350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਮਨਾ ਕੇ ਮੁੱਖ ਮੰਤਰੀ ਫੜਨਵੀਸ ਨੇ ਆਪਣੀ ਵੱਚਨਬੱਧਤਾ ਨੂੰ ਇੰਨ ਬਿੰਨ੍ਹ ਪੂਰਾ ਕੀਤਾ-ਗਿ.ਹਰਨਾਮ ਸਿੰਘ ਖਾਲਸਾ 

0
15

ਖਾਰਖਰ ਨਵੀਂ ਮੁੰਬਈ ਵਿਖੇ ‘ਚ ਹੋਣ ਜਾ ਰਹੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਤਿਆਰੀਆਂ ਜ਼ੋਰਾਂ ‘ਤੇ

ਬਾਬਾ ਬਕਾਲਾ ਸਾਹਿਬ :-(ਬਲਰਾਜ ਸਿੰਘ ਰਾਜਾ)
350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਮਨਾ ਕੇ ਮੁੱਖ ਮੰਤਰੀ ਫੜਨਵੀਸ ਨੇ ਆਪਣੀ ਵੱਚਨਬੱਧਤਾ ਨੂੰ ਇੰਨ ਬਿੰਨ੍ਹ ਪੂਰਾ ਕੀਤਾ-ਗਿ.ਹਰਨਾਮ ਸਿੰਘ ਖਾਲਸਾ
ਮਹਾਰਾਸ਼ਟਰ ਵਿਖੇ ਤੀਸਰੇ ਪੜਾਅ ‘ਚ ਖਾਰਗਰ (ਨਵੀਂ ਮੁੰਬਈ) ਦੇ ਉਵੇ ਮੈਦਾਨ ਵਿਖੇ 28 ਫਰਵਰੀ ਦਿਨ ਸ਼ਨੀਵਾਰ ਤੇ 01 ਮਾਰਚ ਦਿਨ ਐਤਵਾਰ ਨੂੰ ਰਾਜ ਪੱਧਰ ‘ਤੇ ਮਨਾਏ ਜਾ ਰਹੇ ‘ਹਿੰਦ ਦੀ ਚਾਦਰ’ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਚੱਲਦਿਆਂ ਗਰਾਊਂਡ ਅੰਦਰ ਸੁੰਦਰ ਪੰਡਾਲ ਦਾ ਨਿਰਮਾਣ ਕਾਰਜ ਸੂਰੂ ਕਰ ਦਿੱਤਾ ਗਿਆ ਹੈ।ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੇ ਸਹਿਯੋਗ ਨਾਲ ਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪ੍ਰਧਾਨ ਸੰਤ ਸਮਾਜ ਦੀ ਰਹਿਨੁਮਾਈ ਹੇਠ ਹੋ ਰਹੇ ਇੰਨ੍ਹਾਂ ਦੋ ਦਿਨਾਂ ਧਾਰਮਿਕ ਸਮਾਗਮਾਂ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨੇਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਣਗੇ।ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਪ੍ਰਮੁੱਖ ਧਾਰਮਿਕ,ਰਾਜਨੀਤਿਕ ਤੇ ਸਮਾਜਿਕ ਹਸਤੀਆਂ ਸਮਾਗਮਾਂ ‘ਚ ਹਾਜ਼ਰੀ ਭਰਨਗੀਆਂ।
                                  