ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ ਵੱਲੋਂ ਸ਼ਹੀਦ ਕਰਤਾਰ ਸਰਾਭਾ ਤੇ ਸਾਥੀਆਂ ਦੀ ਯਾਦ ਵਿੱਚ ਫਰਿਜ਼ਨੋ ਵਿਖੇ ਸਮਾਗਮ

0
10
ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ ਵੱਲੋਂ ਸ਼ਹੀਦ ਕਰਤਾਰ ਸਰਾਭਾ ਤੇ ਸਾਥੀਆਂ ਦੀ ਯਾਦ ਵਿੱਚ ਫਰਿਜ਼ਨੋ ਵਿਖੇ ਸਮਾਗਮ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ ਵੱਲੋਂ ਸ਼ਹੀਦ ਕਰਤਾਰ ਸਰਾਭਾ ਤੇ ਸਾਥੀਆਂ ਦੀ ਯਾਦ ਵਿੱਚ ਫਰਿਜ਼ਨੋ ਵਿਖੇ ਸਮਾਗਮ

“ਅਨੀਤਾ ਸ਼ਵਦੀਸ਼ ਵੱਲੋਂ ਗਦਰੀ ਗੁਲਾਬ ਕੌਰ ਦੀ ਜ਼ਿੰਦਗੀ ਤੇ ਅਧਾਰਿਤ ਨਾਟਕ ਖੇਡਿਆ ਗਿਆ”
ਫਰਿਜ਼ਨੋ, ਕੈਲੀਫੋਰਨੀਆ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):  ਫਰਿਜ਼ਨੋ, ਕੈਲੇਫੋਰਨੀਆਂ ਦੇ ਸਥਾਨਕ ਹਾਰਵਿੱਸਟ ਐਲੀਮੈਂਟਰੀ ਸਕੂਲ ਦੇ ਆਡੀਟੋਰੀਅਮ ਵਿੱਚ ਗਦਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗਦਰੀ ਗੁਲਾਬ ਕੌਰ ਦੀ ਜ਼ਿੰਦਗੀ ਤੇ ਅਧਾਰਿਤ ਨਾਟਕ “ਖਿੜਦੇ ਰਹਿਣ ਗੁਲਾਬ” ਨਾਟਕਕਾਰ “ਅਨੀਤਾ ਸ਼ਬਦੀਸ਼” ਨੇ ਬੜੀ ਜਾਨਦਾਰ ਪੇਸ਼ਕਾਰੀ ਨਾਲ ਖੇਡਿਆ। ਉਹਨਾਂ ਦੀ ਅਦਾਕਾਰੀ ਐਸੀ ਕਿ ਜਿਵੇਂ ਗਦਰੀ ਗੁਲਾਬ ਕੌਰ ਸ਼ਾਖ਼-ਸ਼ਾਤ ਆਪ ਰੋਲ ਕਰ ਰਹੀ ਹੋਵੇ। ਇਕੱਲੇ ਇਕੱਲੇ ਸੀਨ ਤੇ ਦਰਸ਼ਕ ਆਪ ਮੁਹਾਰੇ ਤਾੜੀਆਂ ਮਾਰ ਰਹੇ ਸਨ। ਗਦਰੀ ਗੁਲਾਬ ਕੌਰ  ਦੀ ਕਹਾਣੀ ਨੇ ਹਰ ਅੱਖ ਨਮ ਕਰ ਦਿੱਤੀ। ਅਨੀਤਾ ਸ਼ਵਦੀਸ਼ ਇੱਕ ਸਫਲ ਅਦਾਕਾਰਾ ਹੈ, ਜਿਸ ਨੇ ਭਾਜੀ ਗੁਰਸ਼ਰਨ ਸਿੰਘ ਉਰਫ ਨਾਟਕ ਕਲਾ ਦੀ ਪ੍ਰਮੁੱਖ ਸ਼ਖਸੀਅਤ ਭਾਈ ਮੰਨਾਂ ਸਿੰਘ ਦੀ ਸੰਗਤ ਕੀਤੀ ਹੈ। ਇਸ ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਸੈਕਟਰੀ ਹਰਜਿੰਦਰ ਢੇਸੀ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਆਖਕੇ ਕੀਤੀ। ਉਪਰੰਤ ਲਾਲ ਚੰਦ ਯਮਲਾ ਜੱਟ ਦੇ ਸ਼ਗਿਰਦ ਰਾਜ ਬਰਾੜ ਨੇ ਇੱਕ ਇਨਕਲਾਬੀ ਗੀਤ ਨਾਲ ਹਾਜ਼ਰੀ ਲਵਾਈ। ਉਪਰੰਤ ਚਰਨਜੀਤ ਕੌਰ ਗਿੱਲ ਨੇ ਕਵਿਸ਼ਰੀ ਨਾਲ ਹਾਜ਼ਰੀ ਲਵਾਈ । ਡਾ. ਮਲਕੀਤ ਸਿੰਘ ਕਿੰਗਰਾ ਨੇ ਗਦਰੀ ਗੁਲਾਬ ਕੌਰ ਦੇ ਜੀਵਨ ਤੇ ਪੰਛੀ ਝਾਤ ਪਵਾਈ। ਆਂਚਲ ਹੇਅਰ ਨੇ ਗੀਤ ਇੱਕ ਇਨਕਲਾਬੀ ਗੀਤ ਨਾਲ ਹਾਜ਼ਰੀ ਲਵਾਈ। ਸਕੂਲ ਟਰੱਸਟੀ ਨੈਂਣਦੀਪ ਚੰਨ, ਜਸਪ੍ਰੀਤ ਸਿੱਧੂ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ। ਸ਼ਰਨਜੀਤ ਧਾਲੀਵਾਲ ਨੇ ਇੱਕ ਇਨਕਲਾਬੀ ਕਵਿਤਾ ਪੜ੍ਹੀ। ਪਰਗਟ ਸਿੰਘ ਧਾਲੀਵਾਲ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ। ਅਖੀਰ ਵਿੱਚ ਫੋਰਮ ਦੀਆਂ ਇਸਤਰੀ ਵਿੰਗ ਦੀਆਂ ਲੇਡੀਜ਼ ਨੇ ਅਨੀਤਾ ਸ਼ਬਦੀਸ਼ ਨੂੰ ਸ਼ਾਲ ਦੇਕੇ ਸਨਮਾਨਿਤ ਕੀਤਾ।  ਇਸ ਸੋਲੋ ਨਾਟਕ ਵਿੱਚ ਅਨੀਤਾ ਸ਼ਵਦੀਸ਼ ਦੀ ਬਾ-ਕਮਾਲ ਅਦਾਕਾਰੀ ਨੇ ਇੱਕ ਘੰਟੇ ਤੋਂ ਵਧੀਕ ਗਦਰ ਗਹਿਰ ਦੇ ਇਤਿਹਾਸ ਦੀ ਨਾਇਕਾ ਬੀਬੀ ਗੁਲਾਬ ਕੌਰ ਨਾਲ ਜੋੜੀ ਰੱਖਿਆ। ਪੇਸ਼ਕਾਰੀ ਦੌਰਾਨ ਸਰੋਤੇ ਆਪਣੇ ਆਪ ਨੂੰ ਗਦਰ ਲਹਿਰ ਨਾਲ ਜੁੜਿਆ ਮਹਿਸੂਸ ਕਰ ਰਹੇ ਸਨ ਅਤੇ ਬੀਬੀ ਗੁਲਾਬ ਕੌਰ ਦਾ ਇਤਿਹਾਸ ਦੇਖ ਸਰੋਤਿਆਂ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਸਨ। ਹਰ ਕੋਈ ਅਨੀਤਾ ਸ਼ਬਦੀਸ਼ ਦੀ ਅਦਾਕਾਰੀ ਦੀ ਤਰੀਫ਼ ਕਰ ਰਿਹਾ ਸੀ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ। ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਇੰਡੋ  ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ, ਕੈਲੇਫੋਰਨੀਆਂ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ।

LEAVE A REPLY

Please enter your comment!
Please enter your name here