“ਸੇਂਟ ਸੋਲਜਰ ਸਕੂਲ 5 ++  ਸਟਾਰ ਐਵਾਰਡ ”  ਨਾਲ ਸਨਮਾਨਿਤ।

0
9
“ਸੇਂਟ ਸੋਲਜਰ ਸਕੂਲ 5 ++  ਸਟਾਰ ਐਵਾਰਡ ”  ਨਾਲ ਸਨਮਾਨਿਤ।
ਭਾਰਤ ਓਲੰਪੀਆਡ ਫਾਊਡੇਸ਼ਨ ,(ਬੀ ਓ ਐਫ )ਅਤੇ ਸੀ ਈ ਡੀ,
ਜੋ ਭਾਰਤ ਕਾਰਪੋਰੇਟਰ ਮਾਮਲਿਆਂ ਦੇ ਮੰਤਰਾਲੇ ਦੇ ਆਦੇਸ਼ਾਂ ਹੇਠ ਭਾਰਤ ਭਰ ਦੇ ਸਕੂਲਾਂ ਦੇ ਬੱਚਿਆਂ ਦੇ ਵੱਖ-ਵੱਖ ਵਿਸ਼ਿਆਂ ਵਿੱਚ ਮੁਕਾਬਲੇ ਕਰਵਾਉਂਦਾ ਹੈ ਜਿਸ ਵਿੱਚ ਭਾਰਤ ਦੇ ਹਰ ਕੋਨੇ ਤੋਂ ਸਕੂਲਾਂ ਦੇ ਬੱਚੇ ਭਾਗ ਲੈਂਦੇ ਹਨ ਅਤੇ ਬੱਚਿਆਂ ਨੂੰ ਸੈਂਟਰ,ਸਟੇਟ ਤੇ ਨੈਸ਼ਨਲ ਪੱਧਰ ਤੇ ਸਨਮਾਨਿਤ ਕੀਤਾ ਜਾਂਦਾ ਹੈ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਪੰਜਾਬ ਦੇ ਉਨਾਂ ਪੰਜ ਸਕੂਲਾਂ ਵਿੱਚੋਂ ਇੱਕ ਹੈ ਜਿਸ ਦੇ ਬੱਚੇ ਨੈਸ਼ਨਲ ਪੱਧਰ ਤੇ ਤਗਮੇ ਅਤੇ ਇਨਾਮ ਪ੍ਰਾਪਤ ਕਰਦੇ ਹਨ ਇਹਨਾਂ ਬੱਚਿਆਂ ਦੀ ਕਾਰਜਕਾਰੀ ਨੂੰ ਗਰੇਡਿੰਗ ਕਰਦੇ ਹੋਏ ਸਕੂਲਾਂ ਨੂੰ 7 ਸਟਾਰ,5 ਸਟਾਰ ,4 ਸਟਾਰ ਤੇ 3 ਸਟਾਰ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਸੈਂਟ ਸੋਲਜਰ ਸਕੂਲ ਵਾਸਤੇ ਇਹ ਖੁਸ਼ੀ ਦੀ ਗੱਲ ਹੈ ਕਿ ਲਗਾਤਾਰ ਦੂਜੀ ਵਾਰ ਸੇਂਟ ਸੋਲਜਰ ਨੂੰ 5++  ਸਟਾਰ ਨਾਲ ਸਨਮਾਨਿਤ ਕੀਤਾ ਗਿਆ।ਇਕ ਫਰਵਰੀ 2026 ਨੂੰ ਦਿੱਲੀ ਦੇ ਹੋਲੀਡੇ ਇਨ ਮਿਊਰ ਵਿਹਾਰ ਵਿੱਚ ਕੀਤੇ ਗਏ ਇੱਕ ਸ਼ਾਨਦਾਰ ਸਮਾਗਮ ਵਿੱਚ ਸੈਟ ਸੋਲਜਰ ਦੇ ਮੈਨੇਜਿੰਗ ਡਾਇਰੈਕਟਰ ਡਾ: ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਡਾ: ਅਮਰਪ੍ਰੀਤ ਕੌਰ ਨੂੰ 5 ++ ਪਲਸ ਸਟਾਰ ਸਕੂਲ ਅਵਾਰਡ ਦੇ ਕੇ ਸਨਮਾਨਿਤ ਕੀਤਾ। ਜਦੋਂ ਇਹ ਐਵਾਰਡ ਸਕੂਲ ਵਿੱਚ ਪਹੁੰਚਿਆ  ਤਾਂ ਸਕੂਲ ਦੇ ਬੱਚਿਆਂ ਅਤੇ ਸਟਾਫ ਨੇ ਤਾੜੀਆਂ ਦੀ ਗੂੰਜ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ।ਇਸ ਅਵਾਰਡ ਨੂੰ ਹਾਸਲ ਕਰਨ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਸਕੂਲ ਦੇ ਕੋਆਰਡੀਨੇਟਰ ਸ਼੍ਰੀਮਤੀ ਸ਼ਿਲਪਾ ਸ਼ਰਮਾ ਜੀ ਦਾ ਮਹੱਤਵਪੂਰਨ ਯੋਗਦਾਨ ਰਿਹਾ ।ਇਸ ਮੌਕੇ ਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ, ਨੀਲਾਕਸ਼ੀ ਗੁਪਤਾ ਕੋਆਰਡੀਨੇਟਰ ਸ਼ਿਲਪਾ ਸ਼ਰਮਾ ਕੋਆਰਡੀਨੇਟਰ ਸਮੂਹ ਸਟਾਫ ਅਤੇ ਬੱਚੇ ਹਾਜਰ ਸਨ।

LEAVE A REPLY

Please enter your comment!
Please enter your name here