ਗੁ. ਸਿੰਘ ਸਭਾ ਫਰਿਜ਼ਨੋ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਹੋਇਆ ਕੀਰਤਨ ਦਰਬਾਰ

0
8
ਗੁ. ਸਿੰਘ ਸਭਾ ਫਰਿਜ਼ਨੋ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਹੋਇਆ ਕੀਰਤਨ ਦਰਬਾਰ

ਗੁ. ਸਿੰਘ ਸਭਾ ਫਰਿਜ਼ਨੋ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਹੋਇਆ ਆਤਮ ਰਸ ਕੀਰਤਨ ਦਰਬਾਰ

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਫਰਿਜਨੋ ਵਿਖੇ “ਆਤਮ ਰਸ ਕੀਰਤਨ ਦਰਬਾਰ” ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬੱਚਿਆਂ ਵੱਲੋਂ ਕੀਰਤਨ ਦੀ ਅਰੰਭਤਾ ਕੀਤੀ ਗਈ।  ਇਸ ਬਾਅਦ ਭਾਈ ਸਰਬਜੀਤ ਸਿੰਘ ਜੀ, ਭਾਈ ਹਰਵਿੰਦਰ ਸਿੰਘ ਜੀ ਰਸੀਆ, ਭਾਈ ਬਲਵਿੰਦਰ ਸਿੰਘ ਜੀ ਸੁਰਿੰਦਰ ਪਾਲ ਸਿੰਘ ਜੀ ਅਤੇ ਭਾਈ ਜੋਗਿੰਦਰ ਸਿੰਘ ਜੀ ਚੰਦਨ  ਦੇ ਕੀਰਤਨੀ ਜੱਥਿਆਂ ਨੇ ਕੀਰਤਨ ਰਾਹੀਂ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ।  ਇਸੇ ਦੌਰਾਨ ਭਾਈ ਪਰਮਪਾਲ ਸਿੰਘ ਜੀ (ਇੱਕ ਪੰਥ ਇੱਕ ਸੋਚ) ਨੇ ਗੁਰਮਤਿ ਵਿਚਾਰਾਂ ਕੀਤੀਆਂ ਅਤੇ ਸੰਗਤਾਂ ਨੂੰ ਗੁਰੂ ਜੀ ਦੁਆਰਾ ਦਰਸਾਏ ਇੱਕ ਮਾਰਗ ‘ਤੇ ਇਕੱਤਰ ਹੋਣ ਦੀ ਬੇਨਤੀ ਕੀਤੀ। ਸਮੁੱਚੇ ਕੀਰਤਨ ਦਰਬਾਰ ਨੂੰ ਸਿੰਘ ਪ੍ਰੋਡਕਸ਼ਨ ਯੂ ਐਸ ਏ ਵਾਲਿਆਂ ਵੱਲੋਂ ਸਿੱਧਾ ਪ੍ਰਸਾਰਣ ਕਰਦੇ ਹੋਏ ਦੂਰ-ਦੁਰਾਡੇ ਦੀਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਗਿਆ।  ਸਮੁੱਚੇ ਪ੍ਰੋਗਰਾਮਾਂ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤੇ।
ਫੋਟੋ: ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰਦੇ ਹੋਏ ਵੱਖ-ਵੱਖ ਕੀਰਤਨੀ ਜੱਥੇ।

LEAVE A REPLY

Please enter your comment!
Please enter your name here