ਸ੍ਰੀ ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ ।
ਸ੍ਰੀ ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਵਲੋਂ 27 ਅਕਤੂਬਰ ਤੋਂ 1 ਨਵੰਬਰ 2025 ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ, ਡੀਨ ਪ੍ਰੋ. (ਡਾ.) ਸਰੋਜ ਅਰੋੜਾ ਅਤੇ ਵਿਜੀਲੈਂਸ ਅਫ਼ਸਰ ਡਾ. ਸੰਦੀਪ ਦੁਆ ਦੇ ਨਿਰਦੇਸ਼ਾਂ ਅਧੀਨ ਆਯੋਜਿਤ ਕੀਤਾ ਗਿਆ। ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਦੀ ਯੋਗ ਅਗਵਾਈ ਤਹਿਤ ਹਫ਼ਤੇ ਦੀ ਸ਼ੁਰੂਆਤ 27 ਅਕਤੂਬਰ ਨੂੰ ਇੰਟੀਗ੍ਰਿਟੀ ਸੌਂਹ ਚੁੱਕ ਸਮਾਰੋਹ ਨਾਲ ਹੋਈ ਜਿਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਭਾਗ ਲਿਆ। 28 ਅਕਤੂਬਰ ਨੂੰ “ ਭਰਿਸ਼ਟਾਚਾਰ ਮੁਕਤ ਭਾਰਤ ਸਿਰਜਣ ਵਿੱਚ ਯੁਵਾਵਾਂ ਦੀ ਭੂਮਿਕਾ ” ਵਿਸ਼ੇ ’ਤੇ ਲੈਕਚਰ ਆਯੋਜਿਤ ਕੀਤਾ ਗਿਆ। 29 ਅਕਤੂਬਰ ਨੂੰ ਲੇਖ ਲਿਖਣ ਤੇ 30 ਅਕਤੂਬਰ ਨੂੰ ਸਲੋਗਨ ਲਿਖਣ ਮੁਕਾਬਲਾ ਹੋਇਆ ਜਿਸ ਵਿੱਚ ਵਿਦਿਆਰਥੀਆਂ ਨੇ ਨੈਤਿਕਤਾ ਤੇ ਇਮਾਨਦਾਰੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇl31 ਅਕਤੂਬਰ ਨੂੰ ਵਿਦਿਆਰਥੀਆਂ ਵੱਲੋਂ ਪਿੰਡ ਸਠਿਆਲਾ ਵਿੱਚ ਵਿਜੀਲੈਂਸ ਜਾਗਰੂਕਤਾ ਰੈਲੀ ਕੱਢੀ ਗਈ। 1 ਨਵੰਬਰ ਨੂੰ “ਐਥਿਕਲ ਰਿਸਪਾਂਸਬਿਲਟੀ ਇਨ ਐਕਡੈਮਿਕ ਇੰਸਟੀਚਿਊਸ਼ਨਜ਼” ਵਿਸ਼ੇ ’ਤੇ ਪੈਨਲ ਚਰਚਾ ਕਰਵਾਈ ਗਈ।ਡਾ. ਹਰਸਿਮਰਨ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਉਸ ਵੇਲੇ ਹੀ ਪੂਰੀ ਹੁੰਦੀ ਹੈ ਜਦੋਂ ਇਸ ਨਾਲ ਨੈਤਿਕਤਾ ਤੇ ਇਮਾਨਦਾਰੀ ਜੁੜੀ ਹੋਵੇ। ਸਾਨੂੰ ਸਮਾਜ ਵਿਚ ਭਰਿਸ਼ਟਾਚਾਰ ਨੂੰ ਖਤਮ ਕਰਨ ਲਈ ਇੱਕਜੁੱਟ ਹੋ ਕੇ ਸਮਾਜ ਨੂੰ ਵੱਡਾ ਯੋਗਦਾਨ ਦੇਣਾ ਚਾਹੀਦਾ ਹੈ ਹਫ਼ਤੇ ਦੌਰਾਨ ਹੋਈਆਂ ਗਤੀਵਿਧੀਆਂ ਨੇ ਵਿਦਿਆਰਥੀਆਂ ਵਿੱਚ ਸੱਚਾਈ, ਪਾਰਦਰਸ਼ਤਾ ਅਤੇ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਇਸ ਸਬੰਧ ਵਿੱਚ ਸਾਡੇ ਵਿਦਿਆਰਥੀ ਕਰਮਚਾਰੀ ਤੇ ਅਧਿਆਪਕ ਭਰਿਸ਼ਟਾਚਾਰ ਮੁਕਤ ਸਮਾਜ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਣ lਇਹਨਾਂ ਸਾਰੀਆਂ ਗਤੀਵਿਧੀਆਂ ਨੂੰ ਸਫਲਤਾਪੂਰਵਕ ਕਰਨ ਵਿੱਚ ਕਰਮਬੀਰ ਸਿੰਘ ਤੇ ਮਨੂ ਬਾਲਾ ਵਲੋਂ ਅਹਿਮ ਭੂਮਿਕਾ ਨਿਭਾਈ। ਭਰਿਸ਼ਟਾਚਾਰ ਮੁਕਤ ਸਮਾਜ ਸਿਰਜਣਾ ਹੀ ਸਾਡਾ ਪਹਿਲਾ ਸੁਪਨਾ ਹੈl







