ਜਰਖੜ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਤੋਂ

0
9
ਜਿਲ੍ਹਾ ਪਧਰੀ ਪ੍ਰਾਇਮਰੀ ਸਕੂਲ ਖੇਡਾਂ ਜਰਖੜ ਖੇਡ ਸਟੇਡੀਅਮ ਵਿਖੇ 27 ਨਵੰਬਰ ਤੋਂ

ਜਰਖੜ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਤੋਂ
ਲੁਧਿਆਣਾ 26 ਨਵੰਬਰ (        )
ਜਰਖੜ ਖੇਡ ਸਟੇਡੀਅਮ ਵਿਖੇ ਜਿਲਾ ਪਧਰੀ ਪ੍ਰਾਇਮਰੀ ਸਕੂਲ ਖੇਡਾਂ 27 ਅਤੇ 28 ਨਵੰਬਰ ਨੂੰ  ਮਿੰਨੀ ਹੈਂਡਵਾਲ ਅਤੇ 6-ਏ ਸਾਈਡ ਹਾਕੀ ਦੇ ਰੂਪ ਵਿੱਚ ਹੋਣਗੀਆਂ। ਇਹਨਾਂ ਖੇਡਾਂ ਵਿੱਚ ਜਿਲੇ ਦੇ 19 ਬਲਾਕਾਂ ਦੇ 500 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਇਹਨਾਂ ਖੇਡਾਂ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ ਬਾਰੇ ਸ. ਮਨਜੀਤ ਸਿੰਘ ਗਰੇਵਾਲ ਬੀਪੀਈਓ ਡੇਹਲੋਂ-1 ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 27 ਅਤੇ 28 ਨੰਵਬਰ 2025 ਨੂੰ ਡੀਈਓ (ਐਲੀ. ਸਿੱ) ਸ੍ਰੀਮਤੀ ਡਿੰਪਲ ਮਦਾਨ ਅਤੇ ਡਿਪਟੀ ਡੀਈਓ ਸ੍ਰੀ ਮਨੋਜ ਕੁਮਾਰ ਜੀ ਦੀ ਅਗਵਾਈ ਵਿੱਚ ਹੋਣ ਜਾ ਰਹੀਆਂ ਸਿੱਧਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੰਡਰ-11 ਮਿੰਨੀ ਹੈਂਡਵਾਲ ਅਤੇ ਸਿਕਸ ਏ ਸਾਈਡ ਹਾਕੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਦਾ ਉਦਘਾਟਨ ਸ. ਗਿਆਨ ਸਿੰਘ ਕਾਲੜਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਕਰਨਗੇ।ਜਦਕਿ ਜੇਤੂ ਖ਼ਿਡਾਰੀਆਂ ਨੂੰ ਇਨਾਮਾਂ ਦੀ ਵੰਡ ਜੀਵਨ ਸਿੰਘ ਸੰਗੋਵਾਲ ਹਲਕਾ ਵਿਧਾਇਕ ਗਿੱਲ ਕਰਨਗੇ।
 ਇਹਨਾਂ ਖੇਡਾਂ ਵਿੱਚ ਜ਼ਿਲ੍ਹੇ ਦੇ 19 ਬਲਾਕਾਂ ਦੇ ਪ੍ਰਾਇਮਰੀ ਸਕੂਲਾਂ ਦੀਆਂ ਟੀਮਾਂ ਭਾਗ ਲੈਣਗੀਆਂ। ਇਹਨਾਂ ਖੇਡਾਂ ਵਿੱਚ 1-1- 2015 ਤੋਂ ਬਾਅਦ ਜਨਮ ਲੈਣ ਵਾਲੇ ਵਿਦਿਆਰਥੀ ਖੇਡਣ ਯੋਗ ਹੋਣਗੇ।
 ਇਸ ਸਮੇਂ ਬੀਪੀਈਓ ਸ. ਮਨਜੀਤ ਸਿੰਘ ਗਰੇਵਾਲ ਤੋਂ ਇਲਾਵਾ ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸ. ਜਗਰੂਪ ਸਿੰਘ ਜਰਖੜ, ਮਨਿੰਦਰਪਾਲ ਸਿੰਘ, ਮਨਿੰਦਰਪਾਲ ਕੌਰ, ਸਰਪੰਚ ਸੰਦੀਪ ਸਿੰਘ ਜਰਖੜ, ਕੰਵਲਜੀਤ ਕੌਰ, ਮਨਜੀਤ ਕੌਰ, ਇੰਦਰਜੀਤ ਕੌਰ (ਸਾਰੇ ਸੀ.ਐੱਚ.ਟੀ) ਸ. ਜਸਵਿੰਦਰ ਸਿੰਘ ਬੁਟਾਹਰੀ, ਦਵਿੰਦਰ ਸਿੰਘ ਖਾਨਪੁਰ, ਸਤਵੰਤ ਸਿੰਘ ਪੱਦੀ, ਸੁਖਦੀਪ ਕੌਰ ਜਰਖੜ, ਹਰਕੋਮਲ ਸਿੰਘ ਭੁੱਟਾ, ਜਸਵਿੰਦਰ ਸਿੰਘ ਮੁਕੰਦਪੁਰ, ਸਤਬੀਰ ਕੌਰ ਪੋਹੀੜ, ਪ੍ਰਗਟ ਸਿੰਘ ਪੱਦੀ, ਜਸਵਿੰਦਰ ਸਿੰਘ ਜੱਸੋਵਾਲ, ਰਾਜੇਸ਼ ਕੁਮਾਰ ਹਰਨਾਮਪੁਰਾ, ਸ਼੍ਰੀਮਤੀ ਸੁਖਦੀਪ ਕੌਰ ਮੁੱਖ ਅਧਿਆਪਕਾ ਜਰਖੜ, ਧਰਮਿੰਦਰ ਸਿੰਘ ਜਰਖੜ ਅਤੇ ਅਜੇੈ ਬਾਂਸਲ ਜਰਖੜ ਹਾਜ਼ਰ ਸਨ।

LEAVE A REPLY

Please enter your comment!
Please enter your name here