ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਲੋਕ ਅਰਪਣ ਪੁਸਤਕ ਸਮਾਰੋਹ

0
9

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਲੋਕ ਅਰਪਣ ਪੁਸਤਕ ਸਮਾਰੋਹ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਉੱਤੇ ਲੋਕ ਅਰਪਣ ਪੁਸਤਕ ਸਮਾਰੋਹ ਆਯੋਜਨ ਕੀਤਾ ਗਿਆl ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.(ਡਾ.)ਕਰਮਜੀਤ ਸਿੰਘ ਜੀ ਅਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ.(ਡਾ.)ਸਰੋਜ ਅਰੋੜਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਤੇ ਕਾਲਜ ਇੰਚਾਰਜ ਡਾ.ਹਰਸਿਮਰਨ ਕੌਰ ਜੀ ਦੀ ਯੋਗ ਅਗਵਾਈ ਹੇਠ ਇਹ ਸਮਾਰੋਹ ਉਲੀਕਿਆ ਗਿਆ l ਇਸ ਸਮਾਰੋਹ ਦਾ ਮੂਲ ਮੰਤਵ ਜਿੱਥੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੇ ਮਹੱਤਵ ਸਬੰਧੀ ਜਾਣਕਾਰੀ ਦੇਣਾ ਸੀ ਅਤੇ ਨਾਲ ਹੀ ਉੱਘੀਆਂ ਸ਼ਖਸ਼ੀਅਤਾਂ ਨਾਲ ਰੂਬਰੂ ਕਰਵਾਉਂਦਿਆਂ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਦੇ ਮਹੱਤਵ ਤੋਂ ਵੀ ਜਾਣੂ ਕਰਵਾਉਣਾ ਸੀ l ਇਸ ਸਮਰੋਹ ਵਿੱਚ ਕੈਲੀਫੋਰਨੀਆ ਦੇ ਡਾ.ਦਰਸ਼ਨ ਸਿੰਘ ਕਿੰਗਰਾ ਦੀਆਂ 11 ਪੁਸਤਕਾਂ ਦਾ ਲੋਕ ਅਰਪਣ ਸਮਾਰੋਹ ਕੀਤਾ ਗਿਆ। ਉਹਨਾਂ ਦੁਆਰਾ ਲਿਖੀਆਂ 11 ਪੁਸਤਕਾਂ ਦਾ ਸਿਰਲੇਖ ਪੰਜਾਬੀ ਲੋਕਧਾਰਾ ਸੱਭਿਆਚਾਰ ਸ੍ਰੋਤ ਤੇ ਸਮਗੱਰੀ ਨਾਲ ਸੰਬੰਧਿਤ ਹੈ l ਇਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਸਰਵਣ ਸਿੰਘ ਦੁਆਰਾ ਸ਼ਿਰਕਤ ਕੀਤੀ ਗਈ l ਵੱਖ ਵੱਖ ਸਾਹਿਤਿਕ ਸੱਭਿਆਚਾਰਕ ਖੇਤਰਾਂ ਨਾਲ ਸੰਬੰਧਿਤ ਉੱਘੀਆਂ ਸ਼ਖਸੀਅਤਾਂ ਦੁਆਰਾ ਸ.ਦਰਸ਼ਨ ਸਿੰਘ ਕਿੰਗਰਾ ਦੀਆਂ ਪੁਸਤਕਾਂ ਸਬੰਧੀ ਵਿਚਾਰ ਪੇਸ਼ ਕੀਤੇ ਗਏ l ਇਸ ਮੌਕੇ ਕਾਲਜ ਇੰਚਾਰਜ ਡਾ.ਹਰਸਿਮਰਨ ਕੌਰ, ਡਾ.ਗੁਰਿੰਦਰਬੀਰ ਸਿੰਘ, ਮੈਡਮ ਜਸਵਿੰਦਰ ਕੌਰ, ਮੈਡਮ ਬਲਜਿੰਦਰ ਕੌਰ ਬੱਲ, ਸ.