ਗੁਰਦੁਆਰਾ ਨਾਨਕਸ਼ਰ ਫਰਿਜ਼ਨੋ ਵਿਖੇ ਸਲਾਨਾ ਅਖੰਡ ਪਾਠਾਂ ਦੀ ਲੜੀ ਦੇ ਸਮਾਪਤੀ ‘ਤੇ ਮਹਾਨ ਕੀਰਤਨ ਸਮਾਗਮ ਹੋਏ

0
10
ਗੁਰਦੁਆਰਾ ਨਾਨਕਸ਼ਰ ਫਰਿਜ਼ਨੋ ਵਿਖੇ ਸਲਾਨਾ ਅਖੰਡ ਪਾਠਾਂ ਦੀ ਲੜੀ ਦੇ ਸਮਾਪਤੀ ‘ਤੇ ਮਹਾਨ ਕੀਰਤਨ ਸਮਾਗਮ ਹੋਏ

ਗੁਰਦੁਆਰਾ ਨਾਨਕਸ਼ਰ ਫਰਿਜ਼ਨੋ ਵਿਖੇ ਸਲਾਨਾ ਅਖੰਡ ਪਾਠਾਂ ਦੀ ਲੜੀ ਦੇ ਸਮਾਪਤੀ ‘ਤੇ ਮਹਾਨ ਕੀਰਤਨ ਸਮਾਗਮ ਹੋਏ

“ਭਾਰੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ”

(ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਹਰ ਸਾਲ ਦੀ ਤਰ੍ਹਾਂ ਧੰਨ-ਧੰਨ ਬਾਬਾ ਨੰਦ ਸਿੰਘ ਜੀ ਅਤੇ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਨਿੱਘੀ ਯਾਦ ਅੰਦਰ ਵਰੋਸਾਏ ਗੁਰਦੁਆਰਾ ਨਾਨਕਸ਼ਰ ਫਰਿਜ਼ਨੋ, ਕੈਲੇਫੋਰਨੀਆਂ ਵਿਖੇ ਲਗਾਤਾਰ ਚਲ ਰਹੀ ਅਖੰਡ ਪਾਠਾ ਦੀ ਲੜੀ ਦੀ ਸਮਾਪਤੀ ਦੌਰਾਨ ਸਲਾਨਾ ਮਹਾਨ ਗੁਰਮਤਿ ਕੀਰਤਨ ਸਮਾਗਮ ਕਰਵਾਏ ਗਏ। ਜਿਸ ਦੌਰਾਨ ਬਹੁਤ ਸਾਰੇ ਕੀਰਤਨੀ ਜੱਥਿਆਂ ਅਤੇ ਧਰਮ ਪ੍ਰਚਾਰਕ ਬੁੱਧੀ ਜੀਵੀਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾ ਦੀ ਸਾਂਝ ਪਾਈ।
                             ਜਿਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ  ਅਤੇ ਗੁਰਮਤਿ ਵਿਚਾਰਾ ਹੋਈਆ।  ਇਸ ਸਮੇਂ ਗੁਰੂਘਰ ਦੇ ਹਜ਼ੂਰੀ ਕੀਤਤਨੀ ਜੱਥੇ ਵਿੱਚ ਭਾਈ ਹਰਭਜਨ ਸਿੰਘ ਜੀ ਅਤੇ ਹੋਰ ਕੀਰਤਨੀ ਜੱਥਿਆ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸੇ ਦੌਰਾਨ ਬੱਚਿਆਂ ਦੇ ਦੁਆਰਾ ਸ਼ਬਦ ਗਾਇਨ ਕੀਤੇ ਗਏ।
                            ਜਦ ਕਿ ਇਸ ਸਮਾਗਮ ਦੀ ਖਾਸ ਗੱਲ ਇਹ ਵੀ ਰਹੀ ਕਿ ਖਾਸ ਤੌਰ ਤੇ ਭਾਈ ਹਰਭਜਨ ਸਿੰਘ ਯੋਗੀ ਦੁਆਰਾ ਵਰੋਸਾਏ ਗੋਰਿਆਂ ਦੇ ਕੀਰਤਨੀ ਜੱਥੇ ਨੇ ਨਿਰੋਲ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪੰਜਾਬ ਤੋਂ ਪਹੁੰਚੇ ਭਾਈ ਦਵਿੰਦਰ ਸਿੰਘ ਸੋਢੀ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਿਆ। ਜਦ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬੁਲਾਰਿਆਂ ਨੇ ਆਪਣੀ ਹਾਜ਼ਰੀ ਭਰੀ।
                      ਇਸ ਸਮੇਂ ਦਾ ਮਹੌਲ ਇਕ ਧਾਰਮਿਕ ਸਮਾਗਮ ਦੇ ਨਾਲ-ਨਾਲ ਮੇਲੇ ਵਾਂਗ ਲੱਗ ਰਿਹਾ ਸੀ। ਗੁਰੂ ਦੇ ਸੁਆਦਿਸ਼ਟ ਲੰਗਰਾਂ ਵਿੱਚ ਮਿਠਾਈਆਂ, ਜਲੇਬੀਆਂ, ਸਮੋਸੇ, ਪਕੌੜੇ, ਜੂਸ਼ ਅਤੇ ਸੰਤਰੇ ਦੇ ਤਾਜ਼ੇ ਜੂਸ਼ ਆਦਿਕ ਅਤੁੱਟ ਵਰਤ ਰਹੇ ਸਨ।
                  ਸਮੁੱਚੇ ਪ੍ਰੋਗਰਾਮ ਦੌਰਾਨ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਘੱਟ ਅਤੇ ਲੰਗਰਾਂ ਦੇ ਵਿੱਚ ਜੁੜੀਆਂ ਵੱਧ ਨਜ਼ਰ ਆ ਰਹੀਆਂ ਸਨ। ਇੱਥੇ ਸਮਾਗਮ ਦੌਰਾਨ ਸੰਗਤਾਂ ਨੇ ਆਪਣੀ-ਆਪਣੀ ਸਰਧਾ ਅਨੁਸਾਰ ਗੁਰਬਾਣੀ, ਗੁਰਮਤਿ ਵਿਚਾਰਾ ਅਤੇ ਚਲ ਰਹੇ ਸ਼ੁਆਦਿਸਟ ਲੰਗਰਾਂ ਦਾ ਅਨੰਦ ਮਾਣਿਆ। ਇਸ ਅਖੰਡਪਾਠਾਂ ਦੀ ਲੜੀ ਵਿੱਚ ਸਮੁੱਚੇ ਇਲਾਕੇ ਦੀਆ ਸੰਗਤਾਂ ਨੇ ਮਨ, ਤਨ ਅਤੇ ਧਨ ਨਾਲ ਸੇਵਾਵਾ ਨਿਭਾਈਆ।
                                ਇੱਥੇ ਇਹ ਗੱਲ ਵਰਨਣਯੋਗ ਹੈ ਕਿ ਪਾਠਾਂ ਦੀ ਲੜੀ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਸੀ। ਜਿਸ ਵਿੱਚ ਰੋਜ਼ਾਨਾ ਸਿੱਖ ਕੌਮ ਦੇ ਮਹਾਨ ਕੀਰਤਨੀਏ ਅਤੇ ਪ੍ਰਚਾਰਕ ਸੰਗਤਾਂ ਨੂੰ ਗੁਰੂ ਅਤੇ ਗੁਰਬਾਣੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਦੇ ਸਨ।
                      ਸਮੁੱਚੇ ਸਮਾਗਮ ਦੌਰਾਨ ਸੰਗਤਾਂ ਦੇ ਭਾਰੀ ਇਕੱਠ ਨੇ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਹਾਜ਼ਰੀਆਂ ਭਰੀਆਂ। ਅੰਤ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ, ਗੁਰਸਿੱਖੀ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੋਇਆਂ ਇਹ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਯਾਦਗਾਰੀ ਹੋ ਨਿਬੜਿਆ।
ਫੋਟੋ: ਕੀਰਤਨ ਕਰਦੇ ਹੋਏ ਜੱਥੇ।

LEAVE A REPLY

Please enter your comment!
Please enter your name here