ ਤੇ ਸਾਈਬਰ ਅਪਰਾਧ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ 

0
13
ਪੀ.ਐਮ. ਸ਼੍ਰੀ ਸਕੂਲ ਸੰਘੇੜਾ ਵਿੱਚ ਸਾਈਬਰ ਸੁਰੱਖਿਆ ਤੇ ਸਾਈਬਰ ਅਪਰਾਧ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
02 ਨਵੰਬਰ (ਬਰਨਾਲਾ):(ਅਸ਼ੋਕਪੁਰੀ)
ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਸੰਘੇੜਾ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਅਤੇ ਡਿਪਟੀ ਡੀ.ਈ.ਓ. ਡਾਕਟਰ ਬਰਜਿੰਦਰਪਾਲ ਦੀ ਅਗਵਾਈ ਹੇਠ ਸਾਈਬਰ ਸੁਰੱਖਿਆ ਅਤੇ ਸਾਈਬਰ ਅਪਰਾਧ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਜਿਲ੍ਹਾ ਬਰਨਾਲਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਐਸ.ਐਚ.ਓ. ਸ਼੍ਰੀ ਕਮਲਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਸ਼੍ਰੀ ਜਗਤਾਰ ਸਿੰਘ ਨੇ ਵਿਦਿਆਰਥੀਆਂ ਨਾਲ ਰੂਬਰੂ ਹੋ ਕੇ ਆਨਲਾਈਨ ਸੁਰੱਖਿਆ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ।ਐਸ.ਐਚ.ਓ. ਕਮਲਜੀਤ ਸਿੰਘ ਅਤੇ ਹੈਡ ਕਾਂਸਟੇਬਲ ਜਗਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ ਦੇ ਵੱਧ ਰਹੇ ਖ਼ਤਰੇ ਬਾਰੇ ਸੂਚਿਤ ਕਰਦਿਆਂ ਕਿਹਾ ਕਿ ਇੰਟਰਨੈਟ ‘ਤੇ ਨਿੱਜੀ ਜਾਣਕਾਰੀ ਸਾਂਝੀ ਕਰਨਾ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਨੇ ਕਈ ਅਸਲ ਮਿਸਾਲਾਂ ਦੇ ਕੇ ਵਿਦਿਆਰਥੀਆਂ ਨੂੰ ਚੇਤਾਇਆ ਕਿ ਛੋਟੀ ਗਲਤੀ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ।ਉਹਨਾਂ  ਨੇ ਵਿਦਿਆਰਥੀਆਂ ਨੂੰ ਫਿਸ਼ਿੰਗ ਈਮੇਲਾਂ, ਫੇਕ ਆਈਡੀਜ਼, ਸੋਸ਼ਲ ਮੀਡੀਆ ਠੱਗੀ ਅਤੇ ਆਨਲਾਈਨ ਗੇਮਿੰਗ ਠੱਗੀ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਦੀ ਸ਼ੁਰੂਆਤ ਸਾਵਧਾਨੀ ਨਾਲ ਹੁੰਦੀ ਹੈ। ਡਿਜਿਟਲ ਯੁੱਗ ਦਾ ਹਰ ਵਿਦਿਆਰਥੀ ਸੁਰੱਖਿਅਤ ਯੂਜ਼ਰ ਬਣੇ — ਇਹੀ ਸਾਡਾ ਮਕਸਦ ਹੈ। ਹੈੱਡਮਿਸਟ੍ਰੈੱਸ ਸ੍ਰੀਮਤੀ ਬਰਿੰਦਰ ਕੌਰ ਨੇ ਸਾਈਬਰ ਸੁਰੱਖਿਆ ਵਿਸ਼ੇ ਤੇ ਵਿਦਿਆਰਥੀਆਂ ਨੂੰ ਲੈਕਚਰ ਦੇਣ ਲਈ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਅੱਜ ਦੇ ਡਿਜਿਟਲ ਸਮੇਂ ਵਿੱਚ ਸਾਈਬਰ ਸੁਰੱਖਿਆ ਦੀ ਜਾਣਕਾਰੀ ਹਰ ਵਿਦਿਆਰਥੀ ਲਈ ਬਹੁਤ ਜ਼ਰੂਰੀ ਹੈ। ਇੰਟਰਨੈਟ ਸਾਡੇ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ, ਪਰ ਇਸਦੀ ਸੁਰੱਖਿਅਤ ਵਰਤੋਂ ਸਾਡੀ ਜ਼ਿੰਮੇਵਾਰੀ ਹੈ। ਸਾਨੂੰ ਮਾਣ ਹੈ ਕਿ ਬਰਨਾਲਾ ਸਾਈਬਰ ਕ੍ਰਾਈਮ ਦਫ਼ਤਰ ਦੀ ਟੀਮ ਨੇ ਸਾਡੇ ਵਿਦਿਆਰਥੀਆਂ ਨੂੰ ਅਸਲ ਜੀਵਨ ਨਾਲ ਜੁੜੇ ਉਦਾਹਰਨਾਂ ਰਾਹੀਂ ਜਾਗਰੂਕ ਕੀਤਾ ਹੈ। ਇਸ ਤਰ੍ਹਾਂ ਦੇ ਸੈਮੀਨਾਰ ਵਿਦਿਆਰਥੀਆਂ ਦੇ ਬੌਧਿਕ ਅਤੇ ਸਮਾਜਿਕ ਵਿਕਾਸ ਲਈ ਬਹੁਤ ਹੀ ਲਾਭਦਾਇਕ ਸਾਬਤ ਹੁੰਦੇ ਹਨ।ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਕਈ ਮਹੱਤਵਪੂਰਨ ਸਵਾਲ ਪੁੱਛੇ। ਇਸ ਪ੍ਰੋਗਰਾਮ ਵਿੱਚ ਮੀਡੀਆ ਕੋਆਰਡੀਨੇਟਰ ਹਰਵਿੰਦਰ ਸਿੰਘ ਰੋਮੀ, ਸੀ.ਐਚ.ਟੀ. ਸੁਖਬੀਰ ਸਿੰਘ, ਅਤੇ ਸਰਬਜੀਤ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਨੋਡਲ ਅਧਿਆਪਕ ਸਤਨਾਮ ਸਿੰਘ ਨੇ ਸੈਮੀਨਾਰ ਦੇ ਅੰਤ ਵਿੱਚ ਕਿਹਾ ਕਿ ਇਹ ਸੈਮੀਨਾਰ ਵਿਦਿਆਰਥੀਆਂ ਨੂੰ ਡਿਜਿਟਲ ਦੁਨੀਆ ਵਿੱਚ ਸੁਰੱਖਿਅਤ ਰਹਿਣ ਦੀ ਸਿੱਖਿਆ ਦੇਣ ਵਾਲਾ ਇੱਕ ਸਫਲ ਯਤਨ ਸਾਬਤ ਹੋਇਆ।

LEAVE A REPLY

Please enter your comment!
Please enter your name here