ਸੁਖਦੇਵ ਸਿੰਘ ਬੱਲ, ਜਗੀਰ ਸਿੰਘ ਸਫਰੀ, ਸੇ਼ਲਿੰਦਰਜੀਤ ਸਿੰਘ ਰਾਜਨ ਵੱਲੋਂ ਵੀ ਸ.ਦਰਸ਼ਨ ਸਿੰਘ ਕਿੰਗਰਾ ਦੀਆਂ ਪੁਸਤਕਾਂ ਸਬੰਧੀ ਚਰਚਾ ਕੀਤੀ ਗਈ l ਮੁੱਖ ਬੁਲਾਰੇ ਵਜੋਂ ਪ੍ਰਿੰਸੀਪਲ ਸਰਵਨ ਸਿੰਘ ਨੇ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ ਨਾਲ ਰੂਬਰੂ ਹੁੰਦਿਆਂ ਆਪਣੇ ਜੀਵਨ ਦੇ ਮਹੱਤਵਪੂਰਨ ਪੜਾਵਾਂ ਤੇ ਚੰਗੀ ਸਿਹਤ ਹੋਣ ਦੀ ਅਹਿਮ ਨੁਕਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ l ਉਨਾਂ ਇਸ ਮੌਕੇ ਕਾਲਜ ਇੰਚਾਰਜ ਡਾ.ਹਰਸਿਮਰਨ ਕੌਰ ਨੂੰ ਵਧਾਈ ਦਿੰਦਿਆਂ ਅਜਿਹੇ ਮੌਕਿਆਂ ਨੂੰ ਭਵਿੱਖ ਵਿੱਚ ਵੀ ਉਲੀਕਣ ਦੀ ਗੱਲ ਕਹੀ l ਖੇਡ ਲੇਖਕ ਵਜੋਂ ਜਾਣੇ ਜਾਂਦੇ ਪ੍ਰਿੰਸੀਪਲ ਸਰਵਣ ਸਿੰਘ ਦੁਆਰਾ ਸ.ਦਰਸ਼ਨ ਸਿੰਘ ਕਿੰਗਰਾ ਦੀਆਂ ਰਚਨਾਵਾਂ ਉੱਤੇ ਗੱਲ ਕਰਦਿਆਂ ਉਹਨਾਂ ਦੀ ਪੁਸਤਕਾਂ ਨੂੰ ਅਜਿਹਾ ਮੁਲਵਾਨ ਖਜ਼ਾਨਾ ਮੰਨਿਆ ਜੋ ਨਵੀਂ ਪੀੜੀ ਲਈ ਲਾਹੇਵੰਦ ਸਾਬਿਤ ਹੋਵੇਗਾ l ਉਨਾਂ ਵਿਦਿਆਰਥੀਆਂ ਨੂੰ ਸਕਾਰਾਤਮਕ ਸੋਚ ਤੇ ਆਪਣੇ ਟੀਚੇ ਮਿੱਥ ਕੇ ਉਸ ਨੂੰ ਪ੍ਰਾਪਤ ਕਰਨ ਲਈ ਸਿਰੜ ਮਿਹਨਤ ਕਰਨ ਦੀ ਗੱਲ ਵੀ ਕਹੀ l ਇਸ ਉਪਰੰਤ ਸ.ਦਰਸ਼ਨ ਸਿੰਘ ਕਿੰਗਰਾ ਨੇ ਆਪਣੀ ਪੁਸਤਕਾਂ ਨੂੰ ਰਚਣ ਦੇ ਵਿਭਿੰਨ ਪੱਖਾਂ ਬਾਰੇ ਜਾਣਕਾਰੀ ਦਿੱਤੀ l ਇਸ ਮੌਕੇ ਕਾਲਜ ਇੰਚਾਰਜ ਡਾ.ਹਰਸਿਮਰਨ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆ ਕਿਹਾ ਕਿ ਮਾਤ ਭਾਸ਼ਾ ਸਾਡੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀ ਹੈ ਅਤੇ ਸਾਨੂੰ ਆਰਟੀਫਿਸ਼ਅਲ ਇੰਟੈਲੀਜੈਂਸ ਦੇ ਯੁੱਗ ਦੇ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਮਾਨਯੋਗ ਤੇ ਸਤਿਕਾਰਯੋਗ ਥਾਂ ਦੇਣਾ ਸਾਡਾ ਅਹਿਮ ਮਕਸਦ ਹੋਣਾ ਚਾਹੀਦਾ ਹੈ l ਉਹਨਾਂ ਸ.