ਡਾਇਰੈਕਟਰ ਮੰਡੀ ਬੋਰਡ ਪੰਜਾਬ ਹਰਪ੍ਰੀਤ ਸਿੰਘ ਧੁੰਨਾ ਨਾਲ ਸੀਨੀਅਰ ਪੱਤਰਕਾਰ ਪਵਨ ਸ਼ਰਮਾਂ ਨੇ ਕੀਤੀ ਮੁਲਾਕਾਤ।
ਪਠਾਨਕੋਟ 16 ਜਨਵਰੀ 2026
ਬੀਤੇ ਦਿਨੀਂ ਲੋਹੜੀ ਦੇ ਤਿਉਹਾਰ ਮੌਕੇ ਡਾਇਰੈਕਟਰ ਮੰਡੀ ਬੋਰਡ ਪੰਜਾਬ ਹਰਪ੍ਰੀਤ ਸਿੰਘ ਧੁੰਨਾ ਦੀ ਰਿਹਾਇਸ਼ ਗੁਰੂ ਨਗਰੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸੀਨੀਅਰ ਪੱਤਰਕਾਰ ਪਵਨ ਸ਼ਰਮਾਂ ਨੇ ਮੁਲਾਕਾਤ ਕੀਤੀ। ਏਥੇ ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਲਈ ਲਗਭਗ 2014 ਤੋਂ ਇਕ ਆਮ ਵਲੰਟੀਅਰ ਵਜੋਂ ਹਰਪ੍ਰੀਤ ਸਿੰਘ ਧੁੰਨਾ ਨੇ ਬਹੁਤ ਮਿਹਨਤ ਕੀਤੀ ਅਤੇ ਪਾਰਟੀ ਲਈ ਦਿਨ ਰਾਤ ਇਕ ਕੀਤਾ ਸੀ। ਉਹਨਾਂ ਦੀ ਮਿਹਨਤ ਸਦਕਾ ਸਰਕਾਰ ਨੇ ਉਹਨਾਂ ਨੂੰ ਡਾਇਰੈਕਟਰ ਮੰਡੀ ਬੋਰਡ ਪੰਜਾਬ ਵਜੋਂ ਮਾਣ ਦਿੱਤਾ।ਸੀਨੀਅਰ ਪੱਤਰਕਾਰ ਪਵਨ ਸ਼ਰਮਾਂ ਨੇ ਉਹਨਾਂ ਨੂੰ ਨਵੇਂ ਸਾਲ ਦੀ ਯਾਦਗਾਰੀ ਡਾਇਰੀ ਭੇਟ ਕੀਤੀ ਅਤੇ ਪੰਜਾਬ ਦਾ ਸਵਰਗ ਕਿਹੇ ਜਾਣ ਵਾਲੇ ਜਿਲ੍ਹਾ ਪਠਾਨਕੋਟ ਦੇ ਬਲਾਕ ਧਾਰ ਕਲਾਂ ਦੇ ਵਾਸੀਆਂ ਦੀਆਂ ਸੱਮਸਿਆਵਾਂ ਜੋ ਕਿ ਪਿੱਛਲੇ ਕਈ ਦਹਾਕਿਆ ਤੋਂ ਲੋਕ ਝੱਲ ਰਹੇ ਹਨ, ਜਿਵੇਂ ਕਿ ਪਾਣੀ ਅਤੇ ਬਿਜਲੀ ਸਪਲਾਈ ਦੀ ਸਮੱਸਿਆ ਆਦਿ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ।ਡਾਇਰੈਕਟਰ ਮੰਡੀ ਬੋਰਡ ਪੰਜਾਬ ਹਰਪ੍ਰੀਤ ਸਿੰਘ ਧੁੰਨਾ ਨੇ ਵਿਸ਼ਵਾਸ ਦਵਾਇਆ ਕਿ ਉਹ ਇਹ ਜਮੀਨੀ ਪੱਧਰ ਦੀਆਂ ਸੱਮਸਿਆਵਾਂ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ, ਪੰਜਾਬ ਪ੍ਰਭਾਰੀ ਸ੍ਰੀ ਮਨੀਸ਼ ਸਿਸੋਦੀਆ ਜੀ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਵਿੱਚ ਲਿਆਉਣਗੇ।







