ਰਮੇਸ਼ ਸਿੰਘ ਖ਼ਾਲਸਾ ਗੁਰਦੁਆਰਾ ਬਾਲਟੀਮੋਰ ਵਿਖੇ ਸਨਮਾਨਿਤ ।

0
16
ਰਮੇਸ਼ ਸਿੰਘ ਖ਼ਾਲਸਾ ਗੁਰਦੁਆਰਾ ਬਾਲਟੀਮੋਰ ਵਿਖੇ ਸਨਮਾਨਿਤ ।
ਬਾਲਟੀਮੌਰ/ਮੈਰੀਲੈਡ-(ਵਿਸ਼ੇਸ਼ ਪ੍ਰਤੀਨਿਧ) ਰਮੇਸ਼ ਸਿੰਘ ਖਾਲਸਾ, ਪੈਟਰਨ ਇਨ ਚੀਫ਼ ਪਾਕਿਸਤਾਨ ਸਿੱਖ ਕੌਂਸਲ, ਨੂੰ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸਿਰੀ ਸਾਹਿਬ ਅਤੇ ਗੁਰਦੁਆਰੇ ਦੇ ਯਾਦਗਾਰੀ ਮੋਮੈਂਟੋ ,ਸਿਰੋਪਾਉ ਸਾਹਿਤ ਭੇਟ ਕੀਤਾ ਗਿਆ।
ਸਨਮਾਨ ਸਮਾਰੋਹ ਦੌਰਾਨ ਰਮੇਸ਼ ਸਿੰਘ ਖਾਲਸਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਮਹੱਤਵਪੂਰਨ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਉੱਥੋ ਦੀਆਂ  ਸਹੂਲਤਾਂ, ਯਾਤਰਾ ਪ੍ਰਬੰਧਾਂ ਅਤੇ ਦਰਸ਼ਨਾਂ ਦੇ ਤਜਰਬੇ ਸਾਂਝੇ ਕਰਦਿਆਂ ਸੰਗਤ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਥਿਤ ਗੁਰੂ ਸਾਹਿਬਾਨ ਨਾਲ ਜੁੜੇ ਅਸਥਾਨ ਸਿੱਖ ਇਤਿਹਾਸ ਦੀ ਅਮੁਲ ਰਤਨ ਹਨ, ਜਿਨ੍ਹਾਂ ਦੀ ਸੰਭਾਲ ਅਤੇ ਪ੍ਰਚਾਰ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਸਮਾਰੋਹ ਦੌਰਾਨ ਸੰਗਤ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਭਰਪੂਰ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸਮਾਰੋਹ ਦੌਰਾਨ ਰਮੇਸ਼ ਸਿੰਘ ਖਾਲਸਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੫ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਜਾਰੀ ਕੀਤਾ ਗਿਆ ਗੋਲਡਨ ਸਿੱਕਾ ਭਾਈ ਹਰਬੰਸ ਸਿੰਘ ਖਾਲਸਾ ਅਤੇ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਗੁਰਵਿੰਦਰ ਸਿੰਘ ਖਾਲਸਾ ਨੂੰ ਸਿਰੋਪਾਉ ਸਾਹਿਤ ਭੇਟ ਕੀਤੇ।
ਰਮੇਸ਼ ਸਿੰਘ ਖਾਲਸਾ ਜੀ ਨੇ ਹਰਬੰਸ ਸਿੰਘ ਖਾਲਸਾ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਭਾਈ ਮਨੀ ਸਿੰਘ ਜੀ ਦੀ ਯਾਦਗਾਰ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਉਪਰਾਲਾ ਸਿੱਖ ਇਤਿਹਾਸ  ਨੂੰ ਸੰਭਾਲਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਇਸ ਸਮਾਰੋਹ ਦੌਰਾਨ ਸੰਗਤਾਂ ਵਿੱਚ ਬੜਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਸਾਰਿਆਂ ਨੇ ਧਾਰਮਿਕ ਤੇ ਸਮਾਜਿਕ ਸੇਵਾਵਾਂ ਲਈ ਆਗੂਆਂ ਦੇ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ।
ਇਸ ਮੋਕੇ ਭਾਈ ਲਖਵਿੰਦਰ ਸਿੰਘ ਖਾਲਸਾ ਸਕਤਰ ਗੁਰੂ ਘਰ ਨੇ ਇਤਿਹਾਸ ਤੇ ਚਾਨਣਾ ਪਾਇਆ  ਤੇ ਸਨਮਾਨ ਮਿਕੇ ਹਾਜ਼ਰ ਰਹੇ। ਉਹਨਾਂ ਡਾਕਟਰ ਸੁਰਿੰਦਰ ਸਿੰਘ ਗਿੱਲ ਦਾ ਧੰਨਵਾਦ ਕੀਤਾ ਜਿਨਾ ਨੇ ਰਮੇਸ਼ ਸਿੰਘ ਖਾਲਸਾ ਨੂੰ ਗੁਰੂ ਘਰ ਦਰਸ਼ਨਾਂ ਲਈ ਉਹਨਾਂ ਦਾ ਦੌਰਾ ਸੰਭਵ ਕਰਵਾਇਆ ।

LEAVE A REPLY

Please enter your comment!
Please enter your name here