ਦਰਸ਼ਨ ਸਿੰਘ ਕਿੰਗਰਾ ਦੀਆਂ ਪੁਸਤਕਾਂ ਨੂੰ ਲੋਕਧਾਰਾ ਤੇ ਸੱਭਿਆਚਾਰ ਦੇ ਖੇਤਰ ਲਈ ਇੱਕ ਮੁਲਵਾਨ ਖਜ਼ਾਨਾ ਮੰਨਿਆ ਜੋ ਪਾਠਕ ਵਰਗ ਅਤੇ ਵਿਦਿਆਰਥੀਆਂ ਲਈ ਮੁਲਵਾਨ ਸਾਬਿਤ ਹੋਏਗਾ l ਉਨਾਂ ਵਿਦਿਆਰਥੀਆਂ ਨੂੰ ਪੰਜਾਬੀ ਮਾਤ ਭਾਸ਼ਾ ਦੇ ਮਹੱਤਵ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਭਾਸ਼ਾ ਨੂੰ ਬੋਲਣ, ਲਿਖਣ ਤੇ ਪੜ੍ਹਨ ਵੱਲ ਵੀ ਪ੍ਰੇਰਿਤ ਕਰਨ ਦੀ ਗੱਲ ਕਹੀ l ਕਿੰਗਰਾ ਪਰਿਵਾਰ ਦੇ ਅਹਿਮ ਮੈਂਬਰ ਸ.ਗੁਰਪ੍ਰੀਤ ਸਿੰਘ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾl ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਉਲੀਕੇ ਇਸ ਲੋਕ ਅਰਪਣ ਸਮਾਰੋਹ ਵਿੱਚ ਸ.ਦਰਸ਼ਨ ਸਿੰਘ ਕਿੰਗਰਾ (ਯੂ.ਐਸ.ਏ), ਪ੍ਰਿੰਸੀਪਲ ਸਰਵਨ ਸਿੰਘ, ਡਾ.ਬਲਵੰਤ ਸਿੰਘ ਪ੍ਰਿੰਸੀਪਲ, ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਪ੍ਰੋ.ਭੁਪਿੰਦਰ ਸਿੰਘ ਬੱਲ, ਮਾਸਟਰ ਸੁਖਦੇਵ ਸਿੰਘ ਬੱਲ, ਮਾਸਟਰ ਜਗੀਰ ਸਿੰਘ ਸਫਰੀ, ਮਾਝਾ ਸਾਹਿਤ ਸੱਥ ਤੋਂ ਬਲਜਿੰਦਰ ਕੌਰ ਬੱਲ, ਪੰਜਾਬੀ ਲੋਕ ਸਾਹਿਤ ਸਭਾ ਤੋਂ ਸੇ਼ਲਿੰਦਰਜੀਤ ਸਿੰਘ ਰਾਜਨ ਅਤੇ ਮਨਜੀਤ ਸਿੰਘ ਵੱਸੀ, ਡਾ.ਗੁਰਿੰਦਰਬੀਰ ਸਿੰਘ, ਸ.ਗੁਰਪ੍ਰੀਤ ਸਿੰਘ, ਸ.ਨਰਿੰਦਰਪਾਲ ਸਿੰਘ, ਹਰਜੀਤ ਕੌਰ ਭੁੱਲਰ, ਸੰਦੀਪ ਕੌਰ, ਪ੍ਰਦੀਪ ਸਿੰਘ ਹੰਸਰਾ, ਗੁਰਪ੍ਰੀਤ ਸਿੰਘ ਹੰਸਰਾ, ਸਰਬਜੀਤ ਕੌਰ, ਅਰਜਨ ਸਿੰਘ ਸੰਧੂ, ਦਰਸ਼ਨ ਸਿੰਘ ਸੰਧੂ, ਭਜਨ ਸਿੰਘ ਸੰਧੂ, ਮੋਗੇ ਤੋਂ ਉਚੇਚੇ ਤੌਰ ਤੇ ਪਹੁੰਚੇ ਅਜੀਤਪਾਲ ਸਿੰਘ, ਜਗਦੀਸ਼ ਸਿੰਘ ਅਤੇ ਕੁਲਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਅੰਗਰੇਜ਼ੀ ਵਿਭਾਗ ਦੇ ਕਰਮਬੀਰ ਸਿੰਘ ਦੁਆਰਾ ਨਿਭਾਈ ਗਈ ਅਤੇ ਅਧਿਆਪਨ ਸਟਾਫ਼ ਵਿੱਚੋਂ ਜਸਵਿੰਦਰ ਕੌਰ, ਹੀਰਾ ਲਾਲ, ਮਨੂ ਬਾਲਾ, ਮਨਦੀਪ ਸਿੰਘ, ਰੋਹਿਤ ਗੁਪਤਾ ਅਤੇ ਮੁਨੀਸ਼ਾ ਦਾ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ ਸੁਚਾਰੂ ਯੋਗਦਾਨ ਰਿਹਾ।

LEAVE A REPLY

Please enter your comment!
Please enter your name here