ਇਸ ਮੌਕੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਨੇ ਸਿੱਖ ਕੌਮ ਦੇ ਸ਼ਾਨਦਾਰ ਤੇ ਕੁਰਬਾਨੀਆਂ ਨਾਲ ਭਰੇ ਮਾਣਮੱਤੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਆਪਣਾ ਸੰਕਲਪ ਦਹਰਾਉਂਦੇ ਹੋਏ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਗਲ ਕਾਲ ਦੌਰਾਨ ਧਰਮ ਤੇ ਸੱਚਾਈ ਲਈ ਆਪਣਾ ਸ਼ੀਸ ਨੌਸ਼ਾਵਰ ਕਰ ਦਿੱਤਾ ਤੇ ਢਾਲ ਬਣ ਕੇ ਹਿੰਦੂ ਸਮਾਜ ਤੇ ਸੱਭਿਆਚਾਰ ਦੀ ਰੱਖਿਆ ਲਈ ਕੁਰਬਾਨੀ ਦਿੱਤੀ,ਜੋ ਸਵੈ-ਧਰਮ, ਸਹਿਣਸ਼ੀਲਤਾ ਅਤੇ ਮਨੁੱਖਤਾ ਦਾ ਪ੍ਰਤੀਕ ਹੈ।ਉਨ੍ਹਾਂ ਨੇ ਕਿਹਾ ਕਿ ਸਿੱਖ ਸਮੁਦਾਏ ਮਹਾਰਾਸ਼ਟਰ ਦਾ ਅਭਿੰਨ ਅੰਗ ਹੈ ਤੇ ਅੱਜ ਗੁਰੂ ਸਾਹਿਬਾਂ ਦੇ ਸ਼ਤਾਬਦੀ ਸਮਾਗਮ ਮਨਾ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਤੇ ਮਾਣ ਹਾਸਲ ਹੋ ਰਿਹਾ ਹੈ ।ਸ੍ਰੀ ਫੜਨਵੀਸ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਆਪਣੇ ਸਿੱਖ ਭਰਾਵਾਂ ਦੇ ਨਾਲ ਮਿਲ ਕੇ ਅੱਗੇ ਵੀ ਗੁਰੂ ਸਹਿਬਾਨਾਂ ਦੇ ਗੁਰਪੁਰਬ ਪੂਰੀ ਸ਼ਰਧਾਂ ਤੇ ਸਤਿਕਾਰ ਨਾਲ ਮਨਾੳੇੁਂਦੀ ਰਹੇਗੀ।
                  ਇਸ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਪ੍ਰਤੀ ਦਿਖਾਏ ਜਾ ਰਹੇ ਉਤਸ਼ਾਹ ਦਾ ਧੰਨਵਾਦ ਕਰਦਿਆ ਕਿਹਾ ਕਿ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੀ ਸੂਬੇ ਦੇ ਸਿੱਖ ਸਮਾਜ ਨਾਲ ਕੀਤੀ ਆਪਣੀ ਵੱਚਨਬੱਧਤਾ ਇੰਨ ਬਿੰਨ੍ਹ ਪੂਰੇ ਕੀਤੇ ਜਾਣਾ ਕੌਮ ਲਈ ਵੱਡੀ ਸੌਗਾਤ ਤੇ ਬਹੁਤ ਮਾਣ ਵਾਲੀ ਗੱਲ ਹੈ ।ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸਰਕਾਰ ਵੱਲੋਂ ਰਾਜ ਪੱਧਰ ਮਨਾਉਂਦੇ ਹੋਏ ਸ੍ਰੀ ਦੇਵੇਂਦਰ ਫੜਨਵੀਸ ਨੇ ਸਿੱਖ ਗੁਰੂਆਂ ਪ੍ਰਤੀ ਆਪਣੀ ਅਥਾਹ ਸ਼ਰਧਾ ਨੂੰ ਪੂਰੀ ਨਿਮਰਤਾ ਤੇ ਭਾਵਨਾਪੂਰਕਤਾ ਨਾਲ ਪ੍ਰਗਟ ਕੀਤਾ ਹੈ,ਜਿਸ ਲਈ ਸਮੁੱਚੀ ਸਿੱਖ ਕੌਮ ਉਨ੍ਹਾਂ ਵੱਲੋਂ ਦਿੱਤੇ ਗਏ ਪਿਆਰ ਤੇ ਮਾਣ ਦੀ ਸਦਾ ਰਿਣੀ ਹੈ।ਦਮਦਮੀ ਟਕਸਾਲ ਮੁਖੀ ਨੇ ਕਿਹਾ ਇਸਤੋਂ ਪਹਿਲਾਂ ਵੀ ਸ੍ਰੀ ਫੜਨਵੀਸ ਨੇ ਸਿੱਖ ਆਨੰਦ ਕਾਰਜ ਐਕਟ ਲਾਗੂ ਕਰਕੇ ਤੇ ਸਿੱਖ ਇਤਿਹਾਸ ਨੂੰ ਸੂਬੇ ਦੇ ਪਾਠਕ੍ਰਮ ‘ਚ ਸ਼ਾਮਿਲ ਹੋਣ ਦਾ ਪ੍ਰਸਤਾਵ ਪਾਸ ਕਰਕੇ ਸਿੱਖ ਕੌਮ ਨੂੰ ਵੱਡਾ ਤੋਹਫਾ ਦਿੱਤਾ ਹੈ।

LEAVE A REPLY

Please enter your comment!
Please enter